Share on Facebook

Main News Page

ਕੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਕੋਈ ਗੁਰ-ਸ਼ਬਦ ਹੈ ?
-: ਪ੍ਰੋ. ਕਸ਼ਮੀਰਾ ਸਿੰਘ USA 15.04.19

ਪਜਵੇਂ ਗੁਰੂ ਜੀ ਨੇ ਪਹਿਲੀ ਬੀੜ ਲਿਖਵਾਈ:
ਧੰਨੁ ਗੁਰੂ ਅਰਜੁਨ ਸਾਹਿਬ ਪਾਤਿਸ਼ਾਹ ਜੀ ਨੇ ਭਾਈ ਗੁਰਦਾਸ ਕੋਲ਼ੋਂ 34 ਬਾਣੀਕਾਰਾਂ ਦੀ ਰਚਨਾ ਆਪਣੀ ਨਿਗਰਾਨੀ ਹੇਠ ਸੰਨ 1604 ਈਸਵੀ ਨੂੰ ਇੱਕ ਪੋਥੀ ਵਿੱਚ ਦਰਜ ਕਰਵਾ ਦਿੱਤੀ ਸੀ ਜਿਸ ਨੂੰ 'ਆਦਿ ਬੀੜ' ਜਾਂ 'ਪੋਥੀ ਸਾਹਿਬ' ਕਿਹਾ ਜਾਂਦਾ ਹੈ । ਪੰਜਵੇਂ ਗੁਰੂ ਜੀ ਨੇ ਕੋਈ ਗੁਰ-ਸ਼ਬਦ 'ਆਦਿ ਬੀੜ' ਤੋਂ ਬਾਹਰ ਨਹੀਂ ਰਹਿਣ ਦਿੱਤਾ ਸੀ ।

ਦਸਵੇਂ ਗੁਰੂ ਜੀ ਨੇ ਦਮਦਮੀ ਬੀੜ ਲਿਖਵਾਈ:
ਫਿਰ ਦਸਵੇਂ ਪਾਤਿਸ਼ਾਹ ਧੰਨੁ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਨ 1705-6 ਵਿੱਚ ਆਦਿ ਬੀੜ ਨੂੰ ਦੁਵਾਰਾ ਭਾਈ ਮਨੀ ਸਿੰਘ ਜੀ ਪਾਸੋਂ ਲਿਖਵਾਇਆ ਜਿਸ ਵਿੱਚ ਉਸ ਸਮੇਂ ਤਕ ਪ੍ਰਾਪਤ ਹੋ ਚੁੱਕੇ ਗੁਰ-ਸ਼ਬਦਾਂ ਨੂੰ ਪਹਿਲੀ ਲਿਖਣ ਕਲਾ ਅਨੁਸਾਰ ਦਰਜ ਕਰਵਾਇਆ । ਇਹ ਨਵੇਂ ਗੁਰ-ਸ਼ਬਦ ਨੌਵੇਂ ਗੁਰੂ ਜੀ ਵਲੋਂ ਰਚਿਤ ਬਾਣੀ ਦੀਆਂ ਰਚਨਾਵਾਂ ਸਨ । ਛੇਵੇਂ, ਸੱਤਵੇਂ, ਅੱਠਵੇਂ ਅਤੇ ਦਸਵੇਂ ਗੁਰੂ ਜੀ ਦੀ ਬਾਣੀ ਨਹੀਂ ਸੀ ਕਿਉਂਕਿ ਇਨ੍ਹਾਂ ਗੁਰੂ ਪਾਤਿਸ਼ਾਹਾਂ ਦੀਆਂ ਰਚਨਾਵਾਂ ਸ਼੍ਰੀ ਗੁਰੂ ਗ੍ਰੰਥ ਵਿੱਚ ਦਰਜ ਨਹੀਂ ਮਿਲ਼ਦੀਆਂ । ਜੇ ਇਨ੍ਹਾਂ ਪਾਤਿਸ਼ਾਹਾਂ ਦੇ ਲਿਖੇ ਸ਼ਬਦ ਹੁੰਦੇ ਤਾਂ ਉਹ ਵੀ ਦਸਵੇਂ ਗੁਰੂ ਜੀ ਵਲੋਂ ਦਰਜ ਕਰਵਾ ਦਿੱਤੇ ਜਾਣੇ ਸਨ । ਇਸ ਤੋਂ ਸਪੱਸ਼ਟ ਹੈ ਕਿ ਕੋਈ ਵੀ ਗੁਰ-ਸ਼ਬਦ ਦਸਵੇਂ ਗੁਰੂ ਜੀ ਨੇ ਦਮਦਮੀ ਬੀੜ ਤੋਂ ਬਾਹਰ ਨਹੀਂ ਰਹਿਣ ਦਿੱਤਾ ਸੀ ।

ਅੱਜ ਕੀ ਵਾਪਰ ਰਿਹਾ ਹੈ?

ੳ). ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਰਚਨਾਵਾਂ ਨੂੰ ਗੁਰ-ਸ਼ਬਦ ਮੰਨਿਆਂ ਜਾ ਰਿਹਾ ਹੈ ਜੋ ਦਸਵੇਂ ਗੁਰੂ ਜੀ ਨੂੰ ਵੰਗਾਰਨ ਵਾਲ਼ੀ ਗੱਲ ਹੀ ਹੈ ।
ਅ). ਕੱਚੀਆਂ ਰਚਨਾਵਾਂ ਨੂੰ ਗੁਰ-ਸ਼ਬਦ ਕੇਵਲ ਮੰਨਿਆਂ ਹੀ ਨਹੀਂ ਜਾ ਰਿਹਾ ਸਗੋਂ ਇਨ੍ਹਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰ-ਸ਼ਬਦਾਂ ਵਿੱਚ ਰਲ਼ਾ ਕੇ ਸ਼੍ਰੋ. ਕਮੇਟੀ ਵਲੋਂ ਸੰਨ 1931-45 ਵਿੱਚ ਨਵਾਂ ਮਿਲ਼ਗੋਭਾ ਨਿੱਤਨੇਮ ਘੜ ਦਿੱਤਾ ਗਿਆ ਹੈ, ਪਾਹੁਲ ਦੀਆਂ ਸੱਚੀਆਂ ਬਾਣੀਆਂ ਵਿੱਚ ਇਹ ਕੱਚੇ ਸ਼ਬਦ ਰਲ਼ਾ ਦਿੱਤੇ ਗਏ ਹਨ, ਅਰਦਾਸਿ ਵਿੱਚ ਪੱਕੇ ਤੌਰ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਪਈਆਂ ਕਵਿਤਾਵਾਂ ਵਿੱਚੋਂ ਇੱਕ ਪਹਿਰਾ ਰਲ਼ਾ ਦਿੱਤਾ ਗਿਆ ਹੈ {ਜਾਪੁ, ਸਵੱਯੇ, ਚੌਪਈ, ਪ੍ਰਿਥਮ ਭਗਉਤੀ ਸਿਮਰ ਕੈ- ਸੱਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਹਨ} ।

ਰਲ਼ਾਵੇ ਦਾ ਸਿੱਟਾ ਕੀ ਨਿਕਲ਼ਿਆ?
ਇਸ ਸਾਰੇ ਦਾ ਸਿੱਟਾ ਕੱਢਿਆ ਜਾਵੇ ਤਾਂ ਸਿੱਖੀ ਦੀਆਂ ਦੁਸ਼ਮਣ ਜਥੇਬੰਦੀਆਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ ਸਾਬਿਤ ਕਰ ਦਿੱਤਾ ਹੈ । ਇਸ ਅਧੂਰੇ-ਪਨ ਨੂੰ ਦੂਰ ਕਰਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਾਇਰੇ ਤੋਂ ਬਾਹਰ ਝਾਕ ਕੇ ਕੱਚੀਆਂ ਅਤੇ ਬੇਲੋੜੀਆਂ ਰਚਨਾਵਾਂ ਨੂੰ ਵਰਤਿਆ ਗਿਆ ਹੈ । ਇਸ ਕਾਰਵਾਈ ਨਾਲ਼ ਸਿੱਖੀ ਦੇ ਦੁਸ਼ਮਣ ਦਸ਼ਮ ਗ੍ਰੰਥ ਦੇ ਬ੍ਰਾਹਣਵਾਦ ਨੂੰ ਸਿੱਖਾਂ ਦੇ ਗਲ਼ ਮੜ੍ਹ ਚੁੱਕੇ ਹਨ ਅਤੇ ਇਸ ਗ੍ਰੰਥ ਨੂੰ ਸਿੱਖਾਂ ਦਾ ਅਸਲੀ ਗੁਰੂ ਬਣਾਉਣ ਵਿੱਚ ਜੁੱਟੇ ਹੋਏ ਹਨ । ਸਿੱਖੀ ਦੇ ਦੁਸ਼ਮਣ ਸਿੱਖੀ ਦੇ ਭੇਸ ਵਿੱਚ ਹੀ ਇਹ ਕਾਰਵਾਈ ਕਰ ਚੁੱਕੇ ਹਨ । ਇਹ ਲੋਕ ਸਿੱਖੀ ਦੀਆਂ ਵਿਰੋਧੀ ਤਾਕਤਾਂ ਵਲੋਂ ਹਰ ਹਥ-ਕੰਡਾ ਵਰਤ ਕੇ ਸਿੱਖੀ ਦੇ ਦੁਸ਼ਮਣ ਬਣਾਏ ਜਾ ਚੁੱਕੇ ਹਨ । ਇਹ ਦੁਸ਼ਮਣ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਪ੍ਰਚਾਰ ਤੋਂ ਬੁਖ਼ਲਾ ਕੇ ਓਦੋਂ ਤੋਂ ਹੀ ਸਿੱਖੀ ਦਾ ਜਾਸੂਸੀ ਪਿੱਛਾ ਕਰਦੇ ਪੀੜ੍ਹੀਆਂ-ਦਰ-ਪੀੜ੍ਹੀਆਂ ਅਤੇ ਕਈ ਰੂਪਾਂ ਵਿੱਚ ਚੱਲੇ ਆ ਰਹੇ ਹਨ ।

ਕੀ ਇਹ ਦਸਵੇਂ ਪਾਤਿਸ਼ਾਹ ਜੀ ਦੀ ਕਰਣੀ ਨੂੰ ਵੰਗਾਰਿਆ ਨਹੀਂ ਜਾ ਰਿਹਾ?
ਕੀ ਆਮ ਸਿੱਖ, ਸ਼੍ਰੋ. ਕਮੇਟੀ, ਤਖ਼ਤਾਂ ਦੇ ਮੁੱਖ ਸੇਵਾਦਾਰ ਦਸਵੇਂ ਪਾਤਿਸ਼ਾਹ ਨਾਲ਼ੋਂ ਸਿਆਣੇ ਬਣ ਗਏ ਹਨ ਕਿ ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਰਹ ਪਈਆਂ ਕਵਿਤਾਵਾਂ ਉੱਤੇ ਗੁਰ-ਸ਼ਬਦ ਦਾ ਠੱਪਾ ਲਾ ਦਿੱਤਾ ਹੈ ਜੋ ਦਸਵੇਂ ਗੁਰੂ ਜੀ ਨੇ ਨਹੀਂ ਲਾਇਆ ਸੀ?

ਗੁਟਕੇ ਛਾਪਣ ਵਾਲ਼ਿਆਂ ਨੂੰ ਇਹ ਕਿੱਸ ਨੇ ਅਧਿਕਾਰ ਦਿੱਤੇ ਸਨ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ 'ਨਾਨਕ' ਨਾਂ ਵਾਲ਼ੀਆਂ ਕੱਚੀਆਂ ਰਚਨਾਵਾਂ ਨੂੰ ਗੁਰ-ਸ਼ਬਦਾਂ ਦੇ ਨਾਲ਼ ਛਾਪਣ? ਕੀ ਅੱਜ ਤੱਕ ਸ਼੍ਰੋ. ਕਮੇਟੀ ਨੇ ਉਨ੍ਹਾਂ ਨੂੰ ਅਜਿਹਾ ਕਰਨੋਂ ਰੋਕਿਆ ਹੈ?

ਕੀ ਹੇਠ ਲਿਖੀਆਂ ਕੱਚੀਆਂ ਰਚਨਾਵਾਂ ਨੂੰ ਗੁਟਕਿਆਂ ਵਾਲ਼ੇ ਗੁਰ-ਸ਼ਬਦ ਸ਼ਮਝ ਕੇ ਨਹੀਂ ਛਾਪ ਰਹੇ?-
1. "ਜਿਤੁ ਦਰ ਲਖ ਮੁਹੰਮਦਾ----।"
2. "ਇਸ ਕਲੀਓ ਪੰਜ ਭੀਤੀਓ-----।"
3. "ਮਨ ਲੋਚੇ ਬੁਰਿਆਈਆਂ-------।"
ਇਸੇ ਤਰ੍ਹਾਂ ਦੀਆਂ ਹੋਰ ਕਈ ਨਕਲੀ ਪੰਕਤੀਆਂ ਵਰਤੀਆਂ ਜਾ ਰਹੀਆਂ ਹਨ, ਜਿਵੇਂ-
4. ਨਾਨਕ ਨੀਵਾਂ ਜੋ ਚਲੇ ਲਗੇ ਨ ਤਤੀ ਵਾਉ।
5. ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ।
6. ਸੋ ਸੁਖੀਆ ਜਿਸ ਨਾਮ ਆਧਾਰ। {ਇਸ ਨੂੰ ਨਾਨਕ ਦੁਖੀਆ ਸਭੁ ਸੰਸਾਰੁ॥ ਵਾਲ਼ੀ ਸੱਚੀ ਤੁਕ ਨਾਲ਼ ਰਲ਼ਾਇਆ ਜਾ ਰਿਹਾ ਹੈ} ਅਸਲ ਵਿੱਚ ਇਹ ਦੋ ਤੁਕਾਂ ਇਉਂ ਹਨ-
ਬਾਲੀ ਰੋਵੈ ਨਾਹਿ ਭਤਾਰੁ॥ ਨਾਨਕ ਦੁਖੀਆ ਸਭੁ ਸੰਸਾਰੁ॥ {ਗਗਸ 954/5}

ਸਿੱਖ ਕੌਮ ਦੇ ਪ੍ਰਸਿੱਧ ਸਿੱਖ ਵਿਦਵਾਨ ਪ੍ਰੋ. ਸਾਹਿਬ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਸਮਝੇ ਜਾਂਦੇ ਰਹਿ ਗਏ ਸ਼ਬਦਾਂ ਵਾਰੇ ਇਉਂ ਕਿਹਾ ਹੈ-
"ਇਹ ਖ਼ਿਆਲ ਬਨਾਵਟੀ, ਗ਼ਲਤ ਅਤੇ ਖ਼ਤਰਨਾਕ ਹੈ ਕਿ ਕੋਈ 'ਸ਼ਬਦ' ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਰਹਿ ਗਏ ਹੋਏ ਹਨ । ਅਜਿਹੇ ਖ਼ਿਆਲ ਸਿੱਖ ਦੀ ਸ਼ਰਧਾ ਨੂੰ ਠੋਕਰ ਮਾਰਨ ਵਾਲ਼ੇ ਹਨ, ਅਤੇ ਸਿੱਖ ਜਥੇਬੰਦੀਆਂ ਵਿੱਚ ਕਈ ਉਪਾਧੀਆਂ ਖੜੀਆਂ ਕਰ ਸਕਦੇ ਹਨ ।"
( ਪੁਸਤਕ ਗੁਰਬਾਣੀ ਤੇ ਇਤਿਹਾਸ ਬਾਰੇ ਪੰਨਾਂ 7 ਤੋਂ)

ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top