Share on Facebook

Main News Page

ਸਿੱਖ ਧਰਮ ਅਤੇ ਹਿੰਦੂ ਮੱਤ ਵਿੱਚ ‘ਕਾਲਿਕਾ’ ਦਾ ਸੰਕਲਪ
ਕਾਲਿਕਾ ਸ਼ਬਦ ਸਿੱਖਾਂ ਨਾਲ ਕਿਵੇਂ ਜੋੜਿਆ ਗਿਆ ?
-: ਪ੍ਰੋ. ਕਸ਼ਮੀਰਾ ਸਿੰਘ USA
29.05.19

ਕਾਲਿਕਾ ਸ਼ਬਦ ਸਿੱਖਾਂ ਨਾਲ ਕਿਵੇਂ ਜੋੜਿਆ ਗਿਆ ?

1. ਪੁਰਾਤਨ ਕਵੀਆਂ ਨੇ ਦਸਵੇਂ ਗੁਰੂ ਜੀ ਨੂੰ ਕਾਲਿਕਾ ਦੇ ਪੁਜਾਰੀ ਬਣਾਇਆ:

ਗੁਰਬਿਲਾਸ ਪਾ:10 {ਰਚਨ ਕਾਲ਼ ਸੰਨ 1751} ਰਚਿਤ ਕਵੀ ਕੁਇਰ ਸਿੰਘ ਵਿੱਚ ਕਵੀ ਨੇ ਸੱਭ ਤੋਂ ਪਹਿਲਾਂ ਦਸਵੇਂ ਗੁਰੂ ਜੀ ਨੂੰ ਕਾਲਿਕਾ ਦੇਵੀ ਦੇ ਪੁਜਾਰੀ ਬਣਾਇਆ ਅਤੇ ਸਿੱਖਾਂ ਦੇ ਮਨਾਂ ਵਿੱਚ ਕਾਲਿਕਾ ਦੇਵੀ ਵਾੜ ਦਿੱਤੀ । ਇਸ ਕਵੀ ਦੀ ਲਿਖੀ ਮਨਮਤੀ ਕਹਾਣੀ ਦੀ ਨਕਲ ਕਰ ਕੇ ਬਾਅਦ ਵਿੱਚ ਹੇਠ ਲਿਖੇ ਲਿਖਾਰੀਆਂ ਨੇ ਵੀ ਕਹਾਣੀ ਵਿੱਚ ਕੁੱਝ ਵਾਧੇ-ਘਾਟੇ ਕਰ ਕੇ ਗੁਰੂ ਜੀ ਵਲੋਂ ਕੀਤੀ ਕਾਲਿਕਾ ਪੂਜਾ ਦੀ ਕਹਾਣੀ ਦੁਹਰਾਈ :

ੳ). ਕਵੀ ਸੁੱਖਾ ਸਿੰਘ ਗ੍ਰੰਥੀ ਪਟਨਾ ਨਿਵਾਸੀ ਨੇ ‘ਗੁਰ ਬਿਲਾਸ ਪਾ: 10’ {ਰਚਨ ਕਾਲ਼ ਸੰਨ 1807} ਵਿੱਚ ਕਾਲਿਕਾ ਪੂਜਾ ਵਾਲ਼ੀ ਕਹਾਣੀ ਦੁਹਰਾਈ ।
ਅ). ਕਵੀ ਸੰਤੋਖ ਸਿੰਘ ਨੇ ‘ਸੂਰਜ ਪ੍ਰਕਾਸ਼’ ਗ੍ਰੰਥ {ਰਚਨ ਕਾਲ਼ ਸੰਨ 1882} ਵਿੱਚ ਕਾਲਿਕਾ ਪੂਜਾ ਵਾਲ਼ੀ ਕਹਾਣੀ ਦੁਹਰਾਈ ।
ੲ). ਬਾਵਾ ਸੁਮੇਰ ਸਿੰਘ ਨੇ ‘ਗੁਰ ਬਿਲਾਸ ਪਾ: 10’ ਵਿੱਚ ਕਾਲਿਕਾ ਪੂਜਾ ਵਾਲ਼ੀ ਕਹਾਣੀ ਦੁਹਰਾਈ ।
ਸ). ਕਵੀ ਗਿਆਨੀ ਗਿਆਨ ਸਿੰਘ ਨੇ ‘ਪੰਥ ਪ੍ਰਕਾਸ਼’ {ਰਚਨ ਕਾਲ਼ ਸੰਨ 1880} ਗ੍ਰੰਥ ਵਿੱਚ ਆਪਣੇ ਗਿਆਨ ਦਾ ਦਿਵਾਲ਼ਾ ਕੱਢਦਿਆਂ ਦਸਵੇਂ ਗੁਰੂ ਜੀ ਕੋਲ਼ੋਂ ਕਾਲਿਕਾ ਪੂਜਾ ਕਰਨ ਦੀ ਕਹਾਣੀ ਦੁਹਰਾਈ ।

2. ਅਖੌਤੀ ਦਸਮ ਗ੍ਰੰਥ ਰਾਹੀਂ ਸਿੱਖਾਂ ਵਿੱਚ ‘ਕਾਲਿਕਾ’ ਦਾ ਪ੍ਰਵੇਸ਼:

ਅੰਗ੍ਰੇਜ਼ ਰਾਜ ਸਮੇਂ ਸੰਨ 1897 ਵਿੱਚ ਪਹਿਲੀ ਵਾਰੀ ਛਾਪੇ ਗਏ ਅਖੌਤੀ ਦਸਮ ਗ੍ਰੰਥ ਰਾਹੀਂ ਸਿੱਖਾਂ ਵਿੱਚ ਪੱਕੇ ਤੌਰ ਤੇ ‘ਕਾਲਿਕਾ’ ਸ਼ਬਦ ਦਾ ਪ੍ਰਵੇਸ਼ ਕਰ ਦਿੱਤਾ ਗਿਆ ਸੀ, ਭਾਵੇਂ ਬ੍ਰਾਹਮਣਵਾਦ ਵਲੋਂ ਪਹਿਲਾਂ ਵੀ ਇਸ ਗ੍ਰੰਥ ਦੀਆਂ ਕਾਲਿਕਾ ਪੂਜਾ ਵਾਲ਼ੀਆਂ ਰਚਨਾਵਾਂ ਦਾ ਪ੍ਰਚਾਰ ਗੁਰਦੁਆਰਿਆਂ ਉੱਤੇ ਕੀਤੇ ਕਬਜ਼ੇ ਸਮੇਂ ਕੀਤਾ ਜਾਂਦਾ ਰਿਹਾ ਸੀ । ਦਸਵੇਂ ਗੁਰੂ ਜੀ ਦੇ ਜੋਤੀ ਜੋਤਿ ਸਮਾਉਣ {ਸੰਨ 1708} ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖ਼ਤਮ {ਸੰਨ 1839} ਹੋਣ ਤਕ, ਭਾਵ, 147 ਸਾਲ ਗੁਰਦੁਆਰਿਆਂ ਉੱਤੇ ਬ੍ਰਾਹਮਣਵਾਦੀ ਮਹੰਤਾਂ ਦਾ ਹੀ ਕਬਜ਼ਾ ਸੀ ਜੋ ਸੰਨ 1925 ਵਿੱਚ {147+86=233 ਸਾਲਾਂ ਬਾਅਦ} ਅਨੇਕਾਂ ਸ਼ਹੀਦੀਆਂ ਨਾਲ਼ ਗੁਰਦੁਆਰਾ ਸੁਧਾਰ ਲਹਿਰ ਸਮੇਂ ਛੁਡਾਇਆ ਗਿਆ । ਅਖੌਤੀ ਦਸਮ ਗ੍ਰੰਥ ਨੂੰ ਦਸਵੇਂ ਗੁਰੂ ਜੀ ਨਾਲ਼ ਜੋੜ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਸਾਬਤ ਕਰ ਦਿੱਤਾ ਗਿਆ । ਇਸ ਗ੍ਰੰਥ ਦੇ ਹੇਠ ਲਿਖੇ ਮਨਮਤੀ ਬੋਲ ਅੱਜ ਵੀ ਰਾਗੀਆਂ ਵਲੋਂ ਗਾਏ ਜਾਂਦੇ ਹਨ ਅਤੇ ਪੱਕੇ ਤੌਰ ਤੇ ਰਿਕਾਰਡ ਕੀਤੀਆਂ ਕੈਸਟਸ ਵਿੱਚ ਸਿੱਖੀ ਦੀਆਂ ਧਜੀਆਂ ਉਡਾ ਰਹੇ ਹਨ ਅਤੇ ਇਹ ਸੱਭ ਬਰਵਾਦੀ ਸਿੱਖ ਸੰਸਥਾਵਾਂ ਦੇ ਪ੍ਰਬੰਧਕਾਂ ਦੇ ਸਾਮ੍ਹਣੇ ਹੋ ਰਹੀ ਹੈ :

ਤਹ ਹਮ ਅਧਿਕ ਤਪੱਸਿਆ ਸਾਧੀ।
ਮਹਾਕਾਲ ਕਾਲਕਾ {ਕਾਲਿਕਾ} ਆਰਾਧੀ।

3. ਭਾਈ ਗੁਰਦਾਸ ਦੀਆਂ ਵਾਰਾਂ ਰਾਹੀਂ ਕਾਲਿਕਾ ਪ੍ਰਵੇਸ਼:

ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਭਾਈ ਵੀਰ ਸਿੰਘ {1872-1957} ਤੋਂ ਪਹਿਲਾਂ 41ਵੀਂ ਵਾਰ ਨਹੀਂ ਸੀ । ਭਾਈ ਵੀਰ ਸਿੰਘ ਦੇ ਨਾਨਾ ਭਾਈ ਹਜ਼ਾਰਾ ਸਿੰਘ ਨੇ ਵੀ ਭਾਈ ਗੁਰਦਾਸ ਦੀਆਂ ਵਾਰਾਂ ਦਾ ਟੀਕਾ ਕਰਨ ਸਮੇਂ ਵਾਰਾਂ ਵਿੱਚ 41ਵੀਂ ਵਾਰ ਨਹੀਂ ਜੋੜੀ ਸੀ ਅਤੇ ਇਹ ਉਸ ਦੀ ਸਿਆਣਪ ਦਾ ਹੀ ਸਿੱਟਾ ਸੀ । ਭਾਈ ਹਜ਼ਾਰਾ ਸਿੰਘ ਦੀਆਂ ਟੀਕਾ ਕੀਤੀਆਂ ਵਾਰਾਂ 3 ਵਾਰ ਛਪੀਆਂ ਪਰ ਉਨ੍ਹਾਂ ਵਿੱਚ 41ਵੀਂ ਵਾਰ ਨਹੀਂ ਸੀ । ਭਾਈ ਵੀਰ ਸਿੰਘ ਨੇ ਵਾਰਾਂ ਦਾ ਚੌਥਾ ਐਡੀਸ਼ਨ ਛਾਪਣ ਸਮੇਂ 41ਵੀਂ ਵਾਰ ਵੀ ਜੋੜ ਦਿੱਤੀ ਜੋ ਕਿ ਭਾਈ ਗੁਰਦਾਸ ਦੀ ਲਿਖੀ ਹੋਈ ਨਹੀਂ ਸੀ {ਕੁੱਝ ਵਿਦਵਾਨਾ ਦੀ ਰਾਇ ਹੈ ਕਿ ਇਹ ਵਾਰ ਕੁਇਰ ਸਿੰਘ ਕਵੀ ਦੀ ਰਚਨਾ ਹੈ ਜੋ ਗੁਰਦਾਸ ਸਿੰਘ ਦੇ ਨਾਮ ਨਾਲ਼ ਲਿਖੀ ਦੱਸੀ ਗਈ ਹੈ। ਗੁਰਦਾਸ ਨਾਮ ਰੱਖਣ ਦਾ ਕਾਰਣ ਸਾਫ਼ ਜਾਪਦਾ ਹੈ ਕਿ ਇਹ ਭਾਈ ਗੁਰਦਾਸ ਦੇ ਨਾਂ ਨਾਲ਼ ਮੇਲ ਖਾਂਦਾ ਹੈ ਜਿਸ ਤੋਂ ਸਿੱਖ ਇਸ ਵਾਰ ਨੂੰ ਵੀ ਭਾਈ ਗੁਰਦਾਸ ਨਾਲ਼ ਜੋੜ ਲੈਣਗੇ ਅਤੇ ਕਾਲਿਕਾ ਪੂਜਾ ਵਾਲ਼ੀ ਗੱਲ ਮੰਨ ਲੈਣਗੇ}। 41ਵੀਂ ਵਾਰ ਵਿੱਚ ਦਸਵੇਂ ਗੁਰੂ ਜੀ ਦੇ ਸਮੇਂ ਦੇ ਹਾਲਾਤ ਬਿਆਨ ਕੀਤੇ ਗਏ ਹਨ ਜੋ ਸਿੱਖੀ ਵਿਚਾਰਧਾਰਾ ਨੂੰ ਡਾਢੀ ਸੱਟ ਮਾਰ ਰਹੇ ਹਨ । ਇਹ ਸਰਾਸਰ ਧੋਖਾ ਸੀ ਜੋ ਭਾਈ ਗੁਰਦਾਸ ਨਾਲ਼ ਅਤੇ ਸਿੱਖ ਸੰਗਤਾਂ ਨਾਲ਼ ਕੀਤਾ ਗਿਆ ਸੀ । ਇਸ 41ਵੀਂ ਵਾਰ ਨੇ ਵੀ ਸਿੱਖਾਂ ਦੇ ਮਨਾ ਵਿੱਚ ਪਹਿਲਾਂ ਚੱਲ ਰਹੇ ‘ਕਾਲਿਕਾ’ ਪੂਜਾ ਦੇ ਸੰਕਲਪ ਨੂੰ ਹੋਰ ਵੀ ਪੱਕਾ ਕੀਤਾ । ਭਾਈ ਵੀਰ ਸਿੰਘ ਨੇ ਵਾਰਾਂ ਦਾ ਟੀਕਾ ਕਰਦਿਆਂ ‘ਕਾਲਿਕਾ’ ਸ਼ਬਦ ਦੇ ਅਰਥ ਵੀ ਅਕਾਲਪੁਰਖ ਕਰ ਦਿੱਤੇ ਜਿਸ ਨਾਲ਼ ਸਿੱਖੀ ਵਿਚਾਰਧਾਰਾ ਨੂੰ ਭਾਰੀ ਸੱਟ ਮਾਰਦਿਆਂ ਸਿੱਖ ਸੰਗਤਾਂ ਨੂੰ ਹੋਰ ਵੀ ਗੁੰਮਰਾਹ ਕਰ ਦਿੱਤਾ ਗਿਆ ।

ਵਿਚਾਰ: ਸਿੱਖ ਧਰਮ ਵਿੱਚ ਕਾਲਿਕਾ ਦੇਵੀ ਦੀ ਪੂਜਾ ਕਰਨ ਦਾ ਕੋਈ ਵਿਧਾਨ ਨਹੀਂ ਹੈ । ਗੁਰਬਾਣੀ ਸੱਭ ਦੇਵੀ ਦੇਵਤਿਆਂ ਦੀ ਪੂਜਾ ਨੂੰ ਰੱਦ ਕਰਦੀ ਹੈ ਅਤੇ ਕੇਵਲ ਅਕਾਲ ਪੁਰਖ ਦੀ ਬੰਦਗੀ ਉੱਤੇ ਹੀ ਟੇਕ ਰੱਖਣ ਦਾ ਉਪਦੇਸ਼ ਕਰਦੀ ਹੈ । ਸਿੱਖਾਂ ਨਾਲ਼ ਇਹ ਸਰਾਸਰ ਧੱਕਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਗੁਰੂ ਦਸਵੇਂ ਪਾਤਿਸ਼ਾਹ ਕਾਲਿਕਾ ਦੀ ਪੂਜਾ ਕਰਦੇ ਸਨ । ਬ੍ਰਾਹਮਣਵਾਦ ਵਲੋਂ ਸਿੱਖੀ ਨੂੰ ਹਿੰਦੂ ਮੱਤ ਵਿੱਚ ਰਲ਼ਗਢ ਕਰਨ ਦੀ ਇਹ ਚਾਲਾਕੀ ਕੀਤੀ ਗਈ ਹੈ ਪਰ ਸਿੱਖ ਇਸ ਗੱਲ ਤੋਂ ਅਵੇਸਲ਼ੇ ਹੋ ਚੁੱਕੇ ਹਨ ਅਤੇ ਅੱਜ ਵੀ ਕਾਲਿਕਾ ਦੇਵੀ ਦੇ ਗੁਣ ਗਾ ਅਤੇ ਸੁਣ ਰਹੇ ਹਨ । ਦੇਖੋ ਇਹ ਗੁਰਬਾਣੀ ਦੇ ਵਚਨ ਜੋ ਦੇਵੀ ਦੇਵਤਿਆਂ ਦੀ ਪੂਜਾ ਨੂੰ ਰੱਦ ਕਰਦੇ ਹਨ ਕਿਉਂਕਿ ਪਾਰਬ੍ਰਹਮ ਤੋਂ ਇਨ੍ਹਾਂ ਵਿੱਚੋਂ ਕੋਈ ਵੀ ਵੱਡਾ ਨਹੀਂ ਹੈ:

ਰਾਮਕਲੀ ਮਹਲਾ 5 ॥ ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ ॥ ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥1॥ ਅਪਨੀ ਗਤਿ ਆਪਿ ਜਾਨੈ ॥ ਸੁਣਿ ਸੁਣਿ ਅਵਰ ਵਖਾਨੈ ॥1॥ ਰਹਾਉ ॥ ਸੰਕਰਾ ਨਹੀ ਜਾਨਹਿ ਭੇਵ ॥ ਖੋਜਤ ਹਾਰੇ ਦੇਵ ॥ ਦੇਵੀਆ ਨਹੀ ਜਾਨੈ ਮਰਮ ॥ ਸਭ ਊਪਰਿ ਅਲਖ ਪਾਰਬ੍ਰਹਮ ॥2॥

ਹਿੰਦੂ ਮੱਤ ਵਿੱਚ ਕਾਲਿਕਾ ਦਾ ਸੰਕਲਪ:

ਹਿੰਦੂ ਮੱਤ ਵਿੱਚ ‘ਕਾਲਿਕਾ’ ਦੇ ਸੰਕਲਪ ਨੇ ਗਿਆਨੀ ਮਾਨ ਸਿੰਘ ਝੌਰ ਅਤੇ ਭਾਈ ਵੀਰ ਸਿੰਘ ਦੇ ਪ੍ਰਗਟ ਕੀਤੇ ‘ਕਾਲਿਕਾ’ ਦੇ ਸੰਕਲਪ ਨੂੰ ਰੱਦ ਕੀਤਾ ਹੋਇਆ ਹੈ । ਗਿਆਨੀ ਮਾਨ ਸਿੰਘ ਝੌਰ ਨੇ ‘ਕਾਲਿਕਾ’ ਸ਼ਬਦ ਨੂੰ ਹੀ ਇਕਾਈ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਸ਼ਬਦਾ ਦਾ ਪਦ-ਛੇਦ ‘ਕਾਲ+ਕਾ’ ਕਰ ਦਿੱਤਾ । ਭਾਈ ਵੀਰ ਸਿੰਘ ਨੇ ਤਾਂ ‘ਕਾਲਿਕਾ’ ਨੂੰ ਰੱਬ ਹੀ ਮੰਨ ਲਿਆ ।

ਹਿੰਦੂ ਮੱਤ ਵਿੱਚ ‘ਕਾਲਿਕਾ’ ਸ਼ਬਦ ਇੱਕ ਇਕਾਈ ਹੈ ਜਿਸ ਦੇ ਦੋ ਭਾਗ ਨਹੀਂ ਕੀਤੇ ਜਾ ਸਕਦੇ ਜਿਵੇਂ ਕਿ ਗਿਆਨੀ ਮਾਨ ਸਿੰਘ ਝੌਰ ਨੇ ਕੀਤੇ ਹਨ ਅਤੇ ਕਈ ਹੋਰ ਵੀ ਅਜਿਹਾ ਕਰ ਰਹੇ ਹਨ ।

ਕਾਲਿਕਾ ਕੌਣ ਹੈ ?

ਸ਼ਿਵ ਦੇ ਘਰ ਵਾਲ਼ੀ ਦਾ ਨਾਂ ਪਾਰਬਤੀ ਹੈ । ਹਿੰਦੂ ਮੱਤ ਵਿੱਚ ਜਿਵੇਂ ਸ਼ਿਵ ਦੇ 12 ਰੂਪ ਜਾਂ ਜੋਤ੍ਰਿਲਿੰਗਮ ਮੰਨੇ ਜਾਂਦੇ ਹਨ ਇਵੇਂ ਹੀ ਇਹ ਮੱਤ ਵਿੱਚ ਪਾਰਬਤੀ ਦੇ ਵੀ ਕਈ ਰੂਪ ਮੰਨੇ ਗਏ ਹਨ ਜਿਨ੍ਹਾਂ ਨੂੰ ਵੱਖ-ਵੱਖ ਨਾਵਾਂ ਵਾਲ਼ੀਆਂ ਦੇਵੀਆਂ ਕਿਹਾ ਗਿਆ ਹੈ । ਹਿੰਦੂ ਮੱਤ ਵਿੱਚ ਪਾਰਬਤੀ ਤੋਂ ਹੀ ‘ਕਾਲਿਕਾ’, ਕਾਲ਼ੀ, ਚੰਡੀ, ਚੰਡਿਕਾ, ਦੁਰਗਾ, ਦੁਰਗਸ਼ਾਹ, ਭਵਾਨੀ, ਗਿਰਿਜਾ, ਅੰਬੇ, ਗੌਰੀ, ਜਗਦੰਬੇ, ਭਗਵਤੀ, ਭਗਉਤੀ, ਜਗ ਮਾਈ, ਜਗ ਮਾਤਾ, ਲਾਟਾਂ ਵਾਲ਼ੀ, ਜੋਤਾਂ ਵਾਲ਼ੀ, ਆਦਿਕ ਨਾਂ ਬਣੇ ਹਨ ਜੋ ਪਾਰਬਤੀ ਦੇ ਹੀ ਰੂਪ ਹਨ ।

‘ਕਾਲਿਕਾ’ ਸ਼ਬਦ ਪੰਜਾਬੀ ਵਿੱਚ ਸੰਸਕ੍ਰਿਤ ਦੇ ‘ਕਾਲਿਕਾ’ ਸ਼ਬਦ ਤੋਂ ਵਿਗੜ ਕੇ ਬਣਿਆ ਹੈ। ਇਵੇਂ ਹੀ ਬਾਰਿਕ ਤੋਂ ਬਾਰਕ, ਮਾਲਿਕ ਤੋਂ ਮਾਲਕ, ਬਾਲਿਕ ਤੋਂ ਬਾਲਕ, ਮਾਲਿਨੀ ਤੋਂ ਮਾਲਨੀ ਆਦਿਕ ਸ਼ਬਦ ਬਣੇ ਹਨ। ਹਿੰਦੂ ਸਾਹਿਤ ਵਿੱਚ 90 ਅਧਿਆਵਾਂ ਅਤੇ 9000 ਛੰਦਾਂ ਵਾਲ਼ੇ ਇੱਕ ਪੁਰਾਣ ਦਾ ਨਾਂ ‘ਕਾਲਿਕਾ ਪੁਰਾਣ’ ਹੈ। ਕਾਲਿਕਾ ਇੱਕ ਦੇਵੀ ਹੈ ਜਿੱਸ ਦਾ ਜ਼ਿਕਰ ਇਸ ਪੁਰਾਣ ਵਿੱਚ ਕੀਤਾ ਗਿਆ ਹੈ। ਵਿੱਕੀਪੀਡੀਆ ਉੱਤੇ ‘ਕਾਲਿਕਾ ਪੁਰਾਣ’ ਵਾਰੇ ਲਿਖਿਆ ਮਿਲ਼ਦਾ ਹੈ:- ‘The extent that contains 98 chapters and over 9,000 stanzas is the only work of the series dedicated to the worship of Kali, her manifold forms such as Girija, Devi, Bhadarkali and Mahamaya.’

ਅਖੌਤੀ ਦਸਮ ਗ੍ਰੰਥ ਵਿੱਚ ਕਾਲਿਕਾ:

ਅਖੌਤੀ ਦਸਮ ਗ੍ਰੰਥ ਕਾਲਿਕਾ ਨੂੰ ਔਰਤ ਮੰਨਿਆਂ ਹੈ ਜਿਸ ਤੋਂ ਸਪੱਸ਼ਟ ਹੈ ਕਿ ‘ਕਾਲਿਕਾ’ ਸ਼ਬਦ ਨੂੰ ਕਾਲ+ਕਾ ਜਾਂ ਕਾਲਿ +ਕਾ ਪਦ-ਛੇਦ ਕਰ ਕੇ ਤੋੜਿਆ ਨਹੀਂ ਜਾ ਸਕਦਾ । ਅਖੌਤੀ ਦਸਮ ਗ੍ਰੰਥ ਨੂੰ ਮੰਨਣ ਵਾਲ਼ਿਆਂ ਨੂੰ ਵੀ ਅਖੌਤੀ ਦਸਮ ਗ੍ਰੰਥ ਵਿੱਚ ਲਿਖੇ ਕਾਲਿਕਾ ਪ੍ਰਤੀ ਤੱਥਾਂ ਉੱਤੇ ਭਰੋਸਾ ਨਹੀਂ ਕਿਉਂਕਿ ਅਗਿਆਨਤਾ ਹੈ ।

ਚੰਡੀ ਦੁਰਗਾ ਮਾਈ ਨੇ ਕਾਲਿਕਾ/ਕਾਲ਼ੀ ਨੂੰ ਆਪਣਾ ਮੱਥਾ ਤੋੜ ਕੇ ਆਪਣੇ ਵਿੱਚੋਂ ਹੀ ਪ੍ਰਗਟ ਕੀਤਾ ਸੀ ਤੇ ਫਿਰ ਦੁਰਗਾ ਮਾਈ ਕਾਲੀ ਦੇਵੀ ਨੂੰ ਕਹਿੰਦੀ ਹੈ-

ਹੇ ਪੁੱਤ੍ਰੀ ਤੂੰ ਕਾਲਕਾ ਹੋਹੁ ਜੁ ਮੁਝ ਮੈ ਲੀਨ। (ਚੰਡੀ ਚਰਿੱਤ੍ਰ ਛੰਦ ਨੰਬਰ 76)

ਹਿੰਦੂ ਮੱਤ ਵਿੱਚ ‘ਕਾਲਿਕਾ’ ਦੀ ਆਰਤੀ ਪ੍ਰਸਿੱਧ ਹੈ ਅਤੇ ਮੰਦਿਰਾਂ ਵਿੱਚ ਕੀਤੀ ਜਾ ਰਹੀ ਹੈ । ‘ਜਸ’ ਟੀਵੀ ਇੱਕ ਚੈਨਲ ਹੈ । ਇਸ ਚੈਨਲ ਰਾਹੀਂ ਪੱਕੇ ਤੌਰ ਤੇ ‘ਕਾਲਿਕਾ’ ਦੀ ਆਰਤੀ ਹੁੰਦੀ ਦਿਖਾਈ ਜਾਂਦੀ ਹੈ ਜਿਸ ਵਿੱਚ ‘ਕਾਲਿਕਾ’ ਦੀਆਂ ਵੱਖ-ਵੱਖ ਤਸਵੀਰਾਂ ਵੀ ਦਿਖਾਈਆਂ ਜਾਂਦੀਆਂ ਹਨ ।

ਕਾਲਿਕਾ ਦੇਵੀ ਦੀ ਪੂਜਾ ਨੂੰ ਦਸਵੇਂ ਗੁਰੂ ਜੀ ਨਾਲ਼ ਜੋੜਨ ਵਾਲ਼ਿਆਂ ਨੂੰ ਹੇਠ ਲਿਖੀ ਆਰਤੀ ਦੇ ਬੋਲ ਪੜ੍ਹਨੇ ਚਾਹੀਦੇ ਹਨ ਦੇਵੀਆਂ ਦੀ ਆਰਤੀ ਵਿੱਚ ਮੰਦਿਰਾਂ ਵਿੱਚ ਗਾਏ ਜਾਂਦੇ ਹਨ-

ਜਯ ਅੰਬੇ ਗੌਰੀ
ਮੈਯਾ ਜੈ ਸ਼ਯਾਮਾ ਗੌਰੀ ।
ਜਯ ਅੰਬੇ ਗੌਰੀ
ਮੈਯਾ ਜਯ ਸ਼ਯਾਮਾ ਗੌਰੀ ।
ਤੁਮਕੋ ਨਿਸ਼ਿਦਿਨ ਧਿਆਵਤ
ਹਰਿ ਬ੍ਰਹਮਾ ਸ਼ਿਵ ਰੀ ।
ਮੈਯਾ ਜੈ ਅੰਬੇ ਗੌਰੀ ।
ਮਾਂਗ ਸਿਦੂਰ ਬਿਰਾਜਤ
ਟੀਕੋ ਮ੍ਰਿਗਮਦ ਕੋ ।
ਉੱਜਲ ਸੇ ਦੋਉ ਨੈਨਾ
ਚੰਦ੍ਰਬਦਨ ਨੀਕੋ ।
ਮੈਯਾ ਜੈ ਅੰਬੇ ਗੌਰੀ ।
ਕਨਕ ਸਮਾਨ ਕਲੇਵਰ
ਰਕਤਾਂਬਰ ਰਾਜੈ।
ਰਕਤ ਪੁਸ਼ਪ ਗਲ਼ ਮਾਲਾ
ਕੰਠਨ ਪਰ ਸਾਜੈ ।
ਮੈਯਾ ਜੈ ਅੰਬੇ ਗੌਰੀ।
ਕੇਹਰਿ ਬਾਹਨ ਰਾਜਤ
ਖੜਗ ਖੱਪਰ ਧਾਰੀ।
ਸੁਰ-ਨਰ ਮੁਨਿ-ਜਨ ਸੇਵਤ
ਤਿਨਕੇ ਦੁੱਖਹਾਰੀ।
ਮੈਯਾ ਜਯ ਅੰਬੇ ਗੌਰੀ।
ਕਾਨਨ ਕੁੰਡਲ਼ ਸ਼ੋਭਿਤ
ਨਾਸਾਗ੍ਰੇ ਮੋਤੀ।
ਕੋਟਿਕ ਚੰਦ੍ਰ ਦਿਵਾਕਰ
ਰਾਜਤ ਸਮ ਜਯੌਤੀ ।
ਮੈਯਾ ਜਯ ਅੰਬੇ ਗੌਰੀ।
ਸ਼ੁੰਭ ਨਿਸ਼ੁੰਭ ਬਿਦਾਰੇ
ਮਹਿਸ਼ਾਸੁਰ ਘਾਤੀ।
ਧੂਮ੍ਰ ਵਿਲੋਚਨ ਨੈਨਾ
ਨਿਸ਼ਿਦਿਨ ਮਦਮਾਤੀ।
ਮੈਯਾ ਜਯ ਅੰਬੇ ਗੌਰੀ।
ਚੰਡ ਮੁੰਡ ਸੰਹਾਰ
ਸ਼ੋਣਿਤਬੀਜ ਹਰੇ।
ਮਧੁ ਕੈਟਭ ਦੋਉ ਮਾਰੇ
ਸੁਰ ਭਯਹੀਨ ਕਰੇ।
ਮੈਯਾ ਜਯ ਅੰਬੇ ਗੌਰੀ।
ਬ੍ਰਹਮਣੀ ਰੁਦ੍ਰਾਣੀ
ਤੁਮ ਕਮਲਾ ਰਾਨੀ ।
ਆਗਮ ਨਿਗਮ ਬਖਾਨੀ ।
ਤੁਮ ਸ਼ਿਵ ਪਟਰਾਨੀ
ਮੈਯਾ ਜਯ ਅੰਬੇ ਗੌਰੀ ।
ਚੌਂਸਠ ਯੋਗਿਨਿ ਗਾਵਤ
ਨ੍ਰਿਤਯ ਕਰਤ ਭੈਰੂੰ ।
ਬਾਜਤ ਤਾਲ ਮ੍ਰਦੰਗਾ
ਔ ਬਾਜਤ ਡਮਰੂ ।
ਮੈਯਾ ਜਯ ਅੰਬੇ ਗੌਰੀ ।
ਤੁਮ ਹੀ ਜਗ ਕੀ ਮਾਤਾ
ਤੁਮ ਹੀ ਹੋ ਭਰਤਾ ।
ਭਕਤਨ ਕੀ ਦੁਖਹਰਤਾ
ਸੁਖ ਸੰਪਤਿ ਕਰਤਾ ।
ਮੈਯਾ ਜੈ ਅੰਬੇ ਗੌਰੀ ।
ਭੇਜਾ ਚਾਰ ਅਤਿ ਸ਼ੋਭਿਤ
ਖੜਗ ਖੱਪਰ ਧਾਰੀ ।
ਮਨਬਾਂਛਿਤ ਫਲ ਪਾਵਤ
ਸੇਵਤ ਨਰ ਨਾਰੀ ।
ਮੈਯਾ ਜੈ ਅੰਬੇ ਗੌਰੀ ।
ਕੰਚਨ ਥਾਲ ਵਿਰਾਜਤ
ਅਗਰ ਕਪੂਰ ਭਾਤੀ ।
ਸ਼੍ਰੀ ਮਾਲਕੇਤੁਮੇਂ ਰਾਜਤ
ਕੋਟਿਰਤਨ ਜਯੋਤੀ ।
ਮੈਯਾ ਜਯ ਅੰਬੇ ਗੌਰੀ ।
ਸ਼੍ਰੀ ਅੰਬੇ ਜੀ ਕੀ ਆਰਤੀ
ਜੋ ਕੋਈ ਨਰ ਗਾਵੈ ।
ਕਹਤ ਸ਼ਿਵਾਨੰਦ ਸੁਆਮੀ ।
ਸੁਖ ਸੰਪਤਿ ਪਾਵੈ ।
॥ ਮੈਯਾ ਜਯ ਅੰਬੇ ਗੌਰੀ ॥

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top