Share on Facebook

Main News Page

ਹੁਣ ਸ਼੍ਰੋ. ਕਮੇਟੀ ਸ਼੍ਰੀ ਦਰਬਾਰ ਸਾਹਿਬ ਦੇ ਚੰਦੋਏ ਨੂੰ ਵੀ ਦੁਰਗਾ ਦਾ ਪਾਠ ਪੜ੍ਹਾਉਣ ਲੱਗੀ !!!
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
01.08.19

ਭਾਈ ਬਲਦੇਵ ਸਿੰਘ ਰਾਗੀ {ਜੋ ਭਾਈ ਬਖ਼ਸ਼ੀਸ਼ ਸਿੰਘ ਰਾਗੀ ਦੀ ਗਾਇਨ ਸ਼ੈਲੀ ਵਿੱਚ ਕੀਰਤਨ ਕਰਦੇ ਹਨ} ਕੀਰਤਨ ਕਰ ਰਹੇ ਹਨ ਜੋ ਪੀਟੀਸੀ ਚੈੱਨਲ ਉੱਤੇ ਉਪਲੱਬਧ ਹੈ। ਸਵੇਰ ਦਾ ਆਸਾ ਕੀ ਵਾਰ {ਮਿਲ਼ਗੋਭਾ ਕਰ ਕੇ ਪੜ੍ਹੀ ਜਾ ਰਹੀ} ਦਾ ਸਮਾਂ ਹੈ। ਕੈਮਰੇ ਰਾਹੀਂ ਸ਼੍ਰੀ ਦਰਬਾਰ ਸਹਿਬ ਦੇ ਚੰਦੋਏ ਨੂੰ ਵੀ ਦਿਖਾਇਆ ਜਾ ਰਿਹਾ ਹੈ । ਉਸ ਚੰਦੋਏ ਉੱਤੇ ਲਿਖੀ ਇੱਕ ਪੰਕਤੀ ਵੀ ਦਿਖਾਈ ਜਾ ਰਹੀ ਹੈ ਜੋ ਅਖੌਤੀ ਦਸਮ ਗ੍ਰੰਥ ਵਿੱਚੋਂ ਹੈ {ਚੰਦੋਏ ਉੱਤੇ ਕਿਸੇ ਪੰਕਤੀ ਦੀ ਕੋਈ ਲੋੜ ਨਹੀਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਤੱਖ ਪ੍ਰਕਾਸ਼ ਸਾਮ੍ਹਣੇ ਹੈ} ।

ਪੰਕਤੀ ਪੜ੍ਹ ਕੇ ਸਪੱਸ਼ਟ ਤੌਰ 'ਤੇ ਸਾਬਤ ਹੋ ਰਿਹਾ ਹੈ ਕਿ ਸ਼੍ਰੋ. ਕਮੇਟੀ ਅਖੌਤੀ ਦਸਮ ਗ੍ਰੰਥ ਨੂੰ ਹਰ ਹਾਲਤ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਖੜ੍ਹਾ ਕਰਨ ਵਿੱਚ ਪੂਰਾ ਸਾਥ ਦੇ ਰਹੀ ਹੈ । ਪਹਿਲਾਂ ਹੀ ਸ਼੍ਰੋ. ਕਮੇਟੀ ਵਲੋਂ ਸਿੱਖ ਰਹਤ ਮਰਯਾਦਾ ਵਿੱਚ ਲਿਖੀ ਕੀਰਤਨ ਦੀ ਮੱਦ ਵਿੱਚ ਤਬਦੀਲੀ ਕਰਕੇ ਅਖੌਤੀ ਦਸਮ ਗ੍ਰੰਥ ਦੀਆਂ ਗੁਰੂ ਵਲੋਂ ਅਪ੍ਰਵਾਨਤ ਰਚਨਾਵਾਂ ਨੂੰ ਕੀਰਤਨ ਵਿੱਚ ਗਾਉਣ ਦੀ ਪ੍ਰਵਾਨਗੀ ਦਿੱਤੀ ਹੋਈ ਹੈ ਜੋ ਅਖੌਤੀ ਦਸਮ ਗ੍ਰੰਥ ਨੂੰ ਸਿੱਖਾਂ ਦਾ ਦੂਜਾ ਸ਼ਰੀਕ ਗੁਰੂ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ ।

ਸ਼੍ਰੋ. ਕਮੇਟੀ ਨੂੰ ਦਸਵੇਂ ਗੁਰੂ ਜੀ ਵਲੋਂ ਥਾਪੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਗੁਰੂ ਤੋਂ ਚੰਦੋਏ ਉੱਤੇ ਲਿਖਵਾਉਣ ਨੂੰ ਕੋਈ ਪੰਕਤੀ ਨਹੀ ਲੱਭ ਰਹੀ ਅਤੇ ਅਖੌਤੀ ਦਸਮ ਗ੍ਰੰਥ ਦੀ ਪੰਕਤੀ ਪਸੰਦ ਹੈ ਜਿਸ ਤੋਂ ਅਖੌਤੀ ਦਸਮ ਗ੍ਰੰਥ ਦੇ ਸਿੱਖਾਂ ਦੇ ਦੂਜੇ ਗੁਰੂ ਹੋਣ ਦਾ ਵੀ ਭੁਲੇਖਾ ਪਾਇਆ ਜਾ ਰਿਹਾ ਹੈ । ਜੇ ਇਹ ਪੰਕਤੀ ਚੰਦੋਆ ਦੇਣ ਵਾਲ਼ੇ ਨੇ ਆਪਣੇ ਵਲੋਂ ਲਿਖਵਾ ਕੇ ਲਿਆਂਦੀ ਹੈ ਤਾਂ ਕੀ ਸ਼੍ਰੋ. ਕਮੇਟੀ ਸੁੱਤੀ ਪਈ ਹੈ ਜੋ ਇਸ ਪੰਕਤੀ ਦੀ ਪਰਖ ਨਹੀਂ ਕਰ ਸਕੀ ਕਿ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ (ਰਾਗ ਮਾਲ਼ਾ ਤੋਂ ਬਿਨਾਂ} ਵਿੱਚੋਂ ਹੈ ਜਾਂ ਬਾਹਰੋਂ? ਕੱਲ੍ਹ ਨੂੰ ਕੋਈ ਰਾਮਾਇਣ, ਗੀਤਾ, ਪੁਰਾਣ, ਵੇਦ ਆਦਿਕ ਵਿੱਚੋਂ ਕੋਈ ਪੰਕਤੀ ਲਿਖਵਾ ਕੇ ਚੰਦੋਆ ਲੈ ਆਵੇ ਤਾਂ ਕੀ ਸ਼੍ਰੋ. ਕਮੇਟੀ ਉਸ ਦੀ ਭਾਵਨਾ ਅਨੁਸਾਰ ਉਸ ਨੂੰ ਵੀ ਪ੍ਰਵਾਨ ਕਰ ਲਵੇਗੀ? ਮੌਜੂਦਾ ਕਾਰਵਾਈ ਤੋਂ ਸੰਕੇਤ ਮਿਲ਼ਦਾ ਹੈ ਸ਼ਾਇਦ ਕਰ ਲਵੇ!

ਹੁਣ ਤਾਂ ਚੰਦੋਏ ਨੂੰ ਵੀ ਸ਼੍ਰੋ. ਕਮੇਟੀ ਵਲੋਂ ਪੜ੍ਹਾਇਆ ਦੁਰਗਾ ਦਾ ਪਾਠ ਕਰਦੇ ਦੇਖ ਕੇ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ ਕਿ ਸਿੱਖਾਂ ਦੀ ਵੱਖਰੀ ਹੋਂਦ ਖ਼ਤਰੇ ਵਿੱਚ ਪਾਈ ਜਾ ਚੁੱਕੀ ਹੈ ।

ਕੀ ਲਿਖਿਆ ਹੈ ਚੰਦੋਏ ਉੱਤੇ?

ਚੰਦੋਏ ਉੱਤੇ ‘ਵਾਰ ਦੁਰਗਾ ਕੀ’ ਦੀ ਪਹਿਲੀ ਪਉੜੀ ਵਿੱਚੋਂ ਇੱਕ ਪੰਕਤੀ ਲਿਖੀ ਗਈ ਹੈ । ਇਹ ਪੰਕਤੀ ਹੈ-
ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿਠੇ ਸਭਿ ਦੁਖਿ ਜਾਇ॥ {ਅਖੌਤੀ ਦਸਮ ਗ੍ਰੰਥ ਪੰਨਾਂ 119}

ਇਹ ਪੰਕਤੀ ਦੁਰਗਾ ਦੇਵੀ/ਪਾਰਬਤੀ/ਭਗਵਤੀ/ਭਗਵਤੀ ਦਾ ਪਾਠ ਹੈ? ਇਹ ਕਿਵੇਂ?

‘ਵਾਰ ਦੁਰਗਾ ਕੀ’ ਦੀਆਂ 55 ਪਉੜੀਆਂ ਹਨ । ਵਾਰ ਦੇ ਲਿਖਾਰੀ ਕਵੀ ਨੇ ਆਖ਼ਰੀ ਪਉੜੀ ਵਿੱਚ ਵਾਰ ਨੂੰ ਲਿਖਣ ਦਾ ਮਨੋਰਥ ਬਿਆਨ ਕੀਤਾ ਹੋਇਆ ਹੈ । ਦੇਖੋ ਇਹ ਆਖ਼ਰੀ ਪਉੜੀ-

ਪਉੜੀ॥
ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ॥ ਇੰਦ੍ਰ ਸੱਦ ਬੁਲਾਇਆ ਰਾਜ ਅਭਿਖੇਖ ਨੋ॥
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੇ॥ ਚੳਦੁਹ ਲੋਕਾਂ ਛਾਇਆ ਜਸੁ ਜਗ ਮਾਤ ਦਾ॥
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥ ਫੇਰ ਨ ਜੂਨੀ ਆਇਆ ਜਿਨ ਇਹ ਗਾਇਆ॥
55॥

ਅਰਥ: ਦੈਂਤਾਂ ਨੂੰ ਜਿੱਤਣ ਵਾਲੀ ਲਿਖਾਰੀ ਦੀ ਜੱਗ ਮਾਤਾ ਹੈ, ਦੁਰਗਾ ਹੈ, ਮਾਈ ਪਾਰਬਤੀ ਹੈ, ਦੁਰਗਸ਼ਾਹ ਹੈ, ਚੰਡੀ ਹੈ, ਕਾਲਕਾ ਹੈ, ਭਗਉਤੀ ਹੈ ਆਦਿਕ ਕਈ ਨਾਂ ਹਨ । ਦੁਰਗਾ ਮਾਈ ਪਾਰਬਤੀ ਨੇ ਆਖ਼ਰੀ ਬਚੇ ਸੁੰਭ ਅਤੇ ਨਿਸੁੰਭ ਦੈਂਤਾਂ ਨੁੰ ਮਾਰ ਦਿੱਤਾ । ਸਵੱਰਗ ਦੇ ਰਾਜੇ ਇੰਦ੍ਰ ਨੂੰ ਸੱਦ ਕੇ ਉਸ ਨੂੰ ਸਵੱਰਗ ਦਾ ਮੁੜ ਰਾਜਾ ਬਣਨ ਦਾ ਰਾਜ ਤਿਲਕ ਦਿੱਤਾ । ਦੁਰਗਾ ਮਾਈ ਪਾਰਬਤੀ ਦੀ ਜਿੱਤ ਹੋਣ ਨਾਲ਼ ਉਸ ਦੇਵੀ ਦਾ ਜਸ਼ ਦੁਨੀਆਂ ਦੇ ਕੋਨੇ ਕੋਨੇ ਵਿੱਚ ਫੈਲ ਗਿਆ । ਵਾਰ ਦੀਆਂ ਸਾਰੀਆਂ 55 ਪਉੜੀਆਂ ਦੁਰਗਾ ਦੇਵੀ ਪਾਰਬਤੀ ਦਾ ਪਾਠ ਬਣਾ ਦਿੱਤਾ ਹੈ ਕਿਉਂਕਿ ਉਸ ਦੀ ਜਿੱਤ ਜੂ ਹੋਈ ਹੈ । ਜਿਸ ਨੇ ਵੀ ਇਸ ਨੂੰ ਗਾਇਆ ਹੈ ਉਹ ਮੁੜ ਜੂਨਾਂ ਵਿੱਚ ਨਹੀਂ ਆਇਆ ।

ਨੋਟ: ਮਾਰਕੰਡੇ ਪੁਰਾਣ ਵਿੱਚੋਂ ਦੁਰਗਾ ਅਤੇ ਇੰਦ੍ਰ ਦੀ ਇਹ ਕਹਾਣੀ ਹੀ ਵਾਰ ਦੁਰਗਾ ਵਿੱਚ ਬਿਆਨ ਕੀਤੀ ਹੈ ਅਤੇ ਇਹ ਮੌਲਿਕ ਰਚਨਾ ਨਹੀਂ ਹੈ ।

ਇਸ ਪਉੜੀ ਦੀ ਪੰਕਤੀ ‘ਦੁਰਗਾ ਪਾਠ ਬਣਾਇਆ ਸਭੇ ਪਉੜੀਆਂ’ ਤੋਂ ਸਪੱਸ਼ਟ ਹੈ ਕਿ ‘ਵਾਰ ਦੁਰਗਾ ਕੀ’ ਦੀ ਹਰ ਇੱਕ ਪਉੜੀ ਦੁਰਗਾ ਦੇਵੀ ਪਾਰਬਤੀ ਦਾ ਪਾਠ ਹੈ । ਇਹ ਸਪੱਸ਼ਟ ਲਿਖੀ ਸੱਚਾਈ ਤਾਂ ਇੱਕ ਸਾਧਾਰਣ ਸਮਝ ਵਾਲ਼ਾ ਵੀ ਸਮਝ ਲੈਂਦਾ ਹੈ ਪਰ ਸ਼੍ਰੋ. ਕਮੇਟੀ ਨੂੰ ਇਸ ਦੀ ਸਮਝ ਕਿਉਂ ਨਹੀਂ ਆ ਰਹੀ, ਇੱਸ ਦੇ ਪਿੱਛੇ ਕੋਈ ਰਾਜ਼ ਹੀ ਹੋ ਸਕਦਾ ਹੈ ।

ਹੁਣ ਚੰਦੋਏ ਉੱਤੇ ਲਿਖੀ ਪੰਕਤੀ ਦੇ ਅਰਥ ਵਿਚਾਰਦੇ ਹਾਂ-

ਲਿਖੀ ਪੰਕਤੀ ਹੈ- ਸ਼੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿਠੇ ਸਭਿ ਦੁਖਿ ਜਾਇ॥
ਅਸਲ ਪੰਕਤੀ ਹੈ- ਸ਼੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿਠੇ ਸਭਿ ਦੁਖ ਜਾਇ॥

ਅਸਲ ਪੰਕਤੀ ਦੇ ਅਰਥ ਉਸ ਸੰਦਰਭ ਵਿੱਚ ਹੀ ਬਣਗੇ ਜੋ ਕਵੀ ਨੇ ਆਖ਼ਰੀ ਪਉੜੀ ਵਿੱਚ ਵਾਰ ਬਾਰੇ ਸੂਚਨਾ ਦਿੱਤੀ ਹੈ । ਕਿਉਂਕਿ ਹਰ ਪਉੜੀ ਦੁਰਗਾ ਦਾ ਪਾਠ ਹੈ ਇਸ ਲਈ ਕਵੀ ਅਨੁਸਾਰ ਦੁਰਗਾ ਦਾ ਪਾਠ ਅੱਠਵੇਂ ਗੁਰੂ ਜੀ ਨੇ ਵੀ ਕੀਤਾ ਹੈ ਕਿਉਂਕਿ ਦੁਰਗਾ ਦੇ ਪਾਠ ਨਾਲ਼ ਸਾਰੇ ਦੁੱਖ ਦੂਰ ਹੁੰਦੇ ਹਨ । ਲਫ਼ਜ਼ ਧਿਆਈ ਐ ਦਾ ਸਪੱਸ਼ਟ ਅਰਥ ਹੈ- ਧਿਆਈ ਹੈ, ਧਿਆ ਲਈ ਹੈ ।

ਚੰਦੋਏ ਉੱਤੇ ਲਿਖੀ ਪੰਕਤੀ:

ਜਿਹੜੀ ਪੰਕਤੀ ਚੰਦੋਏ ਉੱਤੇ ਲਿਖੀ ਦਿਖਾਈ ਗਈ ਹੈ ਉਸ ਵਿੱਚ ਲਫ਼ਜ਼ ‘ਦੁਖ’ ਨੂੰ ‘ਦੁਖਿ’ ਲਿਖ ਕੇ ਹੋਰ ਵੀ ਅਨੱਰਥ ਕੀਤਾ ਗਿਆ ਹੈ ।

ਸ਼ਬਦ ਜੋੜਾਂ ਦਾ ਵਿਆਕਰਣਕ ਪੱਖ ਕੀ ਹੈ?

ਦੁੱਖੁ- ਇੱਕ ਵਚਨ ਭਾਵ ਵਾਚਕ ਨਾਂਵ ਹੈ । ਦੁੱਖ- ‘ਦੁੱਖੁ’ ਸ਼ਬਦ ਤੋਂ ਬਹੁ-ਵਚਨ ਹੈ । ਦੁਖਿ- ਅਧਿਕਰਣ ਕਾਰਕ ਇੱਕ-ਵਚਨ ਹੈ ਅਤੇ ਇਸ ਦਾ ਅਰਥ ਦੁਖ ਵਿੱਚ ਗ੍ਰਸਤ ਹੋ ਜਾਣਾਂ, ਦੁੱਖ ਵਿੱਚ ਡੁੱਬ ਜਾਣਾਂ । ਜਾਪਦਾ ਹੈ ਸ਼੍ਰੋ. ਕਮੇਟੀ ਦੇ ਦਰਬਾਰ ਸਾਹਿਬ ਵਿੱਚ ਸੇਵਾ ਕਰਦੇ ਕਿਸੇ ਸੇਵਾਦਾਰ ਨੂੰ ਵੀ ਸ਼ਬਦ-ਜੋੜਾਂ ਦੇ ਅਰਥਾਂ ਦਾ ਬੋਧ ਨਹੀਂ ਹੈ ਜਿਨ੍ਹਾਂ ਦੇ ਸਾਮ੍ਹਣੇ ਇਹ ਸੱਭ ਕੁੱਝ ਹੋ ਰਿਹਾ ਹੈ ਜਾਂ ਬੋਧ ਹੋਣ ਦੇ ਬਵਜੂਦ ਵੀ ਟਿੱਪਣੀ ਕਰਨ ਤੇ ਨੌਕਰੀ ਤੋਂ ਲਾਂਭੇ ਕੀਤੇ ਜਾਣ ਦੇ ਡਰ ਤੋਂ ਨਹੀਂ ਬੋਲ ਰਹੇ । ਅਸਲੀ ਗੱਲ ਤਾਂ ਉਹੀ ਜਾਣਦੇ ਹਨ ਕਿ ਉਹ ਅਜਿਹੀ ਅਣਦੇਖੀ ਕਿਉਂ ਕਰ ਰਹੇ ਹਨ ।

ਚੰਦੋਏ ਉੱਤੇ ਲਿਖੀ ਪੰਕਤੀ ਅਨੁਸਾਰ ਅਰਥ-
ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਨੇ ਵੀ ਦੁਰਗਾ ਧਿਆਈ ਹੈ ਕਿਉਂਕਿ ਦੁਰਗਾ ਦੇ ਦਰਸ਼ਨਾਂ ਨਾਲ਼ ਪ੍ਰਾਣੀ ਦੁੱਖ ਵਿੱਚ ਗ੍ਰਸਤ ਹੋ ਜਾਂਦਾ ਹੈ ਅਤੇ ਤੰਦਰੁਸਤੀ ਜਾਂਦੀ ਰਹਿੰਦੀ ਹੈ ।
ਸੁਚੇਤ ਹੋਵੋ! ਦੁਰਗਾ ਕੀ ਵਾਰ ਦੀਆਂ ਸਾਰੀਆਂ ਪਉੜੀਆਂ ਹੀ ਦੁਰਗਾ ਦਾ ਪਾਠ ਹੈ ਅਤੇ ਵਾਰ ਦਾ ਲਿਖਾਰੀ ਖ਼ੁਦ ਇਹ ਗੱਲ ਲਿਖ ਰਿਹਾ ਹੈ ਪਰ ਸਿੱਖ ਤਾਂ ਲਿਖਾਰੀ ਦੀ ਕਹੀ ਹੋਈ ਗੱਲ਼ ਨੂੰ ਹੀ ਛਿੱਕੇ ਉੱਤੇ ਟੰਗ ਰਹੇ ਹਨ ਅਤੇ ਧੱਕੇ ਨਾਲ਼ ਦੁਰਗਾ ਦੇ ਪਾਠ ਵਾਲ਼ੀ ਪਉੜੀ ਨੂੰ ਆਪ ਹੀ ਗੁਰੂ ਪਾਤਿਸ਼ਾਹਾਂ ਦੇ ਸਿਮਰਨ ਨਾਲ਼ ਜੋੜ ਰਹੇ ਹਨ । ਪਹਿਲੀ ਪਉੜੀ ‘ਪ੍ਰਿਥਮ ਭਗਉਤੀ ਸਿਮਰ ਕੇ’ ਵਾਲ਼ੀ ਵਿੱਚ ਗੁਰੂ ਪਾਤਿਸ਼ਾਹਾਂ ਨੂੰ ਯਾਦ ਕਰਨ ਵਾਲੀ ਕੋਈ ਗੱਲ ਨਹੀਂ ਸਗੋਂ ਗੁਰੂ ਪਾਤਿਸ਼ਾਹਾਂ ਕੋਲ਼ੋਂ ਦੁਰਗਾ ਨੂੰ ਹੀ ਯਾਦ ਕਰਾਇਆ ਗਿਆ ਹੈ ਜੋ ਸਿੱਖੀ ਪ੍ਰਤੀ ਬਹੁਤ ਘਟੀਆ ਸੋਚ ਦਾ ਪ੍ਰਗਟਾਵਾ ਹੈ । ਅਖੌਤੀ ਦਸਮ ਗ੍ਰੰਥ ਨੇ ਤਾਂ ਰਿਸ਼ੀ ਬਾਲਮੀਕ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਸ ਨੂੰ ਵੀ ਦੁਰਗਾ ਦਾ ਪੁਜਾਰੀ ਹੀ ਸਾਬਤ ਕੀਤਾ ਹੈ, ਦੇਖੋ ਇਹ ਬੰਦ-

ਬਾਲਮੀਕ ਨੇ ਦੁਰਗਾ ਜਾਪ ਕੀਤਾ
DURGA AND BAALMEEK page 245 So-called Dasam granth Ramavtar

ਬਨੰ ਨਿਰਜਨੰ ਦੇਖ ਕੈ ਕੈ ਅਪਾਰੰ ॥ ਬਨੰਬਾਸ ਜਾਨਯੋ ਦਯੋ ਰਾਵਣਾਰੰ ॥
Finding herself in a desolate forest, Sita understood that Ram had exiled her;

ਰੁਰੋਦੰ ਸੁਰ ਉੱਚੰ ਪਪਾਤੰਤ ਪ੍ਰਾਨੰ ॥ ਰਣੰ ਜੇਮ ਵੀਰੰ ਲਗੇ ਮਰਮ ਬਾਮੰ ॥੭੨੩॥
There she began to weep in a fatal sound in a loud voice like a warrior being shot by an arrow on the secret parts.723

ਸੁਨੀ ਬਾਲਮੀਕੰ ਸ੍ਰੁਤੰ ਦੀਨ ਬਾਨੀ ॥ ਚਲਯੋ ਕਉਕ ਚਿੱਤੰ ਤਜੀ ਮੋਨ ਧਾਨੀ ॥
The sage Valmiki heard this voice and forsaking his silence and shouting in wonder went towards Sita;

ਸੀਆ ਸੰਗਿ ਲੀਨੇ ਗਯੋ ਧਾਮ ਆਪੰ ॥ ਮਨੋ ਬੱਚ ਕਰਮੰ ਦੁਰਗਾ ਜਾਪ ਜਾਪੰ ॥੭੨੪॥
He returned to his home along with Sita {Ram’s wife} repeating the name of Durga, a form of Parbti wife of Shiva, with mind, speech and action.724

ਅਖੌਤੀ ਦਸਮ ਗ੍ਰੰਥ ਦੇ ਲਿਖਾਰੀਆਂ ਰਾਮ, ਸ਼ਯਾਮ ਆਦਿਕ ਅਨੁਸਾਰ ਦੁਰਗਾ ਤੋਂ ਪਰੇ ਉਨ੍ਹਾਂ ਲਈ ਕੋਈ ਰੱਬ ਨਹੀਂ ਹੈ {ਭਾਵੇਂ ਉਹ ਮਹਾਂਕਾਲ਼ ਦੇ ਵੀ ਪੁਜਾਰੀ ਹਨ} ਇਸ ਲਈ ਉਨ੍ਹਾਂ ਵਾਸਤੇ ਸਾਰੇ ਹੀ ਦੁਰਗਾ ਦੇ ਪੁਜਾਰੀ ਹਨ । ਦੁਰਗਾ ਨਾਂ ਪਾਰਬਤੀ ਦਾ ਇੱਕ ਰੂਪ ਹੈ ਜਿਸ ਦੇ ਅਨੇਕਾਂ ਮੰਦਰ ਹਨ ਅਤੇ ਮਹਾਂਕਾਲ਼ ਨਾਂ ਸ਼ਿਵ ਜੀ ਦਾ 12 ਵਿੱਚੋਂ ਇੱਕ ਜੋਤ੍ਰਿਲਿੰਗਮ ਹੈ ਜਿਸ ਦਾ ਮੰਦਰ ਉਜੈਨ, ਮੱਧ ਪ੍ਰਦੇਸ਼, ਵਿੱਚ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top