ਬੰਦਾ ਤਾਂ ਵਾਇਰਸ ਹੀ ਹੋ ਗਿਆ ਸੀ,
ਗੰਦ ਮੰਦ ਦਰਿਆਵਾਂ ਵਿੱਚ ਢੋ ਰਿਹਾ ਸੀ ।
ਗੰਦੇ ਪਾਣੀ ਨੂੰ ਕਰਨ ਲਈ ਸਾਫ਼ ਨਿਰਮਲ,
ਤਿਆਰ ਵਾਇਰਸ ਕੋਰੋਨਾ ਫਿਰ ਹੋ ਗਿਆ ਸੀ ।ਗੰਦੇ ਨਾਲ਼ੇ
ਹੁਣ ਓਨੇ ਗੰਦੇ ਨਹੀਂ ਰਹੇ,
ਗੰਦ ਪਾਉਣ ਵਾਲ਼ੇ ਹੁਣ ਬੰਦੇ ਨਹੀਂ ਰਹੇ ।
ਬੰਦੇ ਘਰੀਂ ਕੋਰੋਨੇ ਨੇ ਡੱਕ ਦਿੱਤੇ,
ਕਾਰਖ਼ਾਨਿਆਂ ਵਾਲ਼ੇ ਹੁਣ ਧੰਦੇ ਨਹੀਂ ਰਹੇ ।
ਦੌੜ ਵਾਹਨਾਂ ਦੀ ਬੰਦੇ ਲਗਾਈ ਏਥੇ,
ਜ਼ਹਿਰ ਹਵਾ ’ਚ ਬੰਦੇ ਮਿਲ਼ਾਈ ਏਥੇ ।
ਤਾਹੀਓਂ ਹਵਾ ਪ੍ਰਦੂਸ਼ਣ ਨੂੰ ਰੋਕਣੇ ਲਈ,
ਨਵੇਂ ਵਾਇਰਸ ਨੇ ਘੰਟੀ ਖੜਕਾਈ ਏਥੇ । |
ਬੰਦਾ ਅੰਦਰ ਤੇ ਪੰਛੀ ਬਾਹਰ ਬੋਲਣ,
ਸਾਫ਼ ਹਵਾ ਦੇ ਵਿੱਚ ਮਿਠਾਸ ਘੋਲਣ ।
ਪੰਛੀ ਬੰਦਿਆਂ ਨੂੰ ਬਾਹਰ ਉਡੀਕਦੇ ਨੇ,
ਬੰਦੇ ਸੁਣਨ ਆਵਾਜ਼ ਨਾ ਦਰ ਖੋਲਣ ।ਬੰਦੇ ਵਾਇਰਸ ਨੂੰ
ਸਬਕ ਸਿਖਾਉਣ ਖ਼ਾਤਰ,
ਵਾਇਰਸ ਵਾਇਰਸ ਨੂੰ ਆਇਆ ਸਮਝਾਉਣ ਖ਼ਾਤਰ ।
ਕੁਦਰਤ ਨਾਲ਼ ਨਾ ਕਰੀਂ ਲਿਖਵਾੜ ਮੁੜਕੇ,
ਆਇਆ ਵਾਇਰਸ ਦੇ ਕੰਨ ਫੜਾਉਣ ਖ਼ਾਤਰ ।
ਬੰਦਾ ਸੜਕਾਂ ਤੋਂ ਭਜਾਤਾ,
ਇਸ ਨੂੰ ਟੱਬਰ ਵਿੱਚ ਬਿਠਾਤਾ ।
ਹੁਣ ਨਾ ਉੱਡਦੀ ਧੂੜ ਕਿਤੇ ਵੀ,
ਤਾਲ਼ਾ ਗੱਡੀਆਂ ਨੂੰ ਹੀ ਲਾਤਾ । |
ਕਹਿ ਲੈ ਬੰਦਿਆ ਜੋ ਕੁਝ ਕਹਿਣਾ,
ਵਾਇਰਸ ਨਹੀਂ ਹਮੇਸ਼ਾ ਰਹਿਣਾ ।
ਤੂੰ ਵੀ ਵਾਇਰਸ ਬਣਨਾ ਛੱਡ ਦੇ,
ਕੁਦਰਤ ਨਾਲ਼ ਜੇ ਰਲ਼ ਮਿਲ਼ ਬਹਿਣਾ ।ਹੋਇਆ ਜਾਨਾਂ ਦਾ
ਨੁਕਸਾਨ ।
ਹੁਣ ਵੀ ਸਮਝ ਜਾਏ ਇਨਸਾਨ ।
ਪਾਣੀ ਪਿਤਾ ਤੇ ਪਵਣ ਗੁਰੂ ਹੈ,
ਲਾ ਕੇ ਸ਼ੁੱਧ ਰੱਖਣੇ ਸੱਭ ਤਾਨ ।
ਕੁਦਰਤ ਦੀਆਂ ਸੌਗਾਤਾਂ ਮਾਣੀਂ ,
ਇੱਕ ਦੂਜੇ ਦਾ ਦਰਦ ਪਛਾਣੀਂ ।
ਮੁੜ ਕੇ ਨਾ ਪ੍ਰਦੂਸ਼ਣ ਕਰ ਦਈਂ,
ਫੇਰ ਨਾ ਚੱਲ ਪਏ ਇਹੋ ਕਹਾਣੀ । |