|
ਇੱਕ ਉਹ ਵਿਸਾਖੀ ਇੱਕ ਆਹ ਵਿਸਾਖੀ |
|
|
ਇੱਕ ਉਦੋਂ ਵਿਸਾਖੀ ਸੀ, ਇੱਕ ਅੱਜ ਵਿਸਾਖੀ ਏ। ਉਦੋਂ ਸਿਰ ਦਿੱਤੇ ਪੰਜਾਂ ਨੇ, ਅੱਜ ਨਾਂ ਸਿਰਾਂ ਦੀ ਰਾਖੀ ਏ।
ਉਦੋਂ ਸਿਰ ਦਸਤਾਰੇ ਸਨ, ਅੱਜ ਬਾਲ ਖਿਲਾਰੇ ਨੇ। ਉਦੋਂ ਅੰਮ੍ਰਿਤ ਪੀਤਾ ਸੀ ਅੱਜ ਜ਼ਹਿਰ ਪਏ ਪੀਨੇ
ਆਂ। ਉਦੋਂ ਸਨ ਰਾਖੇ ਇੱਜਤਾਂ ਦੇ, ਅੱਜ ਇੱਜਤ
ਰੁਲਦੀ ਏ। ਉਦੋਂ ਸਿਦਕ ਸੀ ਸਿੱਖਾਂ ਦਾ, ਅੱਜ ਸਿਦਕੋਂ
ਥਿੜਕੇ ਹਾਂ। ਉਹ ਵਿਸਾਖੀ ਅਨੰਦਪੁਰ ਦੀ, ਅੱਜ ਵਿਸਾਖੀ ਮੇਲੇ
ਨੇ। ਇੱਕ ਉਹ ਪੰਜਾਬੀ ਸਨ, ਇੱਕ ਅੱਜ ਪੰਜਾਬੀ ਏ। ਉਹ ਸੱਚ `ਤੇ ਤੁਲਦੇ ਸਨ, ਅੱਜ ਨੋਟ ਪਏ ਤੁਲਦੇ
ਨੇ। ਉਹ ਸਿੰਘ ਸੂਰਮੇ ਸਨ, ਵੈਰੀ ਨਾਲ ਜੋ ਅੜ ਚੱਲੇ। ਦੇਹਿਧਾਰੀ ਪਖੰਡੀ ਜੋ, ਰੀਸ ਦਸ਼ਮੇਸ਼ ਦੀ ਕਰਦੇ
ਨੇ। |
ਹੁਕਮ ਕਰਿਆ ਦਸ਼ਮੇਸ਼ ਨੇ ਸੀ, ਪੂਜਾ ਗੁਰੂ ਗ੍ਰੰਥ
ਦੀ ਕਰਨੀ। ਜੇ ਤਰਨਾ ਭਵਜਲ ਤੋਂ, ਲੱਗਜੋ ਸ਼ਬਦ ਗੁਰੂ ਦੇ ਚਰਨੀਂ।
ਓਪਨ ਹਾਊਸ ਵਿਸਾਖੀ ਦੇ, ਹੁੰਦੇ ਬਹੁਤ ਮੈਂ ਵੇਖੇ
ਅੱਖੀਂ। ਜੇ ਕੁੱਝ ਸਿੱਖਣਾ ਚਾਹੁੰਦੇ ਹੋ, ਚੇਤੇ ਕਰਲੋ
ਉਹੋ ਵਿਸਾਖੀ। ਇਹ ਅੰਮ੍ਰਿਤ ਖੰਡੇ ਦਾ, ਪੀਕੇ ਕਰਲੋ ਜਨਮ
ਸੁਹੇਲਾ। ਉਹ ਸੰਦੇਸ਼ ਵਿਸਾਖੀ ਦਾ, ਅਸੀਂ ਕੀਤਾ ਅੱਖੋਂ
ਪਰੋਖੇ। ਸਮਝੋ ਤੱਤ ਵਿਸਾਖੀ ਦਾ, ਨੱਚਣਾ ਟੱਪਣਾ ਨਹੀਂ
ਵਿਸਾਖੀ। ਡੁੱਬਦੀ ਕੌਮ ਬਚਾ ਲਉ ਬਈ, ਜੋ ਵਿੱਚ ਨਸ਼ਿਆਂ
ਦੇ ਰੁੜਗੀ। ਕੁੱਝ ਕਰੀਏ ਕੌਮ ਲਈ, ਫਿਰ ਹੋਊ ਵਿਸਾਖੀ
ਸਾਂਝੀ। ਮੋਰਜੰਡ ਦੇ ਜਸਵੰਤ ਸਿਆਂ, ਕੁੱਝ ਕਰਕੇ ਤੂੰ
ਦਿਖਲਾਦੇ। |
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|