Main News Page

ਅਕਾਲ ਤਖਤ ਦੀ ਸ਼ਾਨ ਵਧਾਓ

- ਅਮਰੀਕ ਸਿੰਘ "ਜੜ੍ਹਪੱਟ" -

 

ਨਾ ਤੀਰ ਤੇ ਨਾ ਭੱਤਾ। ਨਾ ਸੰਗਤ ਤੇ ਨਾ ਜੱਥਾ।
ਮਾਂ ਦਾ ਬਣ ਗਿਆ ਜੱਥੇਦਾਰ। ਅਕਲੋਂ ਹੀਣਾ ਬੁਧੋਂ ਖੁਆਰ ।
ਪਾਇਆ ਅਕਾਲ ਤਖਤ ਤੇ ਭਾਰ। ਗੱਲ ਗੱਲ ਤੇ ਕਰੇ ਖੁਆਰ ।
ਆਖੇ ਮੈਂ ਸਭ ਦਾ ਸਰਦਾਰ।
ਨਾ ਕੋਈ ਗੱਲ ਨਾ ਕੋਈ ਬਾਤ। ਹੁਕਮਨਾਮੇ ਦੀ ਕੱਢੇ ਸੁਗਾਤ।
ਚਿੱਟੇ ਦਿਨ ਨੂੰ ਆਖੇ ਰਾਤ। ਜਿਤੀ ਬਾਜ਼ੀ ਕਰਦਾ ਮਾਤ।
ਜਿਹੜਾ ਲਭ ਜਾਏ ਉਲੂ ਦਾ ਪੱਠਾ। ਉਹਨੂੰ ਕਰ ਲੈਂਦੇ ਨੇ ਕੱਠਾ।
ਉਸ ਨੂੰ ਬਣਾਉਣ ਜਥੇਦਾਰ। ਆਪ ਚਲਾਣ ਧਰਮ ਸਰਕਾਰ।
ਆਓ ਕੋਈ ਅਕਲ ਦੀ ਗੱਲ ਕਰੀਏ। ਅਕਾਲ ਤਖਤ ਨੂੰ ਸੁਤੰਤਰ ਕਰੀਏ।
ਐਸਾ ਲੱਭੀਏ ਕੋਈ ਸਰਦਾਰ। ਸਿਰ ਨਿਵ ਜਾਣ ਨਾਲ ਪਿਆਰ ।
ਸਿੱਖੀ ਜੀਵਨ ਖਾਲਸਾਈ ਵੀਚਾਰ। ਰੱਲ ਮਿੱਲ ਲਾਹੀਏ ਤਖਤ ਤੋਂ ਭਾਰ।
ਬੁਧੀ ਸੰਗਿ ਕੋਈ ਬਿਧਿ ਬਣਾਓ। ਅਕਾਲ ਤਖਤ ਦੀ ਸ਼ਾਨ ਵਧਾਓ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top