|
ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ
-------------------------------------------------------
ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ,
ਲੇਕਿਨ ਸਮਾਂ ਇਹ ਜਰੂਰ ਬਦਲ ਜਾਏਗਾ!
ਪਾਇਆ ਇੱਕ ਵੀ ਹਰਫ ਨਾਂ ਸੁਨਿਹਿਰੀ, ਕਾਲੇ ਅੱਖਰਾਂ `ਚ ਇਤਿਹਾਸ ਲਿਖਵਾਂਏਗਾ
ਥਾਲੀ ਪੰਥ ਦੀ ਵਿੱਚ ਛਕ-ਛਕਾ ਕੇ, ਪਿਛੋਂ ਛੇਕ ਹਮੇਸ਼ਾ ਇਸ ਵਿੱਚ ਹੀ ਕਰ ਗਿਆ ਏਂ
ਜਿਉਦਾ ਫਿਰੇ ਭਾਵੇਂ ਸਰੀਰ ਕਰਕੇ, ਆਤਮਿਕ ਪੱਖੋਂ ਤਾਂ 1978 ਤੋਂ ਹੀ ਮਰ ਗਿਆਂ ਏਂ
ਲੇਖਾ ਇਤਹਾਸ ਕਰੂ ਜੋ ਤੇਰੇ ਕਾਰਿਆ ਦਾ, ਸਦੀਆਂ ਤੱਕ ਤੈਨੂੰ ਕੋਸ ਕੇ ਹੀ ਪੜ੍ਹਿਆ ਜਾਏਗਾ
ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ…………………………………….
ਇਮਾਰਤਾਂ ਗੁਰਦਵਾਰਿਆਂ ਤੇ ਤਖਤਾਂ ਦੀਆਂ, ਢਾਹੀਆਂ ਰਲ
ਕਾਂਗਰਸੀਆਂ ਤੇ ਜਨ ਸੰਘੀਆਂ ਨੇ
ਲਾਇਆ ਸਿਧਾਂਤਾ ਨੂੰ ਤੂੰ ਖੋਰਾ ਆਖੇ ਲੱਗ ਪੰਥ ਦੋਖੀਆਂ ਦੇ ਸਾਜਿਸ਼ਾਂ ਹੋਈਆਂ ਸਭ ਨੰਗੀਆਂ ਨੇ
ਪੌੜੀ ਉਮਰ ਦੀ ਦੇ ਡੰਡੇ ਮੁੱਕ ਚੱਲੇ, ਡੰਡਾ ਜਮਾਂ ਦਾ ਪਿਆ ਤਾਂ ਨਸ਼ਾ ਤਾਕਤ ਦਾ ਉਤਰ ਜਾਏਗਾ
ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ…………………………………….
ਸਿੱਖਾਂ ਨੂੰ ਮਿਟਾਉਣ ਸਦੀਆਂ ਤੋਂ, ਬਾਬਰ, ਜਹਾਂਗੀਰ,
ਔਰੰਗੇ, ਸੂਬੇ ਨਹਿਰੂ, ਗਾਂਧੀ ਸਭ ਸਰਗਰਮ ਰਹੇ ਨੇਂ
ਸਿੱਖੀ ਨੂੰ ਸਿੱਖਾਂ ਦੇ ਦਿਲੋਂ ਮੁਕਾਉਣ ਦਾ ਲਿਆ ਤੂੰ ਠੇਕਾ, ਪੈਰੋਕਾਰ ਤੇਰੇ ਤਾਂਹੀਉ ਕਰ ਕੁਕਰਮ
ਰਹੇ ਨੇਂ
ਡੋਬਣੀ ਚਾਹੁੰਦਾ ਏਂ ਪੰਥ ਦੀ ਕਿਸ਼ਤੀ ਮੰਝਧਾਰ ਵਿੱਚ, ਹੈ ਭੁਲੇਖਾ ਤੇਰਾ, ਆਖਿਰ ਤੂੰ ਖੁਦ ਹੀ ਡੁੱਬ
ਜਾਏਗਾ
ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ…………………………………….
ਕਲਗੀਵਾਲੇ ਨੇ ਸਰਬੰਸ ਵਾਰਿਆ ਪੁੱਤ ਨੀਂਹਾਂ `ਚ
ਚਿਣਵਾਏ, ਮਹਿਲ ਸਿੱਖੀ ਦਾ ਤਾਂ ਰੂਪਮਾਨ ਕੀਤਾ
ਨੂੰਹ ਪੁੱਤ ਭਤੀਜਾ ਜਵਾਈ ਸਭ ਨੂੰ ਦੇਹ ਕੁਰਸੀ, ਦਸ਼ਮੇਸ਼ ਦੇ ਬਣਾਏ ਸਿਧਾਂਤਾ ਦਾ ਤੂੰ ਅਪਮਾਨ ਕੀਤਾ
ਜਿਹੜੇ ਡਾਣ ਤ੍ਹੇ ਤੂੰ ਬੈਠਾ ਖੁਦ ਉਸੇ ਨੂੰ ਵੱਢ ਰਿਹਾ ਏ, ਯਾਦ ਰੱਖੀਂ ਇੱਕ ਦਿਨ ਧੌਣ ਪਰਨੇਂ ਥੱਲੇ
ਆਏਂਗਾ
ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ…………………………………….
ਬਾਈਧਾਰ ਦੇ ਰਾਜਿਆਂ ਦੀ ਤੇਰੇ ਵਿੱਚ ਰੂਹ ਆਈ, ਸੰਨ੍ਹ
ਪੰਥ ਦੇ ਕਿਲੇ ਨੂੰ ਤਾਹੀਉਂ ਅੰਦਰੋਂ ਲਾ ਰਿਹਾ ਏ
ਸੌਦਾ ਸਾਧ, ਆਸ਼ੂਤੋਸ਼ ਬਿਹਾਰੀ, ਬੇਲਦਾਰ ਭਨਿਆਰੇ ਨਾਲ ਰਲਕੇ ਰੋਲ ਭਵੀਸ਼ਨ ਵਾਲਾ ਨਿਭਾ ਰਿਹਾ ਏ
ਦੰਭੀ ਪਖੰਡੀਆਂ ਨੇ ਅੰਤ ਵੇਲੇ ਨਹੀਂ ਕੰਮ ਆਉਣਾ, ਮਾਤਲੋਕ ਨੂੰ ਛੱਡ ਸੱਜਣਾਂ ਜਦੋਂ ਇਕੱਲਾ ਹੀ
ਜਾਏਂਗਾ
ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ…………………………………….
ਦੂਰੋਂ ਦਾਹੜਾ ਦੇਖਕੇ ਭੁਲੇਖਾ ਗੁਰਸਿੱਖ ਦਾ ਪੈਂਦਾ,
ਨੇੜੇ ਆਉਣ ਤੇ ਕਛਿਹਿਰੇ ਹੇਠੋਂ ਖਾਕੀ ਨਿੱਕਰ ਦਿੱਸਦੀ ਏ
ਵੋਟਾਂ ਪੰਥ ਦੇ ਨਾਂ ਉੱਤੇ, ਸੇਵਾ ਸਦਾ ਪੰਥ ਦੋਖੀਆਂ ਦੀ, ਇਹ ਦੇਖਕੇ ਆਤਮਾ ਸਿੱਖਾਂ ਦੀ ਪਈ ਪਿੱਸਦੀ
ਏ
ਦਿਆ ਰਾਮ ਤੋਂ ਦਿਆ ਸਿੰਘ ਬਣਾਏ ਦਸ਼ਮੇਸ਼ ਜੀ ਨੇ, ਲੱਗਦੈ ਪ੍ਰਕਾਸ਼ ਸਿੰਘ ਤੋਂ ਪ੍ਰਕਾਸ਼ ਚੰਦ ਤੂੰ ਬਣ
ਜਾਏਗਾ
ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ…………………………………….
ਨਵੇਂ ਸਿਰਿਉ ਨਾਮ ਕੋਈ ਤੇਰਾ ਰੱਖਣ ਨੂੰ ਜੀ ਕਰਦੈ,
ਲੱਭਦਾ ਨਾਮ ਨਹੀਂ ਜੋ ਤੇਰੇ ਕੰਮਾਂ ਨਾਲ ਤੁੱਲ ਜਾਵੇ
ਮੱਸਾ-ਰੰਘੜ, ਫਖਸ਼ੀਅਰ, ਜੱਸੂ-ਲੱਖੂ, ਚੰਦੂ-ਗੰਗੂ ਸਭ ਫਿੱਕੇ, ਤੈਨੂੰ ਤੱਕਕੇ ਤਾਂ ਮੀਰਮੰਨੂੰ ਵੀ
ਭੁੱਲ ਜਾਵੇ
ਅਕ੍ਰਿਤਘਣ, ਬੇਈਮਾਨ, ਧਰਮ ਦੋਖੀ, ਕੌਮਘਾਤੀ ਵਿੱਚੋ. ਦੱਸ ਕਿਹੜਾ ਕਿਹੜਾ ਨਾਮ ਤੂੰ ਰਖਵਾਏਂਗਾ
ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ, ਲੇਕਿਨ ਸਮਾਂ ਇਹ ਜਰੂਰ ਬਦਲ ਜਾਏਗਾ!
ਪਾਇਆ ਇੱਕ ਵੀ ਹਰਫ ਨਾਂ ਸੁਨਿਹਰੀ, ਕਾਲੇ ਅੱਖਰਾਂ `ਚ ਇਤਿਹਾਸ ਲਿਖਵਾਂਏਗਾ
ਬਦਲੇਂਗਾ ਕਦੇ ਨਹੀਂ ਤੂੰ ਐ ਬਾਦਲ…………………………………….
ਗੁਰਿੰਦਰ ਪਾਲ ਸਿੰਘ
ਧਨੌਲਾ 9316176519 |