Main News Page

   

 

ਹਵਾਈ ਕਿਲ੍ਹੇ ਨਹੀਂ : ਜ਼ਮੀਨੀ ਹਕੀਕਤ ਸਮਝੋ!:

 

ਜਸਵੰਤ ਸਿੰਘ ‘ਅਜੀਤ’

ਅਕਾਲ਼ੀ ਰਾਜਨੀਤੀ ਦਾ ਸਭ ਤੋਂ ਵਂਡਾ ਦੁਖਾਂਤ ਇਹੀ ਹੈ ਕਿ ਇਸ ਵਿਚ ਹਵਾਈ ਕਿਲ੍ਹੇ ਤਾਂ ਬਹੁਤ ਉਸਾਰੇ ਜਾਂਦੇ ਹਨ, ਪ੍ਰੰਤੂ ਜ਼ਮੀਨੀ ਹਕੀਕਤ ਨੂੰ ਬਿਲਕੁਲ ਹੀ ਨਜ਼ਰ-ਅੰਦਾਜ਼ ਕਰ ਦਿਤਾ ਜਾਂਦਾ ਹੈ। ਜਦੋਂ ਜ਼ਮੀਨੀ ਹਕੀਕਤ ਉਭਰ ਕੇ ਸਾਹਮਣੇ ਆਉਂਦੀ ਹੈ ਤਾਂ ਆਪਣੇ ਹਵਾਈ ਕਿਲ੍ਹਿਆਂ ਦੇ ਢਹਿ-ਢੇਰੀ ਹੋ ਜਾਣ ਦੇ ਲਈ, ਆਪਣੀ ਜ਼ਿਮੇਂਦਾਰੀ ਸਵੀਕਾਰ ਕਰਨ ਦੀ ਬਜਾਏ, ਦੂਜਿਆਂ ਪੁਰ ਦੋਸ਼ ਥੋਪ ਕੇ ਆਪਣਾ ਦਾਮਨ ਬਚਾਣਾ ਸ਼ੁਰੂ ਕਰ ਦਿਤਾ ਜਾਂਦਾ ਹੈ।

ਆਯੋਜਕਾਂ ਵਲੋਂ ਵਿਸ਼ਵ ਸਿਂਖ ਕਨਵੈਨਸ਼ਨ ਦੀ ਸਫਲਤਾ ਦੇ ਕੀਤੇ ਜਾ ਰਹੇ ਦਾਅਵਿਆਂ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਜਿਥੇ ਇਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਂਕੜ ਕਨਵੈਨਸ਼ਨ ਦੇ ਮਂਤਿਆਂ ਅਤੇ ਉਸ ਵਿਚ ਜਾਰੀ ਕੀਤੇ ਗਏ ਐਲਾਨ-ਨਾਮੇ ਨੂੰ ਰਂਦ ਕਰਦਿਆਂ ਕਿਹਾ ਹੈ, ਕਿ ਸ. ਪਰਮਜੀਤ ਸਿੰਘ ਸਰਨਾ (ਪ੍ਰਧਾਨ, ਦਿਂਲੀ ਸਿਂਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ, ਦਿਂਲੀ) ਸ਼੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਬਜ਼ਾ ਕਰਨ ਦੇ ਸੁਪਨੇ ਵੇਖ ਰਹੇ ਹਨ, ਪਰ ਪੰਜਾਬ ਦੇ ਸਿਂਖਾਂ ਨੇ, ਉਨ੍ਹਾਂ ਦੇ ਇਨ੍ਹਾਂ ਸੁਪਨਿਆਂ ਨੂੰ ਪੂਰਿਆਂ ਹੋਣ ਦੇਣਾ ਤਾਂ ਦੂਰ ਰਿਹਾ, ਉਨ੍ਹਾਂ ਨੂੰ ਮੂੰਹ ਤਕ ਨਹੀਂ ਲਾਣਾ।

ਦੂਜੇ ਪਾਸੇ ਅਖਬਾਰਾਂ ਵਿਚ ਛਪੀਆਂ ਖਬਰਾਂ ਅਨੁਸਾਰ ਸਿਂਖ ਮਿਸ਼ਨ ਇੰਟਰਨੈਸ਼ਨਲ ਦੇ ਚੇਅਰਮੈਨ ਸ. ਮਨਜੀਤ ਸਿੰਘ ਕਲਕਂਤਾ ਨੇ ਪਤ੍ਰਕਾਰਾਂ, ਨਾਲ ਗਲਬਾਤ ਕਰਦਿਆਂ ਬੜੇ ਜ਼ੋਰ-ਸ਼ੋਰ ਨਾਲ ਇਹ ਦਾਅਵਾ ਕਰ ਦਿਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਬਜ਼ਾ ਕਰਕੇ (ਵਿਸ਼ਵ ਸਿਂਖ ਕਨਵੈਨਸ਼ਨ ਦੇ) ਏਜੰਡੇ ਨੂੰ ਲਾਗੂ ਕੀਤਾ ਜਾਇਗਾ। ਜੇ ਇਨ੍ਹਾਂ ਦੋਹਾਂ ਬਿਆਨਾਂ ਦੀ ਨਿਰਪਂਖਤਾ ਨਾਲ ਵਰਤਮਾਨ ਪੰਥਕ ਹਾਲਾਤ ਦੀ ਰੋਸ਼ਨੀ ਵਿਚ ਘੋਖ ਕੀਤੀ ਜਾਏ ਤਾਂ ਇਹ ਦੋਵੇਂ ਬਿਆਨ ਜ਼ਮੀਨੀ ਹਕੀਕਤ ਤੋਂ ਬਹੁਤ ਦੂਰ ਹਵਾਈ ਕਿਲ੍ਹੇ ਹੀ ਜਾਪਣਗੇ।

ਜਿਥੋਂ ਤਕ ਜ. ਅਵਤਾਰ ਸਿੰਘ ਮਂਕੜ ਦੇ ਬਿਆਨ ਦੀ ਗਲ ਹੈ, ਉਸਤੋਂ ਤਾਂ ਇਹੀ ਜਾਪਦਾ ਹੈ ਕਿ ਉਹ ਹਵਾ ਦਾ ਰੁਂਖ ਪਛਾਨਣ ਦੀ ਬਜਾਏ ਹਵਾ ਵਿਚ ਹੀ ਵਿਚਰਨਾ ਚਾਹੁੰਦੇ ਹਨ। ਉਹ ਇਸ ਗਲ ਨੂੰ ਸਮਝਣਾ ਹੀ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਕਾਰਜ-ਕਾਲ ਦੀ ਕਾਰਗੁਜ਼ਾਰੀ ਇਤਨੀ ਵਿਵਾਦਪੂਰਣ ਰਹੀ ਹੈ, ਉਨ੍ਹਾਂ ਦੇ ਦਲ ਅਤੇ ਉਸਦੇ ਆਗੂਆਂ ਤੋਂ ਲੋਕਾਂ ਦਾ ਵਿਸ਼ਵਾਸ ਉਠਦਾ ਜਾ ਰਿਹਾ ਹੈ। ਵਿਵਾਦਪੂਰਣ ਸਿਂਖ ਇਤਿਹਾਸ ਦੀ ਪ੍ਰਕਾਸ਼ਨਾ, ਸ਼੍ਰੋਮਣੀ ਕਮੇਟੀ ਦੀਆਂ ਸਟੇਜਾਂ ਤੋਂ ਭਾਜਪਾਈਆਂ ਦਾ ਸਿਂਖ ਇਤਿਹਾਸ ਵਿਗਾੜਨਾ, ਸ੍ਰੀ ਅਕਾਲ ਤਖਤ ਤੋਂ ਜਾਰੀ ਵਿਵਾਦਤ ਹੁਕਮਨਾਮਿਆਂ ਨੂੰ ਚੁਨੌਤੀ ਦਿਤੇ ਜਾਣ ਤੇ ਵਿਰੋਧੀਆਂ ਨੂੰ ਤਾਂ ਲਤਾੜਨਾ ਪ੍ਰੰਤੂ ਆਪ ਹੁਕਮਨਾਮਿਆਂ ਨੂੰ ਲਗਾਤਾਰ ਅਣਗੌਲਿਆਂ ਕਰੀ ਜਾਣਾ, ਧਰਮ ਪ੍ਰਚਾਰ ਦੇ ਨਾਂ ਤੇ ਕਰੋੜਾਂ ਰੁਪਏ ਖਰਚ ਵਿਖਾਏ ਜਾਣ ਦੇ ਬਾਵਜੂਦ ਪੰਜਾਬ ਦੇ ਨੌਜਵਾਨਾਂ ਵਿਚ ਪਤਤਪੁਣੇ ਅਤੇ ਨਸ਼ਿਆਂ ਦੀ ਵਰਤੋਂ ਕਰਨ ਵਲ ਰੁਝਾਨ ਦੇ ਵਧਦਿਆਂ ਜਾਣਾ, ਸਿਂਖੀ ਦੀ ਸੰਭਾਲ ਪ੍ਰਤੀ ਅਵੇਸਲਾਪਣ, ਨਾਨਕਸ਼ਾਹੀ ਕੈਲੰਡਰ ਦੇ ਮੁਂਦੇ ਤੇ ਤਖਤਾਂ ਦੇ ਜਥੇਦਾਰਾਂ ਵਿਚ ਮਤਭੇਦ ਹੋਣ ਦੇ ਬਾਵਜੂਦ, ਉਸ ਵਿਚ ਸੋਧ ਕਰਕੇ ਉਸਨੂੰ ਲਾਗੂ ਕਰਨ ਦੇ ਲਈ ਸ੍ਰੀ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਵਾਉਣਾ ਆਦਿ ਕਈ ਅਜਿਹੇ ਮੁਂਦੇ ਹਨ, ਜਿਨ੍ਹਾਂ ਦੇ ਕਾਰਣ ਸ਼੍ਰੋਮਣੀ ਕਮੇਟੀ ਪੁਰ ਕਾਬਜ਼ ਧਿਰ ਪ੍ਰਤੀ ਸਿਂਖਾਂ ਦੇ ਵਿਸ਼ਵਾਸ ਵਿਚ ਤ੍ਰੇੜ ਆ ਗਈ ਹੋਈ ਹੈ। ਜਿਸਦਾ ਪ੍ਰਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਵੇਖਣ ਨੂੰ ਮਿਲੇ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ।

ਇਸੇ ਤਰ੍ਹਾਂ ਸ. ਮਨਜੀਤ ਸਿੰਘ ਕਲਕਂਤਾ ਦਾ ਬਿਆਨ ਵੀ ਜਿਥੇ ਹਵਾਈ ਕਿਲ੍ਹਿਆਂ ਦੀ ਸਿਰਜਣਾ ਦਾ ਪ੍ਰਤੀਕ ਹੈ, ਉਥੇ ਹੀ ਇਹ ਵੀ ਸੰਕੇਤ ਦਿੰਦਾ ਜਾਪਦਾ ਹੈ ਕਿ ਉਹ ਵਿਸ਼ਵ ਸਿਂਖ ਕਨਵੈਨਸ਼ਨ ਦੇ ਉਦੇਸ਼ਾਂ ਅਤੇ ਉਸਦੀਆਂ ਪ੍ਰਾਪਤੀਆਂ ਦੇ ਸਬੰਧ ਵਿਚ ਵਿਰੋਧੀ-ਧਿਰ ਦੀ ਭੂਮਿਕਾ ਨਿਭਾਉਣ ਲਗ ਪਏ ਹਨ। ਉਹ ਅਖਬਾਰਾਂ ਵਿਚ ਆਪਣੇ ਬਿਆਨ ਤੇ ਫੋਟੋ ਛਪਵਾਉਣ ਦੀ ਲਾਲਸਾ ਨੂੰ ਪੂਰਿਆਂ ਕਰਨ ਵਿਚ ਗ੍ਰਸੇ ਇਹ ਭੁਲ ਹੀ ਗਏ ਹਨ ਕਿ ਵਿਸ਼ਵ ਸਿਂਖ ਕਨਵੈਨਸ਼ਨ ਦੇ ਸਾਹਮਣੇ ਮੁਖ ਮੁਂਦਾ ਸਿਂਖ ਪੰਥ ਨੂੰ ਉਸ ਦੁਬਿਂਧਾ ਵਿਚੋਂ ਉਭਾਰਨ ਲਈ ਰਾਹ ਤਲਾਸ਼ਣਾ ਅਤੇ ਤਲਾਸ਼ੇ ਗਏ ਰਾਹ ਤੇ ਕਦਮ ਅਗੇ ਵਧਾਉਣਾ ਸੀ। ਸ. ਮਨਜੀਤ ਸਿੰਘ ਕਲਕਂਤਾ ਦਾ ਇਹ ਕਹਿਣਾ ਕਿ ਸ਼੍ਰੋਮਣੀ ਕਮੇਟੀ ਪੁਰ ਕਬਜ਼ਾ ਕਰਕੇ ਵਿਸ਼ਵ ਸਿਂਖ ਕਨਵੈਨਸ਼ਨ ਦਾ ਏਜੰਡਾ ਲਾਗੂ ਕੀਤਾ ਜਾਇਗਾ, ਇਹ ਸੰਕੇਤ ਦਿੰਦਾ ਹੈ ਕਿ ਜੇ ਉਨ੍ਹਾਂ ਦਾ ਸ਼੍ਰੋਮਣੀ ਕਮੇਟੀ ਪੁਰ ਕਬਜ਼ਾ ਨਹੀਂ ਹੁੰਦਾ ਤਾਂ ਉਹ ਏਜੰਡਾ ਰਂਦੀ ਦੀ ਟੋਕਰੀ ਵਿਚ ਸੁੱਟ ਦਿਤਾ ਜਾਇਗਾ। ਜੇ ਅਜਿਹੀ ਸੋਚ ਹੈ ਤਾਂ ਇਹ ਕਨਵੈਨਸ਼ਨ ਦੇ ਆਯੋਜਕਾਂ ਦੀਆਂ ਮੂਲ ਭਾਵਨਾਵਾਂ ਪੁਰ ਡੂੰਘੀ ਸਂਟ ਮਾਰਨ ਦੇ ਤੁਲ ਹੋਵੇਗੀ। ਸ. ਕਲਕਂਤਾ ਨੂੰ ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਬਜ਼ਾ ਕਰਨਾ ਇਤਨਾ ਆਸਾਨ ਨਹੀਂ, ਜਿਤਨਾ ਕਿ ਬਿਆਨ ਦੇ ਕੇ ਆਪਣੇ ਫੋਟੋ ਅਖਬਾਰਾਂ ਵਿਚ ਛਪਵਾ ਲੈਣਾ।

ਉਨ੍ਹਾਂ ਨੂੰ ਇਹ ਗਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਅਕਾਲੀ ਰਾਜਨੀਤੀ ਦਾ ਉਹ ਖਿਡਾਰੀ ਹਨ, ਜਿਨ੍ਹਾਂ ਨੇ ਪੰਜਾਬ ਵਿਚ ਆਪਣੇ ਬਾਹਰਲੇ ਤੇ ਅੰਦਰਲੇ ਵਿਰੋਧੀਆਂ ਨੂੰ ਠਿਕਾਣੇ ਲਾਣ ਵਿਚ ਅਜੇ ਤਕ ਕਿਸੇ ਵੀ ਪਧਰ ਤੇ ਮਾਤ ਨਹੀਂ ਖਾਧੀ। ਇਸਦੇ ਲਈ ਉਨ੍ਹਾਂ ਨੇ ਸਮੇਂ ਅਨੁਸਾਰ ਸਾਮ-ਦਾਮ-ਦੰਡ ਪੁਰ ਅਧਾਰਤ ਕਿਸੇ ਵੀ ਨੀਤੀ ਨੂੰ ਅਪਨਾਣ ਤੋਂ ਸੰਕੋਚ ਨਹੀਂ ਕੀਤਾ। ਸ. ਕਲਕੱਤਾ ਨੂੰ ਸ਼ਾਇਦ ਯਾਦ ਹੋਵੇਗਾ ਕਿ ਵਿਰੋਧ ਵਿਚ ਖੜੇ ਜ. ਗੁਰਚਰਨ ਸਿੰਘ ਟੋਹੜਾ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਵੇਂ ਗਲਵਕੜੀ ਵਿਚ ਲੈ ਕੇ ਮਨਾਇਆ ਤੇ ਫਿਰ ਕਿਵੇਂ ਉਨ੍ਹਾਂ ਨੂੰ ਮੁੜ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸੌਂਪ ਕੇ ਉਨ੍ਹਾਂ ਅਤੇ ਉਨ੍ਹਾਂ ਦੇ, ਸ. ਕਲਕਂਤਾ ਸਮੇਤ ਸਾਰੇ ਸਾਥੀਆਂ ਨੂੰ ਅਜਿਹਾ ਨੁਕਰੇ ਲਾਇਆ, ਕਿ ਉਹ ਜ. ਟੋਹੜਾ ਦੇ ਸਵਰਗਵਾਸ ਹੋਣ ਤੋਂ ਬਾਅਦ ਅਜੇ ਤਕ ਆਪਣੇ ਆਪਨੂੰ ਸਥਾਪਤ ਕਰਨ ਲਈ ਹਥ-ਪੈਰ ਮਾਰ ਰਹੇ ਹਨ. ਪ੍ਰੰਤੂ ਕਿਸੇ ਕਿਨਾਰੇ ਨਹੀਂ ਲਗ ਪਾ ਰਹੇ।

ਪੰਜਾਬ ਦੀ ਰਾਜਨੀਤੀ ਤੇ ਤਿਖੀ ਨਜ਼ਰ ਰਖਣ ਵਾਲੇ ਇਕ ਮਾਹਿਰ ਦੇ ਸ਼ਬਦਾਂ ਵਿਚ, ‘ਇਕ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ ਇਕਲੇ ਖੜੇ ਹਨ ਅਤੇ ਉਨ੍ਹਾਂ ਦੇ ਵਿਰੋਧੀ ਇਕ ਹੋਣ ਦੀ ਬਜਾਏ ਦਸ ਦਿਸ਼ਾਵਾਂ ਵਿਚ ਖੜੇ ਹਨ। ਜੇ ਸੌ ਵੋਟਾਂ ਵਿਚੋਂ ਸ. ਬਾਦਲ ਦੇ ਹਕ ਵਿਚ ਕੇਵਲ ਦਸ ਵੋਟਾਂ ਹੀ ਪੈਂਦੀਆਂ ਹਨ ਤੇ ਬਾਕੀ ਨਂਬੇ ਵੋਟਾਂ ਨੌਂ-ਨੌਂ ਕਰ ਕੇ ਦਸ ਹਿਸਿਆਂ ਵਿਚ ਵੰਡੀਆਂ ਜਾਂਦੀਆਂ ਹਨ। ਨਂਬੇ ਵੋਟਾਂ ਵਿਰੁਧ ਪੈਣ ਦੇ ਬਾਵਜੂਦ, ਸ. ਬਾਦਲ ਦਸ ਵੋਟਾਂ ਲੈ ਕੇ ਹੀ ਜੇਤੂ ਹੋ ਜਾਣਗੇ। ਬਾਕੀ ਨੌਂ, ਨਂਬੇ ਵੋਟਾਂ ਲੈ ਕੇ ਵੀ ਹਾਰ ਜਾਣਗੇ। ਉਨ੍ਹਾਂ ਕਿਹਾ ਕਿ ਸ. ਬਾਦਲ ਦੇ ਵਿਰੋਧੀਆਂ ਨੇ ਜਿਥੇ ਕਈਆਂ ਨੂੰ ਵਿਰੋਧ ਕਰਕੇ ਨਾਰਾਜ਼ ਕਰ ਲਿਆ ਹੋਇਆ ਹੈ, ਉਥੇ ਹੀ ਸ. ਬਾਦਲ ਨੇ ਉਨ੍ਹਾਂ ਸਾਰਿਆਂ ਨੂੰ ਆਪਣੇ ਨਾਲ ਜੋੜ ਕੇ ਆਪਣੀ ਸ਼ਕਤੀ ਨੂੰ ਵਧਾ ਲਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਜਿਸਦਾ ਲਾਭ ਸ. ਬਾਦਲ ਨੂੰ ਤੇ ਨੁਕਸਾਨ ਵਿਰੋਧੀਆਂ ਨੂੰ ਹੋਵੇਗਾ'।


 

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top