ਪ੍ਰੋ.
ਦਰਸ਼ਨ ਸਿੰਘ ਖ਼ਾਲਸਾ
ਨੇ ਮੈਟਰੋਪੋਲਿਟਨ,
ਵਾਸ਼ਿੰਗਟਨ ਡੀ.ਸੀ ਵਿਖੇ ਕੀਰਤਨ ਕੀਤਾ, ਸਿੱਖ ਸੰਗਤਾਂ ਵਲੋਂ
ਸਨਮਾਨ ਅਤੇ ਜਥੇਦਾਰਾਂ ਦਾ ਕੂੜ੍ਹਨਾਮਾ ਕੀਤਾ ਰੱਦ
20 ਜੂਨ 2010
ਸਿੱਖ ਸੰਗਤਾਂ ਦੇ ਬੁਲਾਵੇ 'ਤੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ 20 ਜੂਨ 2010
ਐਤਵਾਰ ਨੂੰ
ਮੈਟਰੋਪੋਲਿਟਨ, ਵਾਸ਼ਿੰਗਟਨ ਡੀ.ਸੀ ਵਿਖੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ
ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਸੰਗਤਾਂ ਨੂੰ ਕੀਰਤਨ ਅਤੇ ਵਿਆਖਿਆ ਨਾਲ ਨਿਹਾਲ ਕੀਤਾ। ਸਿੱਖ ਸੰਗਤਾਂ
ਨੇ ਬੜੇ ਹੀ ਉਤਸ਼ਾਹ ਨਾਲ ਕੀਰਤਨ ਸਰਵਣ ਕੀਤਾ। ਜਥੇਦਾਰਾਂ ਦੇ ਉਸ ਕੂੜ੍ਹਨਾਮੇ ਨੂੰ ਵੀ ਰੱਦ ਕੀਤਾ
ਜਿਸ ਵਿੱਚ ਜਥੇਦਾਰਾਂ ਵਲੋਂ ਪ੍ਰੋ. ਦਰਸ਼ਨ ਸਿੰਘ ਨਾਲ ਰੋਟੀ - ਬੇਟੀ ਦੀ ਸਾਂਝ ਨਾ ਰੱਖਣ ਦਾ ਫਤਵਾ
ਜਾਰੀ ਕੀਤਾ ਸੀ। ਸਿੱਖ ਸੰਗਤਾਂ ਨੇ ਪ੍ਰੋ. ਦਰਸ਼ਨ ਸਿੰਘ ਅਤੇ ਉਨ੍ਹਾਂ ਦੇ ਸਾਥੀ ਭਾਈ ਰਾਜੀਵਪਾਲ
ਸਿੰਘ ਨੂੰ ਸਨਮਾਨਿਤ ਕੀਤਾ।
ਨੋਟ : ਕੀਰਤਨ ਸਮਾਗਮ ਦੀ
Audio ਜਾਂ Video ਅਗਲੇ ਦਿਨਾਂ
ਅੰਦਰ Upload ਕਰ ਦਿੱਤੀ ਜਾਵੇਗੀ।
