Main News Page

   

ਸਿੱਖਾਂ ਦੇ ਗਲ ਵਿੱਚ ਗੁਲਾਮੀ ਦਾ ਸੰਗਲ਼

ਹਿੰਦੂ ਕੋਡ ਤੇ ਹਿੰਦੂ ਰਹਿਤ ਮਰਿਆਦਾ ਕਾਨੂੰਨ
ਇਹ ਕਾਨੂੰਨ ਸਿੱਖਾਂ ਉਪਰ ਜਬਰਦਸਤੀ ਲਾਗੂ ਕੀਤੇ ਹੋਏ ਹਨ।ਜਿਸ ਨਾਲ ਸਿੱਖਾਂ ਦੀ ਵੱਖਰੀ ਅੱਡ ਆਜ਼ਾਦ ਹਸਤੀ ਖਤਮ ਕਰ ਦਿੱਤੀ ਗਈ ਹੈ।ਸਿੱਖ ਧਰਮ ਭਾਰਤ ਦਾ ਇਕ ਕਾਨੂੰਨੀ ਤੌਰ ਤੇ ਮੰਨਿਆਂ ਹੋਇਆਂ ਧਰਮ ਹੈ।ਇਸ ਧਰਮ ਅਤੇ ਇਸ ਦੇ ਸਿੱਖੀ ਸਿਧਾਂਤਾਂ ਨੂੰ ਨਿਗਲਣ ਲਈ 1947 ਤੋਂ 1950 ਤੀਕ ਜਦੋਂ ਭਾਰਤ ਦਾ ਸਵਿੰਧਾਨ ਬਣਾਇਆ ਜਾ ਰਿਹਾ ਸੀ,ਨਹਿਰੂ,ਗਾਂਧੀ ਅਤੇ ਪਟੇਲ ਜੋ ਕਿ ਉਸ ਸਮੇਂ ਦੇ ਨਾਮਵਰ ਵਕੀਲ ਸੰਨ ਅਤੇ ਕਾਨੂੰਨੀ ਸ਼ਬਦਾਂ ਵਿਚ ਘੁੰਡੀਆਂ ਤੇ ਫਰੇਬੀ ਸ਼ਬਦਾਂ ਦੀਆਂ ਵਰਤੋਂ ਕਰਨਾ ਜਾਣਦੇ ਸੀ।ਇਨ੍ਹਾਂ ਨੇ ਭਾਰਤੀ ਸਵਿੰਧਾਨ ਦੀ ਧਾਰਾ 25 ਧਾਰਮਿਕ ਆਜ਼ਾਦੀ (freedom to religion) ਕਨੂੰਨ ਵਿਚ ਇਕ ਐਸੀ ਧਾਰਾ ਬੀ (clause B) ਬਣਾਇਆ ਗਿਆ ਜਿਸ ਵਿਚ ਸਿੱਖ,ਜੈਨ ਅਤੇ ਬੁੱਧ ਧਰਮ ਨੂੰ ਹਿੰਦੂ ਧਰਮ ਦਾ ਹੀ ਇਕ ਹਿਸਾ ਬਣਾ ਦਿੱਤਾ।ਇਸ ਨਾਲ ਫਿਰ ਸਿੱਖਾਂ ਉਪਰ ਸਾਰੇ ਹਿੰਦੂ ਰਹਿਤ ਮਰਿਆਦਾ ਵਾਲੇ ਕਾਨੂੰਨ ਲਾਗੂ ਕਰ ਦਿੱਤੇ ਗਏ।ਇਨ੍ਹਾਂ ਕਾਨੂੰਨਾਂ ਵਿਚ ਸਿੱਖ ਧਰਮ ਅਤੇ ਸਿੱਖ ਰੋਹ ਰੀਤੀਆਂ ਦੀ ਕੋਈ ਧਾਰਾਂ (Clause) ਨਹੀਂ ਰੱਖੀ ਗਈ।

ਇਹ ਬ੍ਰਾਹਮਣ ਵਾਦ ਗੁਰੂ ਨਾਨਕ ਦੇਵ ਦੇ ਸਮੇਂ ਉਹਨਾਂ ਵਲੋਂ (ਹਿੰਦੂ ਸਿਧਾਂਤਾਂ, ਜਿਨਊ ਨਾ ਪਾਉਣ, ਯਾਨੀ ਹਿੰਦੂ ਕੋਡ ਦੀ ਮਨਾਹੀ ਕਰਨ ਕਰਕੇ) ਤੋਂ ਹੀ ਅੱਜ ਤੀਕਰ ਸਿੱਖੀ ਨੂੰ ਖ਼ਤਮ ਕਰਨ ਦੀਆਂ ਤਰਕੀਬਾਂ ਘੜ ਰਿਹਾ ਹੈ।ਭਾਵੇਂ ਸਿੱਖ਼ ਧਰਮ ਦੇ ਵਿਕਾਸ ਅਤੇ ਇਸ ਨੂੰ ਮਲੀਆਮੇਟ ਕਰਨ ਦੀ ਕੋਝੀਆਂ ਕੋਸਿ਼ਸ਼ਾਂ ਦੀਆਂ ਬੇਸ਼ੁਮਾਰ ਉਦਾਹਰਨਾਂ ਇਤਿਹਾਸ ਆਪਣੀ ਬੁੱਕਲ ਵਿਚ ਸਮੋਈ ਬੈਠਾ ਹੈ, ਪਰ ਇਸ ਦੇ ਅਜੋਕੇ ਸਬੂਤ “ਸਾਕਾ ਨੀਲਾ ਤਾਰਾ”,ਜੂਨ 1984 ਦਾ ਸਿੱਖਾਂ ਦਾ ਕੁੱਲ ਭਾਰਤ ਵਿਚ ਕਤਲੇਆਮ ਅਤੇ ਕਿਸੇ ਵੀ ਵਿਸ਼ੇ ਵਿਚ ਸਿੱਖਾਂ ਨੂੰ ਅੱਜ ਤੀਕਰ ਇਨਸਾਫ ਦਾ ਨਾ ਮਿਲਣਾ ਹਿੰਦੂਆਂ ਦੀ ਦਮਨਕਾਰੀ ਨੀਤੀ ਪ੍ਰਤੱਖ ਪ੍ਰਮਾਣ ਹਨ ਜੋ ਅਜੋਕੀ ਪੀੜੀ ਨੇ ਅੱਖੀਂ ਡਿੱਠਾ ਹੈ।

  1. ਆਰਟੀਕਲ 25 ਧਾਰਾ-ਬੀ
  2. ਹਿੰਦੂ ਮੈਰਿਜ ਐਕਟ 1954
  3. ਹਿੰਦੂ ਅਡਾਪਸ਼ਨ ਐਕਟ
  4. ਹਿੰਦੂ ਮੇਨਟੇਨੈਨਸ ਐਕਟ

ਸਿੱਖਾਂ ਦੀਆਂ ਮਰਨ-ਜੰਮਣ,ਇਨਕਮ ਟੈਕਸ ਫਾਈਲਿੰਗ ਤੇ ਸਿੱਖਾਂ ਦੀ ਵਿਆਹ/ਸ਼ਾਦੀਆਂ ਦੀ ਰਜਿਸਟਰੇਸ਼ਨ ਆਦਿ ਰਸਮਾਂ ਇਸ ਕਾਨੂੰਨ ਤਹਿਤ ਹੁੰਦੀਆਂ ਹਨ ।ਸਿੱਖਾਂ ਦਾ ਆਜ਼ਾਦ ਹਸਤੀ ਵਾਲਾ ਆਨੰਦ ਮੈਰਿਜ ਐਕਟ ਜੋ ਕਿ 1909 ਵਿਚ ਬਣਿਆ ਸੀ, ਨਹਿਰੂ ਸਰਕਾਰ ਨੇ 1954 ਵਿਚ ਉਸਦਾ ਅਸਲੋਂ ਹੀ ਭੋਗ ਪਾ ਦਿੱਤਾ।ਇਸ ਦਾ ਸਿੱਧਾ ਮਕਸਦ ਇਹ ਹੈ ਕਿ ਜੋ ਸਿੱਖਾਂ ਦੀ ਵੱਖਰੀ ਆਜ਼ਾਦ ਹੋਂਦ ਨੂੰ ਖਤਮ ਕਰ ਕੇ ਹਿੰਦੂ ਧਰਮ ਵਿਚ ਹੌਲੀ ਹੋਲੀ ਨਿਗਲ਼ ਲਿਆ ਜਾਵੇ।ਇਹ ਇਕ ਸਰਕਾਰੀ ਅੱਤਵਾਦ ਹੈ,ਜੋਕਿ ਦੁਨੀਆ ਨੂੰ ਦੱਸਣਾ ਬਹੁਤ ਜਰੂਰੀ ਹੇ।1947 ਤੋਂ ਪਹਿਲਾਂ ਨਹਿਰੂ ਅਤੇ ਗਾਂਧੀ ਨੇ ਗੁਰੂ ਘਰਾਂ ਵਿਚ ਜਾ ਕੇ ਝੂਠੇ ਵਾਅਦੇ,ਫਰੇਬੀ ਸੋਂਹਾਂ ਖਾਧੀਆਂ ਕਿ ਅਸੀਂ ਸਿੱਖਾਂ ਨਾਲ ਕੋਈ ਧੋਖਾ ਨਹੀਂ ਕਰਾਂਗੇ।ਇਹਨਾਂ ਨੇ ਵਾਅਦੇ ਕੀਤੇ ਕਿ ਅੰਗ੍ਰੇਜਾਂ ਦੇ ਜਾਣ ਤੋਂ ਬਾਅਦ ਅਸੀਂ ਉੱਤਰੀ ਭਾਰਤ ਵਿਚ ਇਕ ਅਜਿਹਾ ਖ਼ਿੱਤਾ ਦੇਵਾਂਗੇ ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿਘ ਮਾਣ ਸਕਣਗੇ।ਇਹਨਾਂ ਨੇ ਐਸੀ ਗਿੱਦੜ ਸਿੰਗੀ ਸਿੱਖ ਲੀਡਰਾਂ ਨੂੰ ਸੁੰਘਾਈ ਕਿ ਉਹ ਬਾਪੂ ਗਾਂਧੀ ਦੇ ਮਸਤਾਨੇ ਬਣ ਗਏ। ਇਹਨਾਂ ਨੇ ਵੱਖਰਾ ਖਿੱਤਾ ਤਾਂ ਕੀ ਦੇਣਾ ਸੀ ਉਲਟਾ ਪਟੇਲ ਨੇ ਸਿੱਖਾਂ ਦੇ ਖ਼ਿਲਾਫ਼ ਇਹ ਫਤਵਾ ਜਾਰੀ ਕਰਵਾ ਦਿੱਤਾ ਕਿ ਸਿੱਖ ਇਕ ਜਰਾਇਮ ਪੇਸ਼ਾ ਲੋਕ ਹਨ।ਇਹਨਾਂ ਸਿੱਖਾਂ ਦੀ ਵੱਖਰੀ ਹੋਂਦ ਅਤੇ ਸਿੱਖੀ ਸਿਧਾਂਤ ,ਸਿੱਖਾਂ ਦੇ ਵੱਖਰੇ ਰਸਮ ਓ ਰਿਵਾਜਾਂ ਦਾ ਹਿੰਦੂ ਕੋਡ ਵਿਚ ਨੂੜ ਕੇ ਭੋਗ ਪਾ ਦਿੱਤਾ ਕਿ ਇਹ ਸਭ ਕੁਝ ਹਿੰਦੂ ਪੁਣਾ ਹੀ ਹੈ। ਅੱਜ ਪੰਜਾਬ ਵਿਚ ਰੇਡੀਓ ਅਤੇ ਟੀ ਵੀ ਸਟੇਸ਼ਨਾਂ ਉਪਰ ਸਿੱਖਾਂ ਦੀ ਕੌਮੀ ਫਤਿਹ(ਸਤਿ ਸ੍ਰੀ ਅਕਾਲ) ਕਹਿਣਾ ਵੀ ਮਨਾਹੀ ਹੈ। ਟੀ ਵੀ ਅਤੇ ਰੇਡੀਓ ਹੋਸਟ ਸਿੱਖਾਂ ਨੂੰ ਹਿੰਦੂ ਗਰੀਟਿੰਗ (ਨਮਸਕਾਰ) ਨਾਲ ਹੀ ਸੰਬੋਧਨ ਕਰਦੇ ਹਨ।ਇਹ ਇਕ ਭਾਰਤੀ ਕਾਨੂੰਨ ਹੈ।ਇਹ ਕਿਤਨੀ ਹਾਸੋ ਹੀਣੀ ਗਲ ਹੈ ਕਿ ਸਿੱਖਾਂ ਦੀਆਂ ਰਹੁ ਰੀਤੀਆਂ ਦਾ ਗਲਾ ਘੁਟਿਆ ਜਾ ਰਿਹਾ ਹੈ।

ਧਾਰਾ 25 – (ਬੀ):-
ਇਸ ਧਾਰਾ ਨੂੰ ਉਪਰੋਕਤ ਤੱਥਾਂ ਕਾਰਨ 1983 ਵਿਚ ਸਿੱਖ ਲੀਡਰਾਂ ਨੇ ਦਿਲੀ ਵਿਚ ਅੱਗ ਲਾ ਕੇ ਸਾੜਿਆ ਸੀ।ਦੁਨੀਆ ਨੂੰ ਇਹ ਦੱਸਣ ਲਈ ਕਿ ਇਹ ਧਾਰਾ ਤਹਿਤ ਸਿੱਖਾਂ ਦੇ ਗਲ ਵਿਚ ਗੁਲਾਮੀ ਦਾ ਸੰਗਲ਼ ਪਾਇਆ ਹੋਇਆ ਹੈ।ਇਸ ਤੋਂ ਬਾਅਦ ਇਹਨਾਂ ਗੰਗੂਆਂ ਨੇ ਜੋ ਸਿੱਖ ਕੌਮ ਉਪਰ ਜ਼ੁਲਮ ਢਾਏ ਉਨ੍ਹਾਂ ਤੋਂ ਆਪ ਸਭ ਭਲੀ ਭਾਂਤ ਜਾਣੂ ਹੋ।ਸਾਡੇ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਦਾ ਫਰਮਾਨ ਹੈ “ਨਾ ਹਮ ਹਿੰਦੂ ਨਾ ਮੁਸਲਮਾਨ”।ਸਾਲ 2002 ਵਿਚ ਸੁਪਰੀਮ ਕੋਰਟ ਦੇ 11 ਜੱਜਾਂ ਦੇ ਚੀਫ਼ ਜਸਟਿਸ ਆਫ਼ ਇੰਡੀਆ ਸ੍ਰੀ ਮਾਨ ਮ ਨ ਵੈਂਕਟਚਾਲੀਆ ਦੀ ਪ੍ਰਧਾਨਗੀ ਹੇਠ ਬਣੇ ਕਮਿਸ਼ਨ ਨੇ ਸਿੱਖਾਂ ਦੇ ਧਾਰਾ 25-ਬੀ ਸੰਬੰਧੀ ਸਿ਼ਕਵੇ ਸੁਣੇ ਅਤੇ ਕਮਿਸ਼ਨ ਨੇ ਆਪਣੇ ਫੈਸਲੇ ਵਿਚ ਕਿਹਾ ਕਿ 1949 ਵਿਚ ਸਿੱਖ,ਜੈਨ ਤੇ ਬੁੱਧ ਧਰਮ ਨੂੰ ਹਿੰਦੂ ਧਰਮ ਦਾ ਹਿਸਾ ਬਣਾਉਣ ਲਈ ਇਕ ਬਹੁਤ ਵੱਡੀ ਸ਼ਰਾਰਤ ਕੀਤੀ ਗਈ ਹੈ।ਕਮਿਸ਼ਨ ਨੇ ਧਾਰਾ -25 ਬੀ ਦੀ ਸੋਧ ਕਰਨ ਲਈ ਹਿੰਦ ਸਰਕਾਰ ਨੂੰ ਹਦਾਇਤਾਂ ਵੀ ਕੀਤੀਆਂ ਤਾਂ ਜੋ ਇਹ ਸਾਰੇ ਧਰਮ ਆਪਣੀ ਆਪਣੀ ਸੁਤੰਤਰ ਆਜ਼ਾਦ ਹਸਤੀ ਮਾਣ ਸਕਣ।ਪਰ ਅੱਠ ਸਾਲਾਂ ਦੇ ਲੰਬੇ ਸਮੇਂ ਤੋਂ ਬਾਅਦ ਵੀ ਸਿੱਖਾਂ ਦੇ ਹੱਕ ਵਿਚ ਦਿੱਤੇ ਇਸ ਫੈਸਲੇ ਦਾ ਸਿੱਖਾਂ ਨੂੰ ਅਜੇ ਤੀਕਰ ਕੋਈ ਨਿਆਂ ਨਹੀਂ ਮਿਲਿਆ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਸੰਬੰਧੀ ਕੋਈ ਠੋਸ ਪੈਰ ਵਾਈ ਕੀਤੀ, ਭਾਵੇਂ ਕਿ ਉਹਨਾਂ ਦੀ ਮੌਜੂਦਾ ਭਾਈਵਾਲ ਜਮਾਤ ਕੇਂਦਰ ਵਿਚ ਅਕਾਲੀ ਦਲ ਦੇ ਗਠਜੋੜ ਤਹਿਤ ਸਰਕਾਰ ਪਾਵਰ ਵਿਚ ਰਹੀ ਹੈ।ਜਦੋਂ ਇਹਨਾਂ ਲੋਕਾਂ ਦੀ ਚੌਧਰ ਅਤੇ ਕੁਰਸੀ ਚਲੀ ਜਾਂਦੀ ਹੈ ਉਦੋਂ ਇਹਨਾਂ ਲੋਕਾਂ ਨੂੰ ਧਾਰਾ - 25,ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਯਾਦ ਆ ਜਾਂਦੇ ਹਨ।ਇਹ ਸਿੱਖਾਂ ਨਾਲ ਰਜ ਕੇ ਗੰਦਾ ਸਿਆਸੀ ਖਿਲਵਾੜ ਕਰ ਰਹੇ ਹਨ ਅਤੇ ਆਪਣੀਆਂ ਰੋਟੀਆਂ ਸੇਕ ਰਹੇ ਹਨ।ਇਹ ਲੋਕੀ ਸਿੱਖ਼ੀ ਦੀ ਚੜ੍ਹਦੀ ਕਲਾ ਵਾਲੀ ਸੋਚ ਤੋਂ ਪਾਸਾ ਵਟ ਕੇ ਕੋਹਾਂ ਦੂਰ ਚਲੇ ਗਏ ਹਨ। ਸਿੱਖਾਂ ਨੇ ਭਾਰਤੀ ਫੌਜ ਦੇ ਮੁੱਖ ਅਫ਼ਸਰ ਅਤੇ ਪ੍ਰਧਾਨ ਮੰਤਰੀ ਸਿੱਖ਼ ਬਣਨ ਤੇ ਬਹੁਤ ਭੰਗੜੇ ਪਾਏ ਪਰ ਉਹਨਾਂ ਨੇ ਵੀ ਕੋਈ ਸਾਰ ਨਹੀਂ ਲਈ ਬਲਕਿ ਹਿੰਦੂਤਵ ਦੇ ਇਸ਼ਾਰਿਆਂ ਤੇ ਹੀ ਕੰਮ ਕੀਤੇ ਹਨ,ਨਾ ਹਾਲੇ ਤੀਕ ਫੌਜ ਵਲੋਂ ਸਿੱਖ ਰੈਫਰੈਂਸ ਲਾਇਬਰੇਰੀ ਦਾ ਸਮਾਨ ਮਿਲਿਆ ਤੇ ਨਾ ਹੀ ਇਨਸਾਫ। ਸਿੱਖ਼ ਭਾਈਚਾਰੇ ਨੂੰ ਆਪਣੇ ਭਵਿਖ਼ ਨੂੰ ਬਚਾਓਣ ਲਈ ਚੇਤੰਨ ਹੋਣ ਅਤੇ ਦੂਸਰਿਆਂ ਨੂੰ ਚੇਤੰਨ ਕਰਨਾ ਪਵੇਗਾ।

ਜੇ ਇਸ ਧਾਰਾ 25 –ਬੀ ਦੀ ਸੋਧ ਨਾ ਕੀਤੀ ਗਈ ਤਾਂ ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ ਸਦਾ ਲਈ ਹਿੰਦੂਤਵ ਦੀ ਗੁਲਾਮ ਬਣ ਕੇ ਰਹਿ ਜਾਣਗੀਆਂ।

ਨਿਰਦੋਸ਼ ਸਿੱਖਾਂ ਦਾ ਹਿੰਦੂ ਗੁੰਡਿਆਂ ਤੋਂ ਕਰਵਾਇਆ ਅੱਖੀਂ ਡਿੱਠਾ ਕਤਲੇਆਮ ਅਤੇ ਸਿੱਖੀ ਦੇ ਇਤਿਹਾਸ ਨੂੰ ਬਦਲਣ ਦੇ ਕੀਤੇ ਜਾ ਰਹੇ ਕੋਝੇ ਯਤਨਾਂ ਨੂੰ ਵੇਖੋ:

   


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top