Share on Facebook

Main News Page

ਕਰਨਲ ਜੀ ਐੱਸ ਸੰਧੂ ਦਾ ਯੂਕੇ ਟੂਰ ਦੀਆਂ ਕੁੱਝ ਝਲਕੀਆਂ

ਅੱਸੀ ਸਾਲਾਂ ਦਾ ਬਜੁਰਗ ਜਿਸਨੂੰ ਕਿ ਕਰਨਲ ਸੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜੋ ਕਿ ਅਖੌਤੀ ਸਾਧਾਂ ਦੀਆਂ ਚਿਕੜ- ਭੂੰੜੀਆਂ ਕੱਢਣ ਲਈ ਹਮੇਸ਼ਾ ਤਤਪਰ ਰਹਿੰਦਾ ਹੈ, ਅੱਜ ਕੱਲ ਯੂਕੇ ਦੇ ਟੂਰ ਤੇ ਹਨ।

ਟਾਈਗਰ ਜਥਾ ਯੂਕੇ ਦੀ ਟੀਮ ਦੇ ਸਹਿਯੋਗ ਨਾਲ ਕਰਨਲ ਸਾਬ ਦੇ ਬੁਹਤ ਗੁਰਦੁਅਰਿਆਂ ਵਿੱਚ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਪੰਜਾਬ ਰੇਡੀਓ, ਟਾਈਗਰ ਜਥਾ ਡਾਟ ਨੇੱਟ ਰੇਡੀਓ ਅਤੇ ਸਿੱਖ ਚੈਨਲ ਤੋਂ ਭੀ ਸੰਗਤਾਂ ਦੇ ਸਨਮੁਖ ਹੋ ਚੁਕੇ ਹਨ, ਜਿਥੋ ਕਰਨਲ ਸਾਬ ਹੁਰਾ ਨੇ ਬੜਾ ਡੱਟ ਕੇ ਅਖੌਤੀ ਬਾਬਿਆਂ ਦੀ ਛਿੱਲ ਲਾਈ। ਇਸ ਵੈਲੇ ਉਹ ਮਾਨ ਸੇਓੰ ਪਿਹੋਵਾ, ਬਾਬਾ ਰਾਮ ਰਹੀਮ ਸਰਸੇ ਵਾਲੇ ਦੇ ਖ਼ਿਲਾਫ਼ ਅਦਾਲਤ ਵਿਚ ਕੇਸ ਲੜ ਰਹੇ ਹਨ ਅਤੇ ਜੋਹ੍ਲਾਂ ਵਾਲੇ ਬਾਬੇ ਦੇ ਖ਼ਿਲਾਫ਼ ਜੋ ਕੇਸ ਚਲਦਾ ਸੀ, ਉਹ ਜਿੱਤ ਚੁਕੇ ਹਨ।

ਇਸ ਹਫਤੇ ਦਿਨ ਸੁੱਕਰਵਾਰ ਨੂੰ ਸਿੱਖ ਮਿਸ਼ਨਰੀ ਸਾਉਥਹਾਲ ਅਤੇ ਐਤਵਾਰ ਨੂੰ ਰਾਮਗੜੀਆ ਸਲੋਅ ਵਿਖੇ ਸੰਗਤਾਂ ਦੇ ਸਨਮੁਖ ਹੋਣਗੇ। ਉਨ੍ਹਾਂ ਨਾਲ ਰਾਬਤਾ ਕਰਨ ਲਈ ਟਾਈਗਰ ਜਥਾ ਯੂਕੇ ਨੂੰ ਈ-ਮੇਲ ਭੇਜ ਸਕਦੇ ਹੋ।

ਸਮੂਹ ਟੀਮ
ਟਾਈਗਰ ਜਥਾ ਯੂਕੇ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top