Share on Facebook

Main News Page

ਬਾਬਾ ਢੱਡਰੀਆਂ ਵਾਲੇ ਨੇ ਫਤਿਹ ਮਲਟੀਮੀਡੀਆ ਵਲੋਂ ਪੁੱਛੇ ਸਵਾਲਾਂ ਦੇ ਨਹੀਂ ਦਿੱਤੇ ਜਵਾਬ

ਅੱਜ ਸਵੇਰੇ ਫੋਨ ਆਇਆ ਪਤਰਕਾਰ ਵੀਰ ਦਾ ਜਿਸਨੇ ਦੱਸਿਆ ਕੇ ਜੋ ਆਪ ਨੇ 10 ਜੂਨ ਦੀ ਅਖਬਾਰ ਚ ਖੁੱਲਾ ਸੱਦਾ ਦਿਤਾ ਸੀ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸਰਬਤ ਸੰਗਤ ਵਿਚ ਆ ਕੇ ਗੱਲ ਕਰਨ ਦਾ ..ਪਰ ਤਕਰੀਬਨ 10 ਦਿਨ ਮਗਰੋਂ ਵੀ ਕੋਈ ਜਵਾਬ ਨਾ ਆਇਆ ...ਮੈਂ ਕਿਹਾ ਤੁਹਾਡਾ ਧੰਨਵਾਦ ਜੋ ਤੁਸੀਂ ਲੋਕਾਂ ਕੋਲ ਸਚ ਪਹੁੰਚਾਉਣ ਲਈ ਆਪਣਾ ਫਰਜ ਅਦਾ ਕਰ ਰਹੇ ਹੋ ਪਰ ਵੀਰ ਜੀ ਮੈਨੂ ਲਗਦਾ ਕੇ ਹੁਣ ਕੋਈ ਫਰਕ ਨਹੀਂ ਪੈਂਦਾ ਖਬਰ ਲੱਗੇ ਜਾ ਨਾ ਲੱਗੇ ਲੋਕਾਂ ਦੀ ਜਮੀਰ ਮਰ ਚੁੱਕੀ ਹੈ ਕਿਸੇ ਇੱਕ ਨੇ ਵੀ ਅੱਗੇ ਆ ਕੇ ਇਹ ਨਹੀਂ ਜਾਣਿਆ ਤੇ ਨਾ ਹੀ ਪੁਛਿਆ ਕੇ ਪਤਾ ਹੀ ਕਰ ਆਈਏ ਉਸ ਗਰੀਬ ਪਰਿਵਾਰ ਦਾ ਜਿਸ ਨਾਲ ਇਨਾਂ ਧੱਕਾ ਹੋਇਆ..ਜਿਸਦਾ ਜਵਾਨ ਪੁੱਤਰ ਮੌਤ ਦੇ ਮੁੰਹ ਚੋ ਮੁੜਿਆ ...ਹੋਰ ਕੁਛ ਨਹੀ ਤਾਂ ਨਾ ਸਹੀ ਘੱਟੋ ਘੱਟ ਸਚ ਤੋਂ ਤਾਂ ਜਾਣੂ ਹੋ ਜਾਂਦੇ ਜਿਹੜਾ ਵੀ ਦੋਸ਼ੀ ਸਾਬਿਤ ਹੁੰਦਾ ਉਸਨੂੰ ਸੰਗਤ ਵਲੋਂ ਆਪ ਸਜਾ ਸੁਣਾਈ ਜਾਂਦੀ ਪਰ ਨਹੀਂ ਇਥੇ ਤਾਂ ਸਚ ਦਾ ਹੋਕਾ ਦੇਣ ਵਾਲੇ ਵੱਡੇ ਵੱਡੇ ਦਾਵੇ ਕਰਨ ਵਾਲੇ ਵੀ ਲਗਦਾ ਆਪ ਬਾਬਿਆ ਨਾਲ ਭੋਰਿਆਂ ਚ ਜਾ ਵੜੇ ਹਨ ...ਧਾੜਵੀ ਧਿਰ ਵਲੋਂ ਆਪਣੀ ਤਾਕਤ ਦੇ ਜੋਰ ਤੇ ਸਚ ਨੂੰ ਦਬਾਉਣ ਦਾ ਹਰ ਯਤਨ ਕੀਤਾ ਜਾ ਰਿਹਾ ਹੈ ...

ਜਿਵੇਂ ਕੇ ਪਿੰਡ ਬਲਿਆਲ ਦੇ ਹੀ ਕੁਛ ਮੋਹਤਬਰ ਬੰਦੇ ਜੋ ਕੇ ਪਿਹਲਾਂ ਸੁਖਵਿੰਦਰ ਸਿੰਘ ਦੇ ਪਰਿਵਾਰ ਨਾਲ ਡੱਟ ਕੇ ਖੜਨ ਦਾ ਭਰੋਸਾ ਦੇ ਰਹੇ ਸਨ ਪਰ ਪਤਾ ਨਹੀਂ ਕਿਸੇ ਵਲੋਂ ਉਨਾਂ ਨੂੰ ਹੁਣ ਕੀ ਗਿਦੜਸਿੰਘੀ ਸੁੰਘਾ ਦਿੱਤੀ ਜੋ ਆਪਣੀ ਜੁਬਾਨ ਤੋਂ ਹੀ ਭੱਜ ਗਏ...ਇਹੋ ਜਿਹਾ ਬਹੁਤ ਕੁਛ ਹੋ ਰਿਹਾ ਰੋਜਾਨਾ, ਬਾਰ ਬਾਰ ਪੁਲਿਸ ਵਲੋਂ ਸੁਖਵਿੰਦਰ ਸਿੰਘ ਦੇ ਘਰ ਚੱਕਰ ਲਗਾਏ ਜਾਂਦੇ ਹਨ ...ਕਦੇ ਕਹਿਣਗੇ ਤੁਹਾਨੂੰ ਕੱਲ ਫਲਾਣੀ ਥਾਂ ਤੇ ਬੁਲਾਇਆ ਕਦੇ ਕਹਿਣਗੇ ਸੰਗਰੂਰ ਕੋਰਟ ਚ ਆ ਜਾਇਓ..ਜੱਦ ਕੇ ਉਸਦੀ ਇਹ ਹਾਲਤ ਹੈ ਉਹ ਆਪਣੇ ਘਰ ਵੀ ਥੋੜਾ ਬਹੁਤ ਤੁਰਨ ਫਿਰਨ ਲਈ ਸਹਾਰਾ ਭਾਲਦਾ ਹੈ ਕਦੇ ਇਨਾਂ ਹੋ ਰਹੀਆਂ ਸਾਰਿਆਂ ਗਤੀਵਿਧੀਆਂ ਨੂੰ ਦੇਖ ਕੇ ਤੇ ਆਪਣੇ ਪਰਿਵਾਰ ਦੀ ਹਾਲਤ ਨੂੰ ਦੇਖ ਕੇ ਨਿਰਾਸ਼ ਹੋ ਜਾਂਦਾ ਤੇ ਕਿਹੰਦਾ ਭਾਜੀ ਕੀ ਲਗਦਾ ਇਨਸਾਫ਼ ਮਿਲੁਗਾ ਆਪਾਂ ਨੂੰ ,ਪਰ ਮੇਰਾ ਜਵਾਬ ਇਹੀ ਹੁੰਦਾ ਕੇ ਲੱਗੇ ਰਹੋ ਜੋ ਵੀ ਹੋ ਰਿਹਾ ਇਹ ਇਤਿਹਾਸ ਸਿਰਜਿਆ ਜਾ ਰਿਹਾ ਕੱਲ ਸਾਡੀ ਆਉਣ ਵਾਲੀ ਪੀੜੀ ਕੋਲ ਇਹ ਸੁਨੇਹਾ ਜਰੁਰ ਪਹੁੰਚੇਗਾ ਕੇ ਕਿਸ ਕਿਸ ਨੇ ਆਪਣਾ ਕੀ ਕੀ ਰੋਲ ਅਦਾ ਕੀਤਾ ਤੇ ਕਿਨਾਂ ਹਲਾਤਾਂ ਚ ....ਪਰ ਮੌਜੂਦਾ ਹਾਲਤ ਦੇਖ ਕੇ ਕਈ ਵਾਰ ਮੈਨੂੰ ਵੀ ਇਹੀ ਲਗਦਾ ਕੇ ਸਾਡੇ ਬਹੁਤਿਆਂ ਦੀ ਸੋਚ ਬਣ ਚੁੱਕੀ ਹੈ ਕੇ ਸਾਨੂੰ ਕੀ ...ਅਸੀਂ ਤਾਂ ਤੁਹਾਡੀ ਮਦਦ ਲਈ 15 ਲਾਈਕ ਤੇ 10 ਕਮੇੰਟ ਤੋਂ ਵਧ ਕੁਛ ਨਹੀਂ ਕਰ ਸਕਦੇ ..ਜੋ ਕੇ ਸਚਾਈ ਹੈ

......ਸਤਪਾਲ ਸਿੰਘ ਦੁਗਰੀ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top