Share on Facebook

Main News Page

ਪੰਜਾਬ ਦੀ ਪਹਿਲੀ ਗੁਰਸਿੱਖ ਮਹਿਲਾ ਪਾਇਲਟ ਬਣੀ ਲੁਧਿਆਣਾ ਦੀ ਪ੍ਰਭਦੀਪ ਕੌਰ

ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਨਿਵਾਸੀ ਪ੍ਰਭਦੀਪ ਕੌਰ ਬੱਤਰਾ ਨੇ ਇੰਡੀਅਨ ਕੋਸਟਗਾਰਡ ਸਰਵਿਸਿਜ਼ ਵਿਚ ਅਸਿਸਟੈਂਟ ਕਮਾਂਡੈਂਟ ਗਜ਼ਟਿਡ ਕਲਾਸ ਵਨ ਅਫਸਰ  ਦਾ ਅਹੁਦਾ ਪ੍ਰਾਪਤ ਕਰਕੇ, ਪੰਜਾਬ ਦੀ ਪਹਿਲੀ ਗੁਰਸਿੱਖ ਪਾਇਲਟ ਬਣਨ ਦਾ ਮਾਣ ਹਾਸਲ ਕਰਕੇ, ਉਨ੍ਹਾਂ ਲੋਕਾਂ ਦੇ ਮੂੰਹ 'ਤੇ ਕਰਾਰਾ ਤਮਾਚਾ ਲਗਾਇਆ ਹੈ, ਜੋ ਭਰੂਣ ਹੱਤਿਆ ਦੇ ਮਾਧਿਅਮ ਨਾਲ ਪੇਟ ਵਿਚ ਕੰਨਿਆਵਾਂ ਦੀ ਹੱਤਿਆ ਕਰ ਰਹੇ ਹਨ ਅਤੇ ਇਹ ਸਿੱਧ ਕਰ ਦਿਤਾ ਕਿ ਅੱਜ ਦੀ ਨਾਰੀ ਅਬਲਾ ਨਹੀਂ ਸਬਲਾ ਹੈ, ਅਤੇ ਕਿਸੇ ਵੀ ਮਾਮਲੇ ਵਿਚ ਮਰਦਾਂ ਤੋਂ ਘਟ ਨਹੀਂ ਹੈ।

ਪ੍ਰਭਦੀਪ ਨੂੰ ਬਾਸਕਟਬਾਲ, ਬਾਲੀਵਾਲ ਦਾ ਬੇਹੱਦ ਸ਼ੌਕ ਹੈ ਅਤੇ ਉਹ ਆਪਣੀ ਟੀਮ ਦੇ ਲਈ ਖੇਡਦੇ ਹੋਏ ਸੋਨੇ ਦਾ ਮੇਡਲ ਵੀ ਜਿੱਤ ਚੁੱਕੀ ਹੈ। ਪ੍ਰਭਦੀਪ ਕੌਰ ਦੇ ਪਿਤਾ ਸ. ਗੁਰਦੀਪ ਸਿੰਘ ਬੱਤਰਾ ਅਤੇ ਮਾਤਾ ਜਪਿੰਦਰ ਕੌਰ ਬੱਤਰਾ ਨੇ ਆਪਣੀ ਬੇਟੀ ਦੇ ਪਾਇਲਟ ਬਣਨ 'ਤੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ 22 ਜੂਨ 1987 ਵਿਚ ਲੁਧਿਆਣਾ 'ਚ ਜਨਮੀ ਪ੍ਰਭਦੀਪ ਕੌਰ ਬਚਪਨ ਤੋਂ ਹੀ ਪ੍ਰਤਿਭਾਸ਼ਾਲੀ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top