Share on Facebook

Main News Page

ਪੋਪ ਅਤੇ ਪੱਪੂ
-
ਸੰਪਾਦਕ ਖ਼ਾਲਸਾ ਨਿਊਜ਼

ਇਸਾਸੀਆਂ 'ਚ ਪੋਪ ਦੀ ਚੋਣ ਕਿਸ ਤਰ੍ਹਾਂ ਹੁੰਦੀ ਹੈ, ਉਹ ਜਾਨਣ ਲਈ ਅੱਜ ਗੂਗਲ 'ਤੇ ਸਰਚ ਕੀਤਿਆਂ ਬਹੁਤ ਕੀਮਤੀ ਜਾਣਕਾਰੀ ਮਿਲੀ, ਜਿਸਨੂੰ ਪਾਠਕਾਂ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਅਤੇ ਨਾਲ ਨਾਲ ਇਹ ਵੀ ਸੋਚਿਆ ਕਿ ਸਿੱਖ ਕੁੱਝ ਇਸ ਤੋਂ ਕੁੱਝ ਸਿਖਣਗੇ। ਖੈਰ, ਪਹਿਲਾਂ ਦੇਖਦੇ ਹਾਂ ਕਿ ਪੋਪ ਕਿਸ ਤਰ੍ਹਾਂ ਚੁਣਿਆ ਜਾਂਦਾ ਹੈ।

ਪੋਪ ਨੂੰ ਚੁਣਨ ਲਈ 52 ਦੇਸ਼ਾਂ ਤੋਂ ਕਾਰਡੀਨਲ ਇੱਕਠੇ ਹੁੰਦੇ ਹਨ, ਜੋ ਕਿ 80 ਸਾਲ ਦੀ ਉਮਰ ਤੋਂ ਘੱਟ ਹੋਣ। 80 ਸਾਲ ਤੋਂ ਉਪਰ ਵਾਲੇ ਸਿਰਫ ਮੁਢਲੀ ਮੀਟਿੰਗ 'ਚ ਸ਼ਾਮਿਲ ਹੁੰਦੇ ਹਨ। ਯੁਰਪ ਚੋਂ 58, ਨੌਰਥ ਅਮਰੀਕਾ ਚੋਂ 14, ਲੈਟਿਨ ਅਮਰੀਕਾ ਚੋਂ 21, ਅਫਰੀਕਾ ਚੋਂ 11, ਏਸ਼ੀਆ ਚੋਂ 11, ਉਸ਼ੇਨੀਆ ਚੋਂ 2, ਕੁਲ ਮਿਲਾਕੇ 117 ਜੋ ਕਿ 80 ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ।

ਇਨ੍ਹਾਂ ਦੇ ਰਹਿਣ ਲਈ ਵੈਟੀਕਨ ਸਿਟੀ 'ਚ ਪ੍ਰਬੰਧ ਕੀਤਾ ਜਾਂਦਾ ਹੈ। ਕਾਰਡੀਨਲਾਂ ਅਤੇ ਉਨ੍ਹਾਂ ਦੇ ਸਹਾਇਕਾਂ ਨੂੰ ਜਾਣਕਾਰੀ ਰਹੱਸ ਰੱਖਣ ਲਈ ਕਿਹਾ ਜਾਂਦਾ ਹੈ, ਅਤੇ ਸਹੁੰ ਚੁਕਾਈ ਜਾਂਦੀ ਹੈ। ਉਨ੍ਹਾਂ ਨੂੰ ਬਾਹਰਲੀ ਦੁਨੀਆ ਨਾਲ ਕਿਸੇ ਵੀ ਤਰ੍ਹਾਂ ਦਾ ਰਾਬਤਾ ਰੱਖਣ ਦੀ ਮਨਾਹੀ ਹੁੰਦੀ ਹੈ, ਫੋਨ, ਅਖਬਾਰ, ਟੀ.ਵੀ., ਮੈਸੇਜ਼, ਸਿਗਨਲ ਜਾਂ ਖੱਤ ਤੱਕ ਦੇ ਇਸਤੇਮਾਲ ਦੀ ਵੀ ਮਨਾਹੀ ਹੁੰਦੀ ਹੈ। ਬਾਹਰਲੇ ਲੋਕ ਇਨ੍ਹਾਂ ਨੂੰ ਤੁਰਦੇ ਹੋਏ ਜਾਂ ਆਉਂਦੇ ਜਾਂਦੇ ਦੇਖ ਸਕਦੇ ਹਨ। ਸਿਰਫ ਦੋ ਟੈਕਨੀਸ਼ਿਯਨ, ਡਾਕਟਰ ਅਤੇ ਕੁਝ ਸਹਾਇਕ।

ਵੋਟਿੰਗ ਦੀ ਸ਼ੁਰੁਆਤ 'ਤੇ ਬੈਲਟ ਕਾਰਡ ਵੰਡੇ ਜਾਂਦੇ ਹਨ, ਅਤੇ ਹਰ ਇੱਕ ਕਾਰਡੀਨਲ ਆਪਣੇ ਪਸੰਦੀਦਾ ਉਮੀਦਵਾਰ ਦਾ ਨਾਮ ਲਿੱਖ ਕੇ ਪਲੇਟ 'ਚ ਰੱਖ ਦਿੰਦਾ ਹੈ, ਤੇ ਉਹ ਪਲੇਟ ਚੈਲਿਸ 'ਚ ਉਲਟ ਜਾਂਦੀ ਹੈ। ਜਿਸ ਕਾਰਡੀਨਲ ਦਾ ਨਾਮ ਵੋਟ 'ਚ ਆਉਂਦਾ ਹੈ, ਤਿੰਨ ਕਾਰਡੀਨਲ ਉਸਦਾ ਨਾਮ ਅਨਾਉਂਸ ਕਰਦੇ ਹਨ, ਅਤੇ ਵੋਟਾਂ ਨੂੰ ਗਿਣਦੇ ਹਨ ਅਤੇ ਰਿਕਾਰਡ ਕਰ ਲੈਂਦੇ ਹਨ। ਬਾਅਦ ਵਿੱਚ ਸਾਰੇ ਬੈਲਟ ਜਲਾ ਦਿੱਤੇ ਜਾਂਦੇ ਹਨ। ਸਾਰੇ ਰਿਕਾਰਡ ਨੂੰ ਸਾਂਭ ਕੇ ਰੱਖ ਲਿਆ ਜਾਂਦਾ ਹੈ।

ਜੇ ਕੋਈ ਵੀ ਪੋਪ ਤਿੰਨ ਦਿਨਾਂ ਦੀ ਵੋਟਿੰਗ 'ਚ ਨਹੀਂ ਚੁਣਿਆ ਜਾਂਦਾ, ਤਾਂ ਸਾਰੇ ਕਾਰਡੀਨਲ ਇੱਕ ਦਿਨ ਦੀ ਬਰੇਕ ਲੈਂਦੇ ਹਨ। ਦੋ ਤਿਹਾਈ ਕਾਰਡੀਨਲਸ ਦੀ ਵੋਟਾਂ, ਪੋਪ ਬਣਨ ਲਈ ਚਾਹੀਦੀਆਂ ਹਨ। ਇਸ ਤਰ੍ਹਾਂ ਜਦੋਂ ਪੋਪ ਦੀ ਚੋਣ ਹੋ ਜਾਂਦੀ ਹੈ, ਤਾਂ ਕਾਰਡੀਨਲ ਚਿੱਟਾ ਧੂੰਆਂ ਚਿਮਨੀ ਰਾਹੀਂ ਕੱਢਕੇ, ਬਾਹਰ ਲੋਕਾਂ ਨੂੰ ਸਿਗਨਲ ਭੇਜਦੇ ਹਨ।

ਫਿਰ ਸਾਰੇ ਕਾਰਡੀਨਲ ਸਹੁੰ ਚੁੱਕਦੇ ਹਨ ਕਿ ਉਹ ਨਵੇਂ ਚੁਣੇ ਗਏ ਪੋਪ ਨੂੰ ਸਵੀਕਾਰਦੇ ਹਨ। ਫਿਰ ਸਾਰੇ ਕਾਰਡੀਨਲ ਦਾ ਮੁਖੀਆ ਚਬੁਤਰੇ 'ਚੋਂ ਬਾਹਰ ਆਕੇ, ਲੋਕਾਂ ਨੂੰ ਸੁਨੇਹਾ ਦਿੰਦਾ ਹੈ ਕਿ "ਅਸੀਂ ਪੋਪ ਚੁਣ ਲਿਆ ਹੈ"।

ਇਸ ਹੈ ਤਰੀਕਾ ਪੋਪ ਚੁਣਨ ਦਾ, ਜੋ ਕਿ ਸਦੀਆਂ ਤੋਂ ਨਿਰਵਿਘਨ ਚਲਿਆ ਆ ਰਿਹਾ ਹੈ, ਅਤੇ ਕੋਈ ਵਿਰੋਧ ਨਹੀਂ। ਕਿਸੇ ਬਾਹਰਲੇ ਬੰਦੇ, ਰਾਜਨੀਤੀ, ਕਿਸੇ ਪਾਰਟੀ ਦਾ ਇਸ ਵਿੱਚ ਕੋਈ ਦਖਲ ਨਹੀਂ।

ਹੁਣ ਲਉ, ਸਿੱਖਾਂ ਦੇ ਪੱਪੂ (ਜਥੇਦਾਰ) ਚੁਣਨ ਦਾ ਤਰੀਕਾ

ਵਰਤਮਾਨ ਸਮੇਂ 'ਚ ਬਹੁਤ ਹੀ ਸਰਲ ਤਰੀਕਾ ਅਪਣਾਇਆ ਗਿਆ ਹੈ, ਜੋ ਸਾਰੇ ਜੱਗ ਨਾਲੋਂ ਨਿਆਰਾ ਹੈ। ਪੱਪੂ ਬਣਨ ਲਈ ਕਿਸੇ ਵੀ ਤਰ੍ਹਾਂ ਦੀ ਪੜਾਈ ਦੀ ਲੋੜ੍ਹ ਨਹੀਂ, ਕਿਸੀ ਵੀ ਤਰ੍ਹਾਂ ਦੀ ਯੋਗਤਾ ਦੀ ਲੋੜ੍ਹ ਨਹੀਂ, ਜਿਸਨੂੰ ਹੋਰ ਕੋਈ ਕੰਮ ਨਾ ਆਉਂਦਾ ਹੋਵੇ, ਗ੍ਰੰਥੀ ਬਣ ਜਾਂਦਾ ਹੈ। ਸਿਫਾਰਸ਼ ਨਾਲ ਦਰਬਾਰ ਸਾਹਿਬ ਦਾ ਚੋਬਦਾਰ ਹੀ ਲੱਗ ਜਾਂਦਾ ਹੈ। ਹੌਲੀ ਹੌਲੀ ਚਾਪਲੂਸੀ ਕਰਕੇ ਗ੍ਰੰਥੀ, ਤੇ ਫਿਰ ਹੈਡ ਗ੍ਰੰਥੀ। ਆਉਂਦੇ ਜਾਂਦੇ ਅਕਾਲੀ ਜਥੇਦਾਰਾਂ ਦੀ ਚਾਪਲੂਸੀ ਕਰਕੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਬਾਦਲ ਸਾਹਬ ਦੇ ਤਲਵੇ ਚੱਟ ਕੇ, ਉਹ ਹੈਡ ਗ੍ਰੰਥੀ, ਪੱਪੂ ਬਣ ਜਾਂਦਾ ਹੈ। ਕਿੰਨਾ ਸੌਖਾ ਹੈ ਇਹ ਤਰੀਕਾ। 

ਫਿਰ ਇਹ ਪੱਪੂ ਆਪਣੇ ਆਕਾ ਦੇ ਕਹੇ ਅਨੁਸਾਰ ਹਰ ਉਹ ਕੰਮ ਕਰਦਾ ਹੈ, ਜਿਹੜਾ ਉਨ੍ਹਾਂ ਨੂੰ ਚੰਗਾ ਲਗਦਾ ਹੈ। ਅੱਜ ਦੇ ਸਮੇਂ 'ਚ ਇਹ ਪੱਪੂ ਸਿੱਖੀ ਦੀਆਂ ਜੜਾਂ ਖੋਖਲੀਆਂ ਕਰਨ 'ਚ ਮਸ਼ਰੂਫ ਰਹਿੰਦਾ ਹੈ। ਜੇ ਕੋਈ ਸਿੱਖੀ ਦੀ ਗੱਲ ਕਰੇ ਉਸ ਨੂੰ ਇਹ ਪੱਪੂ, ਸਿੱਖੀ 'ਚੋਂ ਖਾਰਜ ਕਰਨ ਦੇ ਢਕੋਂਸਲੇ ਕਰਦਾ ਹੈ, ਜਿਹੜਾ ਹਰ ਜਾਗਰੂਕ ਸਿੱਖ ਮੰਨਣ ਤੋਂ ਇਨਕਾਰੀ ਹੈ। ਸਿੱਖਾਂ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਸਿਵਾਏ ਇੱਕ ਦੋ ਮੁੱਖ ਸੇਵਾਦਾਰਾਂ (ਜਿਨ੍ਹਾਂ 'ਚ ਪ੍ਰੋ. ਦਰਸ਼ਨ ਸਿੰਘ ਸ਼ਾਮਿਲ ਹਨ) ਭਾਈ ਰਣਜੀਤ ਸਿੰਘ ਦੇ ਸਮੇਂ ਤੋਂ ਬਾਅਦ ਪੂਰਨ ਸਿੰਘ, ਜੋਗਿੰਦਰ ਸਿੰਘ ਵੇਦਾਂਤੀ, ਅਤੇ ਮੌਜੂਦਾ ਪੱਪੂ ਗੁਰਬਚਨ ਸਿੰਘ, ਇਹ ਤਿੰਨਾਂ ਨੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਤੇ ਮੁੱਖ ਸੇਵਾਦਾਰ ਦੀ ਸ਼ਾਨ ਮਿੱਟੀ 'ਚ ਹੀ ਮਿਲਾ ਦਿੱਤੀ ਹੈ।

ਬਾਕੀ ਇਸ ਪੱਪੂ ਗੁਰਬਚਨ ਸਿੰਘ ਦੇ ਤਾਂ ਕਿਆ ਕਹਿਣੇ, ਜਿਹੜਾ ਇਥੋਂ ਤੱਕ ਵੀ ਕਹਿ ਜਾਂਦਾ ਹੈ ਕਿ "ਇਨ ਸਿੱਖੋਂ ਕੇ ਜੂਤੇ ਮਾਰੋ" ਅਤੇ ਗੁਰਮਤਿ ਸਮਾਗਮ ਰੋਕਣ ਵਾਲਿਆਂ ਨੂੰ ਸ਼ਾਬਾਸ਼ ਦਿੰਦਾ ਹੈ। ਵਾਹ, ਸ਼ੇਰਾਂ ਦੀ ਕੌਮ ਦੇ ਪੱਪੂ ਜਥੇਦਾਰ!!!

ਪਰ "ਪੱਪੂ" ਹੀ ਕਿਉਂ? ਕਿਉਂਕਿ ਅੰਗ੍ਰੇਜ਼ੀ 'ਚ ਕੱਠਪੁਤਲੀ ਨੂੰ Puppet ਕਿਹਾ ਜਾਂਦਾ ਹੈ, ਇਸੇ ਲਈ ਅਸੀਂ Puppet ਦਾ ਛੋਟਾ ਰੂਪ "ਪੱਪੂ" ਚੁਣਿਆ। ਨਾਲੇ ਇਹ ਅਖੌਤੀ ਜਥੇਦਾਰ ਆਪਣੇ ਆਪ ਨੂੰ ਪੋਪ ਸਮਝਦੇ ਹਨ, ਪਰ ਅਸਲ 'ਚ ਇਹ ਬਾਦਲ ਦੇ Puppet ਹੀ ਹਨ, ਇਸੇ ਲਈ "ਪੱਪੂ" ਹੀ ਫਬਦਾ ਹੈ ਇਨ੍ਹਾਂ ਲਈ। ਕਿਸੇ ਦੀ ਭਾਵਨਾਵਾਂ ਨੂੰ ਸੱਟ ਵੱਜਦੀ ਹੈ, ਤਾਂ ਉਸ ਲਈ ਖਿਮਾ ਚਾਹੁੰਦੇ ਹਾਂ।

ਸੰਗਤਾਂ ਆਪ ਸੋਚਣ ਕਿ ਇਹ ਪੋਪ ਹਨ ਜਾਂ ਪੱਪੂ!!!


ਵਿਸ਼ੇਸ਼ ਬੇਨਤ: ਖ਼ਾਲਸਾ ਨਿਊਜ਼ ਟੀਮ ਵਲੋਂ ਸਾਰੇ ਪਾਠਕਾਂ ਨੂੰ ਬੇਨਤੀ ਹੈ ਕਿ ਕਿਸੇ ਖਬਰ / ਲੇਖ / ਕਵਿਤਾ / ਵੀਡੀਓ ਦੇ ਥੱਲੇ ਜੇ ਕੁਮੈਂਟ ਕਰਨੇ ਹਨ ਤਾਂ, ਕਿਰਪਾ ਕਰਕੇ ਸਭਿਯਕ ਭਾਸ਼ਾ ਦੀ ਵਰਤੋਂ ਕੀਤੀ ਜਾਵੇ, ਭਾਂਵੇਂ ਉਹ ਵਿਰੋਧੀ ਵਿਚਾਰਧਾਰਾ ਵਾਲੇ ਹੋਣ ਜਾਂ ਪੱਖ ਵਿੱਚ ਹੋਣ। ਇਸ ਗੱਲ ਦਾ ਖਿਆਲ ਰੱਖਿਆ ਕਰੀਏ ਕਿ ਇਹ ਵੈਬ ਸਾਈਟ ਨੂੰ ਬਜ਼ੁਰਗ / ਨੌਜਵਾਨ / ਬੱਚੇ / ਬੀਬੀਆਂ ਵੀ ਪੜ੍ਹਦੀਆਂ / ਪੜ੍ਹਦੇ ਹਨ। ਫੇਕ ਆਈ.ਡੀ ਵਾਲੇ ਖਾਸ ਕਰਕੇ ਜੇ ਉਨ੍ਹਾਂ 'ਚ ਜ਼ਰਾ ਜਿੰਨੀ ਵੀ ਸ਼ਰਮ ਮੌਜੂਦ ਹੈ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਕਹੀ ਜਾਂਦੀ ਤਸਵੀਰ / ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ / ਸ. ਬਲਵੰਤ ਸਿੰਘ ਰਾਜੋਆਣਾ ਦੀ ਤਸਵੀਰ ਜਾਂ ਕਿਸੇ ਹੋਰ ਦੀ ਤਸਵੀਰ ਲਗਾ ਕੇ ਅਤਿ ਘਟੀਆ ਦਰਜੇ ਦੀ ਸ਼ਬਦਾਵਲੀ ਵਰਤਦੇ ਹਨ, ਉਨ੍ਹਾਂ ਅਗੇ ਵੀ ਅਤੇ ਜਿਹੜੇ ਮਿਸ਼ਨਰੀ ਸੋਚ ਨੂੰ ਸਹੀ ਸਮਝਦੇ ਹਨ ਉਹ ਵੀ, ਅਤੇ ਸਾਰੇ ਪਾਠਕਾਂ ਅੱਗੇ ਹੱਥ ਜੋੜ ਬੇਨਤੀ ਹੈ ਕਿ ਆਪਣਾ ਤੇ ਸਿੱਖਾਂ ਦਾ ਜਲੂਸ ਨਾ ਕੱਢੋ। ਜੇ ਕਿਸੇ ਦੀ ਗੱਲ ਚੰਗੀ ਨਹੀਂ ਲਗਦੀ, ਤਾਂ ਦਲੀਲ ਨਾਲ ਗੱਲ ਕਰੋ। ਸਾਨੂੰ ਸਭ ਨੂੰ ਇਸ ਗੱਲ 'ਤੇ ਸਭ ਤੋਂ ਪਹਿਲਾਂ ਸੋਚਣਾ ਪਵੇਗਾ ਕਿ, ਸਾਨੂੰ ਹਾਲੇ ਤੱਕ ਗੱਲ ਕਰਨ ਦੀ ਤਮੀਜ਼ ਹੀ ਨਹੀਂ ਆਈ। ਜੇ ਕੋਈ ਵਿਰੋਧੀ ਵਿਚਾਰਧਾਰਾ ਵੀ ਹੈ, ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਗਾਲੀ ਗਲੌਚ, ਨੀਚ ਪੱਧਰ 'ਤੇ ਉਤਰਿਆ ਜਾਵੇ। ਆਸ ਹੈ, ਬੇਨਤੀ ਪ੍ਰਵਾਨ ਕਰੋਗੇ।

ਜੇ ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।
 

Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top