Share on Facebook

Main News Page

ਸਾਧ ਹਰੀ ਪ੍ਰਸਾਦ ਰੰਧਾਵੇ ਖਿਲਾਫ ਕੈਲਗਰੀ ਕੈਨੇਡਾ 'ਚ ਜਾਗਰੂਕ ਸਿੱਖ ਸੰਗਤਾਂ ਵਲੋਂ ਪ੍ਰਦਰਸ਼ਨ

ਕੈਲਗਰੀ: ਹਰਬੰਸ ਬੁੱਟਰ / 11/6/13
ਪਿਛਲੇ ਕਾਫੀ ਦਿਨਾਂ ਤੋਂ ਗੁਰੂਦਵਾਰਾ ਰਾਮਦਾਸ ਦਰਬਾਰ ਅਤੇ ਇੰਟਰਨੈਸ਼ਨਲ ਸਾਧ ਭਜਾਊ ਖਾਲਸਾ ਦੇ ਵਾਲੰਟੀਅ ਵਿਚਕਾਰ ਬਣਿਆ ਤਣਾਓ ਉਸ ਵੇਲੇ ਸਮਾਪਤ ਹੋ ਗਿਆ, ਜਦੋਂ ਮੁਜ਼ਾਹਰਾਕਾਰੀ ਵੀ ਆਪਣਾ ਮੁਜ਼ਾਹਰਾ ਕਰਨ ਵਿੱਚ ਸਫਲ ਰਹੇ ਅਤੇ ਬਾਬੇ ਦੇ ਹਮਾਇਤੀ ਵੀ ਬਾਬੇ ਦਾ ਮਿਥਿਆ ਹੋਇਆ ਪ੍ਰੋਗਰਾਮ ਟਾਈਮ ਸਿਰ ਸੁਰੂ ਕਰ ਗਏ, ਬੇਸ਼ੱਕ ਆਖਰੀ ਮੌਕੇ ਤੱਕ ਇਸ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ, ਕਿ ਦੋਨਾਂ ਧਿਰਾਂ ਵਿੱਚ ਕੋਈ ਸਮਝੌਤਾ ਹੋ ਜਾਵੇਗਾ, ਪਰ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਜ਼ਾਹਰੇ ਤੋਂ ਘੰਟਾ ਕੁ ਪਹਿਲਾਂ ਗੱਲਬਾਤ ਸਿਰੇ ਨਾ ਚੜ੍ਹਨ ਕਾਰਨ, ਜਿਥੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹਰੀ ਸਿੰਘ ਦੀ ਕਥਾ ਲਈ ਬਜਿੱਦ ਹੋ ਗਏ, ਉਥੇ ਸਾਧ ਭਜਾਊ ਵਲੰਟੀਅਰਜ਼ ਮੁਜ਼ਾਹਰਾ ਕਰਨ ਲਈ ਅੜ ਗਏ।

ਹਰੀ ਸਿੰਘ ਰੰਧਾਵਾ ਦੀ ਇਸ ਵਿਵਾਦਤ ਫੇਰੀ ਦੇ ਮੱਦੇਨਜ਼ਰ ਆਮ ਸੰਗਤਾਂ ਦੀ ਹਾਜ਼ਰੀ ਲੜਾਈ ਝਗੜੇ ਦੇ ਡਰੋਂ ਘੱਟ ਗਿਣਤੀ ਰਹੀ  ਜਦੋਂ 200 ਦੇ ਕਰੀਬ ਸੰਗਤਾਂ ਹੀ ਗੁਰਦੁਆਰਾ ਸਾਹਿਬ ਵਿੱਚ ਹਾਜ਼ਿਰ ਸਨ, ਪਰ ਦੂਜੇ ਪਾਸੇ ਸਾਧ ਭਜਾਊ ਖਾਲਸਾ ਦੇ ਵੀ 100 ਦੇ ਕਰੀਬ ਮੁਜਾਹਰਾਕਾਰੀ ਇਕੱਠੇ ਹੋਣ ਵਿੱਚ ਸਫਲ ਰਹੇ।ਸਿੱਖਾਂ ਦੇ ਰੋਸ ਵਿਖਾਵੇ ਅਕਸਰ ਹਿੰਸਕ ਹੋ ਜਾਂਦੇ ਹਨ, ਪਰ ਇਸਦੇ ਉਲਟ ਇਹ ਮੁਜਾਹਰਾ ਪੂਰੀ ਤਰ੍ਹਾਂ ਸ਼ਾਂਤਮਈ ਰਿਹਾ।ਪਰ ਫਿਰ ਵੀ 10-12 ਪੁਲਿਸ ਅਫਸਰ ਸਾਰਾ ਸਮਾਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਲਾਟ ਵਿੱਚ ਖੜੇ ਰਹੇ।ਇੱਕ ਘੰਟੇ ਦੇ ਕਰੀਬ ਚੱਲਿਆ ਇਹ ਮੁਜਾਹਰਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਗਿੱਲ ਨੂੰ ਇੱਕ ਮੰਗ ਪੱਤਰ ਦੇਣ ਉਪਰੰਤ ਸਮਾਪਤ ਹੋ ਗਿਆ, ਜਿਸ ਵਿੱਚ ਕਮੇਟੀ ਨੂੰ ਸੰਤ ਹਰੀ ਸਿੰਘ ਨੂੰ ਗੁਰਦੁਆਰੇ ਸੱਦਣ ਲਈ ਆਪਣੀ ਗਲਤੀ ਮੰਨਣ, ਅੱਗੇ ਤੋਂ ਅਜਿਹੇ ਵਿਵਾਦੀ ਪ੍ਰਚਾਰਕ ਨਾ ਸੱਦਣ, ਸਿਰਫ ਗੁਰਮਤਿ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਸੱਦਣ ਤੇ ਹਰੀ ਸਿੰਘ ਨਾਲ ਸੰਗਤ ਵਲੋਂ ਸਵਾਲ-ਜਵਾਬ ਕਰਨ ਲਈ ਇੱਕ ਖੁੱਲੀ ਮੀਟਿੰਗ ਦੀ ਮੰਗ ਕੀਤੀ ਗਈ।

ਹਰਬੰਸ ਸਿੰਘ ਗਿੱਲ ਵਲੋਂ ਮੰਗ ਪੱਤਰ ਲੈਣ ਉਪਰੰਤ ਆਪਣਾ ਜਵਾਬ ਕਮੇਟੀ ਮੀਟਿੰਗ ਤੋਂ ਬਾਅਦ ਅਗਲੇ ਦਿਨ ਦੇਣ ਦਾ ਵਾਅਦਾ ਕੀਤਾ ਗਿਆ।ਜਿਸ ਤੋਂ ਬਾਅਦ ਮੁਜਾਹਰਕਾਰੀਆਂ ਦੇ ਲੀਡਰਾਂ ਨੇ ਅਗਲੀ ਰਣਨੀਤੀ ਕਮੇਟੀ ਦੇ ਜਵਾਬ ਉਪਰੰਤ ਤਹਿ ਕਰਨ ਦਾ ਫੈਸਲਾ ਕੀਤਾ ਹੈ। ਗੁਰੂਦਵਾਰਾ ਸਾਹਿਬ ਦੇ ਪ੍ਰਧਾਨ ਹਰਬੰਸ ਸਿੰਘ ਗਿੱਲ ਨੇ ਦਸਿਆ ਕਿ ਬਾਬਾ ਜੀ ਨੂੰ ਸਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਹੀਦੀ ਪੁਰਬ ਮਨਾਉਣ ਲਈ ਸੱਦਿਆ ਹੈ ਇਹ ਪ੍ਰੋਗਰਾਮ ਨਿਰੋਲ ਸਿੱਖ ਧਰਮ ਨੂੰ ਸਮਰਪਿਤ ਹੋਵੇਗਾæ ਇਸ ਮੌਕੇ ਬਲਜਿੰਦਰ ਸਿੰਘ ਭੁੱਲਰ ਵਲੋਂ ਦੋਨੋਂ ਪਾਰਟੀਆਂ ਵਿੱਚ ਸੁਲਾਹ ਕਰਾਉਣ ਦੇ ਯਤਨ ਕੀਤੇ ਗਏ, ਜੋ ਕਿ ਸਫਲ ਨਹੀਂ ਹੋਏ। ਮੁਜਹਰਾਕਾਰੀਆਂ ਵਿੱਚ ਰਣਬੀਰ ਪਰਮਾਰ, ਸੁਖਰਾਮ ਸੰਧੂ, ਬਲਵਿੰਦਰ ਕਾਹਲੋਂ, ਮਨਜੀਤ ਪਿਆਸਾ, ਹੈਪੀ ਮਾਨ, ਬੀਬੀ ਜੰਗੀਰ ਕੌਰ ਘੋਲੀਆ, ਗੁਰਵਰਿੰਦਰ ਧਾਲੀਵਾਲ, ਹਰਜੀਤ ਸਰੋਆ, ਹਰਚਰਨ ਪਰਹਾਰ, ਤਰਸੇਮ ਪਰਹਾਰ, ਲਛਮਣ ਚਾਹਲ, ਹਰਪਾਲ ਸਿੰਘ, ਬਲਵੀਰ ਗਿੱਲ, ਹਰਵਿੰਦਰ ਢਿਲੋਂ, ਲਖਵਿੰਦਰ ਮੱਲ੍ਹੀ, ਜਗਦੇਵ ਬੁਆਲ, ਹਨੀ ਸਿੰਘ, ਰਣਜੀਤ ਹੰਸ, ਸੰਦੀਪ ਢਿਲੋਂ, ਰਣਧੀਰ ਬਾਸੀ, ਭਜਨ ਗਿੱਲ, ਗੋਪਾਲ ਜੱਸਲ ਆਦਿ ਦੇ ਨਾਮ ਵਰਨਣਯੋਗ ਹਨ


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top