Share on Facebook

Main News Page

ਲੁਕੈ ਨ ਮੂਰਖੁ ਆਪੁ ਲਖਾਵੈ
The fool never remains hidden
Vaar 32, Pauri 5 of 20

ਮੂਰਖ ਅੰਨ੍ਹੇ ਦੀ ਆਰਸੀ
Mirror before a blind fool

ਅੰਨ੍ਹੇ ਅਗੇ ਆਰਸੀ ਨਾਈ ਧਰਿ ਨ ਵਧਾਈ ਪਾਵੈ।
A barber showing mirror to a blind person never gets the reward.

ਬੋਲੇ ਅਗੇ ਗਾਵੀਐ ਸੂੰਮ ਨ ਡੂਮ ਕਵਾਇ ਪੈਨ੍ਹਾਵੈ।
Singing before a deaf person is in vain and likewise a miser does not present a robe to his minstrel as a gift.

ਪੁਛੈ ਮਸਲਤਿ ਗੁੰਗਿਅਹੁ ਵਿਗੜੈ ਕੰਮੁ ਜਵਾਬੁ ਨ ਆਵੈ।
If the dumb is consulted on any issue, the issue will go worse and he will not be able to answer.

ਫੁਲਵਾੜੀ ਵੜਿ ਗੁਣਗੁਣਾ ਮਾਲੀ ਨੋ ਨ ਇਨਾਮੁ ਦਿਵਾਵੈ।
If a person devoid of the sense of smell goes to a garden, he cannot recommend the gardener for award.

ਲੂਲੇ ਨਾਲਿ ਵਿਆਹੀਐ ਕਿਵ ਗਲਿ ਮਿਲਿ ਕਾਮਣਿ ਗਲਿ ਲਾਵੈ।
How could a woman married to a cripple embrace him.

ਸਭਨਾ ਚਾਲ ਸੁਹਾਵਣੀ ਲੰਗੜਾ ਕਰੇ ਲਖਾਉ ਲੰਗਾਵੈ।
Where all others have a fair gait, the lame however he may pretend, would definitely be seen limping.

ਲੁਕੈ ਨ ਮੂਰਖੁ ਆਪੁ ਲਖਾਵੈ ॥੫॥
Thus, the fool never remains hidden, and he definitely exposes himself.


ਨੋਟ: ਇਹ ਭਾਈ ਗੁਰਦਾਸ ਜੀ ਦੇ ਬੋਲ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਹਨ, ਸਾਰੀ ਮਨੁੱਖਤਾ ਲਈ ਹਨ, ਸਾਡੇ ਲਈ ਹਨ, ਤੁਹਾਡੇ ਲਈ ਹਨ। ਜਿਹੜੇ ਲੋਕ ਇਸਨੂੰ ਆਪਣੇ 'ਤੇ ਲਗਾ ਵੇਖ ਰਹੇ ਹਨ, ਅੰਦਰੋਂ ਕੁੜ੍ਹ ਰਹੇ ਹਨ, ਉਹ ਆਪਣੇ ਅੰਦਰ ਝਾਤੀ ਮਾਰਕੇ ਵੇਖਣ ਅਤੇ ਬਾਬਾ ਫਰੀਦ ਦਾ ਇਹ ਫੁਰਮਾਨ ਪੜ੍ਹ ਲੈਣ "ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥" ਜਿਸ ਤਰ੍ਹਾਂ ਦਵਾਈ ਤਾਂ ਖਾਦੀ ਮੂੰਹ ਥਾਣੀ ਜਾਂਦੀ ਹੈ, ਪਰ ਅਸਰ ਉਥੇ ਕਰਦੀ ਹੈ, ਜਿਥੇ ਦਰਦ ਹੋਵੇ, ਤਕਲੀਫ ਹੋਵੇ। ਤੇ ਜੇ ਇਹ ਬੋਲ ਕਿਸੇ ਨੂੰ ਤਕਲੀਫ ਦੇ ਰਹੇ ਹਨ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਕਿਤੇ ਨਾ ਕਿਤੇ ਬਿਮਾਰੀ ਦਾ ਸ਼ਿਕਾਰ ਹਨ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top