ਜ਼ਰਾ
ਠੰਡੇ ਦਿਲ ਦਿਮਾਗ ਨਾਲ ਗੁਰਮਤਿ ਦੀ ਰੋਸ਼ਨੀ ਵਿੱਚ ਦੇਖੋ ਤਾਂ ਗੁਰੂ ਦਾ ਸਿੱਖ ਭੁੱਖ ਕਰਕੇ ਕਦੇ
ਗੁਰੂ ਨੂੰ ਬੇਦਾਵਾ ਨਹੀਂ ਦੇ ਸਕਦਾ, ਮੈਦਾਨ ਚੋਂ ਭੱਜ ਨਹੀਂ ਸਕਦਾ ਭਾਵੇਂ ਪੁਰਜਾ ਪੁਰਜਾਂ ਕਿਉਂ
ਨਾ ਕਟਿਆ ਜਾਵੇ- ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ॥ ਪੁਰਜਾ
ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤ॥ (ਗੁ੍ਰੂ ਗ੍ਰੰਥ ਸਾਹਿਬ ਜੀ)
ਇਹ ਤਾਂ ਔਰੰਗਜੇਬ ਵਰਗੇ ਜਾਲਮ ਦੀ ਕੁਰਾਨ ਅਤੇ ਹਿੰਦੂ ਪਹਾੜੀ ਰਾਜਿਆਂ
ਦੀਆਂ ਆਟੇ ਦੀ ਗਊ ਬਣਾ ਕੇ ਕਸਮਾਂ ਖਾਣ ਵਾਲਿਆਂ ਨੇ ਸ਼ਾਹੀ ਲਾਓ ਲਸ਼ਕਰ ਦੇ ਬਾਵਜੂਦ ਵੀ ਗੁਰੂ ਨੇ
ਹਾਰ ਨਾ ਮੰਨਣੀ ਅਤੇ ਗੁਲਾਮੀ ਕਬੂਲ ਨਾਂ ਕਰਨੀ ਕਰਕੇ, ਜਾਬਰ ਮੁਗਲਾਂ ਅਤੇ ਝੋਲੀ ਚੁੱਕ ਪਹਾੜੀਆਂ
ਨੇ ਅਫਵਾਹਾਂ ਫੈਲਾ ਦਿੱਤੀਆਂ ਕਿ ਭੁੱਖ ਦੇ ਮਾਰੇ ਸਿੱਖ ਗੁਰੂ ਦਾ ਸਾਥ ਛੱਡ ਗਏ।
ਅੱਜ ਸਾਡੇ ਬਹੁਤੇ ਰਾਗੀ, ਢਾਡੀ, ਪ੍ਰਚਾਰਕ ਅਤੇ ਸੰਪ੍ਰਦਾਈ ਸਾਧ ਯੂਨੀਅਨ ਵਾਲੇ ਸੰਘ ਪਾੜ ਪਾੜ
ਕੇ "ਗੁਰਸਿੱਖਾਂ" ਦੀ ਬਖਤੋਈ ਕਰਦੇ ਅਤੇ ਪਾਰਟੀਬਾਜ ਲਾਲਚੀ ਅਤੇ ਅਗਿਆਨੀ ਪ੍ਰਬੰਧਕ ਉਨ੍ਹਾਂ
ਨੂੰ ਸਿਰੋਪੇ ਦਿੰਦੇ ਅਤੇ ਗੁਰੂ ਦੀਆਂ ਗੋਲਕਾਂ ਲੁਟੌਂਦੇ ਜਰਾ ਜਿੰਨੀ ਵੀ ਸ਼ਰਮ ਨਹੀਂ ਕਰਦੇ।
ਸੋ, ਗੁਰੂ ਨੂੰ ਸਿਧਾਂਤਕ ਬੇਦਾਵਾ ਤਾਂ ਇਨ੍ਹਾਂ ਲੋਕਾਂ ਨੇ ਦਿੱਤਾ ਹੋਇਆ ਹੈ ਤੇ ਦੋਸ਼ ਸੂਰਬੀਰ
ਬਹਾਦਰ ਪੁਰਾਤਨ ਸਿੱਖਾਂ ਤੇ ਲਾ ਰਹੇ ਹਨ।
ਗੁਰੂ ਨਾਲੋੰ ਤੋੜੀ ਤਾਂ ਇਨ੍ਹਾਂ ਨੂੰ ਜੋੜਨੀ ਚਾਹੀਦੀ ਹੈ, ਜੋ ਆਏ ਦਿਨ
ਸਿੱਖਾਂ ਨੂੰ “ਇੱਕ ਗ੍ਰੰਥ, ਇੱਕ ਪੰਥ, ਇੱਕ ਨਿਸ਼ਾਨ, ਇੱਕ ਵਿਧਾਨ ਅਤੇ ਇੱਕ ਨਾਨਕਸ਼ਾਹੀ ਕੈਲੰਡਰ”
ਨਾਲੋਂ ਸਰਕਾਰੀ ਦਬਾ ਹੇਠ ਤੋੜ ਰਹੇ ਹਨ। ਵਧੀਆ ਲਿਖਿਆ ਹੈ ਭਾਈ ਧਨੌਲਾ ਜੀ ਨੇ ਅੱਜ ਰੇਡੀਓ
ਚੜ੍ਹਦੀਕਲਾ ਕੈਲੇਫੋਰਨੀਆਂ 'ਤੇ ਵੀ ਬੇਦਾਵਾ ਦੇਣ ਦੇ ਕੂੜ ਪ੍ਰਚਾਰ ਬਾਰੇ ਵੀ ਢੁੱਕਵਾਂ ਚਾਨਣਾ
ਪਾਇਆ ਗਿਆ।