Share on Facebook

Main News Page

ਨੰਦਗੜ੍ਹ ਨੂੰ ਬਰਖਾਸਤ ਕਰਨਾ ਨਿਯਮਾਂ ਦੇ ਉਲਟ, ਕੌਮ ਕਦੇ ਵੀ ਮੁਆਫ ਨਹੀਂ ਕਰੇਗੀ
-: ਸ੍ਰ. ਪਰਮਜੀਤ ਸਿੰਘ ਸਰਨਾ

ਅੰਮ੍ਰਿਤਸਰ 17 ਜਨਵਰੀ (ਜਸਬੀਰ ਸਿੰਘ): ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਜਥੇਦਾਰੀ ਤੋ ਬਰਖਾਸਤ ਕੀਤੇ ਜਾਣ ਦੀ ਕਰੜੇ ਸ਼ਬਦਾ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਆਰ.ਐਸ .ਐਸ ਨੂੰ ਖੁਸ਼ ਕਰਕੇ ਬਾਦਲ ਦਲ ਨੇ ਦਿੱਲੀ ਦੀ ਚੋਣਾਂ ਵਿੱਚ ਭਾਜਪਾ ਕੋਲੋ ਵੱਧ ਸੀਟਾਂ ਲੈਣ ਲਈ ਇਹ ਪੰਥ ਵਿਰੋਧੀ ਪੱਤਾ ਖੇਡਿਆ ਹੈ ਪਰ ਇਸ ਦਾ ਹਿਸਾਬ ਕਿਤਾਬ ਬਾਦਲ ਤੇ ਮੱਕੜ ਨੂੰ ਕੌਮ ਨੂੰ ਦੇਣਾ ਪਵੇਗਾ।

ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਜਿਸ ਤਰਾ ਕਿ ਪਹਿਲਾਂ ਹੀ ਜਾਣਕਾਰੀ ਸੀ ਕਿ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਜਥੇਦਾਰ ਨੰਦਗੜ੍ਹ ਆਰ.ਐਸ.ਐਸ ਦੇ ਟਾਊਟਾਂ ਦਾ ਸਾਧ ਲਾਣਾ ਉਸ ਵੇਲੇ ਤੋ ਹੀ ਜਥੇਦਾਰ ਨੰਦਗੜ੍ਵ ਨੂੰ ਜਥੇਦਾਰੀ ਤੋ ਲਾਂਭੇ ਕਰਨ ਲਈ ਯਤਨਸ਼ੀਲ ਰਿਹਾ ਹੈ ਜਦੋਂ ਤੋ ਜਥੇਦਾਰ ਨੰਦਗੜ੍ਹ ਨੇ ਸੋਧੇ ਹੋਏ ਕੈਲੰਡਰ ਨੂੰ ਮੰਨਣ ਤੋ ਇਨਕਾਰ ਕਰ ਦਿੱਤਾ ਸੀ। ਉਙਨਾਂ ਕਿਹਾ ਕਿ ਸਾਧ ਲਾਣਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰਸਿੰਘ ਬਾਦਲ ਤੇ ਮੁੱਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ‘ਤੇ ਲਗਾਤਾਰ ਦਬਾ ਪਾ ਰਿਹਾ ਸੀ ਤਾਂ ਕਿ ਸਿੱਖਾਂ ਦੀ ਵਿਰਾਸਤ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਕੇ ਉਹ ਵੀ ਆਰ.ਐਸ.ਐਸ ਕੋਲੋ ਸ਼ਾਬਾਸ਼ ਲੈ ਸਕਣ ।

ਉਹਨਾਂ ਕਿਹਾ ਕਿ ਜਥੇਦਾਰ ਨੰਦਗੜ੍ਹ ਨੂੰ ਬਰਖਾਸਤ ਕਰਨ ਦੀ ਉਹ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ ਤੇ ਨੰਦਗੜ੍ਹ ਦੀ ਬਹਾਲੀ ਲਈ ਉਹ ਸੁਪਰੀਮ ਕੋਰਟ ਵਿੱਚ ਪਹੁੰਚ ਕਰਕੇ ਬਾਦਲ ਤੇ ਮੱਕੜ ਸਮੇਤ ਉਹਨਾਂ ਸਾਰੇ ਮੈਬਰਾਂ ਨੂੰ ਕਟਿਹਰੇ ਵਿੱਚ ਖੜਾ ਕਰਨਗੇ ਜਿਹੜੇ ਗੈਰ ਵਿਧਾਨਕ ਕਾਰਵਾਈ ਕਰਨ ਦੇ ਦੋਸ਼ੀ ਹਨ। ਉਹਨਾਂ ਕਿਹਾ ਕਿ ਮੱਕੜ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੀ ਚੱਲਦੀ ਕੰਮ ਚਲਾਊ ਕਮੇਟੀ ਨੂੰ ਜਥੇਦਾਰ ਨੂੰ ਲਾਹੁਣ ਵਰਗਾ ਫੈਸਲਾ ਲੈਣ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਜਥੇਦਾਰ ਨੰਦਗੜ੍ਹ ਨੂੰ ਦਿੱਲੀ ਚੋਣਾਂ ਤੋ ਐਨ ਪਹਿਲਾਂ ਲਾਹੁਣਾ ਵੀ ਰਹੱਸ ਹੈ ਕਿਉਕਿ ਬਾਦਲ ਦਲ ਆਰ.ਐਸ.ਐਸ ਤੇ ਭਾਜਪਾ ਨੂੰ ਖੁਸ਼ ਕਰਕੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਪਹਿਲਾਂ ਵਾਲੀਆ ਚਾਰ ਸੀਟਾਂ ਭਾਜਪਾ ਕੋਲੋ ਲੈ ਸਕੇ ਕਿਉਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਕਹਿ ਚੁੱਕੇ ਹਨ ਕਿ ਅਕਾਲੀ ਦਲ ਨੂੰ ਸਿਰਫ ਦੋ ਸੀਟਾਂ ਹੀ ਮਿਲਣਗੀਆ ਤੇ ਉਹ ਵੀ ਅਕਾਲੀ ਦਲ ਦੇ ਉਮੀਦਵਾਰ ਭਾਜਪਾ ਦੇ ਚੋਣ ਨਿਸ਼ਾਨ ਫੁੱਲ ‘ਤੇ ਹੀ ਲੜਨਗੇ।

ਉਹਨਾਂ ਕਿਹਾ ਕਿ ਬਾਦਲ ਦੇ ਇਸ਼ਾਰਿਆ ਤੇ ਮਰਿਆਦਾ, ਪਰੰਪਰਾਵਾਂ ਅਤੇ ਕਨੂੰਨ ਦੇ ਖਿਲਾਫ ਕਾਰਵਾਈ ਕਰਨ ਵਾਲੇ ਅਵਤਾਰ ਸਿੰਘ ਮੱਕੜ ਨੂੰ ਵੀ ਕੌਮ ਨੂੰ ਜਵਾਬਦੇਹ ਹੋਣਾ ਪਵੇਗਾ। ਉਹਨਾਂ ਕਿਹਾ ਕਿ ਇਤਿਹਾਸ ਦੇ ਪੰਨਿਆਂ ‘ਤੇ ਜਿਥੇ ਜਥੇਦਾਰ ਨੰਦਗੜ੍ਹ ਦਾ ਨਾਮ ਨਾਨਕਸ਼ਾਹੀ ਕੈਲੰਡਰ ਨੂੰ ਬਚਾਉਣ ਲਈ ਕੀਤੇ ਯਤਨਾਂ ਲਈ ਪੰਥ ਪ੍ਰਥਾ ਦੀ ਲੜੀ ਵਿੱਚ ਲਿਖਿਆ ਜਾਵੇਗਾ ਉਥੇ ਬਾਦਲ ਤੇ ਮੱਕੜ ਦਾ ਨਾਮ ਪੰਥ ਵਿਰੋਧੀਆ ਦੀ ਲਿਸਟ ਵਿੱਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਉਹਨਾਂ ਕਿਹਾ ਕਿ ਜਿਸ ਵੀ ਵਿਅਕਤੀ ਨੇ ਕੌਮ ਨਾਲ ਗਦਾਰੀ ਕੀਤੀ ਹੈ ਉਸ ਨੂੰ ਕਦੇ ਵੀ ਕੌਮ ਨੇ ਮੁਆਫ ਨਹੀਂ ਹੈ ਤੇ ਬਾਦਲ ਤੇ ਮੱਕੜ ਨੂੰ ਇਹ ਆਪਣੇ ਜ਼ਿਹਨ ਵਿੱਚ ਰੱਖਣਾ ਚਾਹੀਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top