Share on Facebook

Main News Page

ਸਿੱਖਾ ! ਕੀ “ਬੀੜ” ਲੈਣ ਲਈ ਤੈਂਨੂੰ ‘ਨਾਗਪੁਰ’ ਜਾਣਾ ਪਿਆ ਕਰੇਗਾ ?
-: ਤਰਲੋਕ ਸਿੰਘ ‘ਹੁੰਦਲ’, ਟੋਰਾਂਟੋ

ਗਿਆਨੀ ਬਲਵੰਤ ਸਿੰਘ ‘ਨੰਦਗੜ੍ਹ’ ਜਥੇਦਾਰ, ਤਖਤ ਸ੍ਰੀ ਦਮਦਮਾਂ ਸਾਹਿਬ,ਤਲਵੰਡੀ ਸਾਬੋ (ਬਠਿੰਡਾ) ਦੀ ਬਰਤਰਫ਼ੀ ਦੇ ਮੱਦੇ-ਨਜ਼ਰ, ਉਨ੍ਹਾਂ ਵਲੋਂ ‘ਗੁਰੂ ਦਰਬਾਰ ਦੀ ਕੀਤੀ ਗਈ ਸੇਵਾ ਦੇ ਸ਼ੁਕਰਾਨੇ ਵਜੋਂ, ਸਹਿਜ ਪਾਠ ਕਰਵਾਉਂਣ ਦਾ ਸੰਕਲਪ ਲਿਆ ਗਿਆ।ਜਥੇਦਾਰ ਸਾਹਿਬ ਨੇ ਇਹ ਸ੍ਰੀ ਸਹਿਜ ਪਾਠ ਤਖਤ ਸਾਹਿਬ ਦੀ ਹਦੂਦ ਅੰਦਰ ਹੀ ਉਨ੍ਹਾਂ ਨੂੰ ਮਿਲੀ ਹੋਈ ਰਿਹਾਇਸ਼ 'ਤੇ ਕਰਵਾਉਂਣਾ ਸੀ।

ਤਲਵੰਡੀ ਸਾਬੋ ’ਚ ਤਾਇਨਾਤ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਗਿਆਨੀ ਬਲਵੰਤ ਸਿੰਘ ਜੀ ਨੰਦਗੜ੍ਹ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ। ਬਹੁਤ ਮਾੜਾ ਹੋਇਆ ਹੈ। ਹੰਕਾਰੇ ਤੇ ਆਫਰੇ ਹੋਏ ਬੰਦੇ ਭੁੱਲ ਗਏ ਕਿ ‘ਕਬੀਰ’ ਸਾਹਿਬ ਦਾ ਫੁਰਮਾਨ ਹੈ:-

ਪਾਰੋਸੀ ਕੇ ਜੋ ਹੂਆ ਤੂ ਅਪਨੇ ਭੀ ਜਾਨ॥167॥

ਉਨ੍ਹਾਂ ਦਾ ਜਲੀਲ ਕਰਕੇ ਜਥੇਦਾਰੀ ਦੇ ਔਹੁਦੇ ਤੋਂ ਲਾਹਿਆ ਜਾਣਾ ਸਿੱਧ ਕਰਦਾ ਹੈ ਕਿ ਪਹਿਲਾਂ ਇੱਕਲਾ ਅਕਾਲੀ ਦਲ ਹੀ ਹਿੰਦੂਤਵੀ ਰਾਸ਼ਟ੍ਰੀਯ ਸੋਇੰਗ ਸੰਘ ਦੇ ਡਾਢੇ ਪ੍ਰਭਾਵ ਥੱਲੇ ਤਰਲਿਆਂ ਨਾਲ ਮਸਾਂ ਹੀ ਦਿਨ-ਕਟੀ ਕਰ ਰਿਹਾ ਸੀ, ਹੁਣ ਸ਼੍ਰੋਮਣੀ ਕਮੇਟੀ ਵੀ ਸਿੱਖ ਵਿਰੋਧੀ ਇਸ ਸੰਘ ਦੀ ਨਿਰਸੰਦੇਹ, ਪੱਕੀ ਗੁਲਾਮ ਬਣ ਗਈ ਹੈ।

ਸਿੱਖ ਭਾਈਚਾਰੇ ਨੂੰ ਸ਼੍ਰੋਮਣੀ ਕਮੋਟੀ ਦਾ ਆਰ.ਐਸ.ਐਸ ਦੀ ਗੁਲਾਮ ਹੋਣ ਦਾ ਅਹਿਸਾਸ, ਉਸ ਦਿਨ ਹੀ ਹੋ ਗਿਆ ਸੀ, ਜਿਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉੱਤਸਵ ਤੇ ਤਿੰਨ ਵੱਖ,ਵੱਖ ਤਰੀਕਾਂ ਯਾਨੀਂ 28 ਦਸੰਬਰ, 5 ਜਨਵਰੀ ਅਤੇ 7 ਜਨਵਰੀ ਦਾ ਐਲਾਨ-ਨਾਮਾ ਪੜ੍ਹਿਆ ਗਿਆ। ਫਿਰ, ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਜੀ ਦੇ ਜਨਮ ਦਿਹਾੜੇ ਸਬੰਧੀ 5 ਜਨਵਰੀ-2015 ਦੇ ਦਿਨ, ਜਥੇਦਾਰ ਨੰਦਗੜ੍ਹ ਸਾਹਿਬ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਨੂੰ ਸ੍ਰੀ ਅਖੰਡ ਪਾਠ ਆਪਣੇ ਘਰ ਕਰਵਾਉਂਣਾ ਪਿਆ ਸੀ। ਬੜੀ ਸ਼ਰਮ ਦੀ ਗੱਲ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ‘ਕੁਝ ਅਰਸੇ ਸੇ ਹਾਲਾਤ ਗੁਵਾਹ ਹੈਨਿ, ਬੰਦਿਆਂ ਚੋਂ ਟੁਰ ਈਮਾਨ ਗਿਆ’।

ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਪੂਰੀ ਤਰ੍ਹਾਂ ਆਰ.ਐਸ.ਐਸ ਦੇ ਮਾਰੂ ਅਸਰ ਹੇਠ ਚਲੀ ਗਈ ਹੈ, ਤਾਂ ਸਿੱਖ ਜਗਤ ਦੇ ਤੌਖਲੇ ਨੂੰ ਉਜਾਗਰ ਕਰਦੀ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਨੂੰ ਮੇਰੀ ਨਿਮਰ ਬੇਨਤੀ ਹੈ ਕਿ ਜਥੇਦਾਰ ਜੀ! ਇਹ ਤਾਂ ਸਪਸ਼ਟ ਕਰ ਦਿਓ, ਕਿ ਕੀ ‘ਗਮੀ-ਖ਼ੁਸ਼ੀ, ਵਿਆਹ-ਸ਼ਾਦੀਆਂ ਦੇ ਕਾਰਜਾਂ ਤੇ “ਪਾਠ” ਕਰਵਾਉਂਣ ਲਈ ਅਸਾਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਬੀੜ ਲੈਂਣ ਲਈ ਪਰਚੀ “ਨਾਗਪੁਰ” ਤੋਂ ਲਿਆਉਂਣੀ ਪਿਆ ਕਰੇਗੀ’?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top