Share on Facebook

Main News Page

ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਸੱਜਣ ਕੀ ਇਨ੍ਹਾਂ ਚਾਰ ਸਵਾਲਾਂ ਦਾ ਸੁਹਿਰਦਤਾ ਨਾਲ ਜਵਾਬ ਦੇ ਸਕਦੇ ਹਨ ?
-: ਕਿਰਪਾਲ ਸਿੰਘ ਬਠਿੰਡਾ

ਹੇਠ ਲਿਖੇ ਚਾਰ ਪ੍ਰਸ਼ਨਾਂ ਦੇ ਢੁਕਵੇਂ ਜਵਾਬ ਦੇਣ ਨਾਲ ਸ਼ਾਇਦ ਨਾਨਕਸ਼ਾਹੀ ਕੈਲੰਡਰ ਦਾ ਵਿਵਾਦ ਹੱਲ ਕਰਨ ਵਿੱਚ ਮੱਦਦ ਮਿਲ ਸਕੇ ਇਸ ਲਈ ਹਰ ਗੁਰਸਿੱਖ ਨੂੰ ਇਨ੍ਹਾਂ ਦੇ ਢੁਕਵੇਂ ਜਵਾਬ ਦੇਣ ਦੀ ਜਰੂਰ ਖੇਚਲ ਕਰਨੀ ਚਾਹੀਦੀ ਹੈ:

  1. ਕੀ ਸਿੱਖ ਕੌਮ ਨੂੰ ਵੱਖਰੇ ਕੈਲੰਡਰ ਦੀ ਲੋੜ ਹੈ ਜਾਂ ਨਹੀਂ?

  2. ਕੀ ਸਾਨੂੰ ਐਸਾ ਕੈਲੰਡਰ ਚਾਹੀਦਾ ਹੈ ਜਿਸ ਵਿੱਚ ਗੁਰਪੁਰਬ ਅਤੇ ਹੋਰ ਦਿਹਾੜੇ ਹਮੇਸ਼ਾਂ ਸਥਿਰ ਤਰੀਖਾਂ ਨੂੰ ਆਉਣ ਜਾਂ ਬਿਕ੍ਰਮੀ ਕੈਲੰਡਰ ਵਰਗਾ
    ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਪੋਹ ਸੁਦੀ ੭ ਕਦੀ ਪੋਹ ਮਹੀਨੇ ਵਿੱਚ ਆਵੇ; ਕਦੀ ਮੱਘਰ ਮਹੀਨੇ ਵਿੱਚ? ਕਦੀ 355 ਦਿਨਾਂ ਬਾਅਦ ਆਵੇ ਕਦੀ 373 ਦਿਨਾਂ ਬਾਅਦ?

  3. ਪੁਰੇਵਾਲ ਵੱਲੋਂ ਤਿਆਰ ਕੀਤੇ ਕੈਲੰਡਰ ਦਾ ਵਿਰੋਧ ਕਰਨ ਵਾਲੇ ਸੱਜਣ ਜੇ ਕੋਈ ਐਸਾ ਕੈਲੰਡਰ ਤਿਆਰ ਕਰ ਸਕਦੇ ਹਨ, ਜਿਸ ਵਿੱਚ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਆਮ ਸਾਲਾਂ ਵਿੱਚ 365 ਦਿਨਾਂ ਅਤੇ ਲੀਪ ਦੇ ਸਾਲ ਵਿੱਚ 366 ਦਿਨਾਂ ਬਾਅਦ ਸਦਾ ਲਈ ਸਥਿਰ ਤਰੀਖਾਂ ਨੂੰ ਆਉਣ ਅਤੇ ਉਹ ਤਰੀਖਾਂ ਮੂਲ ਇਤਿਹਾਸਕ ਸੋਮਿਆਂ ਨਾਲ ਵੀ ਮੇਲ ਖਾਂਦੀਆਂ ਹੋਣ, ਤਾਂ ਉਹ ਕੈਲੰਡਰ ਤਿਆਰ ਕਰਕੇ ਜਰੂਰ ਇੰਟਰਨੈੱਟ 'ਤੇ ਪਾਉਣ ਤਾਂ ਕਿ ਪੰਥਕ ਵਿਦਵਾਨ ਉਸ 'ਤੇ ਵੀਚਾਰ ਕਰ ਸਕਣ।

  4. ਪਰ ਜਿਹੜੇ ਵਿਦਵਾਨ ਇਹ ਵੀ ਮੰਨਦੇ ਹਨ, ਕਿ ਸਿੱਖਾਂ ਦਾ ਵੱਖਰਾ ਕੈਲੰਡਰ ਹੋਣ ਚਾਹੀਦਾ ਹੈ, ਉਸ ਵਿਚ ਦਰਜ ਤਰੀਖਾਂ ਵੀ ਸਦਾ ਲਈ ਸਥਿਰ ਤਰੀਖਾਂ ਨੂੰ ਆਉਣ; ਪਰ ਪਿਛਲੇ 20 ਸਾਲ ਤੋਂ ਚੱਲ ਰਹੇ ਰੇੜਕੇ ਬਾਅਦ ਵੀ ਕੋਈ ਢੁਕਵਾਂ ਕੈਲੰਡਰ ਨਾ ਬਣਾ ਸਕੇ ਹੋਣ, ਤਾਂ ਉਹ ਆਪਣੀ ਮਜਬੂਰੀ ਜਰੂਰ ਦੱਸਣ, ਜਿਸ ਕਾਰਣ ਉਹ ਸ: ਪੁਰੇਵਾਲ ਵੱਲੋਂ ਤਿਆਰ ਕੀਤੇ ਕੈਲੰਡਰ ਨੂੰ ਮੰਨਣ ਤੋਂ ਇਨਕਾਰੀ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top