Share on Facebook

Main News Page

ਨੰਦਗੜ ਦੀ ਬਰ੍ਖਾਸਤੀ ਨੇ ਲਾਇਆ ਜਥੇਦਾਰਾਂ ਦੀ ਸਰਵਉਚਤਾ 'ਤੇ ਪ੍ਰਸ਼ਨਚਿਨ੍ਹ
-: ਹਰਦੀਪ ਸਿੰਘ ਡਿਬਡਿਬਾ

ਸ੍ਰੀ ਗੰਗਾਨਗਰ: ਤਖ਼ਤ ਸ੍ਰੀ ਦਮਦਮਾ ਸਾਹਿਬ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਜਿਸ ਤਰ੍ਹਾਂ ਹਟਾਇਆ ਗਿਆ ਹੈ, ਉਹ ਤਖਤਾਂ ਦੇ ਜਥੇਦਾਰਾਂ ਦੀ ਸਰਵਉਚਤਾ ਤੇ ਪ੍ਰਸ਼ਨਚਿੰਨ੍ਹ ਲਗਾਉਂਦਾ ਹੈ।

ਇਹ ਗਲ ਰਾਜਸਥਾਨ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਡਿਬਡਿਬਾ ਨੇ ਪ੍ਰੈਸ ਕਾਨਫ਼ਰੰਸ ਵਿੱਚ ਕਹੀ। ਉਹਨਾਂ ਕਿਹਾ ਰਾਜਸਥਾਨ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਸ਼ੁਰੂ ਤੋਂ ਹੀ ਤਖਤਾਂ ਦੀ ਕਾਰਜ ਪ੍ਰਣਾਲੀ ਵਿਚ ਰਾਜਨੇਤਿਕ ਹਸਤਖੇਪ ਦੇ ਖਿਲਾਫ਼ ਰਹੀ ਹੈ।

ਕਾਨੂਨੀ ਪੱਖ ਦੇ ਅਨੁਸਾਰ ਵਿਚ ਸ਼ਿਰੋਮਣੀ ਕਮੇਟੀ ਦੇ ਮੌਜੂਦਾ ਹਾਉਸ ਨੂੰ ਫੈਸਲਾ ਲੈਣ ਦਾ ਕੋਈ ਹਕ ਨਹੀਂ ਹੈ, ਜਦੋਂ ਕਿ ਨੈਤਿਕਤਾ ਦੇ ਅਧਾਰ 'ਤੇ ਵੀ ਇਹ ਬਰ੍ਖਾਸਤੀ ਦਰੁਸਤ ਨਹੀਂ ਹੈ, ਕਿਉਂਕਿ ਸ਼ਿਰੋਮਣੀ ਗੁਰੂਦਵਾਰਾ ਕਮੇਟੀ ਸਿਰਫ ਪੰਜਾਬ ਦੀ ਨੁਮਾਇੰਦਾਗੀ ਕਰਦੀ ਹੈ।

ਉਨ੍ਹਾਂ ਨੇ ਕਿਹਾ ਨੰਦਗੜ੍ਹ ਦੀ ਬਰ੍ਖਾਸਤੀ ਗਿਆਨੀ ਗੁਰਬਚਨ ਸਿੰਘ ਦੇ ਰੋਲ ਨੂੰ ਵੀ ਸਪਸਟ ਕਰਦੀ ਹੈ, ਕਿਉਂਕਿ ਜਥੇਦਾਰਾਂ ਦੀ ਸਰਵਉਚਤਾ ਸਿਰਫ ਆਮ ਸਿੱਖਾਂ ਨੂੰ ਡਰਾਉਣ ਅਤੇ ਰਾਜਨਿਤਿਕ ਸਿਸਟਮ ਵਿੱਚ ਵੋਟ ਬੈਂਕ ਲਈ ਵਰਤਿਆ ਜਾਂਦਾ ਹੈ, ਜਦੋਂ ਕਿ ਸਰਵਉਚਤਾ ਦੀ ਅਸਲ ਤਸਵੀਰ ਸਾਹਮਣੇ ਹੈ। ਉਨ੍ਹਾਂ ਨੇ ਸਿੱਖ ਧਰਮ ਵਿਚ ਭਾਰੂ ਹੋ ਰਹੀ ਸਿਆਸਤ 'ਤੇ ਚਿੰਤਾ ਪ੍ਰਗਟਾਈ ਤੇ ਕਿਹਾ ਰਾਜਸਥਾਨ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਦੀ ਤਰ੍ਹਾਂ ਅਕਾਲ ਤਖ਼ਤ ਸਾਹਿਬ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਕਰਦੀ ਰਹੇਗੀ। ਇਸ ਪ੍ਰੈਸ ਕਾਨਫ਼ਰੰਸ ਵਿਚ ਮੀਤ ਪ੍ਰਧਾਨ ਪ੍ਰੋ. ਬਲਜਿੰਦਰ ਸਿੰਘ ਮੋਰਜੰਡ, ਜਸਵੀਰ ਸਿੰਘ ਸੰਧੂ, ਇਕਬਾਲ ਸਿੰਘ 12 ਬੀਬੀ, ਡਾ. ਤੇਜ ਪ੍ਰਤਾਪ ਸਿੰਘ ਸੰਧੂ, ਰਣਦੀਪ ਸਿੰਘ ਮਸਰੁਵਾਲਾ, ਅਜੀਤ ਸਿੰਘ ਢੋਲਨਗਰ, ਗੁਰਜੰਟ ਸਿੰਘ ਧੋਲੀਪਾਲ ਸਮੇਤ ਪੂਰੀ ਕਾਰਜਕਾਰਣੀ ਹਾਜ਼ਿਰ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top