Share on Facebook

Main News Page

ਸ਼੍ਰੋਮਣੀ ਗੁਰਮਤਿ ਚੇਤਨਾ (ਲਹਿਰ) ਦੀ ਵਿਸ਼ੇਸ਼ ਇਕਤ੍ਰਰਤਾ ਗੁ: ਨੌਂਵੀ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਹੋਈ

ਬੰਦੀ ਸਿੱਖ ਨੋਜਵਾਨਾ, ਤੇ ਕੋਮ ਦੇ ਹੀਰੇ ਭਾਈ ਜਗਤਾਰ ਸਿੰਘ ਤਾਰਾ ਦੀ ਚੜਦੀਕਲਾ ਲਈ ਮੂਲ ਮੰਤਰ ਦੇ ਪਾਠ ਉਪਰਤ ਅਰਦਾਸ ਹੋਈ

ਸ਼੍ਰੋਮਣੀ ਗੁਰਮਤਿ ਚੇਤਨਾ (ਲਹਿਰ) ਦੇ ਮੁੱਖੀ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਦੇ ਸੱਦੇ ਤੇ ਸਿੱਖ ਜਥੇਬੰਦੀਆਂ, ਪ੍ਰਮੁੱਖ ਵਿਦਵਾਨਾਂ, ਮੈਬਰ ਸ਼੍ਰੋਮਣੀ ਕਮੇਟੀ ਸਾਹਿਬਾਨ, ਗੁਰੁ ਘਰ ਦੇ ਪ੍ਰੰਬਧਕਾ, ਲਹਿਰ ਦੇ ਜਿਲ੍ਹਾ ਇੰਚਾਰਜ਼ਾ ਦੀ ਵਿਸ਼ੇਸ਼ ਇਕਤ੍ਰਰਤਾ ਗੁ: ਨੋਵੀ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇਂ ਬੰਦੀ ਸਿੱਖ ਨੋਜਵਾਨਾਂ, ਤੇ ਕੋਮ ਦੇ ਹੀਰੇ ਭਾਈ ਜਗਤਾਰ ਸਿੰਘ ਤਾਰਾ ਦੀ ਚੜਦੀਕਲਾ ਲਈ ਮੂਲ ਮੰਤਰ ਦੇ ਪਾਠ ਉਪਰੰਤ ਅਰਦਾਸ

੧) ਜਿਸ ਵਿਚ ਗੁਰੂਆਂ ਦੀ ਧਰਤੀ, ਸਿੱਖਾਂ ਦੇ ਦੇਸ਼ ਪੰਜਾਬ ਅੰਦਰ ਵੱਧ ਰਹੀ ਨਸ਼ਿਆਂ ਤੇ ਪਤਿਤਪੁਣੇ ਦੀ ਬੀਮਾਰੀ ਨੂੰ ਜੜੋ ਵੱਡਨ ਲਈ ਸ਼੍ਰੋਮਣੀ ਕਮੇਟੀ ਦੇ ਸਾਰੇ ੧੭੦ ਹਲਕਿਆਂ ਵਿਚ ਪੰਜ ਮੈਬਰੀ ਸਿੱਖ ਧਰਮ ਪ੍ਰਚਾਰ ਕਮੇਟੀਆਂ ਦਾ ਸੰਗਠਨ ਕਰਨ ਤੇ ਜਿਲ੍ਹਾ ਇੰਚਾਰਜ਼ ਨਿਯੁਕਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਕਾਰਜ ਨੂੰ ਉਸਾਰੂ ਢੰਗ ਤਰੀਕੇ ਨਾਲ ਨੇਪਰੇ ਚੜ੍ਹਾਉਣ ਹਿੱਤ ਸਿੱਖ ਬੁਧੀਜੀਵੀਆਂ, ਵਕੀਲਾਂ, ਡਾਕਟਰਾਂ, ਪ੍ਰਚਾਰਕਾਂ, ਰਿਟਾਇਰਡ ਫੌਜੀ, ਪੁਲਿਸ ਤੇ ਸਿਵਿਲ ਅਫਸਰਾਂ, ਰਿਟਾਇਰਡ ਸਿੱਖ ਜੱਜਾਂ ਤੋ ਇਲਾਵਾ ਗੁਰੂ-ਘਰ ਦੇ ਪ੍ਰਬੰਧਕਾਂ ਦੀਆਂ ਸੇਵਾਵਾਂ ਲਈਆਂ ਜਾਣ ਦਾ ਫੈਸਲਾ ਕੀਤਾ ਗਿਆ।

੨) ਸਿੱਖਾਂ ਦੀ ਗੁਰਦਆਰਾ ਪ੍ਰੰਬਧਕੀ ਜਮਾਤ ਸ਼੍ਰੋਮਣੀ ਕਮੇਟੀ ਅੰਦਰ ਆਏ ਜਬਰਦਸਤ ਨਿਘਾਰ ਦੀ ਡੁੰਘੀ ਚਿੰਤਾ ਪ੍ਰਗਟ ਕਰਦਿਆਂ ਮਹਿਸੂਸ ਕੀਤਾ ਗਿਆ ਕਿ ਹੁਣ ਸ੍ਰੋਮਣੀ ਕਮੇਟੀ ਦੇ ਮਹੱਤਵਪੂਰਨ ਅਹੁਦਿਆਂ ਤੇ ਛੋਟੇ ਕੱਦ (ਅਯੋਗ ਕਿਸਮ ਦੇ) ਵਾਲੇ ਚਾਪਲੁਸ ਕਿਸਮ ਦੇ ਸਿਆਸੀ ਲੋਕਾਂ ਦੀ ਨਿਯੁਕਤੀ ਕਰਕੇ ਕਮੇਟੀ ਵੱਲੋ ਹਰੇਕ ਛੋਟੇ-ਵੱਡੇ ਫੇਸਲੇ ਚੰਡੀਗੜ੍ਹ 'ਚ' ਬੈਠੇ ਸਿਆਸੀ ਲੋਕਾਂ ਵੱਲੋ ਸਿੱਖ ਪੰਥ ਤੇ ਠੋਸੇ ਜਾਂ ਰਹੇ ਹਨ। ਕਮੇਟੀ ਦੇ ਚੁਣੇ ਹੋਏ ਮੈਂਬਰ ਜਾ ਅਹੁਦੇਦਾਰ ਸਿਰਫ ਮਿੱਟੀ ਦਾ ਮਾਧੋ ਬਣ ਕੇ ਰਹਿ ਗਏ ਹਨ।

੩) ਅੱਜ ਦੀ ਇਕੱਤਰਤਾ ਮਹਿਸੂਸ ਕਰਦੀ ਹੈ ਕਿ ਸਿੱਖਾਂ ਦੀ ਧਾਰਮਿਕ ਤੇ ਰਾਜਨੀਤੀਕ ਜਥੇਬੰਦੀਆਂ ਅੰਦਰ ਸਿਧਾਂਤਕ ਪੱਖੋ ਆਏ ਨਿਘਾਰ ਕਾਰਨ ਇਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਸਿਆਸੀ ਪੱਖੋ ਮਾਰ ਮੁਕਾਉਣ ਤੇ ਬਦਨਾਮ ਕਰਨ ਦੀ ਆਦਤ ਕਾਰਨ ਏਕਤਾ ਤੇ ਇਤਫਾਕ ਦਾ ਦਮ ਘੁੱਟਦਾ ਜਾ ਰਿਹਾ ਹੈ।

੪) ਅੱਜ ਦੀ ਇਕੱਤਰਤਾ ਮੰਗ ਕਰਦੀ ਹੈ ਕਿ ੮੪ 'ਚ ਹੋਏ ਸਿੱਖਾਂ ਦੀ ਨਸਲਕੁਸੀ ਦੇ ਦੋਸ਼ੀਆਂ ਨੂੰ ਸਜਾ ਦਿਤੀ ਜਾਏ ਅਤੇ ਸਿੱਖਾਂ ਨੂੰ ਹਿੰਦੂ ਦਰਸਾੳੁਂਦੀ ਸਵਿਧਾਨ ਦੀ ਧਾਰਾ ੨੫(ਬੀ) ਨੂੰ ਭਾਰਤ ਸਰਕਾਰ ਰੱਦ ਕਰੇ।

੫) ਦੇਸ ਅੰਦਰ ਸਜਾ ਪੂਰੀ ਕਰ ਚੁੱਕੇ ਸਿੱਖਾਂ ਤੇ ਹੋਰਨਾ ਸਿੱਖ ਬੰਦੀਆਂ ਨੂੰ ਤੁਰੰਤ ਛੱਡਿਆ ਜਾਏ ।

੬) ਅੱਜ ਦੀ ਇਕੱਤਰਤਾ ਸਿੱਖਾਂ ਤੇ ਅਮਨ-ਪਸੰਦ ਲੋਕਾਂ ਨੂੰ ਅਪੀਲ ਕਰਦੀ ਹੈ ਕਿ ੨੬ ਜਨਵਰੀ ਨੂੰ ਕਾਲਾ ਦਿਨ ਵਜੋਂ ਮਨਾਏ।

ਸ੍ਰੋਮਣੀ ਗੁਰਮਤਿ ਚੇਤਨਾ (ਲਹਿਰ)
ਮੁੱਖੀ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ
ਮੋ:੯੮੭੮੦-੧੧੬੭੦,੯੮੭੬੮-੬੩੬੦੬

ਇਸ ਮੌਕੇ ਜਗਜੀਤ ਸਿੰਘ ਗਾਬਾ ਪ੍ਰਧਾਨ ਗੁ: ਤੇਗ ਬਹਾਦਰ ਪਾਤਸ਼ਾਹੀ ਨੋਵੀ ਜਲੰਧਰ ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਆਲ ਇੰਡਿਆ ਸਿੱਖ ਸਟੁਡੈਂਟ ਫੇਡਰੇਸ਼ਨ ਪਰਮਜੀਤ ਸਿੰਘ ਨਿਝੱਰ, ਹਰਚੰਦ ਸਿੰਘ (ਦਿੱਲ਼ੀ), ਗੁਰਸ਼ਰਨ ਸਿੰਘ, ਬੀਬੀ ਕਵਲਜੀਤ ਕੌਰ, ਹਰਮਿੰਦਰ ਸਿੰਘ, ਕ੍ਰਿਪਾਲ ਸਿੰਘ, ਬਲਜੀਤ ਸਿੰਘ, ਪ੍ਰਿੰਸੀਪਲ ਬਲਜਿੰਦਰ ਸਿੰਘ, ਭੁਪਿੰਦਰ ਸਿੰਘ ਹੁਸ਼ਿਆਰਪੁਰ, ਮੈਬਰ ਸ਼੍ਰੋਮਣੀ ਕਮੇਟੀ ਕੁਲਬੀਰ ਸਿੰਘ ਬੜਾਪਿੰਡ, ਜਗਵਿੰਦਰ ਸਿੰਘ ਹੁਸ਼ਿਆਰਪੁਰ, ਗੁਰਦੀਰ ਸਿੰਘ ਗੜਦੀਵਾਲਾ ਅਕਾਲੀ ਦਲ ਅਮ੍ਰਿਤਸਰ, ਭਾਈ ਕਵਲਜੀਤ ਸਿੰਘ, ਮਨਜੀਤ ਸਿੰਘ, ਹਰਿੰਦਰਪਾਲ ਸਿੰਘ, ਗੁਰਚਰਨ ਸਿੰਘ ਹਰਵਿੰਦਰ ਸਿੰਘ ਤਰਸੇਮ ਸਿੰਘ ਜੋਗਾ ਸਿੰਘ, ਸਤਨਾਮ ਸਿੰਘ, ਦਲਜੀਤ ਸਿੰਘ ਬਹਾਦਰ ਸਿੰਘ, ਸਤਨਾਮ ਸਿੰਘ ਧਾਲੀਵਲ ਗੁਰਚਰਨ ਸਿੰਘ ਰੰਧਾਵਾ, ਬਲਜਿੰਦਰ ਸਿੱਘ ਲੂੰਬਾ, ਭਾਈ ਛਨਬੀਰ ਸਿੰਘ ਹਾਜਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top