Share on Facebook

Main News Page

ਪੰਜਾਬੀ ਫਿਲਮਾਂ ਰਾਹੀਂ ਪੰਜਾਬੀ ਮਾਂ ਬੋਲੀ ਨੂੰ ਅਤੇ ਸਭਿਆਚਾਰ ਨੂੰ ਦਿੱਤੀ ਜਾ ਰਹੀ ਹੈ ਪਿੱਠ
-: ਮਨਮੋਹਣ ਸਿੰਘ ਜਰਮਨੀ

ਪ੍ਰਣਾਮ ਉਹਨਾਂ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਵਾਲਿਆਂ ਦੇ ਜਿੰਨਾਂ ਨੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਰਹਿੰਦਿਆਂ ਹੋਇਆਂ ਪਹਿਲ ਦਿਤੀ ਹੈ ਅਤੇ ਦੇ ਰਹੇ ਹਨ। ਦੂਸਰੇ ਪਾਸੇ ਜਿਸ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਨਾਲ ਨਾਲ ਸਭਿਆਚਾਰਕ, ਵਿਰਸੇ ਅਤੇ ਮੇਲਿਆਂ ਨੂੰ ਵਿਦੇਸ਼ਾਂ ਵਿਚ ਰਹਿਕੇ ਪੰਜਾਬੀ ਲੋਕ ਜਿੰਦਾ ਰੱਖ ਰਹੇ ਹਨ ਉਨਾਂ ਹੀ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਲੋਕ ਜਿਹੜੇ ਇਹ ਦਾਵਾ ਕਰ ਰਹੇ ਹਨ, ਕਿ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਪੰਜਾਬੀ ਫਿਲਮਾਂ ਰਾਂਹੀ ਕਰ ਰਹੇ ਹਨ, ਆਉ ਉਹਨਾਂ ਦੀ ਇਸ ਕੀਤੀ ਜਾ ਰਹੀ ਸੇਵਾ ਬਾਰੇ ਗਲਬਾਤ ਕਰੀਏ।

ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਮੇਰਾ ਸਿਰ ਝੁਕਦਾ ਹੈ ਜਿੰਨਾਂ ਨੇ ਪੰਜਾਬੀ ਫਿਲਮਾਂ ਨੂੰ ਉਸ ਤਰੀਕੇ ਨਾਲ ਬਣਾਇਆ ਕਿ ਲੋਕ ਆਪਣੇ ਵਿਰਸੇ, ਧਰਮ, ਸਭਿਆਚਾਰ ਨੂੰ ਪਿਆਰ ਕਰਨ ਲਗ ਪਏ ਕਿਉ ਕਿ ਉਹਨਾਂ ਲੋਕਾਂ ਦਾ ਇਸ ਫਿਲਮ ਰਾਂਹੀ ਪ੍ਰਭਾਵ ਪਿਆ ਹੈ। ਜਿਵੇਂ ਕਿ ਹੁਣੇ ਹੀ ਥੋੜੇ ਸਮੇਂ ਪਹਿਲਾਂ ਪੰਜਾਬੀ ਧਾਰਮਿਕ ਫਿਲਮ ਚਾਰ ਸਹਿਬਜ਼ਾਦੇ ਬਣਾਈ ਗਈ ਜਿਸ ਫਿਲਮ ਦੇ ਮਾਲਕ ਨੇ ਜਿਥੇ ਜਿੰਦਗੀ ਵਿਚ ਇਹੋ ਜਿਹੀ ਫਿਲਮ ਬਣਾਉਣ ਬਦਲੇ ਪੈਸਾ ਕਮਾਉਣ ਦਾ ਨਹੀਂ ਸੋਚਿਆ ਹੋਵੇਗਾ, ਜਿੰਨਾਂ ਉਸ ਨੇ ਕਮਾਇਆ ਹੈ ਅਰਬਾ ਰੁਪਏ ਦੀ ਕਮਾਈ ਨੇ ਫਿਲਮਾਂ ਵਾਲਿਆਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿਤਾ ਹੈ ਕਿ ਉਹ ਵੀ ਇਹੋ ਜਿਹੀ ਫਿਲਮਾਂ ਬਣਾਉਣਗੇ ਜਿਹੜੀਆਂ ਜਿੰਦਗੀਆਂ ਨੂੰ ਬਦਲ ਸਕਦੀਆਂ ਹਨ।

ਪਰ ਦੂਸਰੇ ਪਾਸੇ ਅਜ ਤਕ ਜਿੰਨੀਆ ਵੀ ਪੰਜਾਬੀ ਫਿਲਮਾਂ ਬਣੀਆਂ ਹਨ, ਉਹਨਾਂ ਦੀਆਂ ਸਟੋਰੀਆਂ ਨੂੰ ਦੇਖਕੇ ਲੋਕਾਂ ਨੇ ਜਿਥੇ ਫਿਲਮਾਂ ਵਾਲਿਆਂ ਨੂੰ ਮੰਦਾ ਬੋਲਿਆ ਹੈ ਉਥੇ ਹੀ ਅਗੇ ਤੋਂ ਇਹੋ ਜਿਹੀਆਂ ਫਿਲਮਾਂ ਦੇਖਣ ਤੋਂ ਤੌਬਾ ਕੀਤੀ ਪਰ ਪੰਜਾਬੀ ਵੀ ਕੀ ਕਰਨ ਜਦੋਂ ਵੀ ਕੋਈ ਪੰਜਾਬੀ ਫਿਲਮ ਆਉਂਦੀ ਹੈ ਉਸ ਵਿਚ ਇਹ ਸੋਚਕੇ ਦੇਖਦੇ ਹਨ ਕਿ ਸਾਇਦ ਚੰਗੀ ਹੋਵੇਗੀ ਪਰ ਨਵੀ ਬਣਾਈ ਗਈ ਫਿਲਮ ਦੀ ਸਟੋਰੀ ਪਹਿਲੀਆਂ ਦੇਖੀਆਂ ਫਿਲਮਾਂ ਤੋਂ ਵੀ ਮਾੜੀ ਲਗੀ। ਪੰਜਾਬੀ ਫਿਲਮਾਂ ਦੀਆਂ ਸਟੋਰੀਆਂ ਅਜੇ ਤਕ ਕਿਸੇ ਪੰਜਾਬੀ ਨੂੰ ਸਵਾਏ ਮਾੜੀਆਂ ਆਦਤਾਂ ਤੋਂ ਕੁਝ ਨਹੀਂ ਦੇ ਸਕੀਆਂ। ਜਿਵੇਂ ਲੋਕਾਂ ਦੀਆਂ ਕੁੜੀਆਂ ਨੂੰ ਬਰਗਲਾਕੇ ਉਹਨਾਂ ਨਾਲ ਭਧਾ ਮਜਾਕ ਕਰਨਾਂ ਸ਼ਾਮਲ ਹੈ।

ਇਸ ਤੋਂ ਇਲਾਵਾ ਨੌਜਵਾਨਾਂ ਵਲੋਂ ਫਿਲਮਾਂ ਦੇਖਕੇ ਨਸ਼ਿਆਂ ਨੂੰ ਖਾਸ ਅਪਣਾਇਆ ਗਿਆ ਹੈ। ਵੱਖ ਵੱਖ ਨਸ਼ਿਆਂ ਦੇ ਸੇਵਨ ਕਰਨੇ ਸਿੱਖੇ ਹਨ। ਫਿਲਮਾਂ ਬਣਾਉਣ ਵਾਲਿਆਂ ਨੇ ਇਥੋ ਤਕ ਕਿ ਪੰਜਾਬੀ ਸਭਿਆਚਾਰ ਵਿਰਸੇ ਨੂੰ ਤਾਂ ਪਿੱਠ ਦਿਤੀ ਹੀ ਹੈ ਉਥੇ ਹਰ ਪੰਜਾਬੀ ਫਿਲਮ ਦਾ ਮੋਹਰੀ ਨਾਮ ਜਿਸ ਨੂੰ ਟਾਈਟਲ ਨਾਮ ਕਹਿੰਦੇ ਹਨ ਉਹ ਵੀ ਇੰਗਲਿਸ਼ ਵਿਚ ਲਿਖਿਆ ਹੁੰਦਾ ਹੈ ਜਦੋਂ ਕਿ ਫਿਲਮ ਪੰਜਾਬੀ ਹੁੰਦੀ ਹੈ। ਫਿਲਮਾਂ ਦੇ ਮਾਲਕਾ ਨੂੰ ਚਾਹੀਦਾ ਹੈ ਕਿ ਜੇਕਰ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਪੰਜਾਬੀ ਦੇ ਵਧੀਆ ਤੋਂ ਵਧੀਆ ਲਿਖਾਰੀ ਹਨ ਜਿਹੜੇ ਬਹੁਤ ਸੋਹਣੀਆਂ ਕਹਾਣੀਆਂ ਲਿਖਦੇ ਹਨ ਨਾਲ ਸੰਪਰਕ ਕਰਨ ਅਤੇ ਉਹਨਾਂ ਨੂੰ ਉਹੋ ਜਿਹੀਆਂ ਕਹਾਣੀਆਂ ਲਿਖਣ ਨੂੰ ਕਣਿ ਜਿਹੜੀਆਂ ਸਾਡੇ ਪੰਜਾਬੀ ਸਭਿਆਚਾਰਕ, ਵਿਰਸੇ, ਧਰਮ ਨੂੰ ਪ੍ਰਫੁੱਲਹਤ ਕਰਨ ਵਾਲੀਆਂ ਹੋਣ ਅਤੇ ਲੋਕ ਜਦੋਂ ਇਹੋ ਜਿਹੀਆਂ ਫਿਲਮਾਂ ਦੇਖਣ ਤਾ ਉਹਨਾਂ ਦੀ ਜਿੰਦਗੀ ਦਾ ਹਿੱਸਾ ਬਣ ਜਾਣ ਕਿ ਫਿਲਮ ਨੇ ਮੇਰੀ ਜਿੰਦਗੀ ਬਦਲ ਕੇ ਰੱਖ ਦਿਤੀ ਹੈ। ਇਹੋ ਜਿਹੀਆਂ ਫਿਲਮਾਂ ਨਾ ਬਣਾਉ ਜਿਸ ਨਾਲ ਪੰਜਾਬ ਦੀ ਨੋਜਵਾਨ ਪੀੜੀ ਇਹੋ ਜਿਹੇ ਕੰਮ ਕਰਨ ਲਗ ਪੈਣ ਕਿ ਉਹਨਾਂ ਨੂੰ ਸਭ ਕੁਝ ਭੁਲ ਜਾਵੇ ਕਿ ਉਹ ਕਿਸ ਸਮਾਜ ਦੇ ਹਨ। ਪੰਜਾਬ ਦੀ ਨਵੀਂ ਨੋਜਵਾਨ ਪੀੜੀ ਨੂੰ ਉਹੀ ਚੰਗਾ ਲਗਣਾ ਹੈ ਜਿਹੜਾ ਉਹਨਾਂ ਨੂੰ ਪਰੋਸ ਕੇ ਦੇਣਾ ਹੈ।

ਸਮਾਜ ਵਿਚ ਐਸੇ ਮਹਾਨ ਲੋਕ ਹਨ ਜਿੰਨਾਂ ਨੇ ਸਮਾਜ ਨੂੰ ਸਿਖਿਆ ਦਿਤੀ ਹੈ। ਇਹੋ ਜਿਹੇ ਲੋਕਾਂ ਦੀਆਂ ਫਿਲਮਾਂ ਬਣਾਈਆਂ ਜਾਣ। ਜਿਵੇਂ ਸਰਵਨ ਪੁਤਰ ਜਿਸ ਨੇ ਸਾਰੀ ਉਮਰ ਆਪਣੇ ਮਾਤਾ ਪਿਤਾ ਦੀ ਸੇਵਾ ਇਸ ਕਰਕੇ ਕੀਤੀ ਕਿਉ ਕਿ ਉਹਨਾਂ ਦੀਆਂ ਅੱਖਾ ਤੋਂ ਦਿਖਾਈ ਨਹੀਂ ਸੀ ਦਿੰਦਾ। ਇਹੋ ਜਿਹੀ ਫਿਲਮ ਨਾਲ ਨੌਜਵਾਨਾਂ ਵਿਚ ਇਕ ਨਵੀਂ ਸੋਚ ਪੈਦਾ ਹੋਵੇਗੀ। ਅਜ ਦਾ ਸਮਾਜ ਇਹੋ ਜਿਹਾ ਹੋ ਗਿਆ ਹੈ ਕਿ ਕੋਈ ਵੀ ਪਰਿਵਾਰ ਬਜੁਰਗਾਂ ਦੀ ਸੇਵਾ ਨਹੀਂ ਕਰਦਾ ਅਤੇ ਲੋਕ ਆਪਣੇ ਮਾਪਿਆਂ ਨੂੰ ਬੁਢਾਪਾ ਘਰਾਂ ਵਿਚ ਛਡ ਆਉਂਦੇ ਹਨ। ਜੇਕਰ ਸਰਵਨ ਪੁਤਰ ਵਰਗੀਆਂ ਫਿਲਮਾਂ ਬਣ ਜਾਣਗੀਆਂ ਤਾਂ ਘਟੋ ਘਟ ਨੋਜਵਾਨ ਆਪਣੇ ਮਾਪਿਆਂ ਨੂੰ ਆਪਣੇ ਘਰਾਂ ਵਿਚ ਤਾਂ ਰੱਖਕੇ ਸੇਵਾ ਤਾਂ ਕਰ ਸਕਦੇ ਹਨ ਕਿ ਉਹਨਾਂ ਦੇ ਦਿਮਾਗ ਵਿਚ ਮਾਤਾ ਪਿਤਾ ਦੀ ਸੇਵਾ ਕਰਨ ਦੀ ਭਾਵਨਾ ਪੈਦਾ ਹੋ ਸਕੇ। ਇਕ ਪੰਜਾਬੀ ਫਿਲਮ ਭਗਤ ਪੂਰਨ ਸਿੰਘ ਦੀ ਜੀਵਨੀ ਤੇ ਵੀ ਬਣ ਗਈ ਹੈ ਜਿਹੜੀ ੩੦ ਜਨਵਰੀ ਨੂੰ ਜਾਰੀ ਹੋਣ ਜਾ ਰਹੀ ਹੈ।

ਇਹੋ ਜਿਹੀਆਂ ਫਿਲਮਾਂ ਸਮਾਜ ਨੂੰ ਨਵੀਂ ਸੇਧ ਦਿੰਦੀਆਂ ਹਨ। ਪੰਜਾਬੀ ਫਿਲਮਾਂ ਬਣਾਉਣ ਵਾਲੇ ਇਸ ਗੱਲ ਦਾ ਵੀ ਖਿਆਲ ਰੱਖਣ ਕਿ ਪੰਜਾਬੀ ਬੋਲੀ ਬੋਲਣ ਵਾਲੇ ਸਿਰਫ ਠੇਠ ਬੋਲੀ ਬੋਲਿਆ ਕਰਨ ਅਤੇ ਫਿਲਮਾਂ ਵਿਚ ਗਾਲ੍ਹਾਂ ਨਾ ਕੱਢਣ ਹਰ ਪੰਜਾਬੀ ਫਿਲਮ ਵਿੱਚ ਸਾਲਾ ਲਫਜ਼ ਆਮ ਹੀ ਸੁਣਨ ਨੂੰ ਮਿਲਦਾ ਹੈ ਜਿਸ ਲਫਜ਼ ਨੇ ਸਾਲੇ ਜੀਜੇ ਦੇ ਰਿਸ਼ਤੇ ਨੂੰ ਖਤਮ ਕਰ ਦਿਤਾ ਹੈ ਉਥੇ ਹਰ ਇਕ ਦੋਸਤ ਆਪਣੇ ਦੋਸਤ ਨੂੰ ਸਾਲਾ ਕਹਿਕੇ ਬਲਾਉਂਦਾਂ ਹੈ। ਦਸੋ ਕਿਸੇ ਦੋਸਤ ਦੀ ਭੈਣ, ਭੈਣ ਹੁੰਦੀ ਹੈ ਜਾਂ ਰੰਨ ਜੇਕਰ ਦੋਸਤਾਂ ਨੇ ਇਕ ਦੂਸਰੇ ਨੂੰ ਸਾਲਾ ਬੋਲਕੇ ਹੀ ਗੱਲ ਕਰਨੀ ਹੈ, ਤਾਂ ਕਿਹੜਾ ਬੰਦਾ ਆਪਣੇ ਦੋਸਤ ਤੇ ਇਤਬਾਰ ਕਰੇਗਾ। ਇਹ ਗਾਲ ਸਿਰਫ ਪੰਜਾਬੀ ਫਿਲਮਾਂ ਨੇ ਸਿਖਾਈ ਹੈ ਜਿਹੜੀ ਹਰ ਨੌਜਵਾਨ ਦੀ ਜੁਬਾਨ 'ਤੇ ਚੜ ਗਈ ਹੈ।

ਇਹ ਹੈ ਵਿਰਸੇ ਨਾਲ ਖਿਲਵਾੜ। ਇਸ ਤੋਂ ਇਲਾਵਾ ਪਿਤਾ ਪੁੱਤਰ ਦਾ ਰਿਸ਼ਤਾ ਇਕ ਬਹੁਤ ਹੀ ਇਜਤਦਾਰ ਹੁੰਦਾ ਹੈ ਪਰ ਫਿਲਮਾਂ ਨੇ ਪਿਤਾ ਪੁੱਤਰ ਨੂੰ ਯਾਰ ਬਣਾ ਦਿਤਾ ਜਿਸ ਕਰਕੇ ਆਪ ਜਿੰਦਗੀ ਵਿਚ ਹਰ ਬੱਚਾ ਆਪਣੇ ਬਾਪ ਨੂੰ ਯਾਰ ਕਹਿਕੇ ਬੁਲਾਉਂਦਾ ਹੈ ਜਿਸ ਕਰਕੇ ਇਜਤ ਦੀ ਚਾਦਰ ਨਹੀਂ ਰਹੀ। ਇਸ ਕਾਰਨ ਪਿਤਾ ਪੁੱਤਰ ਵਿਚ ਕੋਈ ਵੀ ਸਤਿਕਾਰ ਵਾਲੀ ਗੱਲ ਨਹੀਂ ਰਹਿ ਜਾਂਦੀ। ਆਮ ਜਿੰਦਗੀ ਵਿਚ ਵੀ ਲੋਕ ਉਸੇ ਤਰੀਕੇ ਕਰਨ ਲਗ ਜਾਂਦੇ ਹਨ ਜਿਵੇਂ ਫਿਲਮਾਂ ਵਿਚ ਦੇਖਦੇ ਹਨ। ਇਸ ਲਈ ਜਿੰਨੇ ਵੀ ਰਿਸ਼ਤੇ ਹਨ ਉਹਨਾਂ ਨੂੰ ਉਹੋ ਜਿਹੀ ਇਜਤ ਦੀ ਲੋੜ ਹੈ ਜਿਹੜੀ ਸਮਾਜ ਨੇ ਬਣਾਈ ਹੈ। ਪੰਜਾਬੀ ਫਿਲਮਾਂ ਵਾਲੇ ਇਹਨਾਂ ਰਿਸ਼ਤਿਆਂ ਨੂੰ ਤਾਰ 2 ਕਰ ਰਹੇ ਹਨ। 2015 ਵਿਚ ਸਾਡੀ ਸਾਰੇ ਪੰਜਾਬੀ ਫਿਲਮਾਂ ਬਣਾਉਣ ਵਾਲਿਆਂ ਨੂੰ ਬੇਨਤੀ ਹੈ ਕਿ ਜਿਹੜੀਆਂ ਵੀ ਫਿਲਮਾਂ ਬਣਾਉ ਇਕ ਤਾਂ ਉਸ ਦਾ ਨਾਮ ਪੰਜਾਬੀ ਮਤਲਬ ਵਿਚ ਲਿਖਿਆ ਜਾਵੇ ਅਤੇ ਫਿਲਮਾਂ ਵਿਚ ਕਹਾਣੀਆਂ ਲੋਕਾਂ ਨੂੰ ਸਮਝਾਉਣ ਵਾਲੀਆਂ ਹੋਣ ਜਿਸ ਨਾਲ ਲੋਕਾਂ ਦਾ ਜੀਵਨ ਬਦਲ ਸਕੇ ਉਹ ਵੀ ਚੰਗੀ ਜਿੰਦਗੀ ਬਣਾਉਣ ਲਈ। ਇਸ ਸਬੰਧੀ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ। ਇਹਨਾਂ ਗੱਲਾਂ ਬਾਰੇ ਵੀ ਆਮ ਲੋਕਾਂ ਨੂੰ ਸਮਝਣ ਜਾਂ ਕਰਨ ਦੀ ਲੋੜ ਹੈ ਤਾਂ ਜੋ ਸਾਡਾ ਸਭਿਆਚਾਰ, ਵਿਰਸਾ, ਧਰਮ ਅਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁਲਤ ਕੀਤਾ ਜਾਵੇ ਨਾ ਕਿ ਪਿੱਠ ਦਿਤੀ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top