Share on Facebook

Main News Page

ਆਸ਼ੂਤੋਸ਼ ਦੀ ਫਰੀਜ਼ਰ ਵਿੱਚ ‘ਸਮਾਧੀ’ ਨੂੰ ਹੋਇਆ ਪੂਰਾ ਸਾਲ

ਜਲੰਧਰ, 27 ਜਨਵਰੀ – ਪੰਜਾਬ ਦੇ ਬਹੁ-ਚਰਚਿਤ ਨੂਰਮਹਿਲ ਦੇ ਡੇਰੇ ਦੇ ਆਸ਼ੂਤੋਸ਼ ਦੀ ਕਲੀਨੀਕਲੀ ਹੋਈ ਮੌਤ ਨੂੰ ਸਾਲ ਬੀਤ ਗਿਆ ਹੈ ਪਰ ਡੇਰੇ ਦੇ ਪ੍ਰਬੰਧਕ ਅਜੇ ਵੀ ਉਨ੍ਹਾਂ ਨੂੰ ਡੂੰਘੀ ਸਮਾਧੀ ਵਿਚ ਦੱਸ ਰਹੇ ਹਨ।

ਯਾਦ ਰਹੇ ਕਿ 28 ਜਨਵਰੀ 2014 ਦੀ ਅੱਧੀ ਰਾਤ ਨੂੰ ਆਸ਼ੂਤੋਸ਼ ਦੇ ਸੀਨੇ ‘ਚ ਉਠੀ ਤਿੱਖੀ ਦਰਦ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ। ਇਸ ਦੀ ਪੁਸ਼ਟੀ ਲੁਧਿਆਣਾ ਤੋਂ ਆਏ ਡਾਕਟਰਾਂ ਨੇ ਵੀ ਕਰ ਦਿੱਤੀ ਸੀ ਤੇ ਹਾਈਕੋਰਟ ‘ਚ ਦਾਇਰ ਕੀਤੀ ਗਈ ਰਿਪੋਰਟ ਦੌਰਾਨ ਵੀ ਇਹ ਕਿਹਾ ਗਿਆ ਸੀ ਕਿ ਆਸ਼ੂਤੋਸ਼ ਦੀ ਕਲੀਨੀਕਲੀ ਮੌਤ ਹੋ ਚੁੱਕੀ ਹੈ।

ਆਸ਼ੂਤੋਸ਼ ਦੀ ਮੌਤ ਬਾਰੇ ਛਿੜੇ ਵਿਵਾਦ ਨੂੰ ਲੈ ਕੇ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਚਲਾ ਗਿਆ ਸੀ। ਆਸ਼ੂਤੋਸ਼ ਦਾ ਪੁੱਤਰ ਹੋਣ ਦਾ ਦਾਅਵਾ ਕਰਨ ਵਾਲੇ ਦਲੀਪ ਝਾਅ ਨੇ ਆਪਣੇ ਪਿਤਾ ਦੀਆਂ ਆਖਰੀ ਰਸਮਾਂ ਪੂਰੀਆਂ ਕਰਨ ਲਈ ਉਨ੍ਹਾਂ ਦੀ ਲਾਸ਼ ਦੀ ਮੰਗ ਕੀਤੀ ਸੀ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਸ਼ੂਤੋਸ਼ ਦਾ ਸਸਕਾਰ ਕਰਨ ਦੇ ਹੁਕਮ ਦੇ ਦਿੱਤੇ ਸਨ ਪਰ ਇਸ ਵਿਰੁੱਧ ਡੇਰੇ ਵੱਲੋਂ ਕੀਤੀ ਗਈ ਅਪੀਲ ‘ਤੇ ਅਗਲੀ ਸੁਣਵਾਈ 9 ਫਰਵਰੀ ਨੂੰ ਹੋਵੇਗੀ।

ਡੇਰੇ ਦੇ ਪ੍ਰਬੰਧਕਾਂ ਵੱਲੋਂ 14 ਦਸੰਬਰ ਨੂੰ ਵੱਡਾ ਭੰਡਾਰਾ ਕੀਤਾ ਗਿਆ ਸੀ ਜਿਸ ਵਿਚ ਵੱਡੀ ਗਿਣਤੀ ‘ਚ ਸ਼ਰਧਾਲੂ ਇਕੱਠੇ ਹੋਏ ਸਨ। ਉਦੋਂ ਵੀ ਉਥੇ ਇਹ ਗੀਤ ਗਾਏ ਜਾ ਰਹੇ ਸਨ ਕਿ "ਹਮਾਰੇ ਆਸ਼ੂ ਮਹਾਰਾਜ ਆਏਂਗੇ"। ਸਾਲ 2014 ਦੀ 28 ਜਨਵਰੀ ਵਾਲੀ ਰਾਤ ਨੂੰ ਆਸ਼ੂਤੋਸ਼ ਦੀ ਮੌਤ ਹੋ ਜਾਣ ਨੂੰ ਲੈ ਕੇ ਰਹੱਸ ਚਲਿਆ ਆ ਰਿਹਾ ਹੈ। ਡੇਰੇ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਲਾਸ਼ ਰੱਖਣ ਵਾਲੇ ਫਰੀਜ਼ਰ ਵਿਚ ਰੱਖਿਆ ਹੋਇਆ ਹੈ ਤੇ ਉਹ ਇਹ ਦਾਅਵਾ ਕਰਦੇ ਹਨ ਕਿ ਉਹ ਡੂੰਘੀ ਸਮਾਧੀ ਵਿਚ ਲੀਨ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top