Share on Facebook

Main News Page

ਨਵਾਂ ਨਵਾਂ ਮਾਰਕਿਟ 'ਚ ਆ ਰਿਹਾ ਪੰਖਡੀ ਸਾਧ ਸੁਰਿੰਦਰ ਸਿੰਘ
-: ਮਨਪ੍ਰੀਤ ਸਿੰਘ ਲਿੱਟਾ

ਬਾਬਾ ਦੀਪ ਸਿੰਘ ਜੀ ਦਾ ਨਾਮ ਅਤੇ ਗੁਰਬਾਣੀ ਨੂੰ ਢਾਲ ਦੇ ਵਜੋਂ ਵਰਤ ਕੇ ਇਹ ਸਾਧ ਲੋਕਾਂ ਦੀ ਵਾਹ-ਵਾਹ ਖੱਟ ਰਿਹਾ ਹੈ। ਇਸਨੇ ਆਪਣੀ ਦੁਕਾਨ ਪਿੰਜੋਰ-ਬਦੀ ਰੋਡ ਦੇ ਵਿਚਾਕਾਰ ਪਾਈ ਹੈ। ਸਾਡੇ ਇਕ ਵੀਰ ਵਲੋਂ ਇਸ ਬਾਰੇ ਪੂਰੀ ਜਾਣਕਾਰੀ ਲੈਣ ਲਈ ਇਸ ਦੇ ਡੇਰੇ 'ਚ ਪਹੁੰਚ ਕੀਤੀ ਗਈ ਤੇ ਇਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ।

ਇਹ ਗਲ ਤੇ ਸਾਧਾਂ ਵਲੋਂ ਆਮ ਹੀ ਹੋ ਗਈ ਹੈ ਕਿ ਗੁਰੂ ਸਾਹਿਬ ਜੀ ਦੀ ਹਜੂਰੀ 'ਚ ਆਪਣੇ ਆਪ ਨੂੰ ਮੱਥੇ ਟਿਕੌਣੇ। ਮੱਥਾ ਟੇਕਣ ਦਾ ਅਰਥ ਹੈ ਕਿ ਆਪਣਾ ਆਪ ਕਿਸੇ ਦੇ ਅਗੇ ਨਿਛਾਵਰ ਕਰ ਦੇਣਾ। ਪਰ ਸਦ ਅਫਸੋਸ ਅਸੀਂ ਗੁਰੂ ਨਾਲੋਂ ਵੱਡੇ ਬਾਬੇ ਬਣਾ ਲਏ। ਗੁਰੂ ਦੀ ਐਨੀ ਸ਼ਾਨਾਮਤੀ ਵਿਚਾਰਧਾਰਾ ਨੂੰ ਪਿੱਠ ਦੇ ਕੇ, ਦੁੱਕੀ ਦੇ ਸਾਧ ਨੂੰ ਮੱਥੇ ਟੇਕੇ ਗਏ।

ਕੀ ਐਸ.ਜੀ.ਪੀ.ਸੀ ਵਾਲੇ ਇਸ ਲਈ ਕੁੱਝ ਕਰਨਗੇ? ਜੇ ਕਰਨਗੇ ਤਾਂ ਕਦ??

ਬਾਬੇ ਦੇ ਬੋਲ ਸਨ ਕਿ "ਮੈਂ ਹਫਤੇ 'ਚ 2 ਦਿਨ ਪਹਾੜਾਂ 'ਚ ਜਾਨਾ ਆ ਨਾਮ ਜਪਣ.. ਇਕ ਦਿਨ ਮੈਂ ਗਿਆ ਤੇ ਮੇਰੇ ਕੋਲੋਂ ਟਾਹਣੀ ਟੁੱਟ ਗਈ .. ਤੇ ਅਗਿਓ ਟਾਹਣੀ ਦੀ ਚੀਕ ਸੁਣੀ, ਮੈਨੂੰ ਤੇ ਮੇਰੀਆਂ ਅੱਖਾਂ 'ਚ ਪਾਣੀ ਆ ਗਿਆ"। ਇਹਨੂੰ ਪੁਛਣ ਆਲਾ ਹੋਵੇ ਕੋਈ ਕਿ ਜਦ ਲੋਕਾਂ ਦੇ ਹੱਕ ਮਾਰੇ ਜਾਂਦੇ ਆ, ਉਦੋਂ ਅੱਖਾਂ ੱਚ ਪਾਣੀ ਨਹੀਂ ਆਉਂਦਾ? ਜਦ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦਾ ਆ, ਤਾਂ ਅੱਖਾਂ 'ਚ ਪਾਣੀ ਨਹੀਂ ਆਉਂਦਾ??

ਅਗੇ ਵੀ ਸੁਣੋ ! ਇਹ ਆਖਦਾ ਸੀ ਕੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਮੇਰੇ 'ਚੋਂ ਕਰ ਸਕਦੇ ਓ ਤੁਸੀਂ। ਅਖੇ ਭਗਵਾਨ ਵਿਸ਼ਨੂੰ ਇਦਾਂ, ਭਗਵਾਨ ਭੋਲੇਨਾਥ ਇਦਾਂ.. ਕਈ ਲੋਕਾਂ ਨੂੰ ਮੂਰਖ ਬਣਾ ਕੇ ਲੱਖਾਂ ਰੁਪਏ ਠਗ ਚੁਕਾ ਹੈ ਇਹ ਸਾਧ। ਇਸਤੋਂ ਇਲਾਵਾ ਲੋਕਾਂ ਨੇ ਗੱਡੀਆਂ, ਆਪਣੀ ਜ਼ਮੀਨ ਇਸ ਦੀਆਂ ਗੱਪਾਂ ਸੁਣ ਕੇ ਹੀ ਦਾਣ ਕੀਤੀਆਂ ਆ। ਜਦ ਕੋਈ ਬੀਮਾਰ ਹੋਵੇ ਤਾਂ ਇਹ ਪਤਾਸੇ ਦਿੰਦਾ ਆ, ਜੋ ਕੇ ਇਹਦੇ ਕਮਰੇ 'ਚ ਆ। ਜਦ ਕਿਸੇ ਦੀ ਮਨਸ਼ਾ ਪੂਰੀ ਹੋ ਜਾਵੇ ਤਾਂ ਇਹ15,000 ਲੈਂਦਾ ਆ ਪਾਠ ਲਈ। 26 ਜਨਵਰੀ ਨੂੰ 40 ਪਾਠਾਂ ਦੇ ਭੋਗ ਪਏ, ਯਾਨੀ ਕਿ 15000×40 =600,000

ਦੇਖ ਲਵੋ ਇਕ ਕੀਰਤੀ ਬੰਦਾ ਰੋਟੀ ਜੋਗਾ ਹੀ ਕਮਾ ਪਾਉਂਦਾ, ਤੇ ਇਹ ਲੱਖਾਂ ਹੀ ਇੱਕਠੇ ਕਰ ਲੈਂਦਾ ਆ।

ਉਥੋਂ 15-20 ਲੋਕਾਂ ਤੋਂ ਪੁਛਿਆ ਕਿ ਇਹ ਕੌਣ ਆ, ਕੋਈ ਆਂਦਾ ਕਿ ਬਾਬਾ ਦੀਪ ਸਿੰਘ ਦੀ ਜੋਤ ਆ.. ਕੋਈ ਗੁਰੂ ਸਾਹਿਬ ਦਾ ਰੂਪ ਕਵੇ.. ਤੇ ਕੋਈ ਕੁੱਝ, ਸਿਵਾਏ ਮਨਮਤਿ ਤੋਂ ਸਾਨੂੰ ਤਾਂ ਕੁਝ ਨਹੀਂ ਲਭਾ ਡੇਰੇ ਚੋਂ। ਇਹ ਪਹਿਲਾ ਮੋਗੇ ਕੋਲ ਸੀ, ਫਿਰ ਇਹ ਪਿੰਜੋਰ ਕੋਲ ਭਜ ਗਿਆ।

ਇਸਦੇ ਡੇਰੇ ਦੀਆਂ ਭੇਡਾਂ ਬਹੁਤ ਹਨ ਤੇ ਹੁਣ ਸਵਾਲ ਇਹ ਆ ਕੇ ਇਸਨੂੰ ਕਿਵੇਂ ਨੱਥ ਪਾਈ ਜਾਵੇ??
ਕੀ ਹੈ ਕੋਈ ਜਥੇਬੰਦੀ, ਜੋ ਜੜੋਂ ਪੁੱਟ ਸਕੇ ਇਸਨੂੰ??


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top