Share on Facebook

Main News Page

ਬਾਬਾ ਜੀ ਸੁਪਨੇ 'ਚ
-: ਰਾਜ ਸਿੰਘ
ਫੇਸਬੁੱਕ 'ਚੋਂ

ਕੱਲ ਤਾਂ ਮਿਤਰੋ ਸਾਹ ਈ ਸੂਤੇ ਗਏ.. ਸੁੱਤਿਆਂ ਸੁਪਨੇ 'ਚ 2-3 ਬਾਬੇ ਆ ਵੜੇ, ਸੁਪਨੇ 'ਚ ਤਾਂ ਤੁਹਾਨੂ ਪਤਾ ਈ ਕਿ ਇਹ ਬਾਬੇ ਜਾਹਰੇ ਵੀ ਭਲੇ ਹੁੰਦੇ ਆ। ਆਉਂਦਿਆਂ ਈ ਮਾਰਿਆ ਦਬਕਾ, "ਓਏ ਉਠ, ਤੇਰੇ ਵਰਗੇ ਕਈ ਲਿਖਦੇ ਆ ਸਾਡੇ ਬਾਰੇ। ਸਭ ਕੋਲੋਂ ਹਿਸਾਬ ਲੇਣਾ... ਮੈਂ ਕਿਹਾ ਮਾਲਕੋ ਤੁਸੀਂ ਹੋ ਕੌਣ, ਥੋੜੀ ਇੰਟਰੋ ਤਾਂ ਦੇਓ, ਕਿਉਂਕਿ ਬੰਦਾ ਫੋਟੋ 'ਚ ਹੋਰ ਲਗਦਾ ਤੇ ਅਸਲ ਜ਼ਿੰਦਗੀ 'ਚ ਹੋਰ, ਤੇ ਖਾਸ ਕਰਕੇ ਜਦੋਂ ਕਦੀ ਮਿਲੇ ਨਾ ਹੋ... ਪਹਿਲਾ ਬਾਬਾ ਕਹਿੰਦਾ.. ਮੈਂ ਆ "ਬਾਬਾ ਸਮਾਧੀ ਫਰੀਜ਼ਰ ਵਾਲਾ", ਤੇ ਦੂਜਾ ਕਹਿੰਦਾ ਮੈਂ ਆ "ਬਾਬਾ ਸਮੈਕ ਵਾਲਾ ਮਸਤ", ਤੇ ਤੀਜਾ ਸੀ "ਬਾਬਾ ਫਿਲਮ ਵਾਲਾ"... ਕਹਿੰਦੇ ਕੀ ਤਕਲੀਫ਼ ਆ ਤੁਸਾਂ ਲੋਕਾਂ ਨੂੰ ਸਾਡੇ ਨਾਲ... ਮੈਂ ਕਿਹਾ ਬਾਬਾ ਜੀ ਤੁਹਾਡੇ ਵਿਚਾਰ ਸਾਡੇ ਧਰਮ, ਪੰਜਾਬੀਅਤ ਆਦਕ ਨਾਲ ਨੀ ਮਿਲਦੇ ਤੇ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਓ... ਬਾਬਾ ਸਮਾਧੀ ਤੇ ਬਾਬਾ ਸਮੈਕ ਮਸਤ ਤੇ ਬਾਬਾ ਫਿਲਮ ਕਹਿਣ ਲਗੇ, ਮਿਤਰ ਗਲ ਸੁਣ...

੧- ਅਸੀਂ ਕਿਸੇ ਬੰਦੇ ਨੂੰ ਧੱਕੇ ਨਾਲ ਤਾ ਨੀ ਲੈ ਕੇ ਆਉਂਦੇ??? ਜੇ ਲਿਆਉਂਦੇ ਆ ਤਾਂ ਦਸ ਦੇਓ... ਜੇ ਏਕ ਵੀ ਬੰਦਾ ਧੱਕੇ ਨਾਲ ਲਿਆਂਦਾ ਸਾਬਤ ਕਰਦੋ, ਤਾਂ ਅਸੀਂ ਅਪਨੀਆਂ ਦੁਕਾਨਾਂ ਬੰਦ ਕਰ ਦਵਾਂਗੇ... ਇਹਦੇ 'ਚ ਸਾਡਾ ਕੀ ਕਸੂਰ ਆ ਜੇ ਤੁਹਾਡੇ ਪੱਗਾਂ ਵਾਲੇ ਬੰਦੇ, ਗਾਤਰਿਆਂ ਵਾਲੀਆਂ ਬੀਬੀਆਂ ਆਪ ਸਿਰ ਮਾਰਦੇ ਸਾਡੇ ਡੇਰਿਆਂ 'ਚ ਆਉਂਦੇ ਨੇ... ਇਹਦੇ 'ਚ ਸਾਡਾ ਕੀ ਕਸੂਰ ਆ, ਜੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਨਾਲੋਂ, ਸਾਡੇ ਤੇਰਿਆਂ 'ਚ ਸ਼ਾਂਤੀ ਤੇ ਫਲ ਜ਼ਿਆਦਾ ਮਿਲਦਾ??? ਮੈਂ ਫਸ ਗਿਆ, ਸੋ ਚੁੱਪ...

੨- ਫੇਰ ਦੂਜਾ ਕਹਿੰਦਾ, ਜੇ ਤੁਹਾਡੇ ਸਿੱਖਾਂ ਦੇ ਮੁੰਡੇ ਆਪ ਆ ਕੇ ਮੇਰੇ ਗਾਣੇ ਗਾ ਜਾਂਦੇ ਆ, ਤੇ ਮੈਨੂੰ ਗੁਰੂ ਨਾਨਕ ਤੋਂ ਵੀ ਉੱਚਾ ਬਣਾ ਜਾਂਦੇ ਆ ਤਾ ਮੇਰਾ ਕੀ ਕਸੂਰ... ਤੁਹਾਡੇ ਅਪਨੇ ਸਿੱਖ ਆਗੂ ਤਾਂ ਪੰਜਾਬ 'ਚ ਸਮੈਕ, ਭੁੱਕੀ, ਸ਼ਰਾਬ ਦੇ ਰਿਕਾਰਡ ਤੋੜੀ ਜਾਂਦੀ ਆ, ਉਨ੍ਹਾਂ ਨੂੰ ਤੁਸੀਂ ਵਾਰ ਵਾਰ ਵੋਟਾਂ ਪਾ ਕੇ ਜਿਤਾਉਂਦੀ ਹੋ, ਪੰਥ ਰਤਨ ਦੇਂਦੇ ਹੋ, ਹਾਰ ਪਾਉਂਦੇ ਹੋ ਤੇ ਮੈਂ ਤਾਂ ਮਾੜੀ ਮੋਟੀ ਭੰਗ 'ਤੇ ਈ ਲਾਉਂਦਾ ਤੇ ਤੁਸੀਂ ਮੇਰੇ ਪਿਛੇ ਸੂਈ ਕੁਤੀ ਵਾਂਗੂ ਪੈ ਜਾਂਦੇ ਓ... ਦਸ ਮੈਂ ਗਲਤ ਬੋਲਿਆ... ਆਪਾਂ ਫੇਰ ਚੁੱਪ... ਗਲ ਤਾਂ ਸਹੀ ਸੀ... ਇਹ ਕਿਹੜਾ ਬਸਾਂ ਭੇਜਦਾ, ਮੁੰਡੇ ਬਲਾਉਣ ਨੂੰ... ਜਨਤਾ ਆ ਈ ਜਾਂਦੀ ਆ, ਕਿਉਂਕਿ ਸਾਡੀ ਕਮੇਟੀ ਨੇ ਤਾਂ ਬੱਚਿਆਂ ਨੂੰ ਕੁਛ ਦੱਸਿਆ ਈ ਨੀ...

੩- ਤੀਜਾ ਬਾਬਾ ਕਹਿੰਦਾ ਗਲ ਸੁਣ... ਮੈਂ ਤਾ ਨੱਚ ਕੇ, ਅੰਗ੍ਰੇਜ਼ੀ ਗਾਨੇ ਗਾ ਕੇ, ਫ਼ਿਲਮਾਂ 'ਚ ਭੁੱਸ ਪੂਰਾ ਕਰਕੇ, ਬੰਦੇ ਮਰਵਾ ਕੇ, ਰੰਗਰਲੀਆਂ ਮਨਾ ਕੇ, ਲੋਕਾਂ ਨੂੰ ਬਥੇਰੇ ਹਿੰਟ ਦਿੰਦਾ ਕਿ ਲੋਕੋ ਮੇਰੀ ਤਾਂ ਇੱਕ ਦੁਕਾਨ ਆ, ਬਿਜ਼ਨਿਸ ਆ, ਏਥੇ ਨਾ ਆਓ... ਜੇ ਲੋਕੀਂ ਇਨ੍ਹਾਂ ਸਾਰੀਆਂ ਗੱਲਾਂ 'ਤੇ ਅੱਖਾਂ ਬੰਦ ਕਰਕੇ, ਭੇਡਾਂ ਬਣ ਕੇ ਆਉਂਦੇ ਆ, ਅਪਨੀਆਂ ਕੁੜੀਆਂ ਛੱਡ ਜਾਂਦੇ ਆ, ਤਾਂ ਮੇਰਾ ਕੀ ਕਸੂਰ... ਤੁਹਾਡਾ ਪੰਥ ਰਤਨ ਮੇਰੇ ਤੋਂ ਨੀਵਾਂ ਹੋ ਕੇ ਬਹਿੰਦਾ ਆ... ਓਹਨੂੰ ਤੁਸੀਂ ਕੁਛ ਕਹਿ ਨੀ ਸਕਦੇ, ਤੇ ਗੁੱਸਾ ਮੇਰੇ ਵਰਗੇ ਗਰੀਬ ਤੇ... ਆਪਾਂ ਫੇਰ ਚੁੱਪ...

੪- ਬਾਬਾ ਫਰੀਜ਼ਰ ਕਹਿੰਦਾ ਕਿ ਤੁਸੀਂ ਲੋਕ ਵੀ ਕਮਾਲ ਹੋ... ਜੇ ਮੈਂ ਕਹਾ ਕੇ ਮੈਂ ਸਮਾਧੀ ਲਈ ਆ, ਤਾਂ ਤੁਸੀਂ ਲੋਕ ਮੇਰੇ ਤੇ ਥੂ ਥੂ ਕਰਦੇ ਓ, ਤੇ ਤੁਹਾਡਾ ਆਪਣਾ ਇੱਕ ਬੰਦਾ ਇੱਕ ਸਾਲ 'ਚ ਦੋ ਵਾਰ ਸਮਾਧੀ ਲਾ ਕੇ, ਤੁਹਾਨੂੰ ਬੇਵਕੂਫ਼ ਬਣਾ ਗਿਆ, ਉਸਨੂੰ ਤੁਸੀਂ ਕਾਰਾ ਤੇ ਡਾਲਰ ਦੇਈ ਜਾਂਦੇ ਓ, ਹੀਰੋ ਬਣਾਈ ਜਾਂਦੇ ਓ, ਇਹ ਵਿਤਕਰਾ ਕਿਓਂ... ਅਸੀਂ ਦੋਵਾ ਨੇ ਸਮਾਧੀ ਲੋਕਾਂ ਨੂੰ ਬੇਵਕੂਫ਼ ਬਨਾਓਣ ਲਈ ਲਾਈ ਸੀ... ਤੇ ਐਨਾ ਵਿਤਕਰਾ ਕਿਓਂ??? ਆਪਾਂ ਫੇਰ ਚੁੱਪ...

੫- ਫੇਰ ਤਿੰਨੋ ਇਕੱਠੇ ਹੀ ਬੋਲੇ... ਆਹ ਨੰਦਸਰੀਏ, ਪਰਮੇਸ਼ਰ ਦ੍ਵਾਰੀਏ, ਮ੍ਸਤੂਆਣੀਏ, ਰਾੜਾ ਵਾਲੇ, ਲੋਪੋ ਵਾਲੇ ਤੇ ਆਹ ਕਾਰ ਸੇਵਾ ਵਾਲੇ... ਅਤੇ ਕਈ ਹੋਰ... ਤੁਹਾਨੂੰ ਸ਼ਰੇਆਮ ਬੇਵਕੂਫ਼ ਬਣਾਉਂਦੇ ਆ, ਇਹਨਾ ਖਿਲਾਫ਼ ਤਾ ਨਹੀਂ ਤੁਹਾਥੋਂ ਧਰਨੇ ਲਗਦੇ... ਕੀ ਗਲ?? ਆਹ ਜਥੇਦਾਰ ਸ਼ਰੇਆਮ ਤੁਹਾਡੀ ਕੌਮ ਵੇਚੀ ਜਾਂਦੀ ਆ... ਇਹਨਾ ਨੂੰ ਤਾਂ ਸਿੰਘ ਸਾਹਿਬ ਕਹਿੰਦੇ ਹੋ, ਤੇ ਸਾਨੂੰ ਗਾਹਲਾਂ ਕੱਢਦੇ ਹੋ... ਜਾ ਤਾਂ ਸਾਰੇ ਕੰਮ ਬਰਾਬਰ ਕਰੋ, ਜਾਂ ਛੱਡ ਦੇਓ... ਗਾਲ੍ਹਾਂ ਸਾਨੂੰ ਵੀ ਕੱਢੋ ਤੇ ਇਨ੍ਹਾਂ ਨੂੰ ਵੀ, ਜਾਂ ਫੇਰ ਕਿਸੇ ਨੂੰ ਵੀ ਨਾ...

ਮੈਂ ਕਿਹਾ ਬਾਬਾ ਹੁਣ ਜਾਣ ਦਿਓ, ਕਹਿੰਦੇ ਕੱਲ ਫੇਰ ਆਵਾਂਗੇ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top