ਸਾਹਿਬ
ਲਫ਼ਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 335 ਵਾਰੀ ਆਇਆ ਹੈ ਤੇ ਇਹ ਅਕਾਲ ਪੁਰਖ ਨੂੰ ਸੰਬੋਧਨ ਕਰ
ਕੇ ਉਸ ਦੀ ਸਿਫਤ ਸਲਾਹ ਵਾਸਤੇ ਵਰਤਿਆ ਗਿਆ ਹੈ। ਜਿਵੇਂ:
- ਸਾਹਿਬੁ ਮੇਰਾ ਏਕੋ ਹੈ ॥ ਏਕੋ ਹੈ ਭਾਈ ਏਕੋ ਹੈ ॥ ਪੰਨਾ 350, ਸਤਰ 4
- ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ ॥ ਪੰਨਾ 420, ਸਤਰ 16
- ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥ ਪੰਨਾ 956, ਸਤਰ 15
- ਸਾਹਿਬੁ ਮੇਰਾ ਅਤਿ ਭਾਰਾ ॥ ਪੰਨਾ 896, ਸਤਰ 10
- ਅਗਮ ਅਗੋਚਰੁ ਸਚੁ ਸਾਹਿਬੁ ਮੇਰਾ ॥ ਪੰਨਾ 743, ਸਤਰ 4
- ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥ ਪੰਨਾ 660, ਸਤਰ 4
- ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥ ਪੰਨਾ 396, ਸਤਰ 13
ਅਤੇ ਹੋਰ...
ਪਰ ਅਫ਼ਸੋਸ, ਅੱਜ ਅਸੀਂ ਲੁਚੇ, ਲਫੰਗੇ, ਚੋਰ, ਬਦਮਾਸ਼, ਬੇਈਮਾਨ ਤੇ ਗੱਦਾਰ ਲੋਕਾਂ ਨੂੰ ਵੀ ਉਹਨਾਂ
ਦੇ ਨਾਮ ਨਾਲ "ਸਾਹਿਬ" ਲਾ ਕੇ ਸੰਬੋਧਨ ਕਰਦੇ ਹਾਂ।
ਤਕਰੀਬਨ ਸਾਰੇ ਲੇਖਕ ਟਕੇ ਟਕੇ ਦੇ ਲੀਡਰਾਂ, ਸਾਧ ਲਾਣੇ ਤੇ ਜਥੇਦਾਰਾਂ
ਨੂੰ ਮਾੜਾ ਤਾਂ ਕਹਿੰਦੇ ਹਨ, ਪਰ ਸੰਬੋਧਨ ਫਲਾਣਾ ਸਾਹਿਬ, ਧਿਮਕੜਾ ਸਾਹਿਬ ਨਾਲ ਕਰਦੇ ਹਨ। ਇਹ
ਤਾਂ ਉਹ ਗਲ ਹੋਈ ਕਿ ਬੜ੍ਹਕ ਵੀ ਮਾਰਨੀ ਤੇ ਨਾਲ਼ ਮੋਕ ਵੀ ਮਾਰਨੀ।
ਗੁਰੂ ਨਾਨਕ ਪਾਤਸ਼ਾਹਿ ਨੇ ਬਾਬਰ ਨੂੰ ਜਾਬਰ ਕਿਹਾ ਸੀ, ਜਾਬਰ ਸਾਹਿਬ ਨਹੀਂ ਸੀ ਕਿਹਾ।
ਸੋ, ਇਹਨਾਂ ਲੇਖਕਾਂ ਨੂੰ ਬੇਨਤੀ ਆ ਕਿ ਜੇ ਸਿਰਦਾਰ ਕਪੂਰ ਸਿੰਘ
ਵਾਂਗ ਇਹਨਾਂ ਨੂੰ ਕੁੱਤੇ, ਹਰਾਮਜ਼ਾਦੇ ਕਹਿਣ ਦੀ ਹਿੰਮਤ ਨਹੀਂ ਰਖਦੇ, ਤਾਂ ਘੱਟ ਤੋਂ ਘੱਟ ਇਨ੍ਹਾਂ
ਨੂੰ "ਸਾਹਿਬ" ਨਾਲ ਸੰਬੋਧਨ ਕਰ ਕੇ, ਅਕਾਲ ਪੁਰਖ ਦੀ ਬੇਅਦਬੀ ਨਾ ਕਰਨ।