ਆਹ ਮੂਰਖ ਲੋਕ ਫੋਟੋ ਨੂੰ ਹੀ ਸਰੂਪ ਦੱਸੀ ਜਾਂਦੇ ਹਨ। ਇਸ ਖਬਰ
ਨੂੰ ਜ਼ਰੂਰ ਪੜਿਓ, ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਮੂਰਤੀ (ਫੋਟੋ) ਪੂਜਾ ਦੀ ਸਖਤ
ਮਨਾਹੀ ਕੀਤੀ ਹੈ ...
ਪਰ ਆਹ ਗੰਦਸਰੀਏ, ਹਮੇਸ਼ਾਂ ਗੁਰੂ ਜੀ ਦੀ ਸਿਖਿਆ ਤੋਂ ਉੱਲਟ ਹੀ ਚਲਦੇ ਨੇ, ਸਿੱਖਾਂ
ਨੂੰ ਮੂਰਤੀ ਪੂਜਾ ਵੱਲ ਲੈ ਜਾ ਰਹੇ ਨੇ ਨੰਦਸਰ ਵਾਲੇ ਪਾਖੰਡੀ। ਬੱਚ ਜਾਵੋ
ਸਿੱਖੋ ਇਨ੍ਹਾਂ ਪੱਥਰ ਪੂਜਕਾਂ ਤੋਂ... ਅਸੀਂ ਸ਼ਬਦ ਦੇ ਪੁਜਾਰੀ ਹਾਂ, ਪੱਥਰ ਦੀਆਂ
ਮੂਰਤਾਂ ਦੇ ਨਹੀਂ, ਤਸਵੀਰਾਂ ਦੇ ਨਹੀਂ।
*** ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਵਿਚਿ ਪਰਗਟੀ ਆਇਆ॥
*** ਗੁਰ ਮੂਰਤਿ ਗੁਰ ਸਬਦੁ ਹੈ ਸਾਧਸੰਗਤਿ ਮਿਲਿ ਅੰਮ੍ਰਿਤ ਵੇਲਾ॥
*** ਗੁਰ ਮੂਰਤਿ ਗੁਰ ਸਬਦੁ ਸੁਣਿ ਸਾਧਸੰਗਤਿ ਆਸਣੁ ਨਿਰੰਕਾਰੀ॥ (ਭਾਈ ਗੁਰਦਾਸ ਜੀ)
ਸ. ਦਲਜੀਤ ਸਿੰਘ ਇੰਡੀਆਨਾ
ਬਾਬੇ ਨਾਨਕ ਦਾ ਨਾਮ ਵਰਤ ਕੇ ਇਹ ਪਖੰਡੀ ਸਾਧਾਂ ਨੇ ਆਪਣੀਆਂ
ਦੁਕਾਨਾਂ ਚਲਾਈਆਂ ਤੇ ਅੱਜ ਇਹ ਗੁਰੂ ਦੇ ਸ਼ਰੀਕ ਬਣ ਗਏ ਨੇ। ਇਨ੍ਹਾਂ ਦੇ ਚੇਲੇ
ਚਪਾਟਿਆਂ ਨੇ ਸਿੱਖ ਅਖਵਾਉਣ ਵਾਲਿਆਂ ਦੀ ਮੱਤ ਮਾਰ ਦਿੱਤੀ ਹੈ, ਤੇ ਇਹ ਸਿੱਖ ਦਿੱਖ
ਵਾਲੇ ਮੂਰਖ ਲੋਕ, ਗੁਰੂ ਸਾਹਿਬ ਦੀ ਸਿੱਖਿਆ ਤਿਆਗ ਕੇ ਭੇਖੀ ਸਾਧਾਂ ਨੂੰ ਆਪਣਾ ਗੁਰੂ
ਮੰਨ ਬੈਠੇ ਹਨ। ਲੱਖ ਲਾਹਨਤ ਹੈ ਇਨ੍ਹਾਂ ਨੰਦਸਰੀਆਂ 'ਤੇ... ਜਿਸ ਥਾਲੀ 'ਚ ਖਾ ਰਹੇ
ਨੇ, ਉਸੀ 'ਚ ਛੇਕ ਕਰ ਰਹੇ ਨੇ।
ਸੰਪਾਦਕ ਖ਼ਾਲਸਾ ਨਿਊਜ਼