Share on Facebook

Main News Page

'ਆਪ' ਦੇ ਚਾਰੇ ਸਿੱਖ ਉਮੀਦਵਾਰ ਜੇਤੂ ਰਹੇ

ਨਵੀਂ ਦਿੱਲੀ, 10 ਫ਼ਰਵਰੀ (ਅਮਨਦੀਪ ਸਿੰਘ/ਸੁਖਰਾਜ ਸਿੰਘ) : ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਪਣਾ ਖਾਤਾ ਵੀ ਨਾ ਖੋਲ੍ਹ ਸਕਿਆ। ਚੋਣ ਨਤੀਜਿਆਂ ਵਿਚ ਅਕਾਲੀ ਦਲ ਭਾਜਪਾ ਗਠਜੋੜ ਦੇ ਚਾਰੇ ਉਮੀਦਵਾਰਾਂ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ। ਇਨ੍ਹਾਂ ਚਾਰੇ ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਭਾਰੀ ਜਿੱਤ ਦਰਜ ਕਰਵਾਈ ਹੈ।

ਪਛਮੀ ਦਿੱਲੀ ਦੇ ਪੰਜਾਬੀ ਤੇ ਸਿੱਖ ਬਹੁਗਿਣਤੀ ਵਾਲੇ  ਹਲਕੇ ਰਾਜੌਰੀ ਗਾਰਡਨ, ਜਿਥੋਂ ਸ਼੍ਰੋਮਣੀ ਅਕਾਲੀ ਦਲ ਨੇ 'ਤਕੜੀ' ਚੋਣ ਨਿਸ਼ਾਨ 'ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਮੈਦਾਨ ਵਿਚ ਉਤਾਰਿਆ ਸੀ, ਵੀ ਸਖ਼ਤ ਮੁਕਾਬਲੇ ਵਿਚ ਹਰ ਗਏ। ਪਿਛਲੀ ਵਿਧਾਨ ਸਭਾ ਚੋਣਾਂ ਵਿਚ ਸ. ਸਿਰਸਾ ਜਿਹੜੇ ਇਸ ਵਾਰ ਦੀਆਂ ਚੋਣਾਂ ਵਿਚ ਸੱਭ ਤੋਂ ਅਮੀਰ ਉਮੀਦਵਾਰ ਸਨ, ਨੇ ਭਾਰੀ ਜਿੱਤ ਦਰਜ ਕਰਵਾਉਂਦਿਆਂ ਰਾਜੌਰੀ ਗਾਰਡਨ ਸੀਟ ਅਕਾਲੀ ਦਲ ਦੀ ਝੋਲੀ ਵਿਚ ਪਾਈ ਸੀ, ਪਰ ਇਸ ਵਾਰ ਉਹ 44, 880 ਵੋਟਾਂ ਲੈ ਕੇ, ਆਮ ਆਦਮੀ ਪਾਰਟੀ ਦੇ ਉਮੀਦਵਾਰ ਪੱਤਰਕਾਰ ਜਰਨੈਲ ਸਿੰਘ ਕੋਲੋਂ 10, 036 ਵੋਟਾਂ ਦੇ ਵੱਡੇ ਫ਼ਰਕ ਨਾਲ ਹਾਰ ਗਏ। ਪੱਤਰਕਾਰ ਜਰਨੈਲ ਸਿੰਘ 54, 916 ਵੋਟਾਂ ਨਾਲ ਜੇਤੂ ਰਹੇ।

ਇਸੇ ਤਰ੍ਹਾਂ ਹਰੀ ਨਗਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੌਜਵਾਨ ਜਗਦੀਪ ਸਿੰਘ ਨੇ 65, 814 ਵੋਟਾਂ ਲੈ ਕੇ, ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ 'ਕਮਲ' ਚੋਣ ਨਿਸ਼ਾਨ 'ਤੇ ਚੋਣ ਲੜੇ ਦਿੱਲੀ ਗੁਰਦਵਾਰਾ ਕਮੇਟੀ ਮੈਂਬਰ ਸ. ਅਵਤਾਰ ਸਿੰਘ ਹਿੱਤ ਨੂੰ 26, 496 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਸ. ਹਿੱਤ ਨੂੰ 39, 318 ਵੋਟਾਂ ਮਿਲੀਆਂ।

ਕਾਲਕਾ ਜੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪਰਮਜੀਤ ਸਿੰਘ ਸਰਨਾ ਦੇ ਹਮਾਇਤੀ ਅਵਤਾਰ ਸਿੰਘ ਕਾਲਕਾ ਨੇ 55, 104 ਵੋਟਾਂ ਲੈ ਕੇ, ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਦਿੱਲੀ ਗੁਰਦਵਾਰਾ ਕਮੇਟੀ ਦੇ ਜਾਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਨੂੰ 19, 769 ਵੋਟਾਂ ਦੇ ਭਾਰੀ ਫਰਕ ਨਾਲ ਹਰਾਇਆ। ਕਾਲਕਾ ਨੂੰ 35, 335 ਵੋਟਾਂ ਮਿਲੀਆਂ।

ਸ਼ਾਹਦਰਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਮ ਨਿਵਾਸ ਗੋਇਲ ਨੇ 58, 523 ਵੋਟਾਂ ਲੈ ਕੈ, ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਜਤਿੰਦਰ ਸਿੰਘ ਸ਼ੰਟੀ ਨੂੰ 11, 731 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਜਦ ਕਿ ਸ਼ੰਟੀ 46, 792 ਵੋਟਾਂ ਲੈ ਸਕੇ।

ਉਧਰ ਪਛਮੀ ਦਿੱਲੀ ਦੇ ਤਿਲਕ ਨਗਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੌਜਵਾਨ ਜਰਨੈਲ ਸਿੰਘ ਨੇ 57, 180 ਵੋਟਾਂ ਲੈ ਕੇ, ਭਾਜਪਾ ਦੇ ਉਮੀਦਵਾਰ ਰਾਜੀਵ ਬੱਬਰ ਨੂੰ 19, 890 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ। ਬੱਬਰ ਨੂੰ 37, 290 ਵੋਟਾਂ ਪ੍ਰਾਪਤ ਹੋਈਆਂ। ਨਵੰਬਰ 84 ਪੀੜਤਾਂ ਦੀ ਕਾਲੋਨੀ, ਤਿਲਕ ਵਿਹਾਰ, ਤਿਲਕ ਨਗਰ ਹਲਕੇ ਅਧੀਨ ਆਉਂਦੀ ਹੈ।

ਚਾਰ ਸਿੱਖ ਉਮੀਦਵਾਰ ਜੇਤੂ ਰਹੇ: ਪੂਰੀ ਦਿੱਲੀ 'ਚੋਂ ਸਿਰਫ਼ 4 ਸਿੱਖ ਉਮੀਦਵਾਰ ਜੇਤੂ ਰਹੇ ਹਨ। ਇਹ ਸਾਰੇ ਆਮ ਆਦਮੀ ਪਾਰਟੀ ਵਲੋਂ ਚੋਣ ਲੜੇ ਸਨ। ਪਿਛਲੀ ਵਾਰ ਵੱਖ-ਵੱਖ ਪਾਰਟੀਆਂ ਦੇ ਦਿੱਲੀ 'ਚੋਂ ਕੁਲ 9 ਸਿੱਖ ਉਮੀਦਵਾਰ ਜਿੱਤੇ ਸਨ। ਪਿਛਲੀ ਵਾਰ ਆਮ ਆਦਮੀ ਪਾਰਟੀ ਨੇ 5 ਸਿੱਖ ਉਮੀਦਵਾਰ ਮੈਦਾਨ ਵਿਚ ਉਤਾਰੇ ਸਨ ਤੇ ਉਨ੍ਹਾਂ 'ਚੋਂ 3 ਜੇਤੂ ਰਹੇ ਸਨ ਤੇ ਇਕ ਦਾ ਨਾਮ ਵਾਪਸ ਲੈ ਲਿਆ ਸੀ ਜਿਨ੍ਹਾਂ 'ਚੋਂ, ਆਮ ਆਦਮੀ ਪਾਰਟੀ ਨੇ ਇਕ ਸਿੱਖ ਨੂੰ ਵਿਧਾਨ ਸਭਾ ਦਾ ਸਪੀਕਰ ਅਤੇ ਇਕ ਸਿੱਖ ਉਮੀਦਵਾਰ ਨੂੰ ਵਿਧਾਨ ਸਭਾ ਵਿਚ ਪਾਰਟੀ ਦਾ ਚੀਫ਼ ਵਿਪ੍ਹ ਬਣਾਇਆ ਸੀ।

ਚੇਤੇ ਰਹੇ ਇਸ ਵਾਰ ਆਮ ਆਦਮੀ ਪਾਰਟੀ ਨੇ 4, ਕਾਂਗਰਸ ਨੇ 3, ਭਾਜਪਾ ਨੇ 2, ਅਕਾਲੀ ਦਲ ਭਾਜਪਾ ਗਠਜੋੜ ਨੇ 4 ਸਿੱਖ ਉਮੀਦਵਾਰ ਮੈਦਾਨ ਵਿਚ ਉਤਾਰੇ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top