Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਦਾ ਕਾਨਪੁਰ ਪੁੱਜਣ 'ਤੇ ਭਰਵਾਂ ਸਵਾਗਤ

ਕਾਨਪੁਰ, ਮਿਤੀ 13 ਫਰਵਰੀ 2015: ਅਕਾਲੀ ਜੱਥਾ ਕਾਨਪੁਰ (ਰਜਿ.) ਵਲੋਂ ਹਰ ਵਰ੍ਹੇ ਮਨਾਏ ਜਾਨ ਵਾਲੇ ਗੁਰਮਤਿ ਸਮਾਗਮ ਵਿੱਚ, ਇਸ ਵਰ੍ਹੇ ਵੀ ਸ਼ਿਰਕਤ ਕਰਨ ਲਈ ਕੌਮ ਦੇ ਮਹਾਨ ਪ੍ਰਚਾਰਕ, ਪ੍ਰੋ. ਦਰਸ਼ਨ ਸਿੰਘ ਖਾਲਸਾ, ਅੱਜ ਰਾਤ ਕਾਨਪੁਰ ਪੁੱਜੇ। ਉਨ੍ਹਾਂ ਦੇ ਸਵਾਗਤ ਲਈ ਅਕਾਲੀ ਜੱਥਾ, ਕਾਨਪੁਰ ਦੇ ਵੀਰਾਂ ਅਤੇ ਕਾਨਪੁਰ ਦੇ ਨੌਜੁਆਨਾਂ ਦਾ ਉਤਸਾਹ ਵੇਖਣ ਵਾਲਾ ਸੀ। ਨੌਜੁਆਨਾਂ ਦਾ ਕਾਫਿਲਾ ਮੋਟਰ ਸਾਇਕਲਾਂ ਅਤੇ ਕਾਰਾਂ 'ਤੇ ਪ੍ਰੋ. ਸਾਹਿਬ ਦੀ ਕਾਰ ਨਾਲ ਤੁਰ ਰਿਹਾ ਸੀ ਅਤੇ ਸਾਰਾ ਰਾਹ ਜੈਕਾਰਿਆਂ ਨਾਲ ਗੂੰਜ ਰਿਹਾ ਸੀ।

ਕਲ 14 ਫਰਵਰੀ ਨੂੰ, ਖਾਲਸਾ ਹਾਲ, ਗੋਬਿੰਦ ਨਗਰ, ਕਾਨਪੁਰ ਵਿੱਚ, ਸ਼ਾਮ ਦੇ ਦੀਵਾਨਾਂ ਨਾਲ ਅਕਾਲੀ ਜੱਥਾ ਕਾਨਪੁਰ ਵਲੋਂ ਮਨਾਏ ਜਾਣ ਵਾਲੇ "ਅਠਵੇਂ ਗੁਰਮਤਿ ਸਮਾਗਮ'" ਦਾ ਆਰੰਭ ਹੋ ਜਾਵੇਗਾ। ਇਹ ਸਮਾਗਮ, 15 ਫਰਵਰੀ, ਦਿਨ ਅਤੇ ਰਾਤ ਨੂੰ ਵੀ ਚੱਲੇਗਾ। 15 ਫਰਵਰੀ, ਰਾਤ ਦੇ ਦੀਵਾਨਾਂ ਨਾਲ ਇਸ ਸਮਾਗਮ ਦੀ ਸਮਾਪਤੀ ਹੋਵੇਗੀ।

ਇਸ ਸਮਾਗਮ ਵਿੱਚ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਦੇ ਨਾਲ ਹੀ ਕੌਮ ਦੇ ਨੌਜੁਆਨ ਪ੍ਰਚਾਰਕ ਅਤੇ ਪੰਥ ਦਰਦੀ ਗਿਆਨੀ ਪਰਮਜੀਤ ਸਿੰਘ ਜੀ ਉਤਰਾਖੰਡ ਵਾਲੇ ਵੀ ਉਚੇਚੇ ਤੌਰ 'ਤੇ ਆ ਰਹੇ ਹਨ।


गुरुमत सभा में भाग लेने शहर पहुंचे प्रो. दर्शन सिंह

अमर उजाला ब्यूरो
कानपुर साउथ। गोविंद नगर खालसा हॉल में आयोजित गुरुमत सभा में भाग लेने के लिए शुक्रवार रात को प्रो. दर्शन सिंह शहर पहुंचे। सैकड़ो सिख नौजवानों ने सिख संगत के जयकारों की गूंज से भव्य स्वागत किया। अपने सैकड़ों समर्थकों के काफिलों संग कार्यक्रम स्थल पर पहुंचे।

प्रो. दर्शन सिंह ने बातचीत के दौरान बताया कि धर्म और अच्छाई का प्रचार-प्रसार करने के लिए शहर आए हैं। सिर्फ एक ही उद्देश्य मानव कल्याण है। जिसे पूरा करने के लिए देश-विदेश में भ्रमण चलता रहता है। गोविंद नगर खालसा हाल में शनिवार को गुरुवाणी कीर्तन से गुरुमति सभा का शुभारंभ होगा। कार्यक्रम में मुख्य अतिथि के रूप में उत्तराखंड से आए परमजीत सिंह के गुरुमति विचारों देंगे इसके बाद प्रो. दर्शन सिंह गुरुवाणी कीर्तन से संगत को निहाल करेंगे। रविवार सुबह और शाम को भी गुरुमत सभा का आयोजन किया जाएगा। जिसमें प्रो. दर्शन सिंह सुरवाणी कीर्तन कर भक्तों को निहाल करेंगे। अकाली जत्थे की ओर से विशाल लंगर का भी आयोजन किया जाएगा।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top