Share on Facebook

Main News Page

ਸਿੱਖ ਪ੍ਰਚਾਰਕ ਗੁਰਵੀਰ ਸਿੰਘ ਦੀ ਰਾਮਪੁਰਾ ਫੂਲ ਕਚਹਿਰੀਆਂ 'ਚ ਗੋਲੀਆਂ ਮਾਰ ਕੇ ਹੱਤਿਆ !!!

ਜਗਸੀਰ ਸਿੰਘ +91 8566-051313: ਬੜੇ ਦੁੱਖ ਨਾਲ ਸਿੱਖ ਸੰਗਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰਵੀਰ ਸਿੰਘ ਅੱਜ ਇਹ ਐਮ.ਸੀ. ਦੇ ਚੋਣਾਂ ਲਈ ਕਾਗਜ਼ ਭਰਨ ਗਿਆ ਸੀ, ਉੱਥੇ ਕੁੱਝ ਲੋਕਾਂ ਨੇ ਅਚਾਨਕ ਹਮਲਾ ਕਰ ਦਿੱਤਾ, ਗੋਲੀ ਦਿਲ ਵਿੱਚ ਵੱਜੀ ਤੇ ਵੀਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੁਰਵੀਰ ਸਿੰਘ ਬਹੁਤ ਵਧੀਆ ਪ੍ਰਚਾਰਕ ਸੀ।

ੳਨ੍ਹਾਂ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਸੱਚ ਦੀ ਆਵਾਜ਼ ਨੂੰ ਜ਼ਿੰਦਾ ਰਖਣ ਲਈ ਪਿੰਡ ਮਹਿਰਾਜ ਪਹੁੰਚੋ... ਐਹੋ ਜਿਹੀ ਸਿਆਸਤ ਨੂੰ ਜੜ੍ਹੋਂ ਪੁੱਟ ਦਿਉ, ਜਿਹੜੀ ਨਿਰਦੋਸ਼ ਤੇ ਭਲਿਆਂ ਲੋਕਾਂ ਨੂੰ ਇਸ ਤਰਾਂ ਗੋਲੀਆਂ ਨਾਲ ਭੁੰਨਦੀ ਹੈ। ਸਿੱਖੋ ਇੱਕਠੇ ਹੋਵੋ ਜੇ ਆਪ ਬੱਚਣਾ ਤੇ ਸੱਚ ਨੂੰ ਬਚਾਉਣਾ ਹੈ। ਇਹ ਬਾਦਲੀ ਹਕੂਮਤ ਦੀਆਂ ਕਰਤੂਤਾਂ ਸਿਰ ਚੜ੍ਹਕੇ ਬੋਲਦੀਆਂ ਹਨ। ਇਸ ਸੋਚ ਦਾ ਵਿਰੋਧ ਹਰ ਮੋੜ 'ਤੇ ਕੀਤਾ ਜਾਣਾ ਚਾਹੀਦਾ ਹੈ, ਪੰਜਾਬ ਤੇ ਸਿੱਖੀ ਨੂੰ ਹੋਰ ਉਜੜਣ ਤੋਂ ਬਚਾਅ ਲਵੋ। ਸਾਰੇ ਏਕਤਾ ਕਰੋ, ਗੰਦੇ ਬੰਦੇ ਨਹੀਂ ਚਾਹੁੰਦੇ ਸਮਾਜ ਦੀ ਅਗਵਾਈ ਕੋਈ ਚੰਗਾ ਬੰਦਾ ਕਰੇ, ਗੁੰਡਾ ਰਾਜ ਹੀ ਸਪੋਰਟ ਕਰਦਾ ਹੈ ਗੁੰਡਾ ਗਰਦੀ ਨੂੰ। ਕੋਈ ਇਲਾਜ ਕਰੋ ਇਸ ਬਿਮਾਰੀ ਦਾ ਹੁਣ ਬਹੁਤੁ ਫੈਲ ਚੁੱਕੀ ਹੈ। ਦਿੱਲੀ ਵਾਂਗ ਗੁੰਡਿਆਂ ਦੀ ਹਿੱਕ 'ਚ ਕਿੱਲ ਲਾ ਦਿਉ, ਵੀਰੋ ਖਤਮ ਕਰੋ ਇਸ ਗੁੰਡਾ ਰਾਜ ਨੂੰ, ਜਿਥੇ ਧੀ ਦੀ ਇੱਜ਼ਤ ਬਚਾਉਣ ਲਈ ਬਾਪ ਨੂੰ ਜਾਨ ਤੋਂ ਹੱਥ ਧੋਣਾ ਪੈਂਦਾ ਹੈ ਅਤੇ ਸੱਚ ਬੋਲਣ ਵਾਲੇ ਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਹਨ। ਜਾਗੋ ਸਿੱਖੋ ਜਾਗੋ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top