Share on Facebook

Main News Page

ਲਓ ਜੀ ਹੁਣ ਆ ਗਿਆ "ਨਾਰੀਅਲ ਸਾਹਿਬ"
-: ਦਲਜੀਤ ਸਿੰਘ ਇੰਡਿਆਨਾ

ਪਖੰਡੀਆਂ ਨੇ ਲੋਕਾਂ ਨੂੰ ਚਾਰੇ ਪਾਸਿਓ ਘੇਰਾ ਪਾਇਆ ਹੋਇਆ ਹੈ। ਨਿੱਤ ਦਿਨ ਧਰਮ ਦੇ ਨਾਮ 'ਤੇ ਨਵੀਂ ਨਵੀਂ ਦੁਕਾਨ ਖੁਲ ਰਹੀ ਹੈ। ਆਹ ਇੱਕ ਹੋਰ ਪਾਖੰਡੀ ਨੇ ਡੇਰਾ ਖੋਲ ਲਿਆ "ਨਾਰੀਅਲ ਸਾਹਿਬ"। ਉਹ ਦਿਨ ਦੂਰ ਨਹੀਂ, ਜਦੋਂ ਹਰ ਇੱਕ ਦਰਖਤ ਦੇ ਨਾਮ 'ਤੇ, ਹਰ ਇੱਕ ਫਲ ਦੇ ਨਾਮ 'ਤੇ ਡੇਰਾ ਖੁੱਲੇਗਾ, ਜਾਨਵਰਾਂ ਦੇ ਨਾਮ 'ਤੇ ਡੇਰਾ ਖੁਲੇਗਾ...

ਵੀਰੋ, ਸਾਡੇ ਗੁਰੂ ਸਾਹਿਬਾਨ ਨੇ ਸਾਨੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਰੂਪ ਵਿੱਚ ਕਿੰਨਾਂ ਵੱਡਾ ਖਜਾਨਾ ਦਿੱਤਾ ਹੈ ਗਿਆਨ ਦਾ... ਫੇਰ ਵੀ ਪਤਾ ਨਹੀਂ ਅਸੀਂ ਆਹ ਕਰਮਕਾਂਡ ਕਿਓਂ ਕਰ ਰਹੇ ਹਾਂ?

ਨਾਰੀਅਲ ਇਕ ਫਲ ਹੈ ਇਸ ਤੋਂ ਇਲਾਵਾ ਕੁੱਝ ਨਹੀਂ, ਹਿੰਦੂ ਪਹਿਲਾਂ ਬੰਦਿਆਂ ਦੀ, ਫੇਰ ਜਾਨਵਰਾਂ ਦੀ ਬਲੀ ਦਿੰਦੇ ਸਨ। ਹੁਣ ਬਲੀ ਦੇ ਰੂਪ ਵਿੱਚ ਨਾਰਿਯਲ ਭੰਨਿਆ ਜਾਂਦਾ ਹੈ, ਪਰ ਸਾਡੇ ਭੁੱਲੜ ਸਿੱਖ ਅਖਵਾਉਣ ਵਾਲੇ ਵੀ ਬਿਨਾ ਸੋਚੇ ਸਮਝੇ ਬਿਜਨਿਸ ਦੀ ਸ਼ੁਰੁਆਤ ਵੇਲੇ, ਨਾਰਿਯਲ ਭੰਨਦੇ ਹਨ। ਕਈ ਲੋਕ ਤਾਂ ਅਖੰਡ ਪਾਠ ਵੇਲੇ ਵੀ ਨਾਰਿਯਲ ਲਾਲ ਕਪੜੇ ਵਿੱਚ ਬੰਨ ਨੇ ਰੱਖਦੇ ਹਨ। ਅਖੰਡ ਪਾਠ ਦਾ ਭੋਗ ਪੈਣ ਵੇਲੇ ਇਸ ਨਾਰਿਯਲ ਨੂੰ ਤੋੜ ਕੇ ਖਾਂਦੇ ਹਨ... ਖਾਣਾ ਕੋਈ ਬੁਰੀ ਗੱਲ ਨਹੀਂ, ਪਰ ਇਸ ਨੂੰ ਧਰਮ ਦਾ ਹਿੱਸਾ ਬਣਾ ਕੇ ਖਾਣਾ, ਕਰਮਕਾਂਡ ਹ, ਪਾਖੰਡ ਹੈ। ਸਿੱਖ ਰਹਿਤ ਮਰਿਆਦਾ ਵਿਚ ਇਸ ਗੱਲ ਦੀ ਮਨਾਹੀ ਹੈ...

ਨੋਟ: ਪੋਸਟ / ਲੇਖ ਚੋਰੀ ਕਰਨ ਵਾਲੇ ਨਾਮ ਨਾ ਕੱਟਣ, ਬੜੀ ਮੇਹਰਬਾਨੀ ਹੋਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top