Share on Facebook

Main News Page

ਅਕਾਲ ਤਖ਼ਤ ਤੋਂ ਜਾਰੀ ਹੁੰਦੇ ਹਨ ਹੁਣ ਸਿਆਸੀ ਫ਼ਤਵੇ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਐਤਵਾਰ ਨੂੰ ਕਾਨਪੁਰ ਵਿਖੇ ਹੋਏ ਗੁਰਮਤਿ ਸਮਾਗਮ 'ਚ ਕਿਹਾ ਕਿ ਅਕਾਲ ਤਖ਼ਤ 'ਤੇ ਸਿੱਖੀ ਸਿਧਾਂਤਾਂ ਹੇਠ ਨਹੀਂ, ਸਿਆਸੀ ਪ੍ਰਭਾਵ ਹੇਠ ਕੰਮ ਹੋ ਰਿਹਾ ਹੈ। ਇੱਥੋਂ ਨਿਕਲੇ ਫਤਵੇ ਅਕਾਲ ਤਖ਼ਤ ਦੇ ਨਹੀਂ, ਬਲਕਿ ਸਿਆਸੀ ਫਤਵੇ ਹਨ।

"ਹਿੰਦੁਸਤਾਨ" ਅਖਬਾਰ ਨਾਲ ਖਾਸ ਗਲਬਾਤ ਦੌਰਾਨ ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਅੱਜ ਅਕਾਲ ਤਖ਼ਤ ਤੋਂ ਸਿੱਖੀ ਸਿਧਾਂਤਾਂ ਮੁਤਾਬਿਕ ਕੰਮ ਨਹੀਂ ਹੋ ਰਿਹਾ। ਜਿਹੜੇ ਲੋਕ ਉੱਥੇ ਬੈਠੇ ਹਨ, ਉਹ ਸਿਆਸਤ ਤੋਂ ਪ੍ਰਭਾਵਿਤ ਹਨ, ਜਿਸ ਤਰ੍ਹਾਂ ਦੀ ਰਾਜਨੀਤੀ 'ਚ ਫਿਜ਼ਾ ਬਣਦੀ ਹੈ, ਉਹ ਲੋਕ ਉਸੇ ਤਰ੍ਹਾਂ ਬੋਲਦੇ ਹਨ। ਜਿਹੜੇ ਲੋਕ ਸੱਚ ਬੋਲਣ ਦਾ ਹਿਆ ਕਰਦਾ ਹੈ, ਉਸਨੂੰ ਬਾਹਰ ਕਰ ਦਿੱਤਾ ਜਾਂਦਾ ਹੈ। ਹਾਲ ਹੀ ਵਿੱਚ ਇੱਕ ਹੋਰ ਜਥੇਦਾਰ ਨੂੰ ਇਸੇ ਲਈ ਹਟਾਇਆ ਗਿਆ ਕਿਉਂਕਿ ਉਹ ਸੱਚ ਬੋਲਦਾ ਸੀ।

ਪ੍ਰੋ. ਦਰਸ਼ਨ ਸਿੰਘ ਨੂੰ ਪੁੱਛਿਆ ਗਿਆ ਕਿ ਇਸ ਵਾਰੀ ਉਨ੍ਹਾਂ ਦਾ ਕਾਨਪੁਰ ਵਿਖੇ ਵਿਰੋਧ ਕਿਉਂ ਨਹੀਂ ਹੋਇਆ? ਤਾਂ ਉਨ੍ਹਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਇੱਥੇ ਦੇ ਕੁੱਝ ਲੋਕ ਵਿਰੋਧ ਕਰ ਰਹੇ ਸੀ, ਪਰ ਜਦੋਂ ਤੁਸੀਂ ਸੱਚ ਦੇ ਰਾਹ 'ਤੇ ਤੁਰਦੇ ਰਹੋ ਤਾਂ, ਲੋਕ ਤੁਹਾਡੇ ਨਾਲ ਦੇਰ ਸਵੇਰ ੳਾ ਹੀ ਜਾਂਦੇ ਹਨ। ਮੈਂ ਤਾਂ ਸੰਗਤ 'ਚ ਕਿਹਾ ਸੀ ਕਿ ਕਿਸੇ ਨੂੰ ਵੀ ਮੇਰੀ ਗੱਲ ਦੀ ਪਰੇਸ਼ਾਨੀ ਹੈ ਤਾਂ ਉਹ ਮੇਰੇ ਸਾਹਮਣੇ ਆ ਕੇ ਗੱਲ ਕਰ ਸਕਦਾ ਹੈ। ਜਿੱਥੋਂ ਤੱਕ ਵਿਰੋਧ ਦਾ ਸਵਾਲ ਹੈ, ਤਾਂ ਉਨ੍ਹਾਂ ਲੋਕਾਂ ਕੋਲ ਸਵਾਲ ਬਚੇ ਹੀ ਨਹੀਂ ਹਨ। ਸਵਾਲ ਖਤਮ, ਤਾਂ ਵਿਰੋਧ ਖਤਮ। ਮੇਰਾ ਵਿਰੋਧ ਤਾਂ ਕਿਸੇ ਨੂੰ ਖੁਸ਼ ਕਰਨ ਲਈ ਹੀ ਕੀਤਾ ਜਾਂਦਾ ਹੈ।

ਪ੍ਰੋ. ਦਰਸ਼ਨ ਸਿੰਘ ਨੂੰ ਪੁੱਛਿਆ ਗਿਆ ਕਿ ਤੁਹਾਡਾ ਵਿਰੋਧ ਹੁੰਦਾ ਕਿਉਂ ਹੈ? ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ। ਗੁਰੂ ਨਾਨਕ ਸਾਹਿਬ ਨੇ ਜਿਸ ਸਿਧਾਂਤ ਦੀ ਗਲ ਕੀਤੀ ਉਹੀ ਸਿਧਾਂਤ ਅਖੀਰ ਤੱਕ ਰਿਹਾ। ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਤਾਂ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਰ ਸਕਦੇ ਸਨ, ਪਰ ਐਸਾ ਹੋਇਆ ਨਹੀਂ। ਅਖੌਤੀ ਦਸਮ ਗ੍ਰੰਥ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਦੇ ਹਨ।

ਪ੍ਰੋ. ਦਰਸ਼ਨ ਸਿੰਘ ਨੂੰ ਨਾਨਕਸ਼ਾਹੀ ਕੈਲੰਡਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਬਿਕੰਮੀ ਸੰਮਤ ਨਾਲ ਗੁਰਪੁਰਬ ਮਨਾਏ ਜਾਂਦੇ ਸਨ, ਜਿਸ ਨਾਲ ਅਪਣੱਤ ਦਾ ਅਹਿਸਾਸ ਨਹੀਂ ਸੀ ਹੁੰਦਾ। ਇਸੇ ਲਈ ਜਿਹੜੀਆਂ ਸਹੀ ਤਰੀਕਾਂ ਸੀ, ਉਸੇ ਹਿਸਾਬ ਨਾਲ ਗੁਰਪੁਰਬ ਮਨਾਉਣੇ ਸ਼ੁਰੂ ਹੋਏ, ਜਿਸ ਨਾਲ ਤਰੀਕਾਂ 'ਚ ਬਦਲਾਅ ਨਾ ਹੋਏ, ਜਿਸ ਨੂੰ ਨਾਨਕਸ਼ਾਹੀ ਕੈਲੰਡਰ ਦਾ ਨਾਮ ਦਿੱਤਾ ਗਿਆ। ਸੱਤ ਸਾਲ ਇਹ ਕੈਲੰਡਰ ਚਲਦਾ ਰਿਹਾ, ਫਿਰ ਰਾਜਨੀਤੀਕ ਕਾਰਣਾਂ ਕਰਕੇ, ਇਸ ਵਿੱਚ ਬਦਲਾਅ ਕੀਤਾ ਗਿਆ, ਅਤੇ ਇਸ ਫਿਰ ਤੋਂ ਪੁਰਾਣੇ ਕੈਲੰਡਰ ਵਰਗਾ ਕਰ ਦਿੱਤਾ ਗਿਆ। ਇਸਦਾ ਵਿਰੋਧ ਕਿਸੇ ਨੇ ਨਹੀਂ ਕੀਤਾ, ਜਿਸ ਨੇ ਕੀਤਾ, ਉਸਨੂੰ ਬਾਹਰ ਕੱਢ ਦਿੱਤਾ ਗਿਆ।

ਆਰ.ਐਸ.ਐਸ. ਪ੍ਰਮੁੱਖ ਮੋਹਨ ਭਾਗਵਤ ਵਲੋਂ ਸਿੱਖਾਂ ਨੂੰ ਹਿੰਦੂ ਕਹਿਣ 'ਤੇ ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਭਾਗਵਤ ਸਿੱਖਾਂ ਨੂੰ ਅਲਗ ਨਹੀਂ ਮੰਨਦਾ। ਜੇ ਭਾਗਵਤ ਮੰਨਦੇ ਹਨ ਕਿ ਸਾਰੇ ਇੱਕ ਸੀ, ਤਾਂ ਉਨ੍ਹਾਂ ਨੂੰ ਦੱਸਣਾ ਪਵੇਗਾ ਕਿ ਘਰ ਛੱਡਣ ਦੀ ਜ਼ਰੂਰਤ ਕਿਉਂ ਪਈ। ਆਪਣਾ ਘਰ ਐਵੇਂ ਹੀ ਤਾਂ ਨਹੀਂ ਕੋਈ ਛੱਡਦਾ। ਉਨ੍ਹਾਂ ਨੇ ਭਾਜਪਾ ਅਤੇ ਅਕਾਲੀ ਦਲ ਦੀ ਦੋਸਤੀ 'ਤੇ ਵੀ ਗਲਬਾਤ ਕੀਤੀ।

ਐਮ.ਐਸ.ਜੀ. ਫਿਲਮ ਦੇ ਵਿਰੋਧ ਬਾਰੇ ਪੁੱਛਣ 'ਤੇ ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਕਿ ਰਾਮ ਰਹੀਮ ਦੀ ਫਿਲਮ "MSG" 'ਤੇ ਸਿਰਫ ਸਿੱਖਾਂ ਨੂੰ ਹੀ ਨਹੀਂ, ਸਾਰੇ ਧਰਮਾਂ ਦੇ ਲੋਕਾਂ ਨੂੰ ਇਤਰਾਜ਼ ਹੋਣਾ ਚਾਹੀਦਾ ਹੈ। ਕੀ ਉਹ ਆਪਣੇ ਆਪ ਨੂੰ ਰੱਬ ਦਾ ਦੂਤ ਕਹਿ ਸਕਦਾ ਹੈ? ਸਾਡਾ ਵਿਰੋਧ ਤਾਂ ਹੈ ਕਿਉਂਕਿ ਉਸਨੇ ਗੁਰੂ ਗੋਬਿੰਦ ਸਿੰਘ ਬਣਨ ਦੀ ਕੋਸ਼ਿਸ਼ ਕੀਤੀ ਅਤੇ ਰੂਹ-ਅਫ਼ਜ਼ਾ ਪਿਲਾ ਕੇ ਅੰਮ੍ਰਿਤ ਛਕਾਉਣ ਦੀ ਨਕਲ ਕੀਤੀ।

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਤੇ ਭਾਈ ਪਰਮਜੀਤ ਸਿੰਘ ਉੱਤਰਾਖੰਡ ਨੇ 14 ਅਤੇ 15 ਫਰਵਰੀ 2015 ਨੂੰ ਖਾਲਸਾ ਹਾਲ ਗੋਵਿੰਦ ਨਗਰ ਵਿੱਚ ਗੁਰਮਤਿ ਸਮਾਗਮ ਵਿੱਚ ਸੰਗਤਾਂ ਨੂੰ ਗੁਰਬਾਣੀ ਅਤੇ ਗੁਰਮਤਿ ਵੀਚਾਰਾਂ ਨਾਲ ਜੋੜਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top