Share on Facebook

Main News Page

ਸੌਦਾ ਸਾਧ ਦੇ ਪ੍ਰੇਮੀਆਂ ਵਲੋਂ ਧਾਰਮਿਕ ਸਮਾਗਮ ’ਚ ਖਰੂਦਅੱਧੀ ਰਾਤ ਨੂੰ ਧਾਰਮਿਕ ਸਮਾਗਮ ਕਰਵਾਇਆ ਬੰਦ

ਫ਼ਰੀਦਕੋਟ (16 ਫ਼ਰਵਰੀ 2015)- ਇਥੋਂ ਦੇ ਪਿੰਡ ਪੱਕਾ ਵਿਖੇ ਇੱਕ ਧਾਰਮਿਕ ਦੀਵਾਨ ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਖਿਲਾਫ਼ ਕਥਿਤ ਤੌਰ ’ਤੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਖਫ਼ਾ ਹੋਏ ਪ੍ਰੇਮੀਆਂ ਨੇ ਧਾਰਮਿਕ ਦੀਵਾਨ ਬੰਦ ਕਰਵਾ ਦਿੱਤੇ ਅਤੇ ਪੁਲੀਸ ਖਿਲਾਫ਼ ਨਾਹਰੇਬਾਜੀ ਕੀਤੀ।

ਕਰੀਬ ਅੱਧੀ ਰਾਤ ਨੂੰ ਡੇਰਾ ਪ੍ਰੇਮੀਆਂ ਅਤੇ ਸਿੱਖ ਜੱਥੇਬੰਦੀਆਂ ਵਿੱਚ ਖੂਨੀ ਟਕਰਾਅ ਨੂੰ ਪੁਲੀਸ ਨੇ ਸਮਾਂ ਰਹਿੰਦਿਆਂ ਹੀ ਰੋਕ ਲਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਪੱਕਾ ਵਿੱਚ ਭਾਈ ਹਰਜਿੰਦਰ ਸਿੰਘ ਮਾਂਝੀ ਵਲੋਂ ਧਾਰਮਿਕ ਦੀਵਾਨ ਸਜੇ ਸਨ। ਡੇਰਾ ਪ੍ਰੇਮੀਆਂ ਅਨੁਸਾਰ ਇਸ ਧਾਰਮਿਕ ਦੀਵਾਨ ਦੌਰਾਨ ਸੱਚਾ ਸੌਦਾ ਦੇ ਡੇਰਾ ਮੁਖੀ ਖਿਲਾਫ਼ ਮਾੜੀਆਂ ਟਿੱਪਣੀਆਂ ਕੀਤੀਆਂ ਗਈਆਂ।

ਡੇਰਾ ਪ੍ਰੇਮੀ ਗੁਰਜੰਟ ਸਿੰਘ ਨੇ ਕਿਹਾ ਕਿ ਉਹਨਾਂ ਨੇ ਜਦੋਂ ਅਜਿਹੀਆਂ ਟਿੱਪਣੀਆਂ ਕਰਨ ਤੋਂ ਰੋਕਿਆ ਤਾਂ ਧਾਰਮਿਕ ਜੱਥੇਬੰਦੀਆਂ ਨੇ ਇਸ ਨੂੰ ਫ਼ਸਾਦ ਦਾ ਰੂਪ ਦੇ ਦਿੱਤਾ। ਦੂਜੇ ਪਾਸੇ ਸਿੱਖ ਜੱਥੇਬੰਦੀਆਂ ਨੇ ਦੋਸ਼ ਲਾਇਆ ਕਿ ਡੇਰਾ ਪ੍ਰੇਮੀਆਂ ਨੇ ਬਿਨਾਂ ਵਜਾ ਧਾਰਮਿਕ ਦੀਵਾਨ ਵਿੱਚ ਖਲ਼ਲ ਪਾਇਆ ਅਤੇ ਗੁਰਮਰਿਆਦਾ ਦੀ ਉਲੰਘਣਾ ਕੀਤੀ। ਪੁਲਿਸ ਵੱਲੋ ਬਾਬਾ ਜੀ ਨੂੰ ਹੀ ਗਿ੍ਰਫਤਾਰ ਕਰਕੇ ਸਦਰ ਥਾਣੇ ਲੈ ਗਈ ਜਿਸ ਕਾਰਨ ਸਿੱਖ ਸੰਗਤ ਵਿੱਚ ਹੋਰ ਵੀ ਗੁੱਸੇ ਦੀ ਲਹਿਰ ਦੌੜ ਗਈ। ਅੱਜ ਹੋਰ ਵੀ 20-25 ਸਿੱਖ ਗਿ੍ਰਫਤਾਰ ਕੀਤੇ ਗਏ ਸਨ ਜਿੰਨਾ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ।

ਐੱਸ.ਪੀ. ਬਲਬੀਰ ਸਿੰਘ ਅਤੇ ਡੀ.ਐੱਸ.ਪੀ ਗੁਰਜੀਤ ਸਿੰਘ ਰੋਮਾਣਾ ਨੇ ਇਸ ਮਾਮਲੇ ਵਿੱਚ ਦੋਹਾਂ ਧਿਰਾਂ ਨੂੰ ਜਾਂਚ ਦਾ ਭਰੋਸਾ ਦੇ ਕੇ ਹਾਲ ਦੀ ਘੜੀ ਮਾਮਲਾ ਸ਼ਾਂਤ ਕਰ ਦਿੱਤਾ ਹੈ। ਸਿੱਖ ਜੱਥੇਬੰਦੀਆਂ ਡੇਰਾ ਪ੍ਰੇਮੀਆਂ ਦੀ ਗਿ੍ਰਫ਼ਤਾਰੀ ਦੀ ਮੰਗ ਨੂੰ ਲੈ ਕੇ ਤਲਵੰਡੀ-ਫਰੀਦਕੋਟ ਸੜਕ ’ਤੇ ਜਾਮ ਲਾਉਣਾ ਚਾਹੁੰਦੀਆਂ ਸਨ ਪਰੰਤੂ ਪੁਲੀਸ ਨੇ ਕਿਸੇ ਵੀ ਧਿਰ ਨੂੰ ਜਾਮ ਲਾਉਣ ਦੀ ਇਜਾਜਤ ਨਹੀਂ ਦਿੱਤੀ। ਡੀ.ਐਸ.ਪੀ ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਇਸ ਘਟਨਾ ਬਾਰੇ ਹਾਲ ਦੀ ਘੜੀ ਕੋਈ ਮਾਮਲਾ ਦਰਜ ਨਹੀਂ ਹੋਇਆ ਬਲਕਿ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਪੜਤਾਲ ਉਪਰੰਤ ਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅੱਜ ਦੇ ਧਰਨੇ ਵਿੱਚ ਬੀਬੀ ਜਸਪਾਲ ਕੌਰ ਪੱਕਾ 2, ਬੀਬੀ ਪਰਮਜੀਤ ਕੌਰ ਪੱਕਾ 3, ਸੁਰਜੀਤ ਕੌਰ, ਗੁਰਮੀਤ ਕੌਰ, ਸੁਖਵਿੰਦਰ ਕੌਰ, ਜਤਿੰਦਰ ਕੌਰ, ਹਰਜੀਤ ਕੌਰ,ਅਮਰਜੀਤ ਕੌਰ ਭਾਣਾ, ਬਲਜੀਤ ਕੌਰ, ਜਸਵੀਰ ਕੌਰ,ਸੁਖਵੰਤ ਕੌਰ, ਜਸਵਿੰਦਰ ਕੌਰ ਆਦਿ, ਧੀਰਾ ਸਿੰਘ, ਬਾਬਾ ਮੰਡ, ਗਗਨਦੀਪ ਸਿੰਘ, ਬਲਵਿੰਦਰ ਸਿੰਘ, ਬੋਹੜ ਸਿੰਘ ਪੱਕਾ, ਪ੍ਰਗਟ ਸਿੰਘ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮੰਗਲ ਸਿੰਘ ਪੱਕਾ, ਬਾਬਾ ਸੁੱਖਾ ਪੰਥਕ ਪ੍ਰਚਾਰਕ ਕਵੀਸ਼ਰ, ਭਾਈ ਗੁਰਪ੍ਰੀਤ ਸਿੰਘ ਅਹਿਲ, ਕੇਹਰ ਸਿੰਘ ਪੱਕਾ, ਲਖਮੀਰ ਸਿੰਘ, ਮਨਪ੍ਰੀਤ ਸਿੰਘ, ਜਗਜੀਤ ਸਿੰਘ, ਗੁਰਨਾਮ ਸਿੰਘ ਭਾਣਾ, ਪਿੰਦਰ ਸਿੰਘ, ਗੁਰਲਾਲ ਸਿੰਘ ਪੱਖੀ ਤੋ ਇਲਾਵਾ ਹੋਰ ਵੀ ਸਿੱਖ ਜਥੇਬੰਦੀਆ ਦੇ ਆਗੂ ਹਾਜਰ ਸਨ। ਪਿੰਡ ਦੇ ਸਰਪੰਚ ਬਲਕਾਰ ਸਿੰਘ ਅਤੇ ਹੋਰ ਪਤਵੰਤਿਆ ਨੇ ਮਾਹੋਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top