Share on Facebook

Main News Page

ਆਰ.ਐਸ.ਐਸ ਦੇ ਇਸ਼ਾਰੇ 'ਤੇ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਕੇ ਵਿੱਚ ਸ਼ਾਮਿਲ ਕੀਤੀ ਸ਼ਿਵਰਾਤਰੀ...
-: ਦਲਜੀਤ ਸਿੰਘ ਇੰਡਿਆਨਾ

ਕੀ ਹੁਣ ਸਿੱਖ ਸ਼ਿਵਰਾਤਰੀ ਮਨਾਇਆ ਕਰਨਗੇ? ਇਸ ਕਰਕੇ ਅਸੀਂ ਹਰ ਰੋਜ ਰੌਲਾ ਪਾਉਂਦੇ ਹਾਂ, ਜਾਗ ਜਾਓ, ਸਿੱਖੋ ਜਾਗ ਜਾਓ, ਮੂਲ ਨਾਨਕਸ਼ਾਹੀ ਕੈਲੰਡਰ 'ਤੇ ਪਹਿਰਾ ਦੇਵੋ... ਆਹ ਦੇਖ ਲਵੋ ਨਤੀਜਾ ਤੁਹਾਡੇ ਸਾਹਮਣੇ ਹੈ। ਹਾਲੇ ਵੀ ਕੁੱਝ ਨਹੀਂ ਵਿਗੜਿਆ, ਸਾਰੇ ਮੂਲ ਨਾਨਕਸ਼ਾਹੀ ਕੈਲੰਡਰ 'ਤੇ ਪਹਿਰਾ ਦੇਵੋ ਜੀ।

ਸਿੱਖੀ ਦੇ ਭੇਸ ਵਿਚ ਵਿਚਰਨ ਵਾਲੀ ਭੇਡ... ਪਾਖੰਡੀ ਕਸ਼ਮੀਰਾ

ਪਹਿਲਾਂ ਇਹ ਸੰਤ ਹੁੰਦਾ ਸੀ, ਹੁਣ ਸਵਾਮੀ ਬਣ ਗਿਆ, ਇਹ ਓਹੀ ਬੰਦਾ ਹੈ ਜਦੋਂ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰਨ ਵਾਲੇ ਡੀ.ਐਸ.ਪੀ ਸਵਰਨ ਸਿੰਘ ਘੋਟਨਾ ਦੀ ਮੌਤ ਹੋਈ ਸੀ, ਤਾਂ ਸਾਰੇ ਰਾਗੀ ਸਾਹਿਬਾਨ ਨੇ ਉਸ ਜਾਲਿਮ ਡੀ.ਐਸ.ਪੀ. ਸਵਰਨ ਸਿੰਘ ਘੋਟਨਾ ਦੇ ਭੋਗ 'ਤੇ ਅੰਤਿਮ ਅਰਦਾਸ ਕਰਨ ਤੋਂ ਨਾਹ ਕਰ ਦਿੱਤੀ ਸੀ, ਤਾਂ ਇਸ ਪਖੰਡੀ ਨੇ ਸਿੱਖਾਂ ਦੇ ਹਿਰਦੇ ਵਲੂੰਦਰਨ ਵਾਸਤੇ, ਉਸ ਦੀ ਅਰਦਾਸ ਕੀਤੀ ਸੀ।

ਬੇਅੰਤ ਸਿੰਘ ਸਰਕਾਰ ਵੇਲੇ ਇਹ ਸਰਕਾਰ ਦਾ ਟਾਊਟ ਹੁੰਦਾ ਸੀ, ਪਤਾ ਨਹੀਂ ਕਿੰਨੇ ਨੌਜਵਾਨ ਇਸ ਨੇ ਸ਼ਹੀਦ ਕਰਵਾਏ ਹਨ। ਬਚੋ ਇਹੋ ਜਿਹੇ ਪਾਖੰਡੀ ਲੋਕਾਂ ਤੋਂ, ਜੋ ਸਿੱਖੀ ਨੂੰ ਡੰਗਣ ਵਾਸਤੇ ਸੱਪ ਵਾਂਗੂ ਕੁੰਜ ਬਦਲਦੇ ਰਹਿੰਦੇ ਹਨ। ... ਹੁਣ ਇਹ ਸ਼ਿਵਰਾਤਰੀ ਮਨਾਉਣਗੇ... ਕੀ ਹੈ ਸ਼ਿਵਰਾਤਰੀ ਦੀ ਸਿੱਖੀ 'ਚ ਥਾਂ ਅਤੇ ਇਸ ਪਖੰਡੀ ਦੀ...???


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top