Share on Facebook

Main News Page

ਪਾਠਕ ਦੱਸਣ ਨੰਬਰ ਕਿੰਨੇ ਦਈਏ !!!
-: ਵਾਟਸਐਪ 'ਚੋਂ

ਕੱਲ ਮੈਨੂੰ ਇੱਕ ਬੱਚਾ ਮਿਲਿਆ ਬੜਾ ਹੁਸ਼ਿਆਰ ਉਸਦਾ ਮੈਂ ਟੈਸਟ ਲਿਆ, ਮੈਂ ਨੰਬਰ ਨਹੀਂ ਦੇ ਸਕਿਆ, ਤੁਸੀਂ ਦੇ ਦੇਣਾ ਕਿੰਨੇ ਨੰਬਰ ਬਣਦੇ ਹਨ ਬੱਚੇ ਦੇ।

ਸੁਆਲ: ਸਾਡੇ ਸੂਬੇ ਦਾ ਮੁੱਖ ਮੰਤਰੀ ਕੌਣ??
ਉੱਤਰ : ਬਾਦਲ।

ਸੁਆਲ: ਉੱਪ ਮੁੱਖ ਮੰਤਰੀ ਕੌਣ??
ਉੱਤਰ : ਬਾਦਲ।

ਸੁਆਲ: ਸੂਬੇ ਦਾ ਵੱਡਾ ਗੱਪੀ ਕੌਣ???
ਉੱਤਰ :ਬਾਦਲ।

ਸੁਆਲ: ਸੂਬੇ ਦਾ ਵੱਡਾ ਬਿਜਨਸ ਮੈਨ ਕੌਣ?
ਉੱਤਰ :ਬਾਦਲ।

ਸੁਆਲ: ਸੂਬੇ ਦਾ ਸਭ ਤੋਂ ਤਗੜਾ ਕਮੇਡੀਅਨ ਕੌਣ??
ਉੱਤਰ :ਬਾਦਲ।

ਮੈਂ ਕਿਹਾ ਬੱਚੇ ਦੀ ਸੂਈ ਸਾਇਦ ਇੱਕੋ ਜਗਾ ਅੜ ਗਈ ਲਗਦੈ, ਕਿਸੇ ਹੋਰ ਤਰਾਂ ਦੇ ਸੁਆਲ ਪੁੱਛਦਾ ਹਾਂ। ਮੈਂ ਕਿਹਾ ਪੁੱਤਰਾ ਵਿਰੋਧੀ ਸ਼ਬਦ ਸੁਣਾ।

"ਸੱਚ" ਦਾ ਵਿਰੋਧੀ ਸ਼ਬਦ?? ਕਹਿੰਦਾ - ਬਾਦਲ।
"ਪੰਥ" ਦਾ ਵਿਰੋਧੀ ਸ਼ਬਦ?? ਕਹਿੰਦਾ - ਬਾਦਲ।
"ਇਮਾਨਦਾਰੀ" ਦਾ ਵਿਰੋਧੀ ਸ਼ਬਦ?? ਕਹਿੰਦਾ - ਬਾਦਲ।
"ਪੰਜਾਬ" ਦਾ ਵਿਰੋਧੀ ਸ਼ਬਦ?? ਕਹਿੰਦਾ - ਬਾਦਲ।
"ਨੌਜਵਾਨ" ਦਾ ਵਿਰੋਧੀ ਸ਼ਬਦ?? ਕਹਿੰਦਾ - ਬਾਦਲ।

ਮੈਂ ਕਿਹਾ ਬੱਚੇ ਦੀ ਸੂਈ ਫੇਰ ਓਥੇ ਈ ਅੜ ਗਈ, ਚਲੋ ਸਮਾਨ ਅਰਥੀ ਸ਼ਬਦ ਪੁੱਛ ਲੈਨੇ ਆ

ਮੈਂ ਕਿਹਾ "ਨਸ਼ਾ" ?? ਕਹਿੰਦਾ - ਬਾਦਲ।
ਪਖੰਡ ?? ਕਹਿੰਦਾ - ਬਾਦਲ।
ਵਿਨਾਸ਼ ?? ਕਹਿੰਦਾ - ਬਾਦਲ।
ਝੂਠ ?? ਕਹਿੰਦਾ - ਬਾਦਲ।

ਮੈਂ ਸੋਚਿਆ ਬੱਚੇ ਨੂੰ ਸ਼ਬਦ ਈ ਇਹੋ ਆਉਂਦਾ ਹੋਣਾ। ਮੈਂ ਪੁੱਛ ਲਿਆ "ਬਰੇਤੀ" ??
ਹੱਸ ਕੇ ਕਹਿੰਦਾ - ਬਾਦਲ ਦਾ ਸਾਲਾ।

ਮੈਂ ਤਾਂ ਭਰਾਵੋ ਹੈਰਾਨ ਆਂ, ਕਿ ਬੱਚੇ ਨੂੰ ਨੰਬਰ ਕਿੰਨੇ ਦੇਵਾਂ... ਹੁਣ ਤੁਸੀਂ ਦੱਸ ਦਿਓ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top