ਪਹਿਲਾਂ
ਜਦੋਂ ਕਿਸੇ ਨੇ ਨਾਮ ਲਿਖਣਾ ਹੁੰਦਾ ਤਾਂ ਅੱਗੇ ਲਾਉਣਾ ਸਰਦਾਰ ਫਲਾਨਾ ਸਿੰਘ ਜਾਂ ਭਾਈ ਫਲਾਨਾ
ਸਿੰਘ, ਪਰ ਅਜ ਕਲ ਨਵਾਂ ਹੀ ਫੈਸ਼ਨ ਚੱਲ ਪਿਆ ਹੈ...ਪਾਖੰਡੀ ਪਾਸਪੋਰਟ ਉਪਰ ਵੀ ਲਿਖਣ ਲੱਗ ਗਏ
ਹਨ "ਸੰਤ ਫਲਾਨਾ ਸਿੰਘ"...
ਪਿਛੇ ਜਿਹੇ ਸ਼ਿਕਾਗੋ ਵਾਲੇ ਬਾਬਾ ਦਲਜੀਤ ਸਿੰਘ ਨੂੰ ਪੁਛਿਆ
ਤੁਸੀਂ ਆਪਣੇ ਨਾਮ ਅੱਗੇ ਬਾਬਾ ਕਿਓਂ ਲਾਇਆ ਹੈ, ਤਾਂ ਕਹਿੰਦਾ ਮੇਰੇ ਪਾਸਪੋਰਟ 'ਤੇ ਬਾਬਾ
ਲਿੱਖਿਆ ਹੋਇਆ ਹੈ। ਮੇਰਾ ਪਹਿਲਾ ਨਾਮ "ਬਾਬਾ"
ਵਿਚਕਾਰ ਵਾਲਾ ਨਾਮ ਦਲਜੀਤ ਤੇ
ਅਖੀਰ ਵਾਲਾ ਨਾਮ "ਸਿੰਘ" ਹੈ।
ਇਸ ਤਰਾਂ ਇਸ ਪਾਖੰਡੀ ਨੇ ਪਾਸਪੋਰਟ ਉਪਰ ਲਿੱਖ ਲਿਆ "ਸੰਤ
ਜਸਵਿੰਦਰ ਸਿੰਘ"। ਇਹਨਾ ਪਖੰਡੀ ਲੋਕਾਂ ਨੇ "ਸੰਤ" ਸ਼ਬਦ ਨੂੰ ਖੇਡ ਬਣਾ ਲਿਆ ਹੈ।
ਗੁਰਬਾਣੀ ਵਿੱਚ "ਸੰਤ" ਸ਼ਬਦ ਕਿਸੇ ਦੇਹਧਾਰੀ ਬੰਦੇ ਵਾਸਤੇ ਨਹੀਂ ਆਇਆ, ਫੇਰ ਇਹ ਪਾਖੰਡੀ
ਡਿਗਰੀਆਂ ਕਿਥੋਂ ਪ੍ਰਾਪਤ ਕਰ ਰਹੇ ਹਨ।
ਹੁਣ ਕੱਲ ਨੂੰ ਕੋਈ ਪਾਸਪੋਰਟ ਉਪਰ ਲਿਖਵਾ ਲਵੇਗਾ
ਬ੍ਰਹਮਗਿਆਨੀ ਫਲਾਨਾ ਸਿੰਘ... ਫਿੱਟੇ ਮੁੰਹ ਇਹਨਾ ਪਖੰਡੀਆਂ
ਦੇ... ਨਿੱਤ ਨਵਾਂ ਪਾਖੰਡੀ, ਨਿੱਤ ਨਵੀਂ ਕਾਢ...ਬੱਸ ਦੁਨੀਆ ਲੁੱਟਣ ਦੀ ਪਈ ਹੈ, ਲੁੱਟ ਲਵੋ...