Share on Facebook

Main News Page

ਗੁਰਦਵਾਰਾ ਪਾਹਿਨ (ਜੁੱਤੀ) ਸਾਹਿਬ
-: ਦਲਜੀਤ ਸਿੰਘ ਇੰਡਿਆਨਾ

ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ, ਗੁਰਦਵਾਰਾ ਪਾਹਿਨ ਸਾਹਿਬ (ਜੁੱਤੀ ਸਾਹਿਬ) ਦੇ ਇਹ ਗੁਰਦੁਆਰਾ ਪਿੰਡ ਪਿਪਲਥੇ ਨੇੜੇ ਜੀਂਦ ਹੈ। ਇਸ ਦਾ ਕੋਈ ਇਤਿਹਾਸ ਤਾ ਮਿਲਦਾ ਨਹੀਂ, ਪਰ ਪਿੰਡ ਵਾਲਿਆਂ ਨੇ ਅਤੇ ਗੁਰਦਵਾਰਾ ਕਮੇਟੀ ਨੇ ਜਿਹੜੀ ਕਹਾਣੀ ਘੜ ਕੇ ਇਸ ਦੇ ਬੋਰਡ ਉਪਰ ਲਿਖ ਕੇ ਲਾਈ ਹੈ, ਉਸ ਕਹਾਣੀ ਵਿੱਚ ਗੁਰਮਤਿ ਕਿਤੇ ਨੇੜੇ ਤੇੜੇ ਵੀ ਨਹੀਂ ਢੁੱਕਦੀ।

ਕਹਾਣੀ ਕੁੱਝ ਇਸ ਤਰਾਂ ਹੈ...

ਇੱਕ ਰਾਜਾ ਆਪਣੀ ਰਾਣੀ ਨੂੰ ਗੁਰੂ ਅਮਰਦਾਸ ਕੋਲ ਲੈਕੇ ਆਇਆ ਅਤੇ ਰਾਣੀ ਪਾਗਲ ਹੋ ਕੇ ਦੌੜ ਗਈ ਅਤੇ ਗੁਰੂ ਅਮਰਦਾਸ ਨੇ ਆਪਣਾ ਜੋੜਾ ਉਤਾਰ ਕੇ ਸੱਚਨ ਸੋਚ ਨੂੰ ਦਿੱਤਾ ਕਿ ਇਸ ਰਾਣੀ ਨੂੰ ਸੁੰਘਾ ਦੇਵੋ, ਠੀਕ ਹੋ ਜਾਵੇਗੀ, ਅਤੇ ਰਾਣੀ ਠੀਕ ਹੋ ਗਈ ਸੀ, ਅਤੇ ਸੋ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਜੋੜਾ ਸੱਚਨ ਸੋਚ ਨੂੰ ਦੇ ਦਿਤਾ ਅਤੇ ਵਰ ਦਿੱਤਾ ਕਿ ਕੁੱਤੇ ਦਾ ਕੱਟਿਆ, ਹ੍ਜੀਰਾਂ ਵਾਲਾ... ਸਿਰ ਦੁਖਦੇ ਵਾਲਾ ਅਤੇ ਹੋਰ ਵੀ ਬਿਮਾਰੀਆਂ ਵਾਲਾ ਇਥੇ ਆਵੇ, ਅਤੇ ਉਸ ਨੂੰ ਜੋੜਾ ਸੁੰਘਾਇਆ ਜਾਵੇਗਾ ਅਤੇ ਠੀਕ ਹੋ ਜਾਵੇਗਾ। ਅਤੇ ਜੁੱਤੀ ਸੁੰਘਾਉਣ ਵਾਸਤੇ ਵੀ ਸਮਾਂ ਨੀਅਤ ਕੀਤਾ ਹੋਇਆ ਹੈ। ਇਹ ਜੋੜਾ ਅੱਜ ਕੱਲ ਸੱਚਨ ਦੀ ਔਲਾਦ ਕੋਲ ਦੱਸਿਆ ਜਾਂਦਾ ਹੈ, ਜਿਹਨਾ ਨੇ ਗੁਰਦਵਾਰੇ ਦੇ ਨਾਮ 'ਤੇ ਇਹ ਮਨਮਤਿ ਦਾ ਧੰਦਾ ਚਲਾਇਆ ਹੋਇਆ ਹੈ। ਹੋਰ ਇਥੇ ਸਵਾਹ ਵੀ ਕਰਕੇ ਦਿੱਤੀ ਜਾਂਦੀ ਹੈ, ਜਿਸ ਨੂੰ ਰਾਖ ਆਖਦੇ ਨੇ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਲੜ ਲਾਇਆ ਸੀ, ਕਿ ਜੁੱਤੀਆਂ ਦੇ? ਅਜ ਇਹ ਲੋਕ ਇਹੋ ਜਿਹੇ ਕਰਮਕਾਂਡ ਗੁਰਦਵਾਰਿਆਂ ਵਿੱਚ ਕਰਕੇ ਸ਼ਬਦ ਗੁਰੂ ਦਾ ਨਿਰਾਦਰ ਕਰ ਰਹੇ ਹਨ। ਕੀ ਇਹ ਗੱਲ ਸਬਦ ਗੁਰੂ ਦੀ ਕਸਵੱਟੀ 'ਤੇ ਉਤਰਦੀ ਹੈ, ਜਦੋਂ ਕਿ ਗੁਰੂ ਸਾਹਿਬ ਤਾਂ ਆਖਦੇ ਨੇ "ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥"

ਹੇ ਭਾਈ! ਅੰਮ੍ਰਿਤ ਵੇਲੇ ਇਸ਼ਨਾਨ ਕਰ ਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ...ਗੁਰੂ ਗ੍ਰੰਥ ਸਾਹਿਬ ਪੰਨਾ ਨਬਰ ੬੧੧... ਹੁਣ ਗੁਰਬਾਣੀ ਤਾਂ ਆਖਦੀ ਹੈ ਕਿ ਨਹਾ ਧੋ ਕੇ ਪ੍ਰਮਾਤਮਾ ਨੂੰ ਯਾਦ ਕਰਨ ਨਾਲ ਰੋਗ ਦੂਰ ਹੋ ਜਾਂਦੇ ਨੇ... ਫੇਰ ਇਹ ਲੋਕ ਗੁਰੂ ਗ੍ਰੰਥ ਸਾਹਿਬ ਜੀ ਹਜੂਰੀ ਵਿਚ ਸ਼ਰੇਆਮ ਜੁੱਤੀਆਂ ਸੁੰਘਾ ਕੇ, ਕੀ ਇਹ ਗੁਰਬਾਣੀ ਦੇ ਸਿਧਾਂਤ ਨੂੰ ਕੱਟ ਨਹੀਂ ਰਹੇ? ਫੇਰ ਇਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਕਿ ਗੁਰੂ ਗਰੰਥ ਸਾਹਿਬ ਜੀ ਆਪਣੇ ਡੇਰੇ ਵਿਚ ਪ੍ਰਕਾਸ਼ ਕਰਨ... ਇਹ ਇੱਕਲਾ ਨਹੀਂ, ਪਤਾ ਨਹੀਂ ਇਹੋ ਜਿਹੀਆਂ ਮਨਘੜਤ ਕਹਾਣੀਆਂ ਨਾਲ ਇਸ ਤਰਾਂ ਦੇ ਕਿੰਨੇ ਕੁ ਡੇਰੇ ਚੱਲ ਰਹੇ ਹਨ, ਜਿਹਨਾ ਅੱਗੇ ਲਿਖਿਆ ਹੁੰਦਾ ਗੁਰਦਵਾਰਾ ਅਤੇ ਅੰਦਰ ਇਹੋ ਜਿਹੇ ਕਰਮਕਾਂਡ ਕਰਦੇ ਨੇ... ਜੇਕਰ ਇਸ ਤਰਾਂ ਜੁੱਤੀਆਂ ਸੁੰਘਾ ਕੇ, ਜਾਂ ਸਵਾਹ ਨਾਲ ਲੋਕ ਠੀਕ ਹੁੰਦੇ ਤਾਂ, ਅੱਜ ਕੋਈ ਹਸਪਤਾਲ ਨਾ ਹੁੰਦਾ... ਜਾਗੋ ਭਾਈ ਜਾਗੋ ਵਹਿਮਾ ਭਰਮਾ ਪਾਖੰਡਾਂ ਨੂੰ ਤਿਆਗੋ...

ਬੇਨਤ: ਸ਼੍ਰੋਮਣੀ ਕਮੇਟੀ ਅਤੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੂੰ ਬੇਨਤੀ ਕੀਤੀ ਜਾਂਦੀ ਹੈ, ਕਿ ਸ਼ਬਦ ਗੁਰੂ ਦੇ ਸਿਧਾਂਤ ਨੂੰ ਖੋਰਾ ਲਾਉਣ ਵਾਲੇ ਇਹੋ ਜਿਹੇ ਡੇਰਿਆਂ ਦੀ ਨਿਸ਼ਾਨਦੇਹੀ ਕਰਕੇ, ਗੁਰੂ ਗਰੰਥ ਸਾਹਿਬ ਜੀ ਸਰੂਪ ਇਥੋਂ ਚੁਕੇ ਜਾਣ, ਤਾਂ ਜੋ ਇਹੋ ਜਿਹੇ ਲੋਕ ਗੁਰੂ ਗਰੰਥ ਸਾਹਿਬ ਜੀ ਆਸਰਾ ਲੈਕੇ, ਲੋਕਾਂ ਨੂੰ ਗੁੰਮਰਾਹ ਨਾ ਕਰ ਸਕਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top