ਮੇਰਾ
ਕਹਿਣ ਦਾ ਭਾਵ ਸ਼੍ਰੋਮਣੀ ਗੁਰਦਵਾਰਾ ਪਰਬੰਧਕ ਕਮੇਟੀ ਦਾ ਪਰਧਾਨ ਤਾਂ ਨਹੀਂ ?
ਨਾਂਹ ਜੀ ਸ਼੍ਰੋਮਣੀ ਕਮੇਟੀ ਦਾ
ਪਰਧਾਨ ਤਾਂ ਦਾਹੜਾ ਪਰਕਾਸ਼ ਕਰਕੇ ਰਖਦਾ। ਇਸ ਸਰਦਾਰ ਨੇ ਤਾਂ ਦਾਹੜੀ ਬੰਨੀ ਹੋਈ ਆ, ਨਾਲੇ
ਸ਼੍ਰੋਮਣੀ ਕਮੇਟੀ ਦਾ ਪਰਧਾਨ ਤਾਂ ਮੱਕੜ ਆ। ਓਹੀ ਜਿਹਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਧੁਮੱਕੜ
ਸ਼ਾਹੀ ਬਣਾ ਤਾ।
ਪਰ ਇਹ ਮੱਕੜ ਤੋਂ ਧੁਮੱਕੜ ਕਿਦਾਂ ਬਣ ਗਿਆ
?
ਸਾਨੂੰ ਤਾਂ ਇਹਦਾ ਬਹੁਤਾ ਇਲਮ ਨਹੀਂ। ਹਾਂ ਕਹਿੰਦੇ ਕੋਈ ਬਾਬਾ ਧੁੰਮਾਂ
ਹੈਗਾ। ਇੱਕ ਸਵੇਰੇ ਮੱਕੜ ਤੇ ਬਾਬਾ ਧੁੰਮਾ ਜੰਗਲ ਪਾਣੀ ਗਏ। ਮੱਕੜ ਨੇ ਬਾਬੇ ਧੁੰਮੇਂ ਨੂੰ ਕਿਹਾ
ਬਾਬਾ ਕੋਈ ਕੌਤਕ ਕਰ ਕੇ ਦਿਖਾਓ। ਬੱਸ ਜੀ ਬਾਬੇ ਧੁੰਮੇ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਬਦਲ
ਕੇ ਕੌਤਕ ਦਿਖਾਲ ਤਾ, ਤੇ ਬਣ ਗਿਆ ਧੁਮੱਕੜ ਸ਼ਾਹੀ।
ਦੇਖੋ ਜੀ ਅਸੀਂ ਤਾਂ ਫੋਟੋ ਵਿੱਚ ਸਰਦਾਰ ਸਾਹਿਬ ਬਾਰੇ ਪੁਛਿਆ!!!
ਕਿਤੇ ਕੈਪਟਨ ਦਾ ਭਰਾ ਤਾਂ ਨਹੀਂ। ਦਾੜ੍ਹੀ
ਤਾਂ ਕੈਪਟਨ ਵਾਂਗ ਹੀ ਬੰਨੀ ਆ।
ਲਗਦਾ ਤੁਹਾਡੇ ਕੋਲੋਂ ਨਹੀਂ ਬੁੱਝ ਹੋਣਾਂ, ਤੁਹਾਨੂੰ ਦਸਣਾਂ ਹੀ ਪੈਣਾ।
ਹਾਂ ਜੀ ਇਹ ਹਨ ਮਹਾਨ ਭਾਰਤ ਦੇ ਪਰਧਾਨ ਮੰਤਰੀ
ਸ਼੍ਰੀ ਨਰੇਂਦਰ ਦਮੋਦਰਦਾਸ ਮੋਦੀ।
1955-1977 ਵਿਚ ਜਦੋਂ ਇੰਦਰਾ ਗਾਂਧੀ ਨੇ ਭਾਰਤ ਅੰਦਰ ਐਮਰਜੈਂਸੀ ਲਾਈ ਸੀ, ਤਾਂ ਉਸ ਵੇਲੇ ਮੋਦੀ
ਭਾਈ ਆਰ.ਐਸ.ਐਸ. ਦਾ ਪਰਚਾਰਕ ਸੀ। ਆਰ.ਐਸ.ਐਸ. 'ਤੇ ਉਸ ਵਕਤ ਇੰਦਰਾ ਗਾਂਧੀ ਨੇ ਪਾਬੰਦੀ ਲਗਾ
ਦਿੱਤੀ ਸੀ। ਵਾਜਪਾਈ, ਅਡਵਾਨੀ ਵਰਗੇ ਤਾਂ ਹੱਥ ਜੋੜ ਕੇ ਅੰਦਰ ਚਲੇ ਗਏ, ਪਰ ਮੋਦੀ ਭਾਈ ਨੇ
ਸਿੱਖ ਦਾ ਭੇਸ ਬਣਾ ਕੇ ਦਿਨ ਕਟੀ ਕੀਤੀ ਅਤੇ ਇੰਦਰਾ ਗਾਂਧੀ ਤੇ ਉਸ ਦੇ ਛੋਕਰੇ ਸੰਜੇ ਗਾਂਧੀ
ਦੀਆਂ ਅੱਖਾਂ ਵਿੱਚ 2 ਸਾਲ ਘੱਟਾ ਪਾਓਂਦਾ ਰਿਹਾ।
ਮੋਦੀ ਤਾਂ ਐਮਰਜੈਂਸੀ ਬਾਅਦ ਵਾਪਿਸ ਆਪਣੇ
ਅਸਲੀ ਭੇਸ 'ਚ ਆ ਗਿਆ, ਪਰ ਆਰ.ਐਸ.ਐਸ. ਦੇ ਬਾਕੀ ਪਰਚਾਰਕਾਂ ਨੂੰ ਸਬਕ ਪੜ੍ਹਾ ਦਿੱਤਾ ਕਿ ਕਿਸ
ਤਰ੍ਹਾਂ ਸਿੱਖਾਂ ਦੇ ਘਰ ਅੰਦਰ ਸੰਨ੍ਹ ਲਾਓਣੀ ਹੈ।
ਅਜ ਦੀ ਤਾਰੀਖ ਵਿੱਚ ਅਸੀਂ ਦੇਖ ਹੀ ਰਹੇ
ਹਾਂ, ਕਿਸ ਤਰਾਂ ਆਰ.ਐਸ.ਐਸ. ਦੇ ਦੱਲੇ, ਸਿੱਖੀ ਲਿਬਾਸ ਵਿੱਚ ਸਿੱਖਾਂ ਦੀਆਂ ਜਥੇਬੰਦੀਆਂ ਵਿੱਚ
ਵਿਚਰ ਕੇ, ਸਿੱਖਾਂ ਦੀਆਂ ਜੜ੍ਹਾਂ ਵੱਢ ਰਹੇ ਹਨ।