ਅੱਜ ਜਦੋਂ ਇਕ ਪਾਸੇ ਸੰਘ ਦੇ ਆਗੂ ਧੜੱਲੇ ਨਾਲ ਦਾਅਵਾ ਕਰ ਹਨ ਕਿ ‘‘ਸਿੱਖ
ਹਿੰਦੂ ਧਰਮ ਦਾ ਅੰਗ ਹਨ’’ ਅਤੇ ਇਸ ਦੇਸ਼ ਨੂੰ ‘‘ਹਿੰਦੂ ਰਾਸ਼ਟਰ’’ ਦੱਸਿਆ ਜਾ ਰਿਹਾ
ਹੈ। ਉਸ ਸਮੇਂ ਭਾਰਤੀ ਸੰਵਿਧਾਨ ਦੀ ਧਾਰਾ 25 (2) ਜਿਹੜੀ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ
ਦੱਸਦੀ ਹੈ, ਉਸਦੀ ਚੀਸ ਹਰ ਸਿੱਖ ਦੇ ਹਿਰਦੇ ਨੂੰ ਵਲੂੰਧਰਦੀ ਹੈ ਅਤੇ ਹਰ ਸਿੱਖ ਉਚੀ ਅਵਾਜ਼ ’ਚ
ਭਾਰਤੀ ਸੰਵਿਧਾਨ ਦੀ ਇਸ ਧਾਰਾ 25 (2) ਨੂੰ ਖ਼ਤਮ ਕਰਨ ਦੀ ਮੰਗ ਕਰਦਾ ਹੈ।
ਅੱਜ ਤੋਂ 31ਵਰੇ ਪਹਿਲਾ ਭਾਵ 27 ਫ਼ਰਵਰੀ
1984 ਨੂੰ ਸਾਡੇ ਅੱਜ ਦੇ ਮੁੱਖ ਮੰਤਰੀ ਅਤੇ ਕੇਂਦਰ ਦੀ ਸਰਕਾਰ ’ਚ ਭਾਈਵਾਲ ਪਾਰਟੀ ਦੇ
ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਉਸ ਵੇਲੇ ਦੇ ਸਾਥੀ ਅਕਾਲੀ ਆਗੂਆਂ ਜਥੇਦਾਰ ਗੁਰਚਰਨ
ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ ਅਤੇ ਬਲਵੰਤ ਸਿੰਘ ਰਾਮੂਵਾਲੀਆ ਸਮੇਤ ਭਾਰਤੀ ਸੰਵਿਧਾਨ
ਦੀ ਧਾਰਾ 25 (2) ਨੂੰ ਆਪਣੇ ਹੱਥੀਂ ਸਾੜਿਆ ਸੀ।
ਭਾਰਤੀ
ਸੰਵਿਧਾਨ ਦੀ ਧਾਰਾ 25(2) ਦੇ ਖ਼ਾਤਮੇ ਲਈ ਜਿਸ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਖ਼ੁਦ ਅਗਵਾਈ ਕੀਤੀ
ਸੀ, ਅੱਜ ਉਸ ਬਾਦਲ ਨੂੰ 31ਵਰੇ ਪਹਿਲਾ ਆਪਣੇ ਹੱਥੀ ਸੰਵਿਧਾਨ ਦੀ
ਧਾਰਾ 25 (2) ਨੂੰ ਸਾੜਿਆ ਜਾਣਾ ਸ਼ਾਇਦ ਯਾਦ ਵੀ ਨਹੀਂ ਹੋਣਾ, ਕਿਉਂਕਿ ਉਹ ਅੱਜ ਪੂਰੀ ਤਰਾਂ
ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਵਾਲਿਆਂ ਦੇ ਗ਼ੁਲਾਮ ਬਣੇ ਹੋਏ ਹਨ। ਦਸਮੇਸ਼
ਪਿਤਾ ਨੇ ਜਿਸ ਖਾਲਸਾ ਪੰਥ ਦੀ ਸਥਾਪਨਾ ਉਸਦੀ ਵੱਖਰੀ, ਅੱਡਰੀ, ਨਿਆਰੀ, ਨਿਰਾਲੀ ਹੋਂਦ ਲਈ
ਪ੍ਰਮਾਤਮ ਕੀ ਮੌਜ, ਕੀਤੀ ਸੀ। ਜੇ ਅੱਜ ਉਸ ਨਿਆਰੀ-ਨਿਰਾਲੀ, ਅੰਡਰੀ ਹੋਂਦ ਦੀ ਮਾਨਤਾ ਲਈ ਕੌਮ
ਨੂੰ ਦੇਸ਼ ਦੇ ਹਾਕਮਾਂ ਦੀ ਲੇਲੜੀਆਂ ਕੱਢਣੀਆਂ ਪੈ ਰਹੀਆਂ ਹਨ ਤਾਂ
ਕਸੂਰ ਕਿਸਦਾ ਹੈ? ਸਿੱਖਾਂ ਦੀ ਸੁਆਰਥੀ ਤੇ ਵਿਕਾਊ ਲੀਡਰਸ਼ਿਪ ਨੇ ਸਿੱਖਾਂ ਦੀ ਵੱਖਰੀ
ਹੋਂਦ ਨੂੰ ਵੀ ਸਿੱਖ ਦੁਸ਼ਮਣ ਤਾਕਤਾਂ ਪਾਸ ਗਹਿਣੇ ਪਾ ਛੱਡਿਆ ਹੈ ਅਤੇ ਕੌਮ ਨੂੰ ਇਸ ਬੁਨਿਆਦੀ
ਅਧਿਕਾਰ ਲਈ ਵੀ ਅਜ਼ਾਦੀ ਦੇ ਸੱਤ ਦਹਾਕੇ ਬੀਤ ਜਾਣ ਤੇ ਨਿਰੰਤਰ ਸੰਘਰਸ਼ ਕਰਨਾ ਪੈ ਰਿਹਾ ਹੈ। ਆਖ਼ਰ
ਇਸ ਬੁਨਿਆਦੀ ਅਧਿਕਾਰ ਵਾਲੇ ਮੁੱਦੇ ਤੇ ਵੀ ਕੌਮ ਦੀ ਝੋਲੀ ਕੋਈ ਪ੍ਰਾਪਤੀ ਕਿਉਂ ਨਹੀਂ ਪੈ ਸਕੀ?
ਉਸ ਪਿੱਛੇ ਕਾਰਣ ਇਹੋ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ 25 (2) ਸਾੜ
ਕੇ ਸਿੱਖ ਸਿਆਸਤ ’… ਉਸਨੂੰ ਆਪਣੇ ਫੈਸਲੇ ਬਾਰੇ ਇਕ ਵਾਰ ਪੁਨਰ ਵਿਚਾਰ ਜ਼ਰੂਰ ਕਰ ਲੈਣਾ ਚਾਹੀਦਾ
ਹੈ। ਖ਼ਾਸ ਕਰਕੇ ਉਨਾਂ ਵੋਟਰਾਂ ਨੂੰ, ਜਿਨਾਂ ਨੇ ਕਿਸੇ ਲਾਲਚ ਵੱਸ ਆਪਣੀ ਜ਼ਮੀਰ ਮਾਰ ਕੇ ਵੋਟ
ਵੇਚੀ ਹੈ, ਕੀ ਉਨਾਂ ਦੀ ਵੋਟ ਦੀ ਕੀਮਤ ਚਾਰ ਦਾਰੂ ਦੀਆਂ ਬੋਤਲਾਂ ਜਾਂ 2-3 ਹਜ਼ਾਰ ਰੁਪਏ ਦਾ
ਰਾਸ਼ਨ ਹੀ ਹੈ? ਕੀ ਅਗਲੇ 5 ਸਾਲ ਉਹ ਆਪਣੀ ਪੁਆਈ ਕੀਮਤ ਨਾਲੋਂ ਕਈ ਗੁਣਾਂ ਵੱਧ ਨਹੀਂ ਭੁਗਤਣਗੇ?
ਅਸੀਂ ਵਾਰ-ਵਾਰ ਵੋਟਰ ਬਾਦਸ਼ਾਹ ਨੂੰ ਜਗਾਉਣ ਲਈ, ਉਸਨੂੰ ਉਸਦੀ ਵੋਟ ਦੀ ਕੀਮਤ ਦਾ ਅਹਿਸਾਸ
ਕਰਵਾਉਣ ਲਈ ਹੋਕਾ ਦਿੱਤਾ ਹੈ, ਪ੍ਰੰਤੂ ਜਾਪਦਾ ਹੈ ਕਿ ਹਾਲੇਂ ਉਸਦੀ ਗਫ਼ਲਤ ਦੀ ਨੀਂਦ ਟੁੱਟਣ
ਨੂੰ ਸਮਾਂ ਲੱਗੇਗਾ।
ਦੁੱਖ ਇਹੋ ਹੈ ਕਿ ਕਿਤੇ ਉਦੋਂ ਚਿੜੀਆਂ ਖੇਤ ਹੀ ਨਾਂਹ ਚੁੱਗ ਜਾਣ! ਖੈਰ!
ਅਸੀਂ ਵੋਟਰਾਂ ’ਚ ਆ ਰਹੀ ਵੱਡੀ ਜਾਗਰੂਕਤਾ ਨੂੰ ਸੂਬੇ ਦੀ ਸਿਆਸਤ ਲਈ ਚੰਗਾ ਸ਼ਗਨ ਮੰਨਦੇ ਹਾਂ।
ਇਹ ਉਮੀਦ ਵੀ ਕਰਦੇ ਹਾਂ ਕਿ ਵਰਤਮਾਨ ਸੱਤਾਧਾਰੀ ਲੋਕਾਂ ਦੇ ਮਨਾਂ ’ਚ ਆ ਰਹੀ ਇਸ ਜਾਗਰੂਕਤਾ
ਨੂੰ ਸਵੀਕਾਰ ਕਰਨ ਅਤੇ ‘‘ਰਾਜ ਨਹੀਂ-ਸੇਵਾ ਦੇ ਨਾਅਰੇ’’
ਨੂੰ ਸੱਚ-ਸੁੱਚੇ ਅਰਥਾਂ ’ਚ ਲਾਗੂ ਕੀਤਾ ਜਾਵੇ। ਜਾਗਰੂਕ ਵੋਟਰਾਂ ਨੂੰ ਅਸੀਂ ਇਕ ਨਵੀਂ
ਜੁੰਮੇਵਾਰੀ ਵੀ ਸੌਂਪਣਾ ਚਾਹੁੰਦੇ ਹਾਂ ਕਿ ਜਿਥੇ-ਜਿੱਥੇ ਵੋਟਰਾਂ ਨੇ ਕਿਸੇ ਵੀ ਕਾਰਣ ਗ਼ਲਤੀ
ਕੀਤੀ ਹੈ ਅਥਵਾ ਗ਼ਲਤ ਵਿਅਕਤੀ ਨੂੰ ਆਪਣਾ ਨੁਮਾਇਦਾ ਚੁਣਿਆ ਹੈ। ਉਨਾਂ ਥਾਵਾਂ 'ਤੇ ਘਰ-ਘਰ ਜਾ
ਕੇ ਕੀਤੀ ਗਲਤੀ ਦਾ ਵੇਰਵੇ ਸਾਹਿਤ ਅਹਿਸਾਸ ਕਰਵਾਇਆ ਜਾਵੇ ਤਾਂ ਕਿ ਗ਼ਲਤੀ ਕਰਨ ਵਾਲੇ ਨੂੰ ਆਪਣੀ
ਗ਼ਲਤੀ ਦਾ ਅਹਿਸਾਸ ਹੋਵੇ ਅਤੇ ਭਵਿੱਖ ’ਚ ਅਜਿਹੀ ਗਲਤੀ ਨੂੰ ਦੁਹਰਾਵੇ ਨਾਂਹ! ਇਸ ਨਾਲ ਆਉਣ ਵਾਲੇ
ਸਮੇਂ ਨਸ਼ੇ-ਨੋਟ ਤੇ ਸਰਕਾਰੀ ਤੰਤਰ ਦਾ ਦਬਾਅ, ਵੋਟਰ ਬਾਦਸ਼ਾਹ ਨੂੰ ਥਿੜਕਾ ਨਹੀਂ ਸਕੇਗਾ।
ਸਥਾਨਿਕ ਸਰਕਾਰਾਂ ਚਾਹੇ ਉਹ ਪਿੰਡ ਦੀਆਂ ਪੰਚਾਇਤਾਂ ਤੇ ਪੰਚਾਇਤ ਸੰਮਤੀਆਂ ਹਨ, ਚਾਹੇ ਸ਼ਹਿਰਾਂ
ਦੀਆਂ ਕਮੇਟੀਆਂ, ਇਹ ਲੋਕਤੰਤਰ ਦੀਆਂ ਨੀਹਾਂ ਹਨ, ਇਸ ਲਈ ਨੀਂਹਾਂ ਦੀ ਮਜ਼ਬੂਤੀ ਸਭ ਤੋਂ ਜ਼ਰੂਰੀ
ਹੁੰਦੀ ਹੈ।
ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੇ ਭਿ੍ਰਸ਼ਟ ਤੰਤਰ ਦੀ ਸਫ਼ਾਈ ਵੀ ਇਨਾਂ ਤੋਂ
ਹੀ ਸ਼ੁਰੂ ਹੋਵੇ ਅਤੇ ਸਾਰੇ ਲੋਕਾਂ ਨੂੰ ਖ਼ੁਦ ਇਹ ਅਹਿਸਾਸ ਹੋ ਜਾਵੇ ਕਿ ਜੇ ਉਹ ਵੋਟ ਪਾਉਣ ਸਮੇਂ
ਸਹੀ ਫੈਸਲਾ ਲੈਣਾ ਸਿੱਖ ਜਾਣ ਅਤੇ ਲੈਣ ਲੱਗ ਪੈਣ ਤਾਂ ਉਨਾਂ ਦਾ ਜੀਵਨ ਕਿੰਨਾ ਸੁੱਖੀ ਹੋ ਸਕਦਾ
ਹੈ।