Share on Facebook

Main News Page

ਅਖੌਤੀ ਦਸਮ ਗ੍ਰੰਥ ਸਾਨੂੰ ਵਿਅਕਤੀਗਤ, ਸਮਾਜਿਕ ਅਤੇ ਅਧਿਆਤਿਮਕ ਪੱਧਰ 'ਤੇ ਨੁਕਸਾਨ ਪਹੁੰਚਾ ਰਿਹਾ ਹੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਅੱਜ 08 ਮਾਰਚ 2015 ਨੂੰ ਜਲੰਧਰ ਵਿਖੇ ਹੋਏ ਗੁਰਮਤਿ ਸਮਾਗਮ 'ਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ

ਗਉੜੀ ੧੨ ॥ ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ ॥ ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥੧॥ ਡਗਮਗ ਛਾਡਿ ਰੇ ਮਨ ਬਉਰਾ ॥ ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥੧॥ ਰਹਾਉ ॥ ਕਾਮ ਕ੍ਰੋਧ ਮਾਇਆ ਕੇ ਲੀਨੇ ਇਆ ਬਿਧਿ ਜਗਤੁ ਬਿਗੂਤਾ ॥ ਕਹਿ ਕਬੀਰ ਰਾਜਾ ਰਾਮ ਨ ਛੋਡਉ ਸਗਲ ਊਚ ਤੇ ਊਚਾ ॥੨॥੨॥੧੭॥੬੮॥ {ਪੰਨਾ 338}

ਸ਼ਬਦ ਦਾ ਗਾਇਨ ਅਤੇ ਗੁਰਮਤਿ ਵੀਚਾਰਾਂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਮਨੁੱਖ ਡਗਮਗਾਉਂਦਾ ਉਦੋਂ ਹੈ ਜਦ ਠੇਡੇ ਲਗਦੇ ਹਨ, ਮੁਸ਼ਕਿਲਾਂ ਆਉਂਦੀਆਂ ਹਨ, ਪਰ ਇਨ੍ਹਾਂ ਠੇਡਿਆਂ ਨੂੰ ਰੁਕਾਵਟ ਨਾ ਸਮਝਦੇ ਹੋਏ, ਇੱਕ ਸਿੱਖਿਆ ਦੇ ਤੌਰ 'ਤੇ ਲੈਕੇ, ਅੱਗੇ ਵਧਣਾ ਹੈ। ਠੇਡਿਆਂ ਤੋਂ ਦੋ ਤਰੀਕਿਆਂ ਨਾਲ ਬਚਿਆ ਜਾ ਸਕਦਾ ਹੈ - ਇੱਕ - ਇੱਕ ਵਾਰੀ ਠੇਡਾ ਖਾ ਕੇ ਮੁੱੜ ਕੇ ਨਾ ਦੁਹਰਾਇਆ ਜਾਵੇ, ਅਤੇ ਦੂਜਿਆਂ ਨੂੰ ਉਸ ਠੇਡੇ ਤੋਂ ਸਾਵਧਾਨ ਕੀਤਾ ਜਾਵੇ। ਦੂਜਾ - ਜਿੱਥੇ ਠੇਡੇ ਜ਼ਿਆਦਾ ਹੋਣ ਉਥੇ ਗਿਆਨ ਦੀ ਰੌਸ਼ਨੀ ਨਾਲ ਤੁਰਿਆ ਜਾਵੇ।

ਉਨ੍ਹਾਂ ਨੇ ਕਿਹਾ ਕਿ ਧਰਮ ਦੇ ਰਾਹ 'ਤੇ ਵੀ ਬਹੁਤ ਠੇਡੇ ਹਨ, ਜਿਨ੍ਹਾਂ 'ਤੇ ਦ੍ਰਿੜਤਾ ਨਾਲ ਤੁਰਨਾ ਪੈਂਦਾ ਹੈ, ਕਈ ਤਾਂ ਇੱਕ ਦੋ ਵਾਰੀ ਠੇਡੇ ਖਾ ਕੇ ਬੈਠ ਜਾਂਦੇ ਹਨ, ਪਰ ਜਿਹੜੇ ਦ੍ਰਿੜਤਾ ਵਾਲੇ ਹੁੰਦੇ ਹਨ, ਉਹ ਠੇਡਿਆਂ ਦੀ ਪਰਵਾਹ ਕੀਤੇ ਬਗੈਰ ਇਸ ਅਵਘਟ ਘਾਟੀ ਰਾਮ ਕੀ 'ਤੇ ਕਬੀਰ ਸਾਹਿਬ ਵਾਂਗ ਤੁਰਦੇ ਰਹਿੰਦੇ ਹਨ।

ਉਨ੍ਹਾਂ ਅਖੌਤੀ ਦਸਮ ਗ੍ਰੰਥ ਦਾ ਹਵਾਲਾ ਦੇਂਦਿਆਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਸਾਨੂੰ ਵਿਅਕਤੀਗਤ, ਸਮਾਜਿਕ ਅਤੇ ਅਧਿਆਤਿਮਕ ਪੱਧਰ 'ਤੇ ਨੁਕਸਾਨ ਪਹੁੰਚਾ ਰਿਹਾ ਹੈ, ਜਿਸ ਦੇ ਠੇਡੇ ਤੋਂ ਬਚਣ ਦੀ ਲੋੜ ਹੈ, ਅਤੇ ਇਸ ਦਾ ਬਚਾਅ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ 'ਚ ਹੀ ਹੋ ਸਕਦਾ ਹੈ।

ਇਸ ਗੁਰਮਤਿ ਸਮਾਗਮ ਦਾ ਆਰੰਭ ਭਾਈ ਗਗਨਦੀਪ ਸਿੰਘ ਜੀ ਨੇ ਗੁਰਬਾਣੀ ਕੀਰਤਨ ਨਾਲ ਕੀਤਾ, ਜਿਸ ਵਿੱਚ ਉਨ੍ਹਾਂ ਨੇ ਗੁਰਮਤਿ ਕਲਾਸੀਕਲ ਸ਼ੈਲੀ 'ਚ ਇੱਕ ਸ਼ਬਦ ਦਾ ਗਾਇਨ ਵੀ ਕੀਤਾ। ਉਸ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਗਿਆਨੀ ਰਣਜੋਧ ਸਿੰਘ ਨੇ ਗੁਰਮਤਿ ਵੀਚਾਰਾਂ ਕੀਤੀਆਂ। ਉਨ੍ਹਾਂ ਨੇ ਅਖੌਤੀ ਦਸਮ ਗ੍ਰੰਥ ਬਾਰੇ ਸੰਗਤਾਂ ਨੂੰ ਸੁਚੇਤ ਕੀਤਾ। ਇਸ ਗੁਰਮਤਿ ਸਮਾਗਮ 'ਚ ਗੁਰਮਤਿ ਮਿਸ਼ਨਰੀ ਵੀਰ, ਹੋਰ ਲਾਗਲੇ ਇਲਾਕਿਆਂ ਤੋਂ ਜਾਗਰੂਕ ਸਿੰਘ, ਆਦਮਪੁਰ, ਆਨੰਦਪੁਰ ਸਾਹਿਬ, ਕਪੂਰਥਲਾ ਤੋਂ ਭਾਈ ਹਰਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਪਿਤਾ ਜੀ, ਦੁਬਈ ਤੋਂ ਸ. ਜਗਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ, ਮੋਹਾਲੀ ਆਦਿ ਹੋਰ ਸ਼ਹਿਰਾਂ ਤੋਂ ਸਿੱਖ ਸੰਗਤਾਂ ਨੇ ਗੁਰਮਤਿ ਵੀਚਾਰਾਂ ਦਾ ਆਨੰਦ ਮਾਣਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top