Share on Facebook

Main News Page

ਅਕਾਲ ਤਖਤ ਸਾਹਿਬ ਵੱਲੋਂ ਬਣਾਈ ਕਮੇਟੀ ਸਿਰਫ ਸਿੱਖਾਂ ਦੇ ਅੱਖੀਂ ਘੱਟਾ ਹੈ
-: ਡਾ. ਗੁਰਦਰਸ਼ਨ ਸਿੰਘ ਢਿੱਲੋਂ

ਚੰਡੀਗੜ, 10 ਮਾਰਚ 15 (ਗੁਰਿੰਦਰਪਾਲ ਸਿੰਘ ਧਨੌਲਾ): ਮੂਲ ਨਾਨਕਸ਼ਾਹੀ ਕੈਲੰਡਰ ਦੇ ਮਾਮਲੇ ਵਿਚ ਕੱਲ ਅਕਾਲ ਤਖਤ ਸਾਹਿਬ ਵਿਖੇ ਪੰਜ ਮੁੱਖ ਗ੍ਰੰਥੀਆਂ ਵੱਲੋਂ ਬਣਾਈ ਕਮੇਟੀ ਉੱਤੇ ਉਂਗਲਾਂ ਉਠਣੀਆਂ ਆਰੰਭ ਹੋ ਗਈਆਂ ਹਨ ਅਤੇ ਸਿੱਖਾਂ ਦੇ ਚੇਤਨ ਵਰਗ ਨੇ ਵੀ ਇਸਦਾ ਗੰਭੀਰ ਨੋਟਿਸ ਲਿਆ ਹੈ।

ਸਿੱਖਾਂ ਵਿੱਚ ਕੌਮੀ ਚੇਤਨਾ ਦੇ ਮੁੱਦਈ ਮੰਨੇ ਜਾਂਦੇ ਉੱਘੇ ਸਿੱਖ ਵਿਦਵਾਨ ਅਤੇ ਇਤਿਹਾਂਸ ਵਿਸ਼ੇ ਵਿੱਚ, ਸੇਵਾ ਮੁਕਤ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਚੰਡੀਗੜ, ਡਾ: ਗੁਰਦਰਸ਼ਨ ਸਿੰਘ ਢਿੱਲੋਂ ਨੇ ਇਸ ਕਮੇਟੀ ਦੇ ਸਬੰਧ ਵਿੱਚ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾਂ ਕਿ ਅਕਾਲ ਤਖਤ ਸਾਹਿਬ ਵਿਖੇ ਬਣੀ ਇਸ ਕਮੇਟੀ ਵਿੱਚ ਸ. ਪਾਲ ਸਿੰਘ ਪੁਰੇਵਾਲ ਤੋਂ ਬਿਨਾਂ ਇੱਕ ਵੀ ਵਿਅਕਤੀ ਕੈਲੰਡਰ ਦੇ ਵਿਸ਼ੇ ਦੀ ਜਾਣਕਾਰੀ ਵਾਲਾ ਨਹੀਂ ਹੈ ਅਤੇ ਨਾ ਹੀ ਤਾਰਾ ਮੰਡਲ ਦੀ ਸੂਝ ਰੱਖਣ ਵਾਲਾ ਹੈ, ਇਹ ਇੱਕ ਤਕਨੀਕੀ ਮਸਲਾ ਹੈ। ਉਹਨਾਂ ਲੋਕਾਂ ਦੀ ਸਮਝ ਵਿੱਚ ਆਉਣ ਵਾਲਾ ਨਹੀਂ ਹੈ। ਇਸ ਕਮੇਟੀ ਦੇ ਬਹੁਤੇ ਮੈਂਬਰ ਜਿੱਥੇ ਇਸ ਗਿਆਨ ਤੋਂ ਵਾਂਝੇ ਹਨ, ਉਥੇ ਕੁੱਝ ਬਾਹਰੀ ਜਾਂ ਗੈਰ ਪੰਥਕ ਸ਼ਕਤੀਆਂ ਦੇ ਪ੍ਰਭਾਵ ਅਧੀਨ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰਦੇ ਹਨ। ਕੁੱਝ ਇੱਕ ਤਾਂ ਸਿੱਧੇ ਹੀ ਮੋਹਨ ਭਾਗਵਤ ਦੇ ਹਮਰਾਹੀ ਹਨ, ਫਿਰ ਅਜਿਹੀ ਕਮੇਟੀ ਦੇ ਫੈਸਲੇ ਤੋਂ ਕੀਹ ਉਮੀਦ ਹੋ ਸਕਦੀ ਹੈ। ਇਸ ਵਾਸਤੇ ਅਸੀਂ ਇਸ ਕਮੇਟੀ ਨੂੰ ਅਤੇ ਕਬਰਸਤਾਨ ਵਾਲੀ ਏਕਤਾ ਨੂੰ ਪੂਰਨ ਰੂਪ ਵਿੱਚ ਰੱਦ ਕਰਦੇ ਹਾਂ।

ਡਾ: ਢਿੱਲੋਂ ਨੇ ਕਿਹਾਂ ਕਿ ਜਦੋ ਪੰਜ ਘੰਟਿਆਂ ਦੀ ਲੰਬੀ ਮੀਟਿੰਗ ਤੋਂ ਬਾਅਦ ਜਥੇਦਾਰ ਅਕਾਲ ਤਖਤ ਨੇ ਇਹ ਬਿਆਨ ਦਿੱਤਾ ਹੈ ਕਿ ਨਾਨਕਸ਼ਾਹੀ ਕੈਲੰਡਰ ਨਾਲ ਪੈਦਾ ਹੋਈ ਕੌਮੀ ਦੁਬਿਧਾ ਨੂੰ ਖਤਮ ਕਰਨ ਵਾਸਤੇ ਇਹ ਕਮੇਟੀ ਬਣਾਈ ਜਾ ਰਹੀ ਹੈ ਤਾਂ ਕਮੇਟੀ ਵਿਚਲੇ ਨਾਮ ਪੜ ਕੇ ਕਮੇਟੀ ਦੇ ਕੰਮ ਕਾਜ਼ ਅਤੇ ਮਕਸਦ ਦਾ ਸਾਫ਼ ਪਤਾ ਲੱਗ ਰਿਹਾਂ ਹੈ ਕਿ ਇਹ ਕਮੇਟੀ ਦੁਬਿਧਾ ਖਤਮ ਨਹੀਂ ਕਰੇਗੀ, ਸਗੋਂ ਇੱਕ ਹੋਰ ਦੁਬਿਧਾ ਨੂੰ ਜਨਮ ਦੇਵਗੀ।

ਉਹਨਾਂ ਕਿਹਾਂ ਕਿ ਅੱਜ ਪੂਰੀ ਦੁਨੀਆਂ ਦਾ ਕਾਰੋਬਾਰ ਸੂਰਜੀ ਕੈਲੰਡਰ ਉੱਤੇ ਅਧਾਰਤ ਹੈ, ਇਸ ਵਾਸਤੇ ਮੇਰੀ ਸਮਝ ਮੁਤਾਬਿਕ ਕੋਈ ਸੰਤ ਸਮਾਜੀ ਜਾਂ ਹਉਮੇ ਦਾ ਮੁਰੀਦ ਇਸ ਕੈਲੰਡਰ ਨੂੰ ਵਿਗਾੜ ਤਾਂ ਜਰੂਰ ਸਕਦਾ ਹੈ, ਕਿਉਂਕਿ ਅਜਿਹੇ ਲੋਕਾਂ ਕੋਲ ਨਾ ਤਾਂ ਕੈਲੰਡਰ ਵਾਲਾ ਗਿਆਨ ਹੈ ਅਤੇ ਨਾ ਹੀ ਕਿਸੇ ਵਿਧੀ ਤੋਂ ਵਾਕਿਫ਼ ਹਨ। ਡਾ: ਢਿੱਲੋਂ ਨੇ ਕਿਹਾ ਕਿ ਉਂਨੀਂਵੀ ਸਦੀ ਵਿੱਚ ਦਰਬਾਰ ਸਾਹਿਬ ਬਿਜਲੀ ਲਗਵਾਉਣ ਸਮੇਂ ਵੀ ਅਜਿਹੀ ਹੀ ਵਿਰੋਧਤਾ ਹੋਈ ਸੀ, ਲੇਕਿਨ ਅੱਜ ਵਿਰੋਧੀਆਂ ਕੋਲ ਕੋਈ ਜਵਾਬ ਨਹੀਂ ਹੈ। ਉਹਨਾਂ ਕਿਹਾਂ ਕਿ ਸ. ਪੁਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਹਰ ਪੱਖੋ ਸਹੀ ਅਤੇ ਵਾਜਿਬ ਹੋਣ ਦੇ ਨਾਲ ਸਿੱਖ ਜਜਬਾਤਾਂ ਦੀ ਪੂਰਨ ਰੂਪ ਵਿੱਚ ਤਰਜਮਾਨੀ ਵੀ ਕਰਦਾ ਹੈ। ਇਸ ਵਾਸਤੇ ਪੰਥ ਵਿੱਚੋਂ ਦੁਬਿਧਾ ਖਤਮ ਕਰਨ ਲਈ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨਾ ਹੀ ਇੱਕ ਮਾਤਰ ਹੱਲ ਹੈ। ਇਸਦਾ ਭਗਵਾਂਕਰਨ ਕੌਮ ਨੂੰ ਇਕ ਹੋਰ ਵਿਵਾਦ ਵਿਚ ਉਲਝਾਕੇ ਖਾਨਾਜੰਗੀ ਵੱਲ ਨੂੰ ਮੋੜ ਸਕਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top