Share on Facebook

Main News Page

ਪੰਜ ਮੁੱਖ ਗ੍ਰੰਥੀਆਂ ਨੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਕੇ, ਸ਼੍ਰੋਮਣੀ ਕਮੇਟੀ ਨੂੰ ਆਪਣੀ ਮਰਜ਼ੀ ਅਨੁਸਾਰ ਕੈਲੰਡਰ ਛਾਪਣ ਦੇ ਦਿੱਤੇ ਅਧਿਕਾਰ

ਅੰਮ੍ਰਿਤਸਰ 9 ਮਾਰਚ (ਜਸਬੀਰ ਸਿੰਘ ਪੱਟੀ): ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਹੋਈ ਪੰਜ ਮੁੱਖ ਗ੍ਰੰਥੀਆਂ ਦੀ ਹੋਈ ਮੀਟਿੰਗ ਵਿੱਚ ਨਾਨਕਸ਼ਾਹੀ ਕੈਲੰਡਰ ਦਾ ਪੂਰੀ ਤਰ੍ਹਾਂ ਭੋਗ ਪਾ ਕੇ ਨਾਨਕਸ਼ਾਹੀ ਕੈਲੰਡਰ ਦੇ ਹੱਲ ਲਈ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਜਦ ਕਿ ਸਾਲ ਨਾਨਕਸ਼ਾਹੀ 547 (2015-16) ਲਈ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਆਪਣੀ ਮਰਜ਼ੀ ਮੁਤਾਬਕ ਕੈਲੰਡਰ ਛਾਪਣ ਦੇ ਅਧਿਕਾਰ ਦਿੱਤੇ ਗਏ ਹਨ।

ਪੁਨਰ ਨਿਰਮਾਣ ਕੀਤੇ ਗਏ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਦਾ ਅੱਜ ਸਵੇਰੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਆਪਣੇ ਕਰ ਕਮਲਾਂ ਨਾਲ ਉਦਘਾਟਨ ਕੀਤਾ ਤੇ ਇਸ ਦਫਤਰ ਵਿੱਚ ਹੀ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਲਈ ਪਲੇਠੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋ ਇਲਾਵਾ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸ਼ਮੂਲੀਅਤ ਕੀਤੀ, ਪਰ ਤਖਤ ਸ੍ਰੀ ਹਜੂਰ ਸਾਹਿਬ ਤੋ ਕੋਈ ਵੀ ਨੁੰਮਾਇੰਦਾ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਇਆ।

ਕਈ ਘੰਟੇ ਚੱਲੀ ਇਸ ਮੀਟਿੰਗ ਵਿੱਚ ਪੰਜ ਮੁੱਖ ਗ੍ਰੰਥੀਆਂ ਨੇ ਨਾਨਕਸ਼ਾਹੀ ਕੈਲੰਡਰ ਬਾਰੇ ਦੀਰਘ ਵਿਚਾਰਾਂ ਕੀਤੀਆ ਤੇ ਕੈਲੰਡਰ ਤੇ ਮੁੜ ਵਿਚਾਰ ਕਰਨ ਲਈ ਇੱਕ ਕਮੇਟੀ ਬਣਾਈ ਗਈ ਜਿਸ ਵਿੱਚ ਪੰਜਾਬ ਤੋ ਬਾਹਰਲੇ ਦੋ ਤਖਤਾਂ ਤਖਤ ਸ੍ਰੀ ਪਟਨਾ ਸਾਹਿਬ ਤੇ ਤਖਤ ਸ੍ਰੀ ਹਜੂਰ ਸਾਹਿਬ ਦੇ ਇੱਕ ਇੱਕ ਨੁੰਮਾਇੰਦਾ ਸ਼ਾਮਲ ਕੀਤਾ ਗਿਆ ਜਦ ਕਿ ਸ਼੍ਰੋਮਣੀ ਕਮੇਟੀ ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇੱਕ ਇੱਕ ਨੁੰਮਾਇੰਦਾ ਸ਼ਾਮਲ ਕਰਨ ਤੋ ਇਲਾਵਾ ਨਾਨਕਸ਼ਹੀ ਕੈਲੰਡਰ ਵਿਰੋਧੀ ਵਿਦਵਾਨ ਡਾਂ ਗੁਰਚਰਨਜੀਤ ਸਿੰਘ ਲਾਂਬਾ, ਡਾਂ ਅਨੁਰਾਗ ਸਿੰਘ (ਲੁਧਿਆਣਾ), ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਨਾਨਕਸ਼ਾਹੀ ਕੈਲੰਡਰ ਦੇ ਬਾਨੀ ਪਾਲ ਸਿੰਘ ਪੁਰੇਵਾਲ ਨੂੰ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਇੱਕ ਨੁੰਮਾਇਦਾ ਸੰਤ ਸਮਾਜ ‘ਚ, ਇੱਕ ਨਿਹੰਗ ਸਿੰਘ ਜਥੇਬੰਦੀਆ , ਇੱਕ ਨਿਰਮਲ ਭੇਖ, ਦੇ ਇੱਕ ਇੱਕ ਨੁੰਮਾਇੰਦੇ ਸ਼ਾਮਲ ਕੀਤੇ ਗਏ। ਵਿਦੇਸ਼ਾਂ ਵਿੱਚੋ ਅਮਰੀਕਾ, ਕੈਨੇਡਾ, ਆਸਟਰੇਲੀਆ, ਇੰਗਲੈਂਡ, ਯੂਰਪ ਦੀਆ ਸੰਗਤਾਂ ਨੂੰ ਆਪਣੇ ਇੱਕ ਇੱਕ ਨੁੰਮਾਇਦੇ ਦਾ ਨਾਮ ਭੇਜਣ ਲਈ ਕਿਹਾ ਗਿਆ ਹੈ। ਵਿਦੇਸ਼ੀ ਕਮੇਟੀਆ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਉਹੀ ਨੁੰਮਾਇਦਾ ਭੇਜਣ ਜਿਸ ਉਪਰ ਸਾਰਿਆ ਦੀ ਸਹਿਮਤੀ ਹੋਵੇ ਅਤੇ ਉਹ ਕੈਲੰਡਰ ਸਬੰਧੀ ਜਾਣਕਾਰੀ ਰੱਖਦਾ ਹੋਵੋ। ਇਹ ਕਮੇਟੀ ਪਹਿਲੀ ਪੋਹ ਨਾਨਕਸ਼ਾਹੀ ਕੈਲੰਡਰ 547 (ਭਾਵ ਦਸੰਬਰ 2015) ਤੱਕ ਆਪਣੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੇਗੀ।

ਇਸ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਜਿਸ ਦੇ ਪ੍ਰਧਾਨ ਪਹਿਲਾਂ ਨਾਨਕਸ਼ਾਹੀ ਕੈਲੰਡਰ ਦੇ ਖਿਲਾਫ ਰੀਪੋਰਟ ਪੇਸ਼ ਕਰਕੇ ਸੋਧਿਆ ਹੋਇਆ ਕੈਲੰਡਰ 2010 ਲਾਗੂ ਕਰਵਾ ਚੁੱਕੇ ਹਨ ਤੇ ਇਹ ਕੈਲੰਡਰ ਲੱਗਪੱਗ ਬਿਕਰਮੀ ਕੈਲੰਡਰ ਦਾ ਹੀ ਰੂਪ ਹੈ। ਕੁਦਰਤੀ ਹੈ ਕਿ ਕਮੇਟੀ ਵਿੱਚ ਸ੍ਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਹੀ ਸ਼ਾਮਲ ਹੋਣਗੇ ਜਦ ਕਿ ਸੰਤ ਸਮਾਜ ਵੱਲੋ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਬਣਾਈ ਗਈ ਦੋ ਮੈਂਬਰੀ ਕਮੇਟੀ ਦੇ ਮੈਂਬਰ ਹਨ। ਇਸ ਲਈ ਸੰਤ ਸਮਾਜ, ਸ਼੍ਰੋਮਣੀ ਕਮੇਟੀ ਤੇ ਪੰਜਾਬ ਤੋ ਬਾਹਰਲੇ ਦੋ ਤਖਤ ਸਾਹਿਬਾਨ ਤਾਂ ਪਹਿਲਾਂ ਹੀ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਨਹੀਂ ਦਿੰਦੇ ਤੇ ਉਹ ਤਾਂ ਪੂਰੀ ਤਰ੍ਹਾਂ ਬਿਕਰਮੀ ਕੈਲੰਡਰ ਦੇ ਹੱਕ ਵਿੱਚ ਹਨ। ਵਿਦਵਾਨਾਂ ਵਿੱਚ ਵੀ ਪਾਲ ਸਿੰਘ ਪੁਰੇਵਾਲ ਨੂੰ ਛੱਡ ਕੇ ਬਾਕੀ ਸਾਰੇ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਹਨ। ਅਮਰੀਕਾ ਕੈਨੇਡਾ ਤੇ ਹੋਰ ਦੇਸ਼ਾਂ ਵਿੱਚੋ ਤਾਂ ਨੁੰਮਾਇਦੇ ਲਏ ਗਏ ਹਨ ਪਰ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪਾਕਿਸਤਾਨ ਵਿੱਚਲੇ ਕਰੀਬ ਪੌਣੇ ਦੌ ਗੁਰੂਦੁਆਰਿਆ ਦੀ ਸੇਵਾ ਸੰਭਾਲ ਕਰਦੀ ਹੈ ਦਾ ਇਸ ਕਮੇਟੀ ਵਿੱਚ ਕੋਈ ਵੀ ਨੁੰਮਾਇਦਾ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸੇ ਤਰ੍ਵਾ ਉਹਨਾਂ ਵਿਦਵਾਨਾਂ ਨੂੰ ਅੱਖੋ ਪਰੋਖੇ ਕੀਤਾ ਗਿਆ ਹੈ ਜਿਹੜੇ ਕੈਲੰਡਰ ਬਾਰੇ ਜਾਣਕਾਰੀ ਰੱਖਦੇ ਤੇ ਭੂਗੋਲ ਤੇ ਖਖੋਲ ਦੇ ਵਿਦਿਆਰਥੀ ਹਨ ਕਿਉਂਕਿ ਕੈਲੰਡਰ ਬਾਰੇ ਵਿਚਾਰ ਚਰਚਾ ਕਰਨ ਲਈ ਭੂਗੋਲ , ਖਖੋਲ ਤੇ ਤਾਰਾ ਤੇ ਸੂਰਜ ਦ੍ਰਿਸ਼ਟੀ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ।

ਕੁਲ ਮਿਲਾ ਕੇ ਲੇਖਾ ਜੋਖਾ ਕਰ ਲਿਆ ਜਾਵੇ ਤਾਂ ਪੰਜ ਮੁੱਖ ਗ੍ਰੰਥੀਆਂਾਂ ਦੀ ਮੀਟਿੰਗ ਵਿੱਚ ਸਾਧ ਲਾਣੇ ਨੂੰ ਖ੍ਰੁਸ਼ ਕਰਨ ਲਈ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਦਿੱਤਾ ਗਿਆ ਹੈ ਅਤੇ ਬਿਕਰਮੀ ਕੈਲੰਡਰ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਸ੍ਰ ਪਰਮਜੀਤ ਸਿੰਘ ਸਰਨਾ ਪਰਧਾਨ ਸ਼ਰੋਮਣੀ ਅਕਾਲੀ ਦਲ ਦਿੱਲੀ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਕੈਲੰਡਰ ਬਾਰੇ ਸ਼੍ਰੋਮਣੀ ਕਮੇਟੀ ਆਪਣੀ ਮਰਜ਼ੀ ਅਨੁਸਾਰ ਛਾਪਣ ਦੇ ਅਧਿਕਾਰ ਦੇਣ ‘ਤੇ ਸ਼ੱਕ ਪ੍ਰਗਟ ਕਰਦਿਆ ਕਿਹਾ ਕਿ ਇਸ ਦਾ ਸਿੱਧਾ ਮਤਲਬ ਹੀ ਬਿਕਰਮੀ ਕੈਲੰਡਰ ਨੂੰ ਪ੍ਰਵਾਨਗੀ ਦੇਣਾ ਹੈ। ਉਹਨਾਂ ਕਿਹਾ ਕਿ ਇਸ ਕਮੇਟੀ ਵਿੱਚ ਵਾਧਾ ਕਰਕੇ ਉਹਨਾਂ ਵਿਦਵਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਜਿਹੜੇ ਕੈਲੰਡਰ ਦਾ ਗਿਆਨ ਰੱਖਦੇ ਹਨ ਅਤੇ ਕੈਲੰਡਰ ਬਾਰੇ ਫੈਸਲਾ ਸਰਬਸਮੰਤੀ ਨਾਲ ਲਿਆ ਜਾਵੇ ਨਾ ਕਿ ਬਹੁਸੰਮਤੀ ਨਾਲ ਲਿਆ ਜਾਵੇ ਕਿਉਂਕਿ ਕਮੇਟੀ ਵਿੱਚ 90 ਫੀਸਦੀ ਮੈਂਬਰ ਤਾਂ ਨਾਨਕਸ਼ਾਹੀ ਕੈਲੰਡਰ ਦੇ ਕੱਟੜ ਵਿਰੋਧੀ ਤੇ ਬਿਕਰਮੀ ਕੈਲੰਡਰ ਦੇ ਗੁਣ ਗਾਣ ਵਾਲਿਆ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਵਾਲਿਆ ਨੂੰ ਇਤਿਹਾਸ ਤੇ ਆਉਣ ਵਾਲੀਆ ਪੀੜੀਆਂ ਕਦੇ ਮੁਆਫ ਨਹੀਂ ਕਰਨਗੀਆਂ, ਕਿਉਂਕਿ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰਨ ਦਾ ਅਰਥ ਹੈ ਪੰਥ ਦੇ ਇੱਕ ਬਹੁਮੁੱਲੇ ਦਸਤਾਵੇਜ ਨੂੰ ਖਤਮ ਕਰਨਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top