Share on Facebook

Main News Page

ਸਿੱਖ ਨੀਂਦ 'ਚ ਗੁਆਚ ਚੁਕਾ ਹੈ ਅਤੇ ਨਾਟਕ ਨੂੰ ਹੀ ਸੱਚ ਮੰਨੀ ਬੈਠਾ ਹੈ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ

09 ਮਾਰਚ 2015 ਨੂੰ ਸ. ਮਨਜੀਤ ਸਿੰਘ ਤਰਨਤਾਰਨੀ, ਜੋ ਕਿ ਚੀਫ ਖ਼ਾਲਸਾ ਦੀਵਾਨ ਦੇ ਪ੍ਰਬੰਧਕ ਰਹਿ ਚੁਕੇ ਹਨ, ਹੁਰਾਂ ਦੇ ਸੱਦੇ 'ਤੇ ਤਰਨਤਾਰਨ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਗੁਰਮਤਿ ਵੀਚਾਰਾਂ ਕੀਤੀਆਂ।

ਉਨ੍ਹਾਂ ਨੇ "ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥ ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥ ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥ ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥" {ਪੰਨਾ 920} ਦਾ ਗਾਇਨ ਅਤੇ ਗੁਰਮਤਿ ਵੀਚਾਰਾਂ ਕੀਤੀਆਂ।

ਉਨ੍ਹਾਂ ਨੇ ਕਿਹਾ ਕਿ ਗੁਰੂ ਸਾਨੂੰ ਤੱਤ ਨਾਲ ਮਿਲਾਉਂਦਾ ਹੈ, ਪਰ ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਵਿੱਚ ਹੀ ਲੋਕਾਂ ਨੂੰ ਭਰਮਾਂ 'ਚ ਫਸਾਈ ਰੱਖਦੇ ਹਨ। ਉਸ ਗੁਰੂ ਤੋਂ ਬਿਨਾ ਤੱਤ ਦੀ ਸਾਰ ਸਮਝ ਨਹੀਂ ਲੱਗ ਸਕਦੀ। ਉਨ੍ਹਾਂ ਨੇ ਆਲਸ ਅਤੇ ਨੀਂਦ ਬਾਰੇ ਖੁੱਲ ਕੇ ਵੀਚਾਰ ਕੀਤੀ, ਅਤੇ ਦੱਸਿਆ ਕਿ ਅੱਜ ਦਾ ਸਿੱਖ ਨੀਂਦ ਵਿੱਚ ਹੀ ਹੈ, ਅਤੇ ਵਹਿਮਾਂ ਭਰਮਾਂ 'ਚ ਹੀ ਗਲਤਾਨ ਹੋਇਆ ਪਿਆ ਹੈ। ਭਰਮ ਉਹ ਹੈ ਜੋ ਦਿਸਦਾ ਹੈ, ਪਰ ਅਸਲੀਅਤ ਤੋਂ ਦੂਰ ਹੁੰਦਾ ਹੈ, ਅਤੇ ਇਸਦਾ ਬਦਲਵਾਂ ਰੂਪ ਹੈ ਨਾਟਕ, ਜੋ ਕਿ ਅਸਲੀ ਦਿਸਦਾ ਹੈ, ਪਰ ਅਸਲ ਹੁੰਦਾ ਨਹੀਂ। ਸਿੱਖਾਂ ਦੇ ਧਰਮ ਸਥਾਨਾਂ 'ਤੇ ਕਾਬਿਜ਼ ਮੁਖੀ ਵੀ ਨਾਟਕੀ ਹਨ, ਅਤੇ ਬਹੁਤੇ ਸਿੱਖ ਇਨ੍ਹਾਂ ਨਾਟਕਕਾਰਾਂ ਨੂੰ ਅਸਲੀ ਸਮਝ ਕੇ ਇਨ੍ਹਾਂ ਨੂੰ ਸੱਚ ਮੰਨੀ ਬੈਠੇ ਹਨ। ਉਨ੍ਹਾਂ ਕਿਹਾ ਕਿ ਸਿੱਖ ਨੂੰ ਨੀਂਦ ਤੋਂ ਬਾਹਰ ਆਉਣਾ ਪੈਣਾ ਹੈ, ਅਤੇ ਨਾਟਕ ਤੇ ਨਾਟਕਕਾਰਾਂ ਤੋਂ ਸਾਵਧਾਨ ਰਹਿਣਾ ਪੈਣਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top