Share on Facebook

Main News Page

2003 ਵਾਲੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪੈ ਚੁਕਾ ਹੈ, ਸਿਰਫ ਐਲਾਨ ਹੀ ਬਾਕੀ ਹੈ
-: ਸੰਪਾਦਕ ਖ਼ਾਲਸਾ ਨਿਊਜ਼

2003 ਵਾਲੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪੈ ਚੁਕਾ ਹੈ, ਸਿਰਫ ਐਲਾਨ ਹੀ ਬਾਕੀ ਹੈ। ਇਸ ਬਣਾਈ ਹੋਈ ਕਮੇਟੀ 'ਤੇ ਨਜ਼ਰ ਤਾਂ ਮਾਰੋ... ਸਿਵਾਏ ਸ. ਪਾਲ ਸਿੰਘ ਪੁਰੇਵਾਲ ਦੇ, ਸਾਰੇ ਹੀ ਲੋਕ ਇਨ੍ਹਾਂ ਆਪਣੇ ਰੱਖੇ ਹਨ... ਕੀ ਇਹ ਪਾਰਦਰਸ਼ਿਤਾ ਹੈ? ਇਹ ਸਿਰਫ ਨਾਟਕ ਹੈ...

ਹੋਰ ਜੋੜੋ ਹੱਥ, ਹੋਰ ਦਵੋ ਮੈਮੋਰੰਡਮ ਇਨ੍ਹਾਂ ਪੱਪੂਆਂ ਨੂੰ... ਜਦੋਂ ਤੱਕ ਜਾਗਰੂਕ ਅਖਵਾਉਣ ਵਾਲੇ ਲਕੀਰ ਨਹੀਂ ਖਿੱਚ ਲੈਂਦੇ, ਕਿ ਇਨ੍ਹਾਂ ਪੱਪੂਆਂ ਦੀ ਅਗਾੜੀ ਅਸੀਂ ਕੋਈ ਬੇਨਤੀ, ਕੋਈ ਮੈਮੋਰੰਡਮ ਆਦਿ ਨਹੀਂ ਦੇਣਾ... ਇਨ੍ਹਾਂ ਦਾ ਪੂਰਣ ਤੌਰ 'ਤੇ ਬਾਈਕਾਟ ਨਹੀਂ ਕਰਦੇ... ਤੱਦ ਤੱਕ ਕੋਈ ਪ੍ਰਾਪਤੀ ਨਹੀਂ... ਅਖੌਤੀ ਜਥੇਦਾਰਾਂ ਪੱਪੂਆਂ ਦੇ ਖਿਲਾਫ ਬੋਲੀ ਵੀ ਜਾਣਾ ਤੇ ਬੇਨਤੀਆਂ ਵੀ ਕਰੀ ਜਾਣਾ... ਇਹ ਦੋ ਗੱਲਾਂ ਆਪਾ ਵਿਰੋਧੀ ਹਨ... ਦੋ ਬੇੜੀਆਂ ਦੇ ਸਵਾਰ ਕਦੀ ਪਾਰ ਨਹੀਂ ਲਗਦੇ...

ਕਿੰਨੀ ਹਾਸੋਹੀਣੀ ਗੱਲ ਹੈ ਕਿ ਗੁਰਬਾਣੀ ਅਨੁਸਾਰ ਕੈਲੰਡਰ ਬਣਾਇਆ ਜਾਵੇਗਾ... ਗੁਰਬਾਣੀ ਅਧਿਆਤਮਿਕਤਾ ਦਾ ਸਰੋਤ ਹੈ, ਨਾ ਕਿ ਕੈਲੰਡਰ ਵਿਗਿਆਨ... ਸਿੱਖ ਦਾ ਗੁਰੂ ਨਾ ਜੰਮਦਾ ਹੈ ਨਾ ਮਰਦਾ... ਤੇ ਫਿਰ ਗੁਰਬਾਣੀ ਅਨੁਸਾਰ ਕੈਲੰਡਰ ਕਿਵੇਂ ਬਣੇਗਾ? ਇਹ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜੀ ਗਈ ਹੈ, ਬਿਕਰਮੀ ਕੈਲੰਡਰ ਦਾ ਰਾਹ ਪੱਧਰਾ ਕੀਤਾ ਗਿਆ ਹੈ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top