Share on Facebook

Main News Page

ਫ਼ਰੀਦਾਬਾਦ ਵਿਖੇ ਨਵੇਕਲੇ ਢੰਗ ਨਾਲ ਮਨਾਇਆ ਗਿਆ ਹੋਲਾ ਮਹੱਲਾ
(ਜਸਪ੍ਰੀਤ ਕੌਰ : ਫਰੀਦਾਬਾਦ 10 ਮਾਰਚ 2015)

ਮਾਤਾ ਸਾਹਿਬ ਕੌਰ ਗੁਰਮਤਿ ਕਾਲਜ ਅਤੇ ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਦੇ ਉਦਮ ਸਦਕਾ ਮਿਉਨਿਸਪਲ ਆਡੀਟੋਰੀਅਮ ਫਰੀਦਾਬਾਦ ਵਿਖੇ ਨਵੇਕਲੇ ਢੰਗ ਨਾਲ ਹੋਲਾ ਮਹੱਲਾ ਮਨਾਇਆ ਗਿਆ। ਸਮਾਗਮ ਦੀ ਅਰੰਭਤਾ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਨਾਲ ਗੁਰੂ ਗ੍ਰੰਥ ਸਾਹਿਬ ਵਿਦਿਆ ਕੇਂਦਰ ਮਹਿਰੌਲੀ ਦੇ ਵਿਦਿਆਰਥੀਆਂ ਨੇ ਕੀਤੀ। ਵੀਰ ਭੁਪਿੰਦਰ ਸਿੰਘ ਯੂ.ਐਸ.ਏ. ਅਤੇ ਸਿੱਖ ਕੌਮ ਦੇ ਨੌਜਵਾਨ ਪ੍ਰਚਾਰਕ ਸ. ਬਲਜੀਤ ਸਿੰਘ ਦਿੱਲੀ ਸੰਗਤਾਂ ਨੂੰ ਗੁਰਬਾਣੀ ਵਿਚਾਰ ਨਾਲ ਜੋੜਿਆ।

ਇਸ ਮੌਕੇ ‘ਕਹਾਨੀ ਹਰ ਘਰ ਦੀ’ ‘ਸਿਰ ਦਾ ਤਾਜ’ ਮੇਰੀ ਮਾਂ ਬੋਲੀ ਪੰਜਾਬੀ ਸਕਿਟ ਅਤੇ ਨਾਟਕਾਂ ਦੀ ਸਫਲ ਪੇਸ਼ਕਾਰੀ ਨੇ ਸੰਗਤਾਂ ਦੇ ਹਿਰਦਿਆਂ ਨੂੰ ਮੋਹ ਲਿਆ। ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਵੱਲੋਂ ਪ੍ਰਕਾਸ਼ਤ ਕਰਨਲ ਗੁਰਦੀਪ ਸਿੰਘ ਮੌਹਾਲੀ ਵੱਲੋਂ ਲਿਖੀ ਚਾਰ ਪੁਸਤਕਾਂ “ਗੁਰਦਵਾਰੇ : ਚਗੇ ਸਮਾਜ ਦੀ ਸਿਰਜਨਾ ਦੇ ਕੇਂਦਰ, ਸ਼੍ਰੀ ਗੁਰੂ ਪ੍ਰਤਾਪ ਸੂਰਜ ਕ੍ਰਿਤ ਮਹਾਂਕਵੀ ਸੰਤੋਖ ਸਿੰਘ ਗੁਰਬਾਣੀ ਦੀ ਕਸੌਟੀ ’ਤੇ ਜੀਵਨ ਬ੍ਰਿਤਾਂਤ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਕ੍ਰਿਤ ਕਵੀ ਸੰਤੋਖ ਸਿੰਘ ਗੁਰਬਾਣੀ ਦੀ ਕਸੌਟੀ ’ਤੇ, ਸ੍ਰੀ ਗੁਰੂ ਪ੍ਰਤਾਪ ਸੂਰਜ ਗੁਰਬਾਣੀ ਦੀ ਕਸੌਟੀ ’ਤੇ ਭਾਗ ਪਹਿਲਾਂ ਕੁਲ ਚਾਰ ਕਿਤਾਬਾਂ” ਦੀ ਘੁੰਡ ਚੁਕਾਈ ਫਰੀਦਾਬਾਦ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰ੍ਰਬੰਧਕਾਂ ਵੱਲੋਂ ਕੀਤੀਆਂ ਗਈਆਂ।

ਇਸ ਮੌਕੇ ਕਰਨਲ ਗੁਰਦੀਪ ਸਿੰਘ ਮੋਹਾਲੀ ਅਤੇ ਗੁਰਮਤਿ ਪ੍ਰਚਾਰ ਜੱਥਾ ਦਿੱਲੀ ਦੇ ਸ. ਬਲਦੇਵ ਸਿੰਘ ਨੂੰ ਬਾਬੇ ਨਾਨਕ ਦੇ ਸੰਦੇਸ਼ਾਂ ਮੁਤਾਬਕ ਮਨੁੱਖਤਾ ਦੀ ਸੇਵਾ ਕਰਨ ਲਈ ਸਨਮਾਨਤ ਕੀਤਾ ਜੋਕਿ ਗੰਭੀਰ ਬਿਮਾਰੀ ਨਾਲ ਜੂਝਦੇ ਹੋਏ ਵੀ ਬਾਬੇ ਨਾਨਕ ਦੇ ਮਿਸ਼ਨ ਨੂੰ ਪ੍ਰਚਾਰਨ ਵਿਚ ਲਗੇ ਹਨ। ਗੁਰੂ ਨਾਨਕ ਮਿਸ਼ਨ ਗਤਕਾ ਅਖਾੜਾ ਵੱਲੋਂ ਖਾਲਸਾਈ ਜਾਹੋ ਜਲਾਲ ਨਾਲ ਭਰਪੂਰ ਗੱਤਕੇ ਦੇ ਜੌਹਰ ਵਿਖਾਏ ਗਏ। ਇਸ ਮੌਕੇ ਬੀਬੀ ਅਮਨਜੋਤ ਕੌਰ ਵੱਲੋਂ ਐਸਿਡ ਅਟੈਕ ਨਾਲ ਪੀੜਤ ਔਰਤਾਂ ਦੀਆਂ ਹਾਲਤ ਬਿਆਨ ਕਰਦੀ ਕਵਿਤਾ ਪੇਸ਼ ਕੀਤੀ ਗਈ। ਸ. ਤਜਿੰਦਰ ਸਿੰਘ ਨੇ ਗੁਰਬਾਣੀ ਅਤੇ ਸਾਇੰਸ ਵਿਸ਼ੇ ’ਤੇ ਸਲਾਈਡ ਸ਼ੋ ਰਾਹੀਂ ਪੇਸ਼ਕਾਰੀ ਦਿੱਤੀ। ਅਸ਼ਲੀਲ ਗਾਇਕੀ ਦਾ ਬਦਲ ਪੇਸ਼ ਕਰਦੀ ਸਿੰਘ ਰੌਕਸ ਇੰਟਰਨੈਸ਼ਨਲ ਦੀ ਟੀਮ ਨੇ ਵਖਰੇ ਅੰਦਾਜ ਵਿਚ ਗਿਆਨ ਭਰਪੂਰ ਗਾਇਕੀ ਨਾਲ ਸਮਾਗਮ ਵਿਚ ਧੁੰਮਾ ਪਾ ਦਿੱਤੀਆਂ।

ਇਸ ਮੌਕੇ ਨਿਰਵੈਰ ਸੇਵਾ ਸੋਸਾਇਟੀ (ਰਜਿ.) ਵਿਸ਼ਨੂੰ ਗਾਰਡਨ ਦਿੱਲੀ ਵੱਲੋਂ ਸਟੈਮ ਸੇਲ ਦਾਨ ਕੈਂਪ ਅਤੇ ਐਕਯੂਪ੍ਰੈਸ਼ਰ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਪੰਥ ਖਾਲਸਾ ਸੇਵਕ ਜੱਥਾ ਮਾਰਕੀਟ ਨੰ: 1 ਵੱਲੋਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ। ਇਸ ਮੌਕੇ ਦਿੱਲੀ ਅਤੇ ਸਿਰਸਾ ਤੋਂ ਵੀ ਵਿਸ਼ੇਸ਼ ਤੌਰ ’ਤੇ ਸੰਗਤਾਂ ਦਾ ਇਕੱਠ ਪੁੱਜਿਆ। ਸਟੇਜ ਸਕੱਤਰ ਦੀ ਸੇਵਾ ਸ. ਉਪਕਾਰ ਸਿੰਘ ਫਰੀਦਾਬਾਦ, ਸ. ਸੁਰਿੰਦਰ ਸਿੰਘ, ਸ. ਜਤਿੰਦਰ ਸਿੰਘ ਅਤੇ ਸ. ਹਰਦੀਪ ਸਿੰਘ ਨੇ ਬਾਖੂਬੀ ਨਿਭਾਈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top