Share on Facebook

Main News Page

ਜਦੋਂ ਅਸੀਂ ਅਪਨੀ ਮੱਤ ਨਾਲ ਕੋਈ ਫੈਸਲੇ ਲੈਂਦੇ ਹਾਂ, ਤਾਂ ਉਸ ਨਾਲ ਕੋਈ ਨਾ ਕੋਈ ਮਸ਼ਕਿਲ ਹੀ ਖੜੀ ਹੁੰਦੀ ਹੈ
-: ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ

ਅਕਾਲ ਪੁਰਖ ਦੀ ਜੀ ਕਿਰਪਾ ਸਦਕਾ ਮਿਤੀ 2 ਮਾਰਚ 2015 ਨੂੰ ਪੂਣੇ ਸ਼ਹਿਰ ਵਿਖੇ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨੇ ਗੁਰਬਾਣੀ ਕੀਰਤਨ ਅਤੇ ਵੀਚਾਰ ਦਾ ਪ੍ਰੋਗ੍ਰਾਮ ਇਥੇ ਗੁਰੁਦੁਆਰਾਸਾਧ ਸੰਗਤ’ ਏਅਰਪੋਰਟ ਰੋਡ, ਪੂਣੇ ਵਿਖੇ ਕੀਤਾ। ਇਸ ਦੌਰਾਨ ਉਨ੍ਹਾਂ ਨੇ

ਪਉੜੀ ॥
ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥ ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥ ਸਤਿਗੁਰੁ ਹੋਇ ਦਇਆਲੁ ਤ ਨਾਮੁ ਧਿਆਈਐ ॥ ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥
ਮਨਮੁਖਿ ਕੂੜੁ ਗੁਬਾਰੁ ਕੂੜੁ ਕਮਾਈਐ ॥ ਸਚੇ ਦੈ ਦਰਿ ਜਾਇ ਸਚੁ ਚਵਾਂਈਐ ॥ ਸਚੈ ਅੰਦਰਿ ਮਹਲਿ ਸਚਿ ਬੁਲਾਈਐ ॥ ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ
॥15॥

ਦਾ ਗਾਇਨ ਕੀਤਾ ਅਤੇ ਵੀਚਾਰ ਕੀਤੀ। ਉਨ੍ਹਾਂ ਨੇ ਸਤਿਗੁਰ ਦੇ ਕੀਤੇ ਫੈਸਲਿਆਂ ਦੀ ਸ੍ਰੇਸ਼ਠਤਾ ਦਰਸ਼ਾਉਂਦਿਆਂ ਇਸ ਗੱਲ ਨੂੰ ਦ੍ਰਿੜ ਕਰਵਾਇਆ ਕਿ ਸਾਨੂੰ ਗੁਰੂ ਨੂੰ ਸਨਮੁਖ ਹੋਣਾ ਹੀ ਬਣ ਆਉਂਦਾ ਹੈ, ਅਤੇ ਜਦੋਂ ਅਸੀਂ ਅਪਨੀ ਮੱਤ ਨਾਲ ਕੋਈ ਫੈਸਲੇ ਲੈਂਦੇ ਹਾਂ, ਤਾਂ ਉਸ ਨਾਲ ਕੋਈ ਨਾ ਕੋਈ ਮੁਸਕਿਲ ਹੀ ਖੜੀ ਹੁੰਦੀ ਹੈ।

ਇਸ ਸਮਾਗਮ ਦੀ ਵਿਸ਼ੇਸ਼ ਗੱਲ ਇਹ ਸੀ ਕਿ ਇਸ ਵਿੱਚ ਇੱਕ ਗੁਰਸਿੱਖ ਜੋੜੇ ਵੀਰ ਜਸਵੀਰ ਸਿੰਘ ਅਤੇ ਜਸਨੀਤ ਕੌਰ ਦਾ ਅਨੰਦ ਕਾਰਜ ਜੋ ਕਿ 01 ਮਾਰਚ 2015 ਨੂੰ ਹੋਇਆ ਸੀ, ਉਨ੍ਹਾਂ ਨੂੰ ਪ੍ਰੋ. ਸਾਹਿਬ ਨੇ ਆਸ਼ਿਰਵਾਦ ਦਿੱਤਾ।

ਇਸ ਸਮਾਗਮ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਸਰਬਜੀਤ ਸਿੰਘ, ਅਤੇ ਸਿੱਖ ਸੰਗਤ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ ਸ. ਸਾਹਿਬ ਸਿੰਘ, ਸ. ਰਾਜਵੰਤ ਸਿੰਘ, ਸ. ਸਿਮਰਨਜੀਤ ਸਿੰਘ, ਸ. ਜਗਮੋਹਨ ਸਿੰਘ, ਸ. ਹਰਵਿੰਦਰ ਸਿੰਘ, ਸ. ਰਵਿੰਦਰ ਸਿੰਘ, ਸ. ਤਰਨਜੀਤ ਸਿੰਘ, ਸ. ਤਾਰਾ ਸਿੰਘ (ਡਾਇਰੈਕਟਰ - ਸਾਇੰਸਦਾਨ, DRDO Pune), ਸ. ਅਮਿੰਦਰ ਸਿੰਘ, ਸਰਦਾਰਨੀ ਮਨਜੀਤ ਕੌਰ, ਅਰਵਿੰਦਰ ਕੌਰ, ਉਸਤਤ ਕੌਰ ਸ਼ਾਮਿਲ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top