Share on Facebook

Main News Page

ਸ਼ਹਿਰ ਜਬਲਪੁਰ ਵਿਖੇ ਸਥਿਤ ਡੇਰਾ ਠਨ ਠਨ ਪਾਲ ਅਤੇ ਸਿੰਧੀ ਗੁਰਦੁਆਰੇ (?) ਦੀਆਂ ਸਿੱਖ ਵਿਰੋਧੀ ਕਾਰਵਾਈਆਂ ਵੱਲ ਸਿੱਖ ਸੰਗਤਾਂ ਧਿਆਨ ਦੇਣ
-: ਬੱਬਰ ਸ਼ੇਰ ਸਿੰਘ  ੯੭੫੨੮ ੬੪੭੯੦

ਦਾਸ ਮੱਧ ਪ੍ਰਦੇਸ ਦੇ ਸ਼ਹਿਰ ਜਬਲਪੁਰ ਵਿਚ ਕਰੀਬ ਡੇਢ ਸਾਲ ਤੋਂ ਜੌਬ ਕਰਦਾ ਹੈ। ਇੱਥੇ ਇੱਕ ਡੇਰੇ (ਠਨ ਠਨ ਪਾਲ) ਬਾਰੇ ਪਤਾ ਲੱਗਣ 'ਤੇ ਉਥੇ ਜਾ ਕੇ ਜੋ ਦੇਖਿਆ, ਮਨ ਨੂੰ ਬੜਾ ਦੁਖੀ ਕਰਨ ਵਾਲਾ ਸੀ। ਇੱਥੇ ਠਨ ਠਨ ਪਾਲ ਨਾਮੀ ਵੱਡ ਅਕਾਰੀ ਮੂਰਤੀ ਦੀ ਪੂਜਾ ਹੁੰਦੀ ਹੈ। ਸਾਰੇ ਡੇਰੇ ਵਿਚ ਓਮ ਹੀ ਓਮ ਲਿਖਿਆ ਹੋਇਆ ਸੀ। ਇਕ ਮੰਦਰ ਹੋਰ ਸੀ ਜੋ ਬੰਦ ਸੀ। ਉਥੇ ਹੀ ਸਾਇਡ 'ਤੇ ਇੱਕ ਸਟੋਰਨੁਮਾ ਕਮਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਰੱਖੇ ਹੋਏ ਹਨ। ਡੇਰੇ ਦੀ ਪੂਜਾਰਨ (ਬੀਬੀ ਸੁਰਿੰਦਰ ਕੌਰ ਰਾਧਾ ਸ੍ਵਾਮੀ, ਜੋ ਸਿੱਖ ਪਰਿਵਾਰ ਨਾਲ ਸਬੰਧਤ ਹੈ, ਜਿਹਦੇ ਵਿੱਚ ਸਿੱਖੀ ਵਾਲਾ ਕੋਈ ਵੀ ਗੁਣ ਦਿਖਾਈ ਨਹੀਂ ਦਿੱਤਾ, ਪੂਰੇ ਬ੍ਰਾਹਮਣੀਂ ਕਰਮਕਾਂਡਾਂ ਨਾਲ ਲੈੱਸ ਹੈ।) ਨਾਲ ਗੱਲਬਾਤ ਕਰਨ 'ਤੇ ਉਸਨੇ ਕਿਹਾ ਕਿ ਇਹ ਪਖਪਾਤ ਰਹਿਤ ਡੇਰਾ ਹੈ, ਇੱਥੇ ਸਭ ਧਰਮਾਂ ਦੇ ਲੋਕ ਆਉਂਦੇ ਹਨ। ਕਹਿੰਦੀ ਮੈਂ ਰਮਾਇਣ, ਮਹਾਂਭਾਰਤ ਅਤੇ ਗੁਰੂ ਗ੍ਰੰਥ (ਸਾਹਿਬ) ਵਿਚ ਕੋਈ ਫਰਕ ਨਹੀਂ ਸਮਝਦੀ, ਜੋ ਸਾਡੇ ਬਾਬੇ ਬਾਰੇ ਗਲਤ ਬੋਲਦਾ ਹੈ, ਉਸਦਾ ਕੱਖ ਨਹੀਂ ਰਹਿੰਦਾ। ਜਦੋਂ ਦਾਸ ਨੇ ਪੁਛਿਆ ਕਿ ਅਗਰ ਪੱਖਪਾਤ ਨਹੀਂ ਤਾਂ ਕੁਰਾਨ ਕਿਉਂ ਨਹੀਂ ਰੱਖਿਆ? ਤਾਂ ਕਹਿੰਦੀ ਮੁਸਲਮਾਨਾਂ ਨੂੰ ਅਕਲ ਘੱਟ ਹੈ, ਸਮਝ ਨਹੀਂ ਉਹਨਾਂ ਨੂੰ।

ਇਸ ਸੰਬੰਧ ਵਿਚ ਦਾਸ ਨੇ ਇੰਦਰਜੀਤ ਸਿੰਘ ਕਾਨਪੁਰ ਨਾਲ ਸੰਪਰਕ ਕੀਤਾ, ਤਾਂ ਉਹਨਾਂ ਸਿੱਧੀ ਕਾਰਵਾਈ ਦੀ ਬਜਾਏ, ਇਹਦੇ ਬਾਰੇ ਸੰਗਤਾਂ ਨੂੰ ਜਾਣਕਾਰੀ ਦੇਣ ਦੀ ਪ੍ਰੇਰਨਾ ਕੀਤੀ। ਤਾਂ ਦਾਸ ਨੇ ਇਹਦੇ ਬਾਰੇ ਲਿਖ ਕੇ ਇੱਥੇ ਗੁਰਦੁਆਰਿਆਂ ਵਿੱਚ ਦਿੱਤਾ, ਤਾਂ ਇੱਕ ਸੱਜਣ ਵੱਲੋਂ ਇੱਕ ਹੋਰ ਗੁਰਦੁਆਰੇ ਦੀ ਜਾਣਕਾਰੀ ਦਿਤੀ ਗਈ, ਜਿਥੇ ਮੰਦਰਨੁਮਾਂ ਗੁਰਦੁਆਰੇ ਵਿਚ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਦਾਸ ਨੇ ਉਥੇ ਪਹੁੰਚ ਕੀਤੀ ਤਾਂ ਉਥੇ ਦਰਵਾਜੇ ਦੇ ਅੰਦਰ ਵੜਦੇ ਹੀ ਸਿਵਲਿੰਗ ਅਤੇ ਸਿਵਜੀ ਦੀ ਮੂਰਤੀ ਹੈ ਅਤੇ ਹਿੰਦੂ ਧਰਮ ਦੀ ਆਰਤੀ ਲਿਖੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਪ੍ਰਕਾਸ ਹਨ। (ਦੋ ਸਰੂਪ ਇਕ ਲੱਕੜੀ ਦੀ ਪਾਲਕੀ ਵਿਚ ਜਿਸ ਉਤੇ ਸਿਵਜੀ, ਰਾਮਚੰਦਰ ਸੀਤਾ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਅਖੌਤੀ ਤਸਵੀਰਾਂ ਲੱਗੀਆਂ ਹੋਈਆਂ ਹਨ। ਗ੍ਰੰਥੀ ਤੋਂ ਪੁਛਣ ਤੇ ਪਤਾ ਲੱਗਾ ਕਿ ਸਿੰਧੀਆਂ ਦਾ ਗੁਰਦੁਆਰਾ ਹੈ।ਸਿਵਜੀ ਦੀ ਮੂਰਤੀ ਸਦਕਾ ਹੀ ਇਥੇ ਸੰਗਤ ਆਂਉਦੀ ਹੈ ਹੋਰ ਕੋਈ ਨਹੀਂ ਆਉਂਦਾ।

ਸੋ ਜਾਗਰੂਕ ਅਖਵਾਉਦੇ ਸਿੱਖ ਵੀ ਇਸ ਮਸਲੇ 'ਤੇ ਗੱਲ ਕਰਨ ਨੂੰ ਤਿਆਰ ਨਹੀਂ। ਸਿੱਖੀ ਸਿਰਫ ਦਿਖਾਵੇ ਮਾਤਰ ਹੀ ਰਹਿ ਗਈ ਹੈ। ਸਿੱਖਾਂ ਦੇ ਸਾਹਮਣੇ ਗੁਰੂ ਸਾਹਿਬ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਪਰ ਜ਼ਮੀਰ ਮਰ ਚੁੱਕਾ ਹੈ ਸਿੱਖੀ ਸਿਦਕ ਅਤੇ ਅਣਖ ਬਿਲਕੁਲ ਅਲੋਪ ਹੋ ਚੁੱਕਾ ਹੈ, ਸਿੱਖ ਜਾਤੀ ਈਰਖਾ ਵਿਚ ਸੜ ਰਿਹਾ ਹੈ, ਛੋਟੀਆਂ ਛੋਟੀਆਂ ਪ੍ਰਧਾਨਗੀਆਂ ਅਤੇ ਫੋਕੀ ਸ਼ੋਹਰਤ ਖਾਤਰ ਗੁਰੂ ਸਿਧਾਂਤਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਸਿੱਖਾਂ ਦੇ ਘਰਾਂ ਅਤੇ ਹੋਰ ਅਦਾਰਿਆਂ ਵਿਚ ਲੱਗੀਆਂ ਹੋਈਆਂ ਹਨ। ਸਾਇਦ ਬ੍ਰਾਹਮਣਵਾਦ ਦਾ ਅਜ਼ਗਰ ਬਿਲਕੁਲ ਨਿਗਲ ਚੁਕਿਆ ਹੈ ਸਿੱਖਾਂ ਨੂੰ।

ਇਸੇ ਤਰਾਂ ਹੋਰ ਵੀ ਕਈ ਜਗ੍ਹਾ ਤੇ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ। ਸੋ, ਸਮੂਹ ਜਾਗਰੂਕ ਸਿੱਖਾਂ ਨੂੰ ਬੇਨਤੀ ਹੈ ਕਿ ਵੀਰੋ ਰਲ ਮਿਲ ਕੇ ਗੁਰਮਤਿ ਸਿਧਾਂਤਾਂ ਤੇ ਪਹਿਰਾ ਦਈਏ। ਉਪਰੋਕਤ ਮਸਲੇ 'ਤੇ ਜੇਕਰ ਕੋਈ ਵੀਰ ਕੁਝ ਕਰ ਸਕਦਾ ਹੋਵੇ, ਤਾਂ ਜਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਾਨੂੰ ਸੱਚ 'ਤੇ ਪਹਿਰਾ ਦੇਣਾ ਚਾਹੀਦਾ ਹੈ।

ਗੁਰੂ ਰਾਖਾ!

  ਡੇਰਾ ਠਨ ਠਨ ਪਾਲ  
ਸਿੰਧੀ ਗੁਰਦੁਆਰਾ ?

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top