Share on Facebook

Main News Page

ਭਾਰਤ 'ਚ ਕੋਈ ਵੀ ਘੱਟ ਗਿਣਤੀ ਨਹੀਂ, ਡੀ.ਐਨ.ਏ. ਤੋਂ ਸਾਰੇ ਹਿੰਦੂ
-: ਦੱਤਾਤਰੇ ਹੋਸਾਬਲੇ ਆਰ.ਐਸ.ਐਸ.

ਨਾਗਪੁਰ, 13 ਮਾਰਚ: ਆਰ.ਐਸ.ਐਸ. ਦੇ ਸੀਨੀਅਰ ਆਗੂ ਦੱਤਾਤਰੇ ਹੋਸਾਬਲੇ ਨੇ ਅੱਜ ਕਿਹਾ ਕਿ ਭਾਰਤ 'ਚ ਕੋਈ ਘੱਟ ਗਿਣਤੀ ਨਹੀਂ ਹੈ, ਜਿੱਥੇ ਸਾਰੇ ਲੋਕ 'ਸਭਿਆਚਾਰਕ, ਕੌਮੀਅਤ ਅਤੇ ਡੀ.ਐਨ.ਏ. ਤੋਂ ਹਿੰਦੂ ਹਨ।'

ਆਰ.ਐਸ.ਐਸ. ਦੇ ਫ਼ੈਸਲਾ ਲੈਣ ਵਾਲੀ ਸਿਖਰਲੀ ਇਕਾਈ ਕੁੱਲ ਭਾਰਤੀ ਪ੍ਰਤੀਨਿਧੀ ਸਭਾ ਦੇ ਤਿੰਨ ਦਿਨਾ ਜਾਰੀ ਸੰਮੇਲਨ ਵਿਚਕਾਰ ਹੋਸਾਬਲੇ ਨੇ ਕਿਹਾ, ''ਤੁਸੀਂ ਕਿਸ ਨੂੰ ਘੱਟ ਗਿਣਤੀ ਕਹੋਗੇ? ਅਸੀਂ ਕਿਸੇ ਨੂੰ ਵੀ ਘੱਟ ਗਿਣਤੀ ਨਹੀਂ ਮੰਨਦੇਹਾਂ। ਦੇਸ਼ ਅੰਦਰ ਘੱਟ ਗਿਣਤੀ ਕੋਈ ਹੈ ਹੀ ਨਹੀਂ।''

ਉਨ੍ਹਾਂ ਅੱਗੇ ਕਿਹਾ, ''ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਕਈ ਵਾਰੀ ਕਿਹਾ ਹੈ ਕਿ ਭਾਰਤ 'ਚ ਜਨਮ ਲੈਣ ਵਾਲੇ ਸਾਰੇ ਹਿੰਦੂ ਹਨ। ਭਾਵੇਂ ਕੋਈ ਮੰਨੇ ਜਾਂ ਨਾ ਨਾ, ਸਭਿਆਚਾਰਕ, ਕੌਮੀਅਤ ਅਤੇ ਡੀ.ਐਨ.ਏ. ਤੋਂ ਸਾਰੇ ਇਕ ਹਨ।'' ਉਹ ਇਕ ਸਵਾਲ ਦਾ ਜਵਾਬ ਦੇ ਰਹੇ ਸਨ ਜਿਸ 'ਚ ਉਨ੍ਹਾਂ ਤੋਂ ਪੁਛਿਆ ਗਿਆ ਸੀ ਕਿ ਕੀ ਆਰ.ਐਸ.ਐਸ. ਧਾਰਮਕ ਘੱਟ ਗਿਣਤੀਆਂ ਅਤੇ ਔਰਤਾਂ ਲਈ ਅਪਣੇ ਦਰਵਾਜ਼ੇ ਖੋਲ੍ਹੇਗਾ।

ਆਰ.ਐਸ.ਐਸ. ਦੇ ਜਨਰਲ ਸਕੱਤਰ ਹੋਸਾਬਲੇ ਨੇ ਕਿਹਾ, ''ਸੰਘ ਬ੍ਰਾਂਚਾਂ 'ਚ ਜਿਸ ਨੂੰ ਤੁਸੀਂ ਕਥਿਤ ਤੌਰ 'ਤੇ ਘੱਟ ਗਿਣਤੀ ਕਹਿੰਦੇ ਹੋ, ਪਹਿਲਾਂ ਤੋਂ ਹਨ ਅਤੇ ਉਹ ਸਵੈਮਸੇਵਕ ਹਨ।'' ਉਨ੍ਹਾਂ ਕਿਹਾ ਕਿ ਕੌਮੀ ਸੇਵਕਾ ਕਮੇਟੀਆਂ 'ਚ ਔਰਤਾਂ ਹਨ ਅਤੇ ਆਰ.ਐਸ.ਐਸ. ਦੀਆਂ ਗਤੀਵਿਧੀਆਂ 'ਚ ਸਰਗਰਮ ਤੌਰ 'ਤੇ ਹਿੱਸਾ ਲੈਂਦੀਆਂ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top