ਇਹ ਕੀ ਨਵਾਂ
ਗਪੌੜ ਹੈ ??? ਕਹਿੰਦੇ ਕਿ ਮੱਝਾਂ ਚਾਰਨ
ਵੇਲੇ ਜਿਸ ਅਖੌਤੀ ਸੱਪ ਨੇ ਗੁਰੂ ਨਾਨਕ ਪਾਤਸ਼ਾਹ ਦੇ ਸਿਰ 'ਤੇ ਛਾਂ ਕੀਤੀ ਸੀ,
ਉਹ ਪਾਤਸ਼ਾਹ ਦੇ ਨਾਲ ਹੀ ਤੁਰਿਆ ਫਿਰਦਾ ਸੀ। ਏਸ ਥਾਂ 'ਤੇ ਸਤਿਗੁਰੂ ਨੇ ਪਹੁੰਚ
ਕੇ ਸੱਪ ਨੂੰ ਆਖਿਆ, ਨਾਗ ਦੇਵਤਾ ਜੀ ! ਹੁਣ ਤੁਸੀਂ ਇਥੇ ਵਿਸ਼੍ਰਾਮ ਕਰੋ, ਤੁਹਾਡੀ
ਇਥੇ ਹੀ ਮਾਨਤਾ ਹੋਵੇਗੀ।
ਇਹ ਗੁਰਦੁਆਰਾ (ਗੋਲਕਦੁਆਰਾ) ਅਖੌਤੀ ਸਾਧ ਚੁਗੱਤ ਸਿੰਘ ਨੇ ਬਣਾਇਆ। ਪਹਿਲਾਂ
ਇੱਥੇ ਛੋਟੀ ਜਿਹੀ ਥਾਂ ਹੁੰਦੀ ਸੀ, ਪਰ 1960 'ਚ ਵੱਡਾ ਕੀਤਾ ਗਿਆ। ਇਹ
ਅੰਮ੍ਰਿਤਸਰ ਤੋਂ 35 ਕੀ.ਮੀ. ਦੂਰ ਬਟਾਲਾ ਨੇੜੇ ਪਿੰਡ ਉਦੋਕੇ ਵਿਖੇ ਬਣਿਆ ਹੈ।
ਦੂਰੋਂ-ਦੂਰੋਂ ਲੋਕ ਇਥੇ ਆ ਕੇ ਸੱਪਾਂ
ਅੱਗੇ ਲੰਮੇ ਪੈਂਦੇ ਨੇ, ਤੇ ਇਥੋਂ ਦੇ ਪਾਂਡਿਆਂ ਦੀਆਂ ਜੇਬਾਂ ਭਰਦੇ ਨੇ। ਉਹ
ਭਲਿਓ ! ਸੱਪ ਤਾਂ ਇਕ ਜ਼ਹਿਰੀਲਾ ਜਾਨਵਰ ਹੈ, ਉਸਨੇ ਕਿਸੇ ਦਾ ਕੀ ਸਵਾਰਨਾ ???
ਵੇਖਿਓ ! ਕਿਤੇ ਉਸਦੇ ਜ਼ਹਿਰੀਲੇ ਡੰਗ ਨਾਲ ਹਸਪਤਾਲ ਨਾ ਪਹੁੰਚ ਜਾਇਓ।
ਜੇ ਸੱਚ ਮੁੱਚ ਆਪਣਾ ਕੁੱਝ ਸਵਾਰਨਾ
ਚਾਹੁੰਦੇ ਹੋਂ, ਤਾਂ ਇਹ ਪਾਂਡੇ ਦੇ ਇਹਨਾਂ ਭਰਮਾਂ ਦੇ ਸੰਗਲ ਭੰਨ ਕੇ, ਗੁਰੂ
ਸ਼ਬਦ ਨਾਲ ਜੁੜੋ।